• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Nankana Sahib-Travel Poster of North Western Railway from early 1900s.
Via: Traveling Sardar

  Nankana Sahib-Travel Poster of North Western Railway from early 1900s.

  Via: Traveling Sardar

  49 notes

  ਆਜ਼ਾਦੀ ਲਈ ਪੰਜਾਬ ਦਾ ਅਦੁੱਤੀ ਯੋਗਦਾਨ

  ਪੰਜਾਬ ਪ੍ਰਾਂਤ ਭਾਰਤ ਵਰਸ਼ ਦਾ ਭੂਗੋਲਿਕ, ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸੁਰੱਖਿਆ ਪੱਖੋਂ ਹਮੇਸ਼ਾ ਹੀ ਮਹੱਤਵਪੂਰਨ ਅੰਗ ਰਿਹਾ ਹੈ। ਹਜ਼ਾਰਾਂ ਸਾਲ ਭਾਰਤ ’ਤੇ ਪੱਛਮ ਵਾਲੇ ਪਾਸਿਓਂ ਹਮਲਾ ਕਰਨ ਵਾਲੇ ਵਿਦੇਸ਼ੀ ਹੁਕਮਰਾਨਾਂ, ਧਾੜਵੀਆਂ ਅਤੇ ਲੁਟੇਰਿਆਂ ਨਾਲ ਟੱਕਰ ਲੈਣ ਅਤੇ ਢਾਲ ਵਜੋਂ ਰਾਸ਼ਟਰ ਲਈ ਡੱਟਣ ਕਰਕੇ ਰਾਸ਼ਟਰ ਦੀ ‘ਖੜਗ ਭੁੱਜਾ’ ਵਜੋਂ ਮਸ਼ਹੂਰ ਹੈ। ਨਿੱਤ- ਦਿਨ ਦੇ ਬਾਹਰੀ ਹਮਲਿਆਂ ਕਰਕੇ ਪੰਜਾਬ ਦੇ ਵਾਸੀਆਂ ਬਾਰੇ ਇਹ ਮੁਹਾਵਰਾ ਪਰਪੱਕ ਹੋ ਗਿਆ ਹੈ, ‘‘ਪੰਜਾਬ ’ਚ ਜੰਮਿਆਂ ਨੂੰ ਨਿੱਤ ਮੁਹਿੰਮਾਂ।’’ ਪੰਜਾਬੀਆਂ ਦੀ ਜੰਗਜੂ ਪ੍ਰਵਿਰਤੀ ਕਰਕੇ ਹੀ ਪ੍ਰੋ. ਪੂਰਨ ਸਿੰਘ ਇਨ੍ਹਾਂ ਨੂੰ ‘ਮੌਤ ਨੂੰ ਮਖੌਲਾਂ ਕਰਨ ਵਾਲੇ’ ਦਰਸਾਉਂਦਾ ਹੈ। ਪੰਜਾਬੀਆਂ ਦੇ ਖ਼ੂਨ ਅਤੇ ਸੱਭਿਆਚਾਰ ਵਿੱਚ ਇਹ ਵਿਚਾਰਧਾਰਕ ਪ੍ਰਵਾਹ ਕਾਇਮ ਹੈ ਕਿ ਉਹ ਕਿਸੇ ਦੀ ਗੁਲਾਮੀ ਸਵੀਕਾਰ ਨਹੀਂ ਕਰਦੇ। ਇਸੇ ਕਰਕੇ ਉਹ ਹਰ ਹਮਲਾਵਰ ਜਾਂ ਵਿਦੇਸ਼ੀ ਸ਼ਾਸਕ ਨੂੰ ਆਪਣੇ ਪ੍ਰਾਂਤ ਵਿੱਚੋਂ ਖਦੇੜਨ ਲਈ ਸਫਲਤਾ ਹਾਸਲ ਕਰਦੇ ਸਨ ਭਾਵੇਂ ਉਹ ਸਿਕੰਦਰ ਮਹਾਨ ਸੀ, ਸਿਥੀਆਨ, ਅਰਬੀ, ਤੁਰਕ, ਮੁਗਲ ਆਦਿ ਸੀ।

  ਅੰਗਰੇਜ਼ ਨੂੰ ਭਾਰਤ ਵਿੱਚੋਂ ਬਾਹਰ ਭਜਾਉਣ ਲਈ ਦੇਸ਼  ਭਗਤ ਰਾਜਿਆਂ ਅਤੇ ਆਗੂਆਂ ਦੇ ਸੰਪਰਕ ਵਿੱਚ ਲਗਾਤਾਰ ਪੰਜਾਬ ਦੇ ਇਤਿਹਾਸ ਅੰਦਰ ਸਭ ਤੋਂ ਤਾਕਤਵਰ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਵੀ ਰਿਹਾ ਪਰ ਉਹ ਇਕ ਉੱਘੇ ਕੂਟਨੀਤਕ ਵਜੋਂ ਸਿੱਧੀ ਜੰਗੀ ਕਾਰਵਾਈ ਤੋਂ ਟਲਦਾ ਰਿਹਾ। ਸੰਨ 1839 ਵਿੱਚ ਉਸ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਏਨੇ ਨਿਕੰਮੇ ਅਤੇ ਕਮਜ਼ੋਰ ਸਾਬਤ ਹੋਏ ਕਿ ਉਹ ਪੰਜਾਬੀਆਂ ਦੀ ਤਾਕਤਵਰ ਫੌਜ ਨੂੰ ਅੰਗਰੇਜ਼ ਨੂੰ ਹਰਾਉਣ ਅਤੇ ਭਜਾਉਣ ਲਈ ਨਹੀਂ ਵਰਤ ਸਕੇ। ਨਾਕਾਮ ਅਗਵਾਈ ਦੀ ਗਵਾਹੀ ਦਿੰਦਾ ਸਮਕਾਲੀ ਕਵੀ ਸ਼ਾਹ ਮੁਹੰਮਦ ਲਿਖਦਾ ਹੈ, ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।’
  ਭਾਵੇਂ ਅੰਗਰੇਜ਼ ਨੇ 1849 ਈਸਵੀ ਵਿੱਚ ਛਲ-ਕਪਟ ਨਾਲ ਪੰਜਾਬ ਪ੍ਰਾਂਤ ਜਿੱਤ ਲਿਆ ਪਰ ਪੰਜਾਬੀਆਂ ਨੂੰ ਆਪਣੇ 98 ਸਾਲਾ ਸ਼ਾਸਨ ਦੌਰਾਨ ਉਹ ਗੁਲਾਮ ਨਾ ਬਣਾ ਸਕਿਆ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਮਹਾਰਾਣੀ ਜ਼ਿੰਦਾਂ ਅਤੇ ਉਸ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਜਲਾਵਤਨੀ ਕਾਲ ਸਮੇਂ ਮਰਾਠਿਆਂ ਅਤੇ ਹੋਰ ਜੰਗਜੂਆਂ ਨਾਲ ਰਾਬਤਾ ਕਾਇਮ ਰਖਿਆ।

  ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਫੌਜ ਵਿੱਚ ਸ਼ਾਮਲ ਨੌਜਵਾਨ ਬਾਬਾ ਰਾਮ ਸਿੰਘ ਨੇ ‘ਕੂਕਾ ਲਹਿਰ’ ਪੈਦਾ ਕਰਕੇ ਅੰਗਰੇਜ਼ ਨਾਲ ‘ਨਾ-ਮਿਲਵਰਤਨ ਸਤਿਆਗ੍ਰਹਿ’ ਮਹਾਤਮਾ ਗਾਂਧੀ ਤੋਂ ਢੇਰ ਚਿਰ ਪਹਿਲਾਂ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਚਲਾਈ ਆਜ਼ਾਦੀ ਦੀ ਲਹਿਰ ਵਿੱਚ 60,000 ਦੇ ਕਰੀਬ ਕੂਕੇ ਸ਼ਾਮਲ ਹੋ ਗਏ ਜਿਨ੍ਹਾਂ ਅੰਗਰੇਜ਼ ਹਾਕਮ ਜਾਂ ਉਨ੍ਹਾਂ ਦੇ ਪਿੱਠੂਆਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਪੰਜਾਬ ਵਿੱਚ ਖਾਲਸੇ ਦਾ ‘ਹਲੇਮੀ ਰਾਜ’ ਸਥਾਪਤ ਕਰਨ ਦਾ ਨਿਸ਼ਾਨਾ ਰੱਖਦੇ ਸਨ। ਉਨ੍ਹਾਂ ਆਜ਼ਾਦੀ ਖਾਤਰ ਰੂਸੀ ਹਾਕਮਾਂ ਨਾਲ ਤਾਲਮੇਲ ਕੀਤਾ। ਹਥਿਆਰਬੰਦ ਹੋਣ ਲਈ ਮਲੇਰਕੋਟਲਾ ਰਿਆਸਤ ਦਾ ਅਸਲਾਖਾਨਾ ਲੁੱਟਣ ਦਾ ਯਤਨ ਕੀਤਾ। ਅੰਗਰੇਜ਼ ਦੀ ਮਦਦ ਨਾਲ ਹਾਕਮਾਂ ਨਾ ਸਿਰਫ ਇਸ ਨੂੰ ਨਾਕਾਮ ਬਣਾਇਆ ਬਲਕਿ 67 ਕੂਕਿਆਂ ਨੂੰ ਤੋਪਾਂ ਦੇ ਮੂੰਹ ਨਾਲ ਬੰਨ੍ਹ ਕੇ ਉਡਾ ਦਿੱਤਾ। ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ (ਮਿਆਂਮਾਰ) ਜੇਲ੍ਹ ਭੇਜ ਦਿੱਤਾ।

  ਲਾਰਡ ਡਲਹੌਜ਼ੀ ਨੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਜੰਗੀ ਤਾਕਤ ਨੂੰ ਖ਼ਤਮ ਕਰਨ ਲਈ ਫੁਰਮਾਨ ਜਾਰੀ ਕੀਤਾ ਕਿ ‘ਸਿੱਖਾਂ ਨੂੰ ਸਿਰਫ ਨਹੁੰਆਂ ਨਾਲ ਹੀ ਲੈਸ ਰਹਿਣ ਦਿੱਤਾ ਜਾਵੇ’। ਉਪਰੰਤ ਇਨ੍ਹਾਂ ਨੂੰ ਜੰਗੀ ਕੌਂਸਲ ਤੋਂ ਹਟਾ ਕੇ ਖੇਤੀ ਵੱਲ ਰੁਚਿਤ ਕਰਨ ਲਈ ਪੰਜਾਬ ਵਿੱਚ ਸਿੰਜਾਈ ਵਿਵਸਥਾ ਪਰਪੱਕ ਕਰਦੇ ਨੀਲੀਬਾਰ, ਸੰਦਲੀਬਾਰ ਅਤੇ ਹੋਰ ਖੇਤਰਾਂ ਦੀਆਂ ਬੰਜਰ ਜ਼ਮੀਨਾਂ ਆਬਾਦ ਕਰਨ ਵੱਲ ਧਿਆਨ ਕੇਂਦਰਤ ਕੀਤਾ। ਜਦੋਂ ਉਹ ਉੱਥੇ ਖੁਸ਼ਹਾਲ ਹੋਏ ਤਾਂ ਕੈਨਾਲ ਕਾਲੋਨੀਜ਼ ਬਿੱਲ, 1906 ਪਾਸ ਕਰਕੇ ਉਨ੍ਹਾਂ ਦੀ ਮਾਲਕੀ ਪਟੇਦਾਰੀ ਵਿੱਚ ਬਦਲਣ ਦਾ ਯਤਨ ਹੀ ਨਾ ਕੀਤਾ ਬਲਕਿ 25 ਪ੍ਰਤੀਸ਼ਤ ਜ਼ਮੀਨੀ ਮਾਲੀਆ ਵੀ ਵਧਾ ਦਿੱਤਾ। ਇਸ ਵਿਰੁੱਧ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ, ਲਾਲਾ ਲਾਜਪਤ ਰਾਏ, ਸੂਫੀ ਅੰਬਾ ਪ੍ਰਸ਼ਾਦ ਨੇ ਬਾਂਕੇ ਦਿਆਲ ਵੱਲੋਂ ਲਿਖੇ ਇਨਕਲਾਬੀ ਗੀਤ ‘ਪੱਗੜੀ ਸੰਭਾਲ ਓਏ ਜੱਟਾ’ ਤਹਿਰੀਕ ਸ਼ੁਰੂ ਕੀਤੀ। ‘ਪੰਜਾਬੀ’ ਅਖਬਾਰ ਦਾ ਸੰਪਾਦਨ ਕਰਕੇ ਇਸ ਨੂੰ ਸਫਲ ਬਣਾਉਣ ਦੀ ਮੁਹਿੰਮ ਵਿੱਢੀ। ਨਤੀਜੇ ਵਜੋਂ ਇਹ ਬਿੱਲ ਵਾਪਸ ਲੈਣਾ ਪਿਆ।

  ਆਜ਼ਾਦੀ ਦੀ ਜੰਗ ਨੂੰ ਰਾਜ ਵਿੱਚ ਤੇਜ਼ ਕਰਨ ਲਈ ‘ਗਦਰ ਲਹਿਰ’ ਨੂੰ ਪ੍ਰਜਵਲਤ ਕੀਤਾ। ਇਸ ਦੇ ਵਾਸ਼ਿੰਗਟਨ (ਅਮਰੀਕਾ) ਵਿਖੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਭਾਈ ਪਰਮਾਨੰਦ ਨੇ ਪੰਜਾਬੀਆਂ ਨੂੰ ਅੰਗਰੇਜ਼ ਖ਼ਿਲਾਫ਼ ਬਗਾਵਤ ਦਾ ਹੋਕਾ ਦਿੱਤਾ। ਪੰਜਾਬ ਅੰਦਰ ਆਜ਼ਾਦੀ ਦੀ ਜੰਗ ਦਾ ਕੌਮਾਂਤਰੀਕਰਨ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ।

  ਕੈਨੇਡਾ ਅੰਦਰ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਬਾਬਾ ਗੁਰਦਿੱਤਾ ਸਿੰਘ ਨੇ ਜਾਪਾਨੀ ਕਾਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਕੇ 376 ਪੰਜਾਬੀਆਂ ਸਮੇਤ ਕੈਨੇਡਾ ਵਲ ਚਾਲੇ ਪਾਏ। ਪਰ ਅੰਗਰੇਜ਼ ਨੇ ਉਨ੍ਹਾਂ ਦੀ ਮੁਹਿੰਮ ਨਾਕਾਮ ਬਣਾ ਦਿੱਤਾ। ਕੈਨੇਡਾ ਤੋਂ ਵਾਪਸ ਕੋਲਕੱਤਾ ਭੇਜ ਦਿੱਤਾ। ਅੰਗਰੇਜ਼ ਇਨ੍ਹਾਂ ਮੁਸਾਫਰਾਂ ਨੂੰ ਫੜ੍ਹ ਕੇ ਸਿੱਧਾ ਪੰਜਾਬ ਭੇਜਣਾ ਚਾਹੁੰਦਾ ਸੀ। ਜਦੋਂ ਉਨ੍ਹਾਂ ਵਿਰੋਧ ਕੀਤਾ ਉਨ੍ਹਾਂ ’ਤੇ 29 ਸਤੰਬਰ 1914 ਨੂੰ ਗੋਲੀਆਂ ਬਰਸਾਈਆਂ ਜਿਸ ਵਿੱਚ 18 ਯਾਤਰੂ ਸ਼ਹੀਦ ਹੋ ਗਏ। ਵਿਰੋਧ ਵਿੱਚ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੇ ਕੈਨੇਡਾ ਸਰਕਾਰ ਦਾ ਸੱਦਾ ਠੁਕਰਾ ਦਿੱਤਾ। ਇਸੇ ਦੌਰਾਨ ਗ਼ਦਰ ਪਾਰਟੀ ਨੇ 21 ਫਰਵਰੀ 1915 ਨੂੰ ਅੰਗਰੇਜ਼ ਫੌਜੀ ਛਾਉਣੀਆਂ ਵਿੱਚ ਵਿਦਰੋਹ ਭੜਕਾਉਣ ਦੀ ਯੋਜਨਾ ਬਣਾਈ ਜਿਸ ਵਿੱਚ ਪ੍ਰਮੁੱਖ ਆਗੂ ਸ. ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਭਾਈ ਰਣਧੀਰ ਸਿੰਘ ਸਨ। ਪਰ ਐਨ ਮੌਕੇ ਮੁਖਬਰੀ ਕਰਕੇ ਨਾਕਾਮ ਹੋ ਗਈ। ਸ੍ਰੀ ਸਰਾਭਾ ਸਮੇਤ ਕਈ ਆਗੂ ਇਸ ਦੋਸ਼ ਵਿੱਚ ਫਾਂਸੀ ’ਤੇ ਲਟਕਾ ਦਿੱਤੇ ਗਏ।

  ਮਹਾਤਮਾ ਗਾਂਧੀ ਵੱਲੋਂ ਕਾਂਗਰਸ ਦੇ ਮਹਾਨ ਆਗੂ ਵਜੋਂ ਦੇਸ਼ ਆਜ਼ਾਦੀ ਦੀ ਲਹਿਰ ਦੀ ਅਹਿੰਸਕ ਅਗਵਾਈ ਕਰਕੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਅੱਗੇ ਆਉਣੇ ਸ਼ੁਰੂ ਹੋ ਗਏ। ਪੰਜਾਬ ਅੰਦਰ ਕਮਿਊਨਿਸਟ ਅਤੇ ਅਕਾਲੀ ਵੀ ਡੱਟ ਕੇ ਇਸ ਲਹਿਰ ਵਿੱਚ ਕੁੱਦਰ ਲੱਗੇ। ਪੰਜਾਬ ਵਿੱਚ ਆਜ਼ਾਦੀ ਦੀ ਲਹਿਰ ਦੀ ਚਿੰਗਾਰੀ ਜਲ੍ਹਿਆਂਵਾਲਾ ਬਾਗ (ਅੰਮ੍ਰਿਤਸਰ) ਦੇ ਕਾਲੇ ਸਾਕੇ ਬਾਅਦ ਬੇਕਾਬੂ ਹੋ ਕੇ ਭੜਕਣੀ ਸ਼ੁਰੂ ਹੋ ਗਈ ਜਿਸ ਨੇ ਇਕ ਦਿਨ ਵੀ ਰਾਜ ਅੰਦਰ ਅੰਗਰੇਜ਼ ਸ਼ਾਸਕ ਨੂੰ ਚੈਨ ਨਾਲ ਸੌਣ ਨਹੀਂ ਦਿੱਤਾ। ਵਿਸਾਖੀ ਵਾਲੇ ਪਵਿੱਤਰ ਦਿਹਾੜੇ ਸੈਫੂਦੀਨ ਕਿਚਲੂ ਅਤੇ ਡਾ. ਸਤਪਾਲ ਦੀ ਨਜ਼ਰਬੰਦੀ ਵਿਰੁੱਧ 20 ਹਜ਼ਾਰ ਕਰੀਬ ਪੰਜਾਬੀ ਜਲ੍ਹਿਆਂਵਾਲੇ ਬਾਗ ਵਿੱਚ ਜਲਸੇ ਲਈ ਇਕੱਤਰ ਹੋਏ ਤਾਂ ਜ਼ਾਲਮ ਅੰਗਰੇਜ਼ ਨੇ ਗੋਲੀਆਂ ਦੀ ਬੌਛਾੜ ਨਾਲ 1300 ਭੁੰਨ ਸੁੱਟੇ ਅਤੇ ਸੈਂਕੜੇ ਜ਼ਖ਼ਮੀ ਕਰ ਦਿੱਤੇ।

  ਸ਼ਹੀਦ ਭਗਤ ਸਿੰਘ ਨੇ 1926 ਵਿੱਚ ਨੌਜਵਾਨ ਭਾਰਤ ਸਭਾ ਸਥਾਪਤ ਕੀਤੀ। ਛੇਤੀ ਹੀ ਇਹ ਏਨੀ ਮਕਬੂਲ ਹੋਈ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਇਸ ਦੇ ਮੰਚ ਨੂੰ ਸੰਬੋਧਨ ਕਰਨ ਦਾ ਮਾਣ ਹਾਸਲ ਕੀਤਾ। ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ’ਤੇ ਜਦੋਂ ਕਾਂਗਰਸ, ਕਿਰਤੀ ਪਾਰਟੀ ਅਤੇ ਭਾਰਤ ਨੌਜਵਾਨ ਸਭਾ ਨੇ ਇਸ ਦਾ ਵਿਰੋਧ ਕੀਤਾ ਤਾਂ ਜਾਬਰਾਨਾ ਲਾਠੀਚਾਰਜ ਵਿੱਚ ਲਾਲਾ ਲਾਜਪਤ ਰਾਏ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਸਵਰਗ ਸਿਧਾਰ ਗਏ। ਸ. ਭਗਤ ਸਿੰਘ ਅਤੇ ਸਾਥੀਆਂ ਇਸ ਦਾ ਬਦਲਾ ਏ.ਐਸ.ਪੀ. ਸਾਂਡਰਸ ਨੂੰ ਕਤਲ ਕਰਕੇ ਲਿਆ। 10 ਦਸੰਬਰ 1929 ਨੂੰ ਕੇਂਦਰੀ ਅਸੈਂਬਲੀ ਵਿੱਚ ਜਾਅਲੀ ਬੰਬ ਸੁੱਟ ਕੇ ਅੰਗਰੇਜ਼ ਦੇ ਬੋਲੇ ਕੰਨਾਂ ਦੇ ਝੱਪੇ ਖੋਲ੍ਹਦਿਆਂ ਗ੍ਰਿਫਤਾਰੀ ਦਿੱਤੀ ਅਤੇ 23 ਮਾਰਚ 1930 ਨੂੰ ਰਾਜਗੁਰੂ, ਸੁਖਦੇਵ ਸਮੇਤ ਲਾਹੌਰ ਜੇਲ੍ਹ ’ਚ ਫਾਂਸੀ ਦਾ ਰੱਸਾ ਚੁੰਮਿਆ। ਦੂਸਰੇ ਪਾਸੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ, ਆਪਣੇ ਫਰਜ਼ੀ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰਾਹੀਂ ਬਰਤਾਨੀਆ ਪੁੱਜ ਗਿਆ ਜਿੱਥੇ 13 ਮਾਰਚ 1940 ਨੂੰ ਸਰ ਮਾਈਕਲ ਓਡਵਾਇਰ ਨੂੰ ਭਰੀ ਸਭਾ ਵਿੱਚ ਗੋਲੀਆਂ ਨਾਲ ਭੁੰਨ ਕੇ ਵਿਲੱਖਣ ਇਤਿਹਾਸ ਰਚਿਆ।

  14 ਦਸੰਬਰ 1920 ਨੂੰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਇਸ ਨੇ ਅੰਗਰੇਜ਼ ਪਿੱਠੂ ਮਹੰਤਾਂ ਤੋਂ ਸਿੱਖਾਂ ਦੇ ਪਾਵਨ ਗੁਰਦੁਆਰੇ ਆਜ਼ਾਦ ਕਰਾਉਣ ਲਈ ਜੋ ਅਹਿੰਸਕ, ਸ਼ਾਂਤਮਈ ਅਤੇ ਅਨੁਸ਼ਾਸਤ ਸੰਘਰਸ਼ ਸ਼ੁਰੂ ਕੀਤਾ ਉਸ ਦੀ ਵਿਸ਼ਵ ਅੰਦਰ ਕਿਧਰੇ ਮਿਸਾਲ ਨਹੀਂ ਮਿਲਦੀ। ਨਨਕਾਣਾ ਸਾਹਿਬ ਮੋਰਚੇ ਬਾਅਦ ਜਦੋਂ ਕੁਰਬਾਨੀਆਂ ਦੇ ਅੰਬਾਰ ਨਾਲ ਚਾਬੀਆਂ ਦਾ ਮੋਰਚਾ ਫਤਹਿ ਕੀਤਾ ਤਾਂ ਮਹਾਤਮਾ ਗਾਂਧੀ ਨੇ ਇਸ ਨੂੰ ਆਜ਼ਾਦੀ ਦੀ ਜੰਗ ਦੀ ਪਹਿਲੀ ਜਿੱਤ ਗਰਦਾਨਦੇ ਹੋਏ ਬਾਬਾ ਖੜਕ ਸਿੰਘ ਨੂੰ ਤਾਰ  ਭੇਜੀ। ਜੈਤੋਂ ਦੇ ਮੋਰਚੇ ਵਿੱਚ ਪੰਡਤ ਨਹਿਰੂ ਨੇ ਸ਼ਿਰਕਤ ਕੀਤੀ ਅਤੇ ਗ੍ਰਿਫਤਾਰੀ ਦਿੱਤੀ। ‘ਗੁਰੂ ਕੇ ਬਾਗ’ ਦੇ ਮੋਰਚੇ ਅੰਦਰ ਅੰਗਰੇਜ਼ ਦੇ ਵਹਿਸ਼ੀਆਨਾ ਜਬਰ ਨੂੰ 19 ਦਿਨ ਅਹਿੰਸਕ ਅਕਾਲੀ ਜਾਂਬਾਜ਼ਾਂ ਵਲੋਂ ਝੱਲਣ ਤੋਂ ਪ੍ਰਭਾਵਤ ਸੀ.ਐਫ. ਐਂਡਰਿਊਜ਼ ਅੰਗਰੇਜ਼ ਮਿਸ਼ਨਰੀ ਨੇ ਲਿਖਿਆ, ‘‘ਸਿੱਖਾਂ ਨੇ ਸਮੁੱਚੀ ਦੁਨੀਆਂ ਨੂੰ ਇਖਲਾਕੀ ਜੰਗ ਲੜਨ ਦੀ ਨਵੀਂ ਜੁਗਤਿ ਸਿਖਾਈ ਹੈ।’’ ਇਸ ਮੋਰਚੇ ਤੋਂ ਪ੍ਰਭਾਵਤ ਹੋ ਕੇ ਪੰਡਤ ਮਦਨ ਮੋਹਨ ਮਾਲਵੀਆ ਨੇ ਹਰ ਹਿੰਦੂ ਪਰਿਵਾਰ ਨੂੰ ਇਕ ਲੜਕਾ ਸਿੰਘ ਸਜਾਉਣ ਦਾ ਹੋਕਾ ਦਿੱਤਾ। ਸਿੱਖਾਂ ਨੇ ਮਹਾਤਮਾ ਗਾਂਧੀ ਦੀ ਸਿਵਲ ਨਾ ਫੁਰਮਾਨੀ ਅਤੇ ਭਾਰਤ ਛੱਡੋ ਲਹਿਰਾਂ ਵਿੱਚ ਵੀ ਡੱਟ ਕੇ ਹਿੱਸਾ ਲਿਆ। ਸਿੱਖਾਂ ਨੂੰ ਭਾਰਤ ਦੀ ਮੁੱਖ ਧਾਰਾ ਵਿੱਚ ਜਜ਼ਬ ਕਰਨ ਦਾ ਇਤਿਹਾਸਕ ਨਿਰਣਾ ਲਿਆ। ਮੁਹੰਮਦ ਅਲੀ ਜਿਨਾਹ ਦੀਆਂ ਕੁਚਾਲਾਂ ਨੂੰ ਨਾਕਾਮ ਬਣਾ ਦਿੱਤਾ।

  ਆਜ਼ਾਦ ਹਿੰਦ ਫੌਜ ਦੇ ਅਸਲ ਬਾਨੀ ਜਨਰਲ ਮੋਹਨ ਸਿੰਘ, ਬਾਬਾ ਬੁੱਧ ਸਿੰਘ ਸਨ ਜਦਕਿ ਪ੍ਰਮੁੱਖ ਕਮਾਂਡਰ ਕਰਨਲ ਗੁਰਬਖਸ਼ ਸਿੰਘ ਢਿੱਲੋਂ, ਰੋਮੇਸ਼ ਸਹਿਗਲ ਅਤੇ ਸ਼ਾਹ ਨਵਾਜ਼ ਸਨ ਜਿਨ੍ਹਾਂ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਜਪਾਨ ਦੀ ਮੱਦਦ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਥਿਆਰਬੰਦ ਸੰਘਰਸ਼ ਕੀਤਾ। ਜਦੋਂ ਇਨ੍ਹਾਂ ਤਿੰਨਾਂ ਸੂਰਬੀਰਾਂ ਵਿਰੁੱਧ ਲਾਲ ਕਿਲੇ ਵਿੱਚ ਮੁਕੱਦਮਾ ਚਲਾਇਆ ਤਾਂ ਸਾਰਾ ਪੰਜਾਬ ਇਕਜੁੱਟ ਹੋ ਗਿਆ। ਪੰਡਤ ਨਹਿਰੂ ਖੁਦ ਵਕੀਲ ਦਾ ਚੋਗਾ ਪਹਿਨ ਕੇ ਉਨ੍ਹਾਂ ਦੀ ਰਿਹਾਈ ਲਈ ਲੜੇ।

  ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਅੰਦਰਲੀਆਂ ਰਿਆਸਤਾਂ ਦੇ ਰਜਵਾੜਿਆਂ ਵਿਰੁੱਧ ਵੀ ਤਿੱਖਾ ਸੰਘਰਸ਼ ਕੀਤਾ। ਅਕਾਲੀ ਦਲ ਵੱਲੋਂ ਇਸ ਮੰਤਵ ਲਈ ‘ਪਰਜਾ ਮੰਡਲ’ ਸਥਾਪਤ ਕੀਤਾ। ਬਾਬਾ ਖੜਕ ਸਿੰਘ, ਸ. ਸੇਵਾ ਸਿੰਘ ਠੀਕਰੀਵਾਲਾ, ਗਿਆਨੀ ਜ਼ੈਲ ਸਿੰਘ, ਚੌਧਰੀ ਬੰਸੀ ਲਾਲ, ਤੇਜਾ ਸਿੰਘ ਸੁਤੰਤਰ ਆਦਿ ਨੇ ਪਟਿਆਲਾ, ਨਾਭਾ, ਮਲੇਰਕੋਟਲਾ, ਲੋਹਾਰੂ, ਫਰੀਦਕੋਟ, ਬਹਾਵਲਪੁਰ, ਪਟੌਦੀ, ਜੰਮੂ-ਕਸ਼ਮੀਰ ਆਦਿ ਵਿਖੇ ਮੁਜ਼ਾਰਿਆਂ, ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਲਈ ਵੱਡੀਆਂ ਮੁਹਿੰਮਾਂ ਚਲਾਈਆਂ। ਕੁਰਬਾਨੀਆਂ ਦਿੱਤੀਆਂ।

  ਅੰਕੜੇ ਦਰਸਾਉਂਦੇ ਹਨ ਕਿ ਪੰਜਾਬੀਆਂ ਨੇ ਆਜ਼ਾਦੀ ਪ੍ਰਾਪਤ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ:-
  ਆਜ਼ਾਦੀ ਵੇਲੇ ਅਤੇ ਆਜ਼ਾਦੀ ਬਾਅਦ ਪੰਜਾਬ ਟੁੱਕੜੇ-ਟੁੱਕੜੇ ਹੋ ਗਿਆ। ਪੰਜਾਬ ਏਡੀਆਂ ਵੱਡੀਆਂ ਕੁਰਬਾਨੀਆਂ ਬਾਅਦ ਵੀ ਸੁਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੂੰ ਇਕਜੁਟ ਨਹੀਂ ਰੱਖ ਸਕੇ। ਨਾ ਹੀ ਭਾਰਤ ਅਤੇ ਪਾਕਿਸਤਾਨ ਰਾਸ਼ਟਰਾਂ ਨੇ ਇਸ ਮਹਾਨ ਪ੍ਰਾਂਤ ਬਾਰੇ ਕਦੇ ਸੋਚਿਆ ਹੈ। ਇਸ ਤੋਂ ਵੱਡਾ ਹੋਰ ਕਿਹੜਾ ਪੰਜਾਬੀਆਂ ਲਈ ਦੁਖਾਂਤ ਅਤੇ ਸਰਾਪ ਹੋ ਸਕਦਾ ਹੈ।

  9 notes

  ਮੇਰੇ ਬਾਬੇ ਨੇ ਵੀ ਗਾਇਆ

  ਮੇਰੇ ਬਾਬੇ ਨੇ ਵੀ ਗਾਇਆ, ਮੇਰੇ ਬਾਪੂ ਨੇ ਵੀ ਗਾਇਆ,
  ਨੀ ਅਜ਼ਾਦੀ ਵਾਲ਼ਾ ਗੀਤ, ਮੈਂ ਵੀ ਨੱਚ-ਨੱਚ ਗਾਇਆ,
  ਕਦੇ ਤੀਆਂ ਵਿੱਚ ਗਾਇਆ, ਕਦੇ ਮੇਲੇ ਵਿੱਚ ਗਾਇਆ ਨੀ।
  ਮੇਰੀ ਦੇਖ ਕੇ ਨਾਦਾਨੀ ਮੇਰਾ ਪੁੱਤ  ਕੁਰਲਾਇਆ ਨੀ।

  ਪੁੱਛਦਾ ਏ ਕਾਹਦਾ ਮਾਂ ਚੜ੍ਹਿਆ ਏ  ਚਾਅ ਨੀ,
  ਘਾਹੀਆਂ ਦਿੱਆਂ ਪੁੱਤਰਾਂ ਨੇ ਖੋਤਣਾ ਏ ਘਾਹ ਨੀ,
  ਇੱਕ ਚੋਰ ਗਿਆ ਕਹਿੰਦਾ ਦੂਜਾ ਗਿਆ ਆ ਨੀ,
  ਕਰੀਂ ਨਾ ਤੂੰ ਮਾਏਂ ਏਹਦਾ ਭੋਰਾ ਵੀ ਵਿਸਾਹ ਨੀ,
  ਦੱਸੀਂ ਮਾਂ ਆਜ਼ਾਦੀ ਨੇ ਹੈ ਕਿਹੜਾ ਰੰਗ ਲਾਇਆ ਨੀ।
  ਮੇਰੀ ਦੇਖ ਕੇ ਨਾਦਾਨੀ…

  ਮਿਲ਼ੀ ਏ ਆਜ਼ਾਦੀ ਕਾਹਦੀ ਅੱਛਰੂ ਲੁਹਾਰ ਨੂੰ,
  ਓਹਨੇ ਕਿਹੜਾ ਫੂਕਣਾ ਏ ਟਾਟੇ ਵਾਲ਼ੀ ਕਾਰ ਨੂੰ,
  ਕਿਵੇਂ ਦੱਸ ਚੁੱਕੀ ਫਿਰੇਂ ਫੁੱਲਾਂ ਵਾਲ਼ੇ ਹਾਰ ਨੂੰ?
  ਕਿਵੇਂ ਪ੍ਰਣਾਵੇ  ਬੈਠੀ  ਧੀ  ਮੁਟਿਆਰ  ਨੂੰ ?
  ਅੱਗ ਵਿੱਚ ਮੱਚਣੇ ਨੂੰ, ਜੱਗ ’ਤੇ ਹੈ ਆਇਆ ਨੀ।
  ਮੇਰੀ ਦੇਖ ਕੇ ਨਾਦਾਨੀ…

  3 notes

  ਖਿੜ-ਖਿੜ ਹੱਸਦੀ ਏ, ਖਿੜਦਾ ਗੁਲਾਬ ਜਿਵੇਂ…

  ਮਨੁੱਖ ਆਪਣੇ ਮਨ ਦੇ ਭਾਵ ਕਈ ਢੰਗਾਂ ਨਾਲ ਪ੍ਰਗਟ ਕਰਦਾ ਹੈ। ਮਨ ‘ਚੋਂ ਉੱਠਦੀਆਂ ਖ਼ੁਸ਼ੀ ਦੀਆਂ ਤਰੰਗਾਂ ਨੂੰ ਉਹ ਹੱਸ ਕੇ ਪ੍ਰਗਟ ਕਰਦਾ ਹੈ। ਦੁੱਖ ਅਤੇ ਬੇਵਸੀ ਸਮੇਂ ਉਹ ਹੰਝੂ ਕੇਰ ਕੇ ਆਪਣੇ ਬੋਝਲ ਮਨ ਨੂੰ ਹਲਕਾ ਕਰਦਾ ਹੈ। ਰੁੱਖਾਂ, ਜੰਗਲਾਂ, ਪਹਾੜੀ ਕੰਦਰਾਂ ਤੋਂ ਸ਼ੁਰੂ ਹੋਈ ਮਨੁੱਖੀ ਸੱਭਿਅਤਾ ਮਸ਼ੀਨੀ ਯੁੱਗ ਵਿੱਚ ਪਹੁੰਚ ਚੁੱਕੀ ਹੈ। ਮਸ਼ੀਨਾਂ ਸੰਗ ਮਸ਼ੀਨ ਬਣੇ ਮਨੁੱਖ ਦੀ ਜ਼ਿੰਦਗੀ ਰਸਹੀਣ ਅਤੇ ਨੀਰਸ ਹੁੰਦੀ ਜਾ ਰਹੀ ਹੈ। ਤਣਾਅ ਭਰੀ ਜ਼ਿੰਦਗੀ ‘ਚ ਰੋਣ ਦੇ ਮੌਕੇ ਵਧਦੇ ਜਾ ਰਹੇ ਹਨ ਅਤੇ ਹਾਸਾ ਠੱਠਾ ਗੁੰਮ ਹੁੰਦਾ ਜਾ ਰਿਹਾ ਹੈ। ਨਿੱਜ ਵਾਲੀ ਦੌੜ ‘ਚ ਉਲਝ ਕੇ ਉਹ ਖ਼ੁਸ਼ੀਆਂ-ਖੇੜਿਆਂ ਅਤੇ ਮੋਹ-ਮੁਹੱਬਤਾਂ ਵਾਲੀ ਦਾਤ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਸਾਡੇ ਬਜ਼ੁਰਗਾਂ ਵੱਲੋਂ ਸਿਰਜੇ ਅਨਮੋਲ ਬਚਨ, ‘ਹੱਸਦਿਆਂ ਦੇ ਘਰ ਵੱਸਦੇ’ ਉਸ ਦੇ ਚੇਤਿਆਂ ਵਿੱਚੋਂ ਵਿੱਸਰਦੇ ਜਾ ਰਹੇ ਹਨ।

  ਹਾਸਾ, ਅਰੋਗ ਸਰੀਰ ਦੀ ਨਿਸ਼ਾਨੀ ਹੈ ਕਿਉਂਕਿ ਹੱਸਣਾ ਆਪਣੇ-ਆਪ ਵਿੱਚ ਚੰਗੀ ਕਸਰਤ ਹੈ। ਜਦੋਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਸਰੀਰ ਵਿੱਚ ਖ਼ੂਨ ਦਾ ਸੰਚਾਰ ਤੇਜ਼ ਹੁੰਦਾ ਹੈ ਜੋ ਖ਼ੂਨ ਦੇ ਦਬਾਓ ਨੂੰ ਠੀਕ ਰੱਖਣ ‘ਚ ਮਦਦਗਾਰ ਹੁੰਦਾ ਹੈ। ਹੱਸਣ ਨਾਲ ਸਰੀਰ ਅੰਦਰ ਅਜਿਹੇ ਸੈੱਲਾਂ ਵਿੱਚ ਵਾਧਾ ਹੁੰਦਾ ਹੈ ਜਿਹੜੇ ਵਾਇਰਸ ਤੋਂ ਪੈਦਾ ਹੋਣ ਵਾਲੇ ਰੋਗਾਂ ਅਤੇ ਟਿਊਮਰ ਸੈੱਲਾਂ ਨੂੰ ਨਸ਼ਟ ਕਰ ਦਿੰਦੇ ਹਨ। ਹੱਸਣ ਨਾਲ ਤਣਾਅ ਦੇਣ ਵਾਲੇ ਹਾਰਮੋਨਾਂ ਦਾ ਪੱਧਰ ਵੀ ਘਟਦਾ ਹੈ। ਐਨੇ ਫਾਇਦੇ ਦੇਣ ਵਾਲਾ ਹਾਸਾ ਜੋ ਸਾਡੀ ਸਿਹਤ ਲਈ ਇੱਕ ਟਾਨਿਕ ਦਾ ਕੰਮ ਕਰਦਾ ਹੈ, ਵਰਗੀ ਅਨਮੋਲ ਦਾਤ  ਕੁਦਰਤ ਨੇ ਸਾਨੂੰ ਬਗੈਰ ਕੁਝ ਖ਼ਰਚਿਆਂ ਇੱਕ ਤੋਹਫ਼ੇ ਦੇ ਰੂਪ ਵਿੱਚ ਦਿੱਤੀ ਹੈ ਜੋ ਸਿਰਫ਼ ਮਨੁੱਖ ਦੇ ਹਿੱਸੇ ਆਈ ਹੈ। ਹੱਸਣ-ਹਸਾਉਣ ਵਾਲੇ ਮਨੁੱਖ ਦੀ ਸ਼ਖ਼ਸੀਅਤ ਵਿੱਚ ਅਜਿਹੀ ਖਿੱਚ ਹੁੰਦੀ ਹੈ ਜੋ ਹਰੇਕ ਨੂੰ ਆਪਣਾ ਬਣਾ ਲੈਂਦੀ ਹੈ। ਸਦਾ ਚੜ੍ਹਦੀ ਕਲਾ ‘ਚ ਰਹਿਣ ਵਾਲਾ ਮਨੁੱਖ ਰੋਂਦੂਆਂ ਤੋਂ ਵੱਧ ਲੰਮੀ ਉਮਰ ਭੋਗਦਾ ਹੈ। ਇਸੇ ਲਈ ਤਾਂ ਕਿਸੇ ਨੇ ਕਿਹਾ ਹੈ:
  ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ,
  ਹਾਸੇ ਨਾਲ ਕਾਇਮ ਹੈ ਜਵਾਨੀ ਦੋਸਤੋ।

  ਅੱਲ੍ਹੜ ਉਮਰੇ ਤਾਂ ਹਾਸੇ ਆਪਣੇ ਆਪ ਹੀ ਫੁੱਟ-ਫੁੱਟ ਪੈਂਦੇ ਹਨ। ਮਨਾਂ ਅੰਦਰ ਮੌਲਦੀ ਖ਼ੁਸ਼ੀ ਨੌਜਵਾਨਾਂ ਦੇ ਚਿਹਰਿਆਂ ‘ਤੇ ਖਿੜਦੇ ਫੁੱਲਾਂ ਦੀ ਰੰਗਤ ਲਿਆ ਦਿੰਦੀ ਹੈ। ਇਕੱਠੀਆਂ ਹੋਈਆਂ ਮਦਮਸਤ ਜਵਾਨੀਆਂ ਜਦੋਂ ਇੱਕ ਦੂਜੇ ਨਾਲ ਹਾਸੇ ਠੱਠੇ ਕਰਦੀਆਂ, ਖਿੜ-ਖਿੜ ਹੱਸਦੀਆਂ ਹਨ ਤਾਂ ਉਹ ਛਲ-ਕਪਟ ਤੋਂ ਰਹਿਤ ਨਿਰਛਲ ਹਾਸੇ ਹਵਾਵਾਂ ‘ਚ ਅਜਿਹੀਆਂ ਖ਼ੁਸ਼ਬੋਆਂ ਘੋਲਦੇ ਹਨ ਜਿਹੜੀਆਂ ਆਲੇ-ਦੁਆਲੇ ਨੂੰ ਵੀ ਨਸ਼ਿਆਂ ਦਿੰਦੀਆਂ ਹਨ ਅਤੇ ਉਨ੍ਹਾਂ ਹਾਸਿਆਂ ਨੂੰ ਤੱਕ ਕੇ ਨਵੇਂ ਗੀਤ ਰਚੇ ਜਾਂਦੇ ਹਨ:
  ਖਿੜ-ਖਿੜ ਹੱਸਦੀ ਏ, ਖਿੜਦਾ ਗੁਲਾਬ ਜਿਵੇਂ…

  ਹਰ ਮੁਟਿਆਰ ਦੀ ਸੱਧਰ ਹੁੰਦੀ ਹੈ ਕਿ ਉਸ ਦਾ ਸਾਥੀ ਜ਼ਿੰਦਾਦਿਲ, ਕਾਮਾ, ਰੋਂਦਿਆਂ ਨੂੰ ਹਸਾਉਣ ਵਾਲਾ ਅਤੇ ਦੁੱਖ ਤਕਲੀਫ਼ ਸਮੇਂ ਅਡੋਲ ਖੜ੍ਹਾ ਰਹਿਣ ਵਾਲਾ ਹੋਵੇ, ਜੋ ਜ਼ਿੰਦਗੀ ਦੇ ਹਰ ਪਲ ‘ਚ ਉਸ ਦਾ ਸਾਥ ਦੇਣ ਵਾਲਾ ਹੋਵੇ ਅਤੇ ਹਰ ਦੁੱਖ-ਸੁੱਖ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਹੌਸਲੇ ਨਾਲ ਉਸ ਦਾ ਸਾਥ ਦੇਵੇ ਪਰ ਇਸ ਦੇ ਉਲਟ ਜੇ ਉਸ ਦਾ ਹਮਸਫ਼ਰ ਹਰ ਵਕਤ ਦੁੱਖਾਂ, ਤਕਲੀਫ਼ਾਂ ਨੂੰ ਵਧਾ ਚੜ੍ਹਾ ਕੇ ਸੋਗੀ ਜਿਹਾ ਬਣ ਕੇ ਸਾਰਾ ਦਿਨ ਖਿਝਦਾ ਰਹੇ, ਮੱਥੇ ‘ਤੇ ਤਿਊੜੀਆਂ ਪਾਈ ਰੱਖੇ ਤਾਂ ਉਹ ਉਸ ਦੀ ਸ਼ਿਕਾਇਤ ਆਪਣੀ ਨਣਦ ਕੋਲ ਕਰਦੀ ਹੈ:
  ਤੇਰੇ ਵੀਰ ਦਿਆਂ ਬੁੱਲ੍ਹਾਂ ‘ਤੇ ਹਮੇਸ਼ਾਂ ਰਹਿੰਦੀ ਚੁੱਪ,
  ਹਾੜ੍ਹ ਦੇ ਮਹੀਨੇ ਜਿਵੇਂ ਵੱਢ ਖਾਣੀ ਧੁੱਪ।
  ਆਖ ਨੀਂ ਨਣਾਨੇ ਤੇਰੇ ਵੀਰ ਨੂੰ,
  ਤਿਊੜੀਆਂ ਨਾ ਕੱਸਿਆ ਕਰੇ,
  ਕਦੇ ਤਾਂ ਭੈੜਾ ਹੱਸਿਆ ਕਰੇ,
  ਮੇਰੇ ਸੀਨੇ ‘ਚ ਸੁਗੰਧੀ ਵਾਂਗੂੰ ਵੱਸਿਆ ਕਰੇ।

  ਜੇ ਕਿਸੇ ਦਾ ਜੀਵਨ ਸਾਥੀ ਖ਼ੁਸ਼ਮਿਜ਼ਾਜ ਹੋਵੇ, ਉਸ ਦਾ ਹਸੂੰ-ਹਸੰੂ ਕਰਦਾ ਚਿਹਰਾ ਹਰੇਕ ਦੀ ਖਿੱਚ ਦਾ ਕੇਂਦਰ ਰਹੇ ਤੇ ਘਰ ਦਾ ਵਿਹੜਾ ਹਮੇਸ਼ਾਂ ਖੁਸ਼ੀਆਂ ਖੇੜਿਆਂ ਨੂੰ ਸਿਜਦਾ ਕਰਦਾ ਹੋਵੇ ਤਾਂ ਉਹ ਉਸ ਮਾਹੀ ਦੀ ਸਿਫ਼ਤ ਮੱਲੋ-ਮੱਲੀ ਕਰਨ ਲੱਗ ਪੈਂਦੀ ਹੈ:
  ਅੰਤੋਂ ਪਿਆਰੀ ਮੈਨੂੰ ਤੂੰ ਨੀਂ ਨਣਦੇ,
  ਤੈਥੋਂ ਪਿਆਰਾ ਲੱਗੇ ਤੇਰਾ ਵੀਰ ਨੀਂ,
  ਜਦ ਗੱਲਾਂ ਕਰਦਾ, ਦੰਦਾਂ ਦਾ ਹੱਸਦਾ ਪੀੜ੍ਹ ਨੀਂ।

  ਖ਼ੁਸ਼ੀ ਅਤੇ ਗ਼ਮ ਜ਼ਿੰਦਗੀ ਦੇ ਦੋ ਅਹਿਮ ਹਿੱਸੇ ਹੁੰਦੇ ਹਨ। ਜ਼ਿੰਦਗੀ ਦੇ ਰਾਹ ‘ਤੇ ਚੱਲਦਿਆਂ ਸਾਨੂੰ ਹੱਸਣ ਦੇ ਮੌਕੇ ਤਲਾਸ਼ਣੇ ਪੈਂਦੇ ਹਨ। ਦੂਜਿਆਂ ਤੋਂ ਅੱਗੇ ਨਿਕਲਣ ਵਾਲੀ ਦੌੜ ‘ਚ ਪੈ ਕੇ ਅਸੀਂ ਸਿਰਫ਼ ਧਨ ਕਮਾਉਣ ਦੇ ਹੀ ਮੌਕੇ ਭਾਲਦੇ ਰਹਿੰਦੇ ਹਾਂ। ਹਰ ਥਾਂ ਅਸੀਂ ਨਿੱਜ ਨੂੰ ਪਹਿਲ ਦੇ ਕੇ ਦੂਜਿਆਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਕਰਦੇ। ਅਸੀਂ ਖ਼ੁਦ ਵੀ ਭਾਵਨਾਵਾਂ ਤੋਂ ਸੱਖਣੇ ਹੋ ਕੇ ਇੱਕ ਮਸ਼ੀਨ ਦੀ ਤਰ੍ਹਾਂ ਭੱਜੇ-ਨੱਠੇ ਫਿਰਦੇ ਰਹਿੰਦੇ ਹਾਂ ਅਤੇ ਜ਼ਿੰਦਗੀ ਦੇ ਅਨਮੋਲ ਪਲ ਅਜਾਈਂ  ਗਵਾ ਦਿੰਦੇ ਹਾਂ:
  ਕੌਣ ਖ਼ੁਸ਼ੀ ਉਧਾਰੀ ਦੇਵੇ,
  ਕੌਣ ਸੁਦਾਗਰ ਹਾਸੇ ਦਾ।

  ਸਾਡੇ ਬਜ਼ੁਰਗਾਂ ਨੂੰ ਕਿਸੇ ਡਾਕਟਰ ਨੇ ਨਹੀਂ ਸੀ ਦੱਸਿਆ ਕਿ ਹਾਸਾ, ਲੰਮੀ ਉਮਰ ਦਾ ਰਾਜ਼ ਹੈ ਪਰ ਫਿਰ ਵੀ ਉਨ੍ਹਾਂ ਨੇ ਹਾਸੇ ਦੀ ਅਹਿਮੀਅਤ ਨੂੰ ਸਮਝਿਆ ਸੀ। ਇਸੇ ਲਈ ਤਾਂ ਵਿਆਹ-ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ‘ਤੇ ਉਹ ਹਾਸਾ ਉਤਪੰਨ ਕਰ ਲੈਂਦੇ ਸਨ। ਨਾਨਕਾ ਮੇਲ ਅਤੇ ਦਾਦਕੀਆਂ ਦੇ ਵਿਚਕਾਰ ਦਿੱਤੀਆਂ ਜਾਂਦੀਆਂ ਸਿੱਠਣੀਆਂ ਖ਼ੁਸ਼ੀਆਂ-ਖੇੜੇ ਪੈਦਾ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਸਨ। ਜਾਂਞੀਆਂ ਨੂੰ ਲਾਏ ਜਾਂਦੇ ਦੋਹੇ ਹਾਸਿਆਂ ਦੀ ਛਹਿਬਰ ਲਾ ਦਿੰਦੇ ਸਨ। ਬਰਾਤ ਨਾਲ ਆਏ ਨਕਲਚੀ ਸਾਰੇ ਪਿੰਡ ਨੂੰ ਖ਼ੂਬ ਹਸਾ ਜਾਂਦੇ ਸਨ। ਜਦੋਂ ਪੈਂਦੇ ਗਿੱਧੇ ਦੀ ਧਮਕਾਰ ਧਰਤੀ ਹਿੱਲਣ ਲਾ ਦਿੰਦੀ ਤਾਂ ਸਿਆਣੀ ਜਿਹੀ ਮੇਲਣ ਇਸ ਸੱਚਾਈ ਨੂੰ ਸਭ ਦੇ ਰੂ-ਬ-ਰੂ ਕਰ ਦਿੰਦੀ:
  ਕਦੇ ਹੱਸ ਵੇ ਮਨਾਂ, ਕਦੇ ਖੇਡ ਵੇ ਮਨਾਂ।
  ਇਸ ਜੱਗ ‘ਤੇ ਨਹੀਂ ਆਉਣਾ ਫੇਰ ਵੇ ਮਨਾਂ।

  ਦੋ ਕੁ ਦਹਾਕੇ ਪਹਿਲਾਂ ਆਮ ਹੀ ਸਾਂਝੇ ਪਰਿਵਾਰ ਹੁੰਦੇ ਸਨ। ਜਦੋਂ ਵੀ ਪਰਿਵਾਰ ਇਕੱਠਾ ਹੋ ਕੇ ਬੈਠਦਾ ਹਾਸਿਆਂ ਦੀ ਛਹਿਬਰ ਲੱਗ ਜਾਂਦੀ। ਦਿਓਰ-ਭਾਬੀ ਦੀ ਨੋਕ-ਝੋਕ ਸਾਰਾ ਦਿਨ ਵਿਹੜੇ ‘ਚ ਰੌਣਕਾਂ ਬਿਖੇਰਦੀ ਰਹਿੰਦੀ। ਭਾਵੇਂ ਭਾਬੀ ਵੱਲੋਂ ਦਿਓਰ ਨੂੰ ਇਉਂ ਵੀ ਕਿਹਾ ਜਾਂਦਾ:
  ਛੋਟਾ ਦਿਓਰ ਬੜਾ ਟੁੱਟ ਪੈਣਾ,
  ਹੱਸਦੀ ਦੇ ਦੰਦ ਗਿਣਦਾ।

  ਹਰ ਮਨੁੱਖ ਦਾ ਆਪਣਾ-ਆਪਣਾ ਸੁਭਾਅ ਹੁੰਦਾ ਹੈ। ਕਈ ਰੋਂਦਿਆਂ ਨੂੰ  ਵੀ ਹਸਾ ਦਿੰਦੇ ਹਨ ਅਤੇ ਜਿੱਥੇ ਬੈਠਦੇ ਹਨ, ਮਹਿਫ਼ਲਾਂ ‘ਚ ਆਪਣੇ ਹਾਸਿਆਂ ਨਾਲ ਹਰ ਇੱਕ ਨੂੰ ਕਹਿਕਹਾਂ ਲਾਉਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹੀ ਮਹਿਫ਼ਲ ਵਿੱਚੋਂ ਕਿਸੇ ਦਾ ਉੱਠਣ ਨੂੰ ਦਿਲ ਨਹੀਂ ਕਰਦਾ। ਕਈ ਆਪਣੀਆਂ ਈਰਖਾ ਤੇ ਸਾੜੇ ਭਰੀਆਂ ਗੱਲਾਂ ਨਾਲ ਖਿੜੇ ਚਿਹਰਿਆਂ ‘ਤੇ ਵੀ ਮੁਰਦਾ ਸ਼ਾਂਤੀ ਲਿਆ ਦਿੰਦੇ ਹਨ। ਉਨ੍ਹਾਂ ਦੇ ਮਹਿਫ਼ਲ ‘ਚ ਦਾਖਲ ਹੁੰਦਿਆਂ ਹੀ ਵੀਰਾਨੀ ਛਾ ਜਾਂਦੀ ਹੈ। ਹਾਸੇ ‘ਤੇ ਲੱਗਦਾ ਕੁਝ ਨਹੀਂ, ਬਸ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੁੰਦੀ ਹੈ। ਜੇ ਅਸੀਂ ਆਪਣੇ ਮਨ ‘ਚੋਂ ਈਰਖਾ, ਸਾੜਾ ਕੱਢ ਦੇਵਾਂਗੇ ਤਾਂ ਸਾਨੂੰ ਹਰ ਕੋਈ ਆਪਣਾ ਨਜ਼ਰ ਆਵੇਗਾ। ਸਾਡੇ ਖ਼ੁਸ਼ੀ ਭਰੇ ਨੈਣਾਂ ਨੂੰ ਸਭ ਕੁਝ ਸੋਹਣਾ ਤੇ ਚੰਗਾ ਹੀ ਨਜ਼ਰ ਆਵੇਗਾ। ਸ਼ਾਇਦ ਏਸੇ ਲਈ ਕਿਸੇ ਨੇ ਈਰਖਾ ਸਾੜਾ ਛੱਡ ਦੇਣ ਦੀ ਬੇਨਤੀ ਕੀਤੀ ਹੋਵੇਗੀ:
  ਵਗਦੀ ਏ ਰਾਵੀ ਚੰਨਾ,
  ਵਿੱਚ ਸਿੱਟਦੀ ਆਂ ਪਤਾਸੇ ਵੇ,
  ਛੱਡ ਈਰਖਾ ਤੇ ਸਾੜਾ,
  ਵੰਡ ਜੱਗ ਵਿੱਚ ਹਾਸੇ ਵੇ।

  ਮਨੁੱਖੀ ਜ਼ਿੰਦਗੀ ਬੜੀ ਅਨਮੋਲ ਹੈ। ਇਸ ਨੂੰ ਵਧੀਆ ਢੰਗ ਨਾਲ ਜਿਊਣ ਲਈ ਆਉ ਆਪਣੇ ਘਰਾਂ ਦੇ ਵਿਹੜੇ ਹਾਸਿਆਂ ਨਾਲ ਭਰੀਏ। ਸਦਾ ਚੜ੍ਹਦੀ ਕਲਾ ਵਿੱਚ ਰਹਿ ਕੇ ਜ਼ਿੰਦਗੀ ਪ੍ਰਤੀ ਹਾਂ-ਪੱਖੀ ਨਜ਼ਰੀਆ ਅਪਣਾਈਏ। ਕੁਦਰਤ ਨੂੰ ਪਿਆਰ ਕਰੀਏ। ਪਰਿਵਾਰ ਤੇ ਆਂਢ-ਗੁਆਂਢ ਦੇ ਮੈਂਬਰਾਂ ਨਾਲ ਮਿਲਵਰਤਣ ਨਾਲ ਰਹੀਏ। ਕਿਸੇ ਦੀ ਖ਼ੁਸ਼ੀ ਨੂੰ ਤੱਕ ਕੇ ਸੜਨ ਦੀ ਥਾਂ ਉਸ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋਈਏ। ਫੁੱਲਾਂ ਵਾਂਗ ਖਿੜੇ, ਦੂਜਿਆਂ ਨੂੰ ਵੀ ਸੁਗੰਧੀਆਂ ਵੰਡੀਏ। ਕੁਦਰਤ ਦੀ ਸਾਜੀ ਸਮੁੱਚੀ ਕਾਇਨਾਤ ਨੂੰ ਪਿਆਰ ਕਰਦੇ ਹੋਏ ਇਸ ਤਰ੍ਹਾਂ ਵਿਚਰੀਏ ਕਿ ਖ਼ੁਦ ਵੀ ਜ਼ਿੰਦਗੀ ਦਾ ਹਰ ਛਿਣ ਮਾਣੀਏ ਤੇ ਬਾਕੀਆਂ ਲਈ ਵੀ ਜ਼ਿੰਦਗੀ ਨੂੰ ਮਾਣ ਲੈਣ ਦਾ ਸਬੱਬ ਬਣੀਏ। ਫਿਰ ਸਾਨੂੰ ਹੱਸਣ-ਹਸਾਉਣ ਲਈ ਬਨਾਉਟੀ ਕਾਮੇਡੀ ਸ਼ੋਅ ਦੀ ਲੋੜ ਨਹੀਂ ਪਵੇਗੀ। ਸਾਡੀ ਮਾਨਸਿਕਤਾ ਵੀ ਸਾਂਝੀਵਾਲਤਾ ਨੂੰ ਪਿਆਰ ਕਰਨ ਵਾਲੀ ਬਣ ਜਾਵੇਗੀ ਅਤੇ ਖ਼ੁਸ਼ੀਆਂ-ਖੇੜੇ ਸਾਡੇ ਮਨਾਂ ਵਿੱਚ ਵੱਸ ਜਾਣਗੇ ਅਤੇ ਜੀਵਨ ਕੁਦਰਤ ਵੱਲੋਂ ਬਖ਼ਸ਼ੀ ਅਨਮੋਲ ਸੁਗਾਤ ਲੱਗੇਗਾ।

  8 notes

  Games governments play

  Players from Punjab form a major chunk of many Indian sports teams. What is it that makes them move away from the land, trainers and institutions that nurture them.

  Punjab, which was once considered to be the mainstay of Indian sports, has fallen prey to the wrong sports policies of the state government. Even as the state continues to produce quality sportspersons in all disciplines, evident from the fact that as many as 15 Punjab players have won medals in the recently concluded Commonwealth Games at Glasgow, most players are slowly drifting away to other states and Central services following non-availability of jobs and lack of financial incentives. On the contrary, the stature of our neighbouring state Haryana is growing by leaps and bounds after the adequate absorption of players in different departments based on their performance and suitable cash incentives.

  A quick look at all major sports disciples shows that most of the international players of Punjab are working with the Indian Railways, the Oil and Natural Gas Corporation (ONGC), the Border Security Force (BSF), the Indo-Tibetan Border Police (ITBP) and central banking sector as the Punjab Government didn’t offer them jobs. Even if a few of them were offered jobs, these were not at par with their achievements following which these players opted for other departments. Sample this: In basketball, Yadwinder Singh Yadu and Amritpal Singh, one of the top basketball players of India, who have been playing for India since the past almost seven to eight years now, are working with the ONGC. Another India basketball team senior player Amjyot Singh is working with Indian Overseas Bank. Many more are on the verge of joining other departments since the Punjab Police, which is the main recruiting department for Punjab sportspersons, has not made any recruitment in the past almost three years.

  Renowned international cyclists Harpreet Singh, Amandeep Singh and Amrit Singh are working with the Railways. Amarjeet Singh and Gurbaaz Singh, who despite competing in over 12 and six international tournaments, respectively, are still hunting for a job. Watching the fate of his seniors, international cyclist Manjot Singh has recently joined Air Force. Triple jumper Arpinder Singh, who won a bronze at Glasgow, is working with the ONGC.

  These are just a few examples as the list is endless and the story does not end here. International boxers from Punjab, who are currently in the India’s core group, including Amandeep Singh, Kuldeep Singh and Sukhdeep Singh Chakkar, opted to work for the Railways over the Punjab Police as they were offered the jobs of constables, which their coaches believed was not suitable considering their achievements. The Punjab Government has been unable to provide jobs to even those players who have been representing the state for past many years and made them proud. Punjab grappler Navjot Kaur openly expressed her anguish against the Punjab Government after winning a bronze medal at the 2014 Commonwealth Games at Glasgow saying that she will always regret playing from Punjab as she had been struggling for job all these years despite winning multiple medals. She created a record of sorts by becoming three-time junior national champion in a row i.e. in 2007, 2008 and 2009. She later went on to win a bronze medal in the Junior World Wrestling Championship and bronze medal at the Asian Championship before winning the Commonwealth Games bronze.

  To add to her problems, she is about to turn 25 soon which will further make it difficult to enter any government job on sports basis. However, the Punjab Government has now said that the medal winners of the recent Commonwealth Games would be suitably rewarded, but what comes her way is still to be seen. Similar is the case of cyclist Gurbaaz Singh who has already crossed the age of 26 years. The scenario is so grim that these players are now ready to take up any job that is offered to them at this stage considering their age.

  Earlier in 2010, even as the Punjab Government had boasted about providing jobs to all Punjab players who won medals in the 2010 Commonwealth Games, New Delhi, the lone archer from Punjab Gagandeep Kaur, who did win bronze medal in the New Delhi Games, had to finally seek a job in Diesel Loco-Modernisation Works, Patiala, under the Indian Railways after she was ignored in Punjab. Though the Punjab Government had made few DSP level appointments at that time, including that of Manjit Kaur, Avneet Kaur, Ranjan Sodhi, Palwinder Cheema and Amandeep Kaur, a much larger number of international players have been waiting for many years to get even entry-level jobs. The Punjab Government has provided jobs to many circle kabaddi players who have won medals in the four editions of the “annual” World Kabaddi Cup organized by the Punjab Government. But other players, who despite winning medals at the A-grade games of the country, have been left in the lurch. Former chief coach of the Indian wrestling squad PR Sondhi bluntly blames faulty sports policies for Punjab’s downfall. “The Punjab Government, rather than promoting world sports, is indulging in populism politics. Deputy Chief Minister Sukhbir Singh Badal is talking about getting circle kabaddi included in Olympics but one should ask him how he plans to do it when it is not yet recognised at the national level.

  Moreover, he always talks about revival of traditional games like mud kabaddi but I want to ask him whether he is working towards making Punjab a better sporting state or ruin it altogether. Our players, just for some easy bucks, are going towards these games and have actually drifted from their goal of making it big at national and international arena,” added the coach.

  Annoyed with the Punjab Government for the ill treatment of the sportspersons, Teja Singh Dhaliwal, general secretary of the Punjab Basketball Association and vice-president of the Basketball Federation of India, says while the Punjab Government claims to have a sports policy, no one knows what it is and nothing has been implemented till date. “As much as 50 per cent of the Indian basketball team consists of Punjab players, ironically, very few of them have actually been recruited by Punjab. They are working in various other departments. So, why should anyone play for Punjab when there is no economic security? We spend years training them and in the end, they are forced to move out of Punjab due to the faulty recruitment system here.

  "Sportsperson is no one’s priority in the state and that’s what has put us so far behind in the sports arena. While Punjab was number one during the 31st National Games held in 2001, after 10 years i.e. during the 34th National Games in Raanchi in 2011, we have finished on the ninth spot. If the government continues to ignore sportspersons, we might slip down further," he rued. Chief coach of the Indian athletics team Bahadur Singh, too, feels that Punjab should offer good cash incentives and good jobs to retain their talent. "Parents and players will only get involved in sports if they see a better future. Moreover, providing jobs does not mean the jobs of constables. All medal winners of Commonwealth Games, Asian Games and Olympics should be absorbed as DSPs if Punjab actually wants to resolve the problem of falling sports ranking and drug menace," he added.

  Government-speak

  Apart from 3 per cent reservation in all job categories, the Punjab Government will set aside 125 jobs every year exclusively for nationals and international-level players. This announcement was made by the Punjab Chief Minister Parkash Singh Badal last year on the state-level functioned organised by the Sports Department to bestow Maharaja Ranjit Singh Award on outstanding sportspersons.

  Director of the Punjab Sports Department TS Dhaliwal said the Punjab Government was reworking its sports policy and once all modalities were worked out, it would have defined jobs and incentives as per sports achievements for all medal winners of national and international tournaments.

  Deputy Director Sohan Lal Lotey said the Punjab Government had honoured the winners of 2010 Asian and Commonwealth Games with cash prizes of Rs 7.54 crore. As far as appointments of Punjab players was concerned, the state had already invited applications after the CM’s announcement last year. The department was in the process of finishing their scrutiny as the number of applicants was high and it had to check their credentials.

  Haryana Vs Punjab

  Haryana Government award list for domestic tournaments
  National/ Paralympic Games — Gold, Silver, Bronze : Rs 3 lakh, Rs 2 lakh, Rs 1 lakh
  National Championship (Senior/junior): Rs 2 lakh, Rs 1 lakh, Rs 50,000
  National School Games: Rs 15,000, Rs 10,000, Rs 7,000

  Even though the Punjab Government claims to be giving adequate cash awards, the players who have won multiple medals in the National Games and National Championships in the past over 10 years have not received a single penny till date. The only exception has been the awarding of Maharaja Ranjit Singh Awards which, too, have been presented only twice in the past 10 years. Last time, the awards were presented in 2013 by Punjab Chief Minister Parkash Singh Badal and before these awards, former Chief Minister Captain Amarinder Singh had presented these awards in 2006 after a gap of 10 years. However, the Punjab government had honoured the winners of Asian and Commonwealth Games with cash prizes of Rs 7.54 crore.

  2 notes

  The Jatts.

  The Jatts.

  2 notes

  Miniature of a village house in Punjab

  Miniature of a village house in Punjab

  9 notes

  Water colour of a Sikh warrior from 1800s

  Water colour of a Sikh warrior from 1800s

  36 notes

  Pottery Shop in Multan-Punjab (British India)

  Pottery Shop in Multan-Punjab (British India)

  14 notes

  Aj Akhan Waris Shah Noon

  By Amrita Pritam

  Partition of India led her to pen this piece on the bad state of affairs.

  Punjab on both sides of the Radcliffe Line suffered the most.

  46 Plays

  2 notes

  Punjab on both sides of Radcliffe Line suffered the most due to Partition of India, following the Independence from British Raj.

  17 notes

  Punjab on both sides of Radcliffe Line suffered the most due to Partition of India, following the Independence from British Raj.

  21 notes

  Punjab on both sides of Radcliffe Line suffered the most due to Partition of India, following the Independence from British Raj.

  50 notes

  Nihang Singh.

  Nihang Singh.

  7 notes

  Golden Temple-Amritsar (Punjab 1833)

  Golden Temple-Amritsar (Punjab 1833)

  14 notes