• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Entry of the child Maharajah Duleep Singh to his palace in Lahore accompanied by an escort of British troops commanded by Brigadier Cureton, following the First Anglo-Sikh War (1845-46). Here, Maharajah Duleep Singh was forced to renounce his sovereign rights to the British Government under Governor-General Hardinge.

  Entry of the child Maharajah Duleep Singh to his palace in Lahore accompanied by an escort of British troops commanded by Brigadier Cureton, following the First Anglo-Sikh War (1845-46). Here, Maharajah Duleep Singh was forced to renounce his sovereign rights to the British Government under Governor-General Hardinge.

  5 notes

  Gateway to the Lahore Fort from Huzooree Bagh-Lahore (Punjab-British India), drawing from 1848

  Gateway to the Lahore Fort from Huzooree Bagh-Lahore (Punjab-British India), drawing from 1848

  11 notes

  ਹਿੰਦੂ-ਮੁਸਲਮਾਨਾਂ ਦਾ ਸਾਂਝਾ ਤੀਰਥ ਸੀ ‘ਪ੍ਰਨਾਮੀ ਮੰਦਿਰ’

  ਲਾਹੌਰ ਤੋਂ 190 ਕਿਲੋਮੀਟਰ ਦੂਰ ਪਾਕਪਟਨ ਸ਼ਹਿਰ ਦਾ ਪਿੰਡ ਮਲਕਾ ਹਾਂਸ ਪੰਜਾਬੀ ਸਾਹਿਤ ਪ੍ਰੇਮੀਆਂ ਵਾਸਤੇ ਕਿਸੇ ਤੀਰਥ ਤੋਂ ਘੱਟ ਨਹੀਂ ਹੈ। ਮਲਕਾ ਹਾਂਸ ਉਹੀ ਪਿੰਡ ਹੈ, ਜਿਥੇ ਬਾਬਾ ਵਾਰਿਸ ਸ਼ਾਹ ਨੇ 1180 ਹਿਜ਼ਰੀ ਮੁਤਾਬਿਕ 1823 ਬਿਕ੍ਰਮੀ (ਸੰਨ 1767) ਵਿਚ ‘ਹੀਰ’ ਦੀ ਕਾਵਿ ਰੂਪ ਵਿਚ ਰਚਨਾ ਕੀਤੀ ਸੀ।

  ਮਲਕਾ ਹਾਂਸ ਨੂੰ ਮਲਿਕ ਮੁਹੰਮਦ ਉਰਫ਼ ਮਲਕਾ ਨੇ 740 ਹਿਜ਼ਰੀ ਭਾਵ ਸੰਨ 1340 ‘ਚ ਆਬਾਦ ਕੀਤਾ। ਜਿਥੇ ਇਸ ਪਿੰਡ ਨੇ ਬਾਬਾ ਵਾਰਿਸ ਸ਼ਾਹ ਦੇ ਇਥੋਂ ਦੀ ਮਸੀਤ ਵਿਚ ‘ਹੀਰ’ ਨੂੰ ਲਿਪੀਬੱਧ ਕੀਤੇ ਜਾਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ, ਉਥੇ ਹੀ ਬਾਬਾ ਵਾਰਿਸ ਸ਼ਾਹ ਦੀ ਮਸੀਤ ਦੇ ਬਿਲਕੁਲ ਪਾਸ ਪ੍ਰਨਾਮੀ ਸਮੂਦਾਇ ਦੇ ਤੀਰਥ ‘ਪ੍ਰਨਾਮੀ ਮੰਦਿਰ’ ਦੀ ਮੌਜੂਦਗੀ ਨੇ ਵੀ ਇਸ ਇਲਾਕੇ ਨੂੰ ਕਾਫ਼ੀ ਪ੍ਰਸਿੱਧੀ ਦਿਵਾਈ ਹੈ।

  ਪ੍ਰਨਾਮੀ ਸੰਪ੍ਰਦਾਇ ਦੇ ਸਬੰਧ ਵਿਚ ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਸਫ਼ਾ 797 ‘ਤੇ ਇਸ ਪ੍ਰਕਾਰ ਲਿਖਿਆ ਹੈ-ਇਹ ਮਤ ਦੇਵ ਚੰਦਰ ਨੇ ਚਲਾਇਆ। ਸੰਮਤ 1636 (ਸੰਨ 1579) ਵਿਚ ਅਮਰਕੋਟ (ਸਿੰਧ) ਵਿਚ ਭਾਈ ਮਨੂ ਮਹਿਤਾ ਦੇ ਘਰ ਦੇਵ ਚੰਦਰ ਦਾ ਜਨਮ ਹੋਇਆ। ਇਹ ਭੁਜ ਨਿਵਾਸੀ ਹਰਿਦਾਸ ਦਾ ਚੇਲਾ ਹੋ ਕੇ ‘ਪ੍ਰਨਾਮ-ਪ੍ਰਨਾਮ’ ਸ਼ਬਦ ਜੱਪਣ ਲੱਗਾ। ਇਹ ਵੇਦ-ਕੁਰਾਨ ਨੂੰ ਸਮਾਨ ਜਾਣਦਾ ਅਤੇ ਹਿੰਦੂ-ਮੁਸਲਮਾਨਾਂ ਨੂੰ ਪ੍ਰੇਮਭਾਵ ਨਾਲ ਉਪਦੇਸ਼ ਦਿੰਦਾ ਸੀ। ਜਾਮਨਗਰ, ਪੰਨਾ, ਸਤਾਰਾ ਆਦਿ ਨਗਰਾਂ ਵਿਚ ਦੇਵ ਚੰਦਰ ਦੇ ਅਨੇਕ ਚੇਲੇ ਹੋ ਗਏ, ਜੋ ਪ੍ਰਨਾਮੀ ਨਾਂਅ ਤੋਂ ਪ੍ਰਸਿੱਧ ਹੋਏ। ਇਹ ਲੋਕ ਆਪਣੇ ਧਰਮਗ੍ਰੰਥ ਦੀ ਪੂਜਾ-ਆਰਤੀ ਕਰਦੇ ਹਨ ਅਤੇ ਮੱਥੇ ‘ਤੇ ਕੇਸਰ ਦੀ ਬਿੰਦੀ ਲਾਉਂਦੇ ਹਨ। ਦੇਵ ਚੰਦਰ ਦਾ ਦਿਹਾਂਤ ਸੰਮਤ 1751 (ਸੰਨ 1694) ਵਿਚ ਪੰਨਾ ਵਿਖੇ ਹੋਇਆ, ਜਿਥੇ ਉਸ ਦੀ ਸਮਾਧ ਹੈ, ਜਦੋਂ ਕਿ ਪ੍ਰਨਾਮੀ ਸਮੁਦਾਇ ਦੇ ਅਨੁਯਾਈਆਂ ਦਾ ਮੰਨਣਾ ਹੈ ਕਿ ਪ੍ਰਨਾਮੀ ਸੰਪ੍ਰਦਾਇ ਦੀ ਸਥਾਪਨਾ 427 ਵਰ੍ਹੇ ਪਹਿਲਾਂ ਆਦਿ ਜਗਤਗੁਰੂ ਆਚਾਰਿਆ ਸ੍ਰੀ 108 ਸ੍ਰੀ ਦੇਵ ਚੰਦਰ ਜੀ ਨੇ ਕੀਤੀ।

  ਪਿੰਡ ਮਲਕਾ ਹਾਂਸ ਦੇ ਪੰਜ ਮੰਜ਼ਿਲਾ ਪ੍ਰਨਾਮੀ ਮੰਦਿਰ ਦਾ ਨਿਰਮਾਣ ਮਹੰਤ ਦਰਬਾਰਾ ਸਿੰਘ ਨੇ ਸੰਨ 1790 ਤੋਂ ਸੰਨ 1800 ਦੇ ਵਿਚਕਾਰ ਜਿਹੇ ਕਰਵਾਇਆ। ਇਹ ਮੰਦਿਰ ਭਾਵੇਂ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ-ਮੁਸਲਮਾਨਾਂ ਦਾ ਸਾਂਝਾ ਤੀਰਥ ਹੋਇਆ ਕਰਦਾ ਸੀ ਪਰ ਉਸ ਤੋਂ ਬਾਅਦ ਪ੍ਰਨਾਮੀ ਮਤ ਦਾ ਕੋਈ ਵੀ ਅਨੁਯਾਈ ਇਥੇ ਨਾ ਰਹਿ ਜਾਣ ਕਰਕੇ ਇਸ ਮੰਦਿਰ ਦੀ ਸੇਵਾ-ਸੰਭਾਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ।

  ਇਸ ਮੰਦਿਰ ਤੋਂ ਦੋ ਗਲੀਆਂ ਛੱਡ ਕੇ ਹਾਜ਼ੀ ਸਰਫ਼ਰਾਜ਼ ਦੀਨ (ਉਮਰ 78 ਸਾਲ) ਦੀ ਹਵੇਲੀ ਹੈ। ਜਦੋਂ ਮੈਂ ਇਸ ਅਸਥਾਨ ਦੇ ਦਰਸ਼ਨ ਕਰਨ ਗਿਆ ਤਾਂ ਇਸ ਦੀ ਜਾਣਕਾਰੀ ਕਿਸੇ ਹਾਜ਼ੀ ਸਾਹਿਬ ਤੱਕ ਪਹੁੰਚਾ ਦਿੱਤੀ। ਮੈਂ ਅਜੇ ਪ੍ਰਨਾਮੀ ਮੰਦਿਰ ‘ਚੋਂ ਨਿਕਲ ਕੇ ਮਸੀਤ ਮਲਕਾ ਹਾਂਸ ਪਹੁੰਚਿਆਂ ਹੀ ਸਾਂ ਕਿ ਦੋ-ਤਿੰਨ 23-24 ਸਾਲਾਂ ਦੇ ਮੁਸਲਮਾਨ ਲੜਕੇ ਉਥੇ ਆਏ ਅਤੇ ਮੈਨੂੰ ਹਾਜ਼ੀ ਸਾਹਿਬ ਦੀ ਹਵੇਲੀ ਚੱਲਣ ਲਈ ਕਿਹਾ। ਹਵੇਲੀ ਪਹੁੰਚਣ ‘ਤੇ ਮੇਰੇ ਬਾਰੇ ਜਾਨਣ ਤੋਂ ਬਾਅਦ ਪਹਿਲਾਂ ਤਾਂ ਉਨ੍ਹਾਂ ਮੇਰੀ ਚੰਗੀ ਆਓ-ਭਗਤ ਕੀਤੀ, ਫਿਰ ਉਨ੍ਹਾਂ ਉਪਰੋਕਤ ਪ੍ਰਨਾਮੀ ਮੰਦਿਰ ਦੇ ਸਬੰਧ ਵਿਚ ਕਾਫ਼ੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਹਾਜ਼ੀ ਸਾਹਿਬ ਨੇ ਦੱਸਿਆ ਕਿ ਜਦੋਂ ਉਹ 14-15 ਸਾਲਾਂ ਦੇ ਸਨ ਤਾਂ ਉਨ੍ਹੀਂ ਦਿਨੀਂ ਮੰਦਿਰ ਵਿਚ ਬਹੁਤ ਰੌਣਕ ਰਹਿੰਦੀ ਸੀ। ਇਸ ਮੰਦਿਰ ਵਿਚ ਇਲਾਕੇ ਦੇ ਹਿੰਦੂ-ਮੁਸਲਮਾਨ ਇਕ ਸਮਾਨ ਗਿਣਤੀ ‘ਚ ਪੁੱਜਦੇ ਸਨ, ਕਿਉਂਕਿ ਇਸ ਮਤ ਵਿਚ ਹਿੰਦੂ-ਮੁਸਲਮਾਨਾਂ ਅਤੇ ਜਾਤ-ਪਾਤ ਵਿਚ ਭੇਦਭਾਵ ਕਰਨ ‘ਤੇ ਸਖਤ ਮਨਾਹੀ ਸੀ। ਉਨ੍ਹਾਂ ਅਨੁਸਾਰ ਮੰਦਿਰ ਵਿਚ ਕੋਈ ਮੂਰਤੀ ਵਗੈਰਾ ਨਹੀਂ ਹੁੰਦੀ ਸੀ, ਬਸ ਕ੍ਰਿਸ਼ਨ ਦੀ ਬੰਸਰੀ ਅਤੇ ਮੁਕਟ ਦੀ ਪੂਜਾ ਕੀਤੀ ਜਾਂਦੀ ਸੀ। ਸ਼ਾਮ ਹੋਣ ‘ਤੇ ਮਹੰਤ ਨੇ ਗੀਤਾ ਅਤੇ ਕੁਰਾਨ ਦੋਵੇਂ ਪੜ੍ਹ ਕੇ ਸੰਗਤ ਨੂੰ ਸੁਣਾਉਣੇ ਅਤੇ ਉਨ੍ਹਾਂ ਦੇ ਅਰਥ ਵੀ ਦੱਸਣੇ। ਹਾਜ਼ੀ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਜਦੋਂ ਵੀ ਮੰਦਿਰ ਜਾਣਾ ਤਾਂ ਮਹੰਤ ਨੇ ਹੱਥ ‘ਤੇ ਪਾਣੀ (ਚਰਨਾਮਤ) ਅਤੇ ਪ੍ਰਸਾਦਿ ਜ਼ਰੂਰ ਦੇਣਾ, ਜਿਸ ‘ਤੇ ਉਨ੍ਹਾਂ ਨੂੰ ਮਲਕਾ ਹਾਂਸ ਦੀ ਮਸੀਤ ਦੇ ਮੌਲਵੀ ਨੇ ਬਹੁਤ ਗੁੱਸੇ ਹੋਣਾ ਅਤੇ ਕਹਿਣਾ ਕਿ ਮੰਦਿਰ ਦਾ ਪ੍ਰਸਾਦਿ ਖਾਓਗੇ ਤਾਂ ਤੁਸੀਂ ਵੀ ਕਾਫ਼ਰ ਬਣ ਜਾਓਗੇ।

  ਹਾਜ਼ੀ ਸਾਹਿਬ ਦੇ ਮੁਤਾਬਿਕ ਉਹ ਪ੍ਰਨਾਮੀ ਮੰਦਿਰ ‘ਚ ਰਹਿਣ ਵਾਲੇ ਪਰਿਵਾਰਾਂ ਨੂੰ ਕਈ ਵਾਰ ਮੰਦਿਰ ‘ਚ ਬਣੇ ਕੰਧ-ਚਿੱਤਰਾਂ ਅਤੇ ਹੋਰ ਕਲਾ-ਕ੍ਰਿਤੀਆਂ ਦੀ ਸੇਵਾ-ਸੰਭਾਲ ਕਰਨ ਲਈ ਕਹਿ ਚੱਕੇ ਹਨ ਪਰ ਕੋਈ ਇਸ ਪਾਸੇ ਧਿਆਨ ਦੇਣ ਵਾਲਾ ਨਹੀਂ ਹੈ। ਉਹ ਦੱਸਦੇ ਹਨ ਕਿ ਦੇਸ਼ ਦੀ ਵੰਡ ਵੇਲੇ ਮਹੰਤ ਗੋਵਿੰਦ ਦਾਸ ਇਥੋਂ ਦਾ ਗੱਦੀਨਸ਼ੀਨ ਸੀ ਅਤੇ ਸੰਨ 1947 ਦੇ ਦੰਗਿਆਂ ਵੇਲੇ ਇਲਾਕੇ ਦੇ ਸਾਰੇ ਹਿੰਦੂ-ਸਿੱਖ ਇਸ ਮੰਦਿਰ ਵਿਚ ਆ ਗਏ ਸਨ। ਇਹ ਮੰਦਿਰ ਜੋ ਕਿ ਪ੍ਰਨਾਮੀ ਮਤ ਦੇ ਪ੍ਰਸਿੱਧ ਤੀਰਥ ਵਜੋਂ ਪ੍ਰਸਿੱਧ ਸੀ, ਦੀ ਹੋਂਦ ਬਾਰੇ ਅੱਜ ਇਸ ਮਤ ਦੇ ਲੋਕਾਂ ਨੂੰ ਵੀ ਬਹੁਤ ਘੱਟ ਜਾਣਕਾਰੀ ਹੈ। ਹਾਲਾਂਕਿ ਇਥੇ ਹਰ ਵਰ੍ਹੇ ਚੇਤਰ ਮਹੀਨੇ ਲੱਗਣ ਵਾਲੇ ਸਾਲਾਨਾ ਮੇਲੇ ਵਿਚ ਦੇਸ਼-ਪ੍ਰਦੇਸਾਂ ਤੋਂ ਇਸ ਮਤ ਦੇ ਲੋਕ ਹੁੰਮ-ਹੁਮਾ ਕੇ ਪੁੱਜਦੇ ਸਨ। ਇਹ ਮੰਦਿਰ ਜੋ ਕਿ ਹਿੰਦੂ ਭਵਨ ਕਲਾ ਦਾ ਦਿਲਕਸ਼ ਨਮੂਨਾ ਹੈ, ਦੀਆਂ ਦੀਵਾਰਾਂ ‘ਤੇ ਬਣੇ ਕ੍ਰਿਸ਼ਨ ਲੀਲਾ, ਭਗਵਾਨ ਨਰਸਿੰਗ ਭਗਵਾਨ ਆਦਿ ਦੇ ਤੇਲ ਚਿੱਤਰਾਂ ਦਾ ਰੰਗ 200 ਸਾਲ ਬਾਅਦ ਵੀ ਫ਼ਿੱਕਾ ਨਹੀਂ ਪਿਆ ਹੈ ਪਰ ਹਾਂ ਸੇਵਾ-ਸੰਭਾਲ ਨਾ ਹੋਣ ਕਰਕੇ ਉਨ੍ਹਾਂ ਉਪਰ ਮਿੱਟੀ ਜ਼ਰੂਰ ਜੰਮ ਚੁੱਕੀ ਹੈ। ਇਸ ਦੇ ਬਾਹਰਵਾਰ 5-7 ਸਮਾਧਾਂ ਵੀ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਇਕ ਦੇ ਬਾਹਰ ਹਿੰਦੀ ਵਿਚ ਲਿਖਿਆ-‘ਯਹ ਸਮਾਧਿ ਸ੍ਰੀ ਬਾਵਾ ਦਯਾ ਰਾਮ ਸਾਹਿਬ ਕੀ ਹੈ’ ਸਾਫ਼ ਪੜ੍ਹਿਆ ਜਾ ਸਕਦਾ ਹੈ।

  2 notes

  Village street-Punjab (India)

  Village street-Punjab (India)

  41 notes

  Nihang Singhs at a rural sports mela in Punjab (India)

  Nihang Singhs at a rural sports mela in Punjab (India)

  25 notes

  Faith… A Sikh pilgrim praying to his guru.

  Faith… A Sikh pilgrim praying to his guru.

  41 notes

  A pilgrim takes a dip in the holy sarovar at Golden Temple-Amritsar (Punjab)

  A pilgrim takes a dip in the holy sarovar at Golden Temple-Amritsar (Punjab)

  3 notes

  Golden Temple-Amritsar (Punjab 1833)

  Golden Temple-Amritsar (Punjab 1833)

  9 notes

  Punjaban…

  Punjaban…

  1 note

  Khetan Da Raja.

  Khetan Da Raja.

  21 notes

  Harvesting Wheat in Punjab.

  Harvesting Wheat in Punjab.

  9 notes

  Nihang Singh

  Nihang Singh

  15 notes

  Bathinda Fort

  Bathinda Fort

  7 notes

  Sardar Partap Singh Kairon, Architect of modern Punjab.

  Sardar Partap Singh Kairon, Architect of modern Punjab.

  4 notes

  ਯਾਦਾਂ ਪ੍ਰਤਾਪ ਸਿੰਘ ਕੈਰੋਂ ਦੀਆਂ

  ਸਰਦਾਰ ਕੈਰੋਂ ਦੀ ਪੰਜਾਬ ਲਈ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਇੱਕ ਤਰ੍ਹਾਂ ਨਾਲ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਉਸਰੱਈਆ ਅਤੇ ਨਾਇਕ ਸੀ ਜਿਸ ਨੂੰ ਸੌੜੀ ਸਿਆਸਤ ਨੇ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨਾਲ ਜੁੜੀਆਂ ਕੁਝ ਯਾਦਾਂ ਮੈਨੂੰ ਕਦੇ ਵੀ ਭੁੱਲ ਨਹੀਂ ਸਕਦੀਆਂ।

  ਕੈਰੋਂ ਦਾ ਨਾਅਰਾ ਸੀ: ਮੇਰਾ ਪੰਜਾਬ ਸਾਰੇ ਹਿੰਦੋਸਤਾਨ ਵਿੱਚੋਂ ਮੋਹਰੀ ਹੋਵੇ, ਇਹ ਖੇਡਾਂ ਵਿੱਚ ਮੋਹਰੀ ਹੋਵੇ, ਖੇਤੀਬਾੜੀ ਦੀ ਉਪਜ ਵਿੱਚ ਇਸ ਦਾ ਕੋਈ ਸਾਨੀ ਨਾ ਹੋਵੇ, ਇੱਥੋਂ ਦੀਆਂ ਨਹਿਰਾਂ ਪਾਣੀ ਨਾਲ ਭਰੀਆਂ ਹੋਣ, ਇੱਥੋਂ ਦੇ ਖੇਤਾਂ ਵਿੱਚ ਬਾਗ਼ ਬਹਾਰਾਂ ਹੋਣ, ਇੱਥੇ ਇੰਡਸਟਰੀ ਦੀ ਭਰਮਾਰ ਹੋਵੇ, ਇੱਥੇ ਥਾਂ-ਥਾਂ ਵਿੱਦਿਅਕ ਸੰਸਥਾਵਾਂ ਹੋਣ। ਪੰਜਾਬ ਵਿੱਚ ਸਿਹਤ ਸਹੂਲਤਾਂ ਸਾਰੇ ਮੁਲਕ ਤੋਂ ਵਧੀਆ ਹੋਣ।

  ਖ਼ਾਲਸਾ ਕਾਲਜ ਦੇ ਸਭ ਵਿਦਿਆਰਥੀ ਜਾਣਦੇ ਹਨ ਕਿ ਜ਼ਿੰਦਗੀ ਦਾ ਉਹ ਕਿੰਨਾ ਵਧੀਆ ਸਮਾਂ ਹੁੰਦਾ ਹੈ ਕਾਲਜ ਛੱਡਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ। ਇਸ ਕਾਲਜ ਦੇ ਹੋਸਟਲਾਂ ਦੀ ਜ਼ਿੰਦਗੀ ਇੱਥੋਂ ਦੇ ਵਿਦਿਆਰਥੀਆਂ ਨੂੰ ਸਾਰੀ ਉਮਰ ਯਾਦ ਰਹਿੰਦੀ ਹੈ। ਕੋਈ ਵਿਤਕਰਾ, ਭੇਦਭਾਵ ਜਾਂ ਵੰਡੀਆਂ ਨਹੀਂ। ਸਭ ਕੁਝ ਜਿਵੇਂ ਸਾਂਝਾ ਹੋਵੇ। ਇਸ ਨਾਲ ਕੁਝ ਰੌਚਕ ਗੱਲਾਂ ਵੀ ਜੁੜੀਆਂ ਹੋਈਆਂ ਹਨ। ਇਹੋ ਜਿਹੀ ਦੰਦ ਕਥਾ ਹੀ ਪ੍ਰਤਾਪ ਸਿੰਘ ਕੈਰੋਂ ਹੋਰਾਂ ਨਾਲ ਵੀ ਜੁੜੀ ਹੋਈ ਹੈ। ਇਹ ਚਾਰ-ਪੰਜ ਮੁੰਡੇ ਇੱਕ ਹੀ ਕਮਰੇ ਵਿੱਚ ਰਹਿੰਦੇ ਸਨ। ਜਦੋਂ ਵੀ ਕੋਈ ਮੁੰਡਾ ਖੋਏ ਦਾ ਪੀਪਾ ਲੈ ਕੇ ਆਉਂਦਾ ਤਾਂ ਸਾਰੇ ਰਲ ਕੇ ਖਾ ਲੈਂਦੇ।

  ਇੱਕ ਦਿਨ ਮੁੰਡਿਆਂ ਨੇ ਵੇਖਿਆ ਕਿ ਪ੍ਰਤਾਪ ਖੋਏ ਵਾਲਾ ਪੀਪਾ ਚੁੱਕੀ ਆ ਰਿਹਾ ਹੈ। ਉਹ ਸਾਰੇ ਖ਼ੁਸ਼ ਸਨ ਕਿ ਪ੍ਰਤਾਪ ਦੀਆਂ ਪਿੰਨੀਆਂ ਖਾਵਾਂਗੇ। ਉਧਰ ਪ੍ਰਤਾਪ ਸਿੰਘ ਨੇ ਵੀ ਇਸ ਵਾਰ ਨਵੀਂ ਸਕੀਮ ਸੋਚੀ ਹੋਈ ਸੀ। ਉਸ ਨੇ ਸੋਚਿਆ ਕਿ ਇਸ ਵਾਰ ਇਨ੍ਹਾਂ ਨੂੰ ਇੱਕ ਵੀ ਪਿੰਨੀ ਖਾਣ ਲਈ ਨਹੀਂ ਦੇਣੀ। ਪ੍ਰਤਾਪ ਸਿੰਘ ਨੇ ਸਾਮਾਨ ਰੱਖਿਆ ਤੇ ਬਾਕੀ ਮੁੰਡੇ ਕਲਾਸਾਂ ਲਗਾਉਣ ਚਲੇ ਗਏ, ਇਹ ਸੋਚ ਕੇ ਕਿ ਆਣ ਕੇ ਪਿੰਨੀਆਂ ਖਾਵਾਂਗੇ।

  ਪ੍ਰਤਾਪ ਸਿੰਘ ਆਪਣਾ ਸਾਰਾ ਕੁਝ ਸਾਂਭ, ਨਹਾ-ਧੋ ਕੇ ਵਿਹਲਾ ਹੋਇਆ ਤਾਂ ਬਾਕੀ ਮੁੰਡੇ ਵੀ ਕਲਾਸਾਂ ਲਾ ਕੇ ਆ ਗਏ। ਉਹ ਲੱਗੇ ਕਮਰੇ ਵਿੱਚ ਇਧਰ-ਉਧਰ ਝਾਤੀਆਂ ਮਾਰਨ ਕਿ ਪੀਪਾ ਕਿੱਥੇ ਹੈ? ਪੀਪਾ ਕਿਤੇ ਨਾ ਦਿਸੇ। ਗੱਲੀ-ਬਾਤੀਂ ਮੁੰਡੇ ਪੁੱਛਣ ਕਿ ਪਿੰਨੀਆਂ ਵਾਲਾ ਪੀਪਾ ਕਿੱਧਰ ਗਿਆ?
  ਪ੍ਰਤਾਪ ਸਿੰਘ ਨੇ ਕਿਹਾ, ‘‘ਕਿਹੜਾ ਪੀਪਾ?’’
  ਮੁੰਡੇ ਕਹਿਣ, ‘‘ਜਿਹੜਾ ਪਿੰਡੋਂ ਲੈ ਕੇ ਆਇਆ ਸੀ।’’
  ਉਹ ਕਹਿਣ ਲੱਗਿਆ, ‘‘ਅੱਖਾਂ ਦਾ ਇਲਾਜ ਕਰਵਾਉ, ਤੁਹਾਨੂੰ ਸੁੱਕੇ ਅੰਬਰ ਹੀ ਭੁਲੇਖੇ ਪੈਂਦੇ ਹਨ। ਇਸ ਵਾਰ ਤਾਂ ਘਰ ਵਾਲੇ ਬਾਹਲੇ ਹੀ ਔਖੇ ਹੋ ਗਏ, ਅਖੇ ਹਰ ਪੰਦਰੀਂ ਦਿਨੀਂ ਨਹੀਂ ਦੇ ਹੁੰਦਾ ਪੀਪਾ ਖੋਏ ਦਾ। ਇਹ ਮਹੀਨਾ ਤਾਂ ਹੁਣ ਸੁੱਕਾ ਹੀ ਲੰਘੂ।’’
  ਪਰ ਮੁੰਡਿਆਂ ਨੇ ਤਾਂ ਆਪ ਵੇਖਿਆ ਸੀ ਉਸ ਨੂੰ ਪੀਪਾ ਲਿਆਉਂਦਿਆਂ। ਉਹ ਕਿੱਥੇ ਮੰਨਣ? ਉਨ੍ਹਾਂ ਨੇ ਕਮਰੇ ਦਾ ਕੋਨਾ-ਕੋਨਾ ਛਾਣ ਮਾਰਿਆ ਪਰ ਕਿਤੋਂ ਵੀ ਕੁਝ ਨਾ ਲੱਭਾ। ਥੱਕ-ਹਾਰ ਕੇ ਉਹ ਸਬਰ ਕਰ ਕੇ ਬਹਿ ਗਏ। ਉਨ੍ਹਾਂ ਦੇ ਹੱਥ ਪੱਲੇ ਕੁਝ ਨਾ ਪਿਆ ਅਤੇ ਪਿੰਨੀਆਂ ਵਾਲੀ ਗੱਲ ਆਈ-ਗਈ ਹੋ ਗਈ ਅਤੇ ਇਸ ਗੱਲ ਨੂੰ ਕਈ ਦਿਨ ਲੰਘ ਗਏ।
  ਮਹੀਨੇ ਦੇ ਅਖ਼ੀਰ ਵਿੱਚ ਇੱਕ ਦਿਨ ਪ੍ਰਤਾਪ ਸਿੰਘ ਆਪ ਹੀ ਮੁੰਡਿਆਂ ਨੂੰ ਕਹਿਣ ਲੱਗਾ, ‘‘ਆਓ ਯਾਰ, ਤੁਹਾਨੂੰ ਅੱਜ ਪਿੰਨੀਆਂ ਖੁਆਈਏ।’’
  ਮੁੰਡੇ ਹੈਰਾਨ ਕਿ ਇਹ ਅੱਜ ਸਾਨੂੰ ਪਿੰਨੀਆਂ ਕਿੱਥੋਂ ਖੁਆਊ? ਪ੍ਰਤਾਪ ਨੇ ਆਪਣੇ ਮੰਜੇ ਦੀ ਪੈਂਦ ਉੱਪਰੋਂ ਰਜਾਈ/ਤਲਾਈ ਚੁੱਕੀ ਤਾਂ ਮੁੰਡਿਆਂ ਨੇ ਵੇਖਿਆ ਕਿ ਉਸ ਨੇ ਮੰਜੇ ਦੀ ਪੈਂਦ ਵਿੱਚ ਸਾਫੇ ਨਾਲ ਝਲੂੰਗੀ ਬੰਨ੍ਹੀ ਹੋਈ ਸੀ ਜਿਸ ਵਿੱਚ ਥੋੜ੍ਹੀਆਂ ਜਿਹੀਆਂ ਪਿੰਨੀਆਂ ਬਚੀਆਂ ਸਨ। ਉਹ ਕੱਢ ਕੇ ਉਸ ਨੇ ਮੁੰਡਿਆਂ ਨੂੰ ਖਾਣ ਲਈ ਦਿੱਤੀਆਂ।
  ਉਨ੍ਹਾਂ ਮੁੰਡਿਆਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪ੍ਰਤਾਪ ਨੇ ਤਾਂ ਸਾਰੀਆਂ ਪਿੰਨੀਆਂ ਉਸੇ ਦਿਨ ਹੀ ਉਸ ਪੈਂਦ ਵਾਲੀ ਝਲੂੰਗੀ ਵਿੱਚ ਪਾ ਲਈਆਂ ਸਨ ਅਤੇ ਹਰ ਰਾਤ ਉਹ ਰਜਾਈ ਵਿੱਚ ਪਿਆ-ਪਿਆ ਹੀ ਪੈਂਦ ਵੱਲ ਮੂੰਹ ਕਰ ਕੇ ਪਿੰਨੀਆਂ ਖਾਂਦਾ ਰਿਹਾ ਸੀ। ਜਦ ਮੁੰਡਿਆਂ ਨੂੰ ਉਸ ਦੀ ਇਸ ਜੁਗਤ ਦਾ ਪਤਾ ਲੱਗਿਆ ਤਾਂ ਉਹ ਬਹੁਤ ਹੱਸੇ।
  ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਦਿਆਂ ਹੀ ਸਰਦਾਰ ਕੈਰੋਂ ਨੂੰ ਲੀਡਰੀ ਕਰਨ ਅਤੇ ਰਾਜਨੀਤਕ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕ ਹੋ ਗਿਆ ਸੀ।

  ਸੰਨ 1962 ਵਿੱਚ ਭਾਰਤ ਅਤੇ ਚੀਨ ਦੀ ਜੰਗ ਹੋਈ ਤਾਂ ਪਾਕਿਸਤਾਨ ਦੇ ਰੇਡੀਓ ਨੇ ਬੜੀ ਘਟੀਆ ਭੂਮਿਕਾ ਨਿਭਾਉਂਦਿਆਂ ਚੀਨ ਪੱਖੀ ਪ੍ਰਚਾਰ ਕੀਤਾ। ਉਸ ਸਮੇਂ ਰੇਡੀਓ ਉੱਪਰੋਂ ਸਰਦਾਰ ਕੈਰੋਂ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤ ਕਬੀਰ ਦੀ ਬਾਣੀ ਦੀਆਂ ਮਿਸਾਲਾਂ ਨਾਲ ਪੰਜਾਬੀਆਂ ਦੇ ਹੌਂਸਲੇ ਬੁਲੰਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਭਾਸ਼ਣਾਂ ਨੇ ਭਾਰਤ ਦੀ ਰੱਖਿਆ ਲਈ ਬਹੁਤ ਸਾਰਾ ਧਨ ਇਕੱਠਾ ਕਰਵਾ ਦਿੱਤਾ। ਇਸ ਤੋਂ ਪੰਜਾਬ ਦੇ ਲੋਕਾਂ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਪਤਾ ਲੱਗਦਾ ਹੈ। ਉਨ੍ਹਾਂ ਦਾ ਅਜਿਹਾ ਇੱਕ ਭਾਸ਼ਣ ਕੁਝ ਇਉਂ ਸੀ:
  ਸਾਡੀ ਆਜ਼ਾਦੀ, ਸਾਡੀ ਅਣਖ, ਸਾਡੀ ਇੱਜ਼ਤ ਦੇ ਪਹਿਰੇਦਾਰੋ, ਵੀਰ ਸਿਪਾਹੀਓ,
  ਮੈਂ ਤੁਹਾਨੂੰ ਪੰਜਾਬ ਦੇ ਲੋਕਾਂ ਵੱਲੋਂ ਸ਼ੁਭ ਇੱਛਾਵਾਂ ਘੱਲਦਾ ਹਾਂ। ਹਿਮਾਲਿਆ ਸਾਡੇ ਦੇਸ਼ ਦੀ ਚਿੱਟੀ ਪੱਗ ਹੈ। ਤੁਸੀਂ ਇਸ ਦੇ ਰਖਵਾਲੇ ਹੋ। ਇਨ੍ਹਾਂ ਪਵਿੱਤਰ ਪਹਾੜੀਆਂ ਵਿੱਚ ਰਿਸ਼ੀਆਂ ਨੇ ਤਪ ਕੀਤੇ। ਇਥੇ ਰੂਪ ਕੁੰਡ ਅਤੇ ਹੇਮ ਕੁੰਡ ਨੇ ਜਿੱਥੇ ਦੇਸ਼ ਤੋਂ ਸਰਬੰਸ ਵਾਰਨ ਵਾਲੇ ਗੁਰੂ ਜੀ ਨੇ ਤਪੱਸਿਆ ਕੀਤੀ। ਇਹੀ ਸ਼ਿਵਾ ਦਾ ਆਸਣ ਹੈ। ਜਿਹੜਾ ਇਸ ਪੱਗ ਨੂੰ ਹੱਥ ਪਾਵੇ, ਜੋ ਇਨ੍ਹਾਂ ਅਸਥਾਨਾਂ ਨੂੰ ਮੈਲਾ ਕਰਨ ਆਏ, ਖੋਲ੍ਹ ਦਿਓ ਉਸ ਉੱਤੇ ਸ਼ਿਵਾ ਦਾ ਤੀਜਾ ਨੇਤਰ। ਲਿਸ਼ਕ ਪੈਣ ਤੁਹਾਡੀਆਂ ਸੰਗੀਨਾਂ ਵੈਰੀਆਂ ਦੇ ਸਿਰਾਂ ਉਪਰ। ਅੱਜ ਤੁਸੀਂ ਔਖੀਆਂ ਘਾਟੀਆਂ ’ਤੇ ਬੈਠੇ ਹੋ। ਬਰਫ਼ੀਲੀਆਂ ਟੀਸੀਆਂ ’ਤੇ ਤੁਹਾਡੇ ਮੋਰਚੇ ਨੇ। ਸਰਦੀ ਹੱਡਾਂ ਨੂੰ ਚੀਰਦੀ ਹੈ। ਪਾਣੀ ਡੋਲ੍ਹੀਏ ਤਾਂ ਢੀਮ ਵਾਂਗ ਯਖ਼ ਹੋ ਕੇ ਡਿੱਗਦਾ ਹੈ। ਇਹ ਔਕੜਾਂ ਤੁਸੀਂ ਝਾਗਦੇ ਹੋ। ਕਿਸੇ ਲਾਲਚ ਪਿੱਛੇ ਨਹੀਂ, ਕਿਸੇ ਗਰਜ਼ ਪਿੱਛੇ ਨਹੀਂ। ਤੁਸੀਂ ਸੂਰਮਿਆਂ ਦੀ ਔਲਾਦ ਹੋ। ਤੁਸੀਂ ਆਪਣੇ ਘਰਾਂ ਦੀ ਰਾਖੀ ਸੰਭਾਲੀ ਹੈ। ਬੱਚਿਆਂ ਦੇ ਹਾਸੇ, ਭੈਣਾਂ ਦੇ ਸੁਹਾਗ ਨੂੰ ਬਚਾਉਣ ਲਈ ਤੁਸੀਂ ਸੀਸ ਤਲੀਆਂ ’ਤੇ ਰੱਖੇ ਨੇ। ਅਨੇਕਾਂ ਸ਼ਹੀਦਾਂ ਨੇ ਤੁਹਾਡੇ ਰਸਤਿਆਂ ਉੱਤੇ ਆਪਣੇ ਖ਼ੂਨ ਦੇ ਨਿਸ਼ਾਨ ਪਾਏ ਨੇ, ਮੰਜ਼ਿਲਾਂ ਸੁਝਾਉਣ ਵਾਸਤੇ ਆਪਾ ਵਾਰਿਆ ਹੈ। ਸਰਬੰਸ ਲੁਟਾਏ ਹਨ, ਦੇਸ਼ ਦੀ ਆਜ਼ਾਦੀ ਵਾਸਤੇ, ਅੱਜ ਉਨ੍ਹਾਂ ਸ਼ਹੀਦਾਂ ਦਾ ਖ਼ੂਨ ਤੁਹਾਨੂੰ ਪੁਕਾਰਦਾ ਹੈ ਕਿ ਆਓ: ‘‘ਗਗਨ ਦਮਾਮਾ ਬਾਜਿਓ, ਪਰਿਓ ਨਿਸਾਨੇ ਘਾਓ।। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ।।’’ ਤੁਸੀਂ ਇਕੱਲੇ ਨਹੀਂ, 40 ਕਰੋੜ ਦੇਸ਼ ਵਾਸੀ ਤੁਹਾਡੇ ਨਾਲ ਨੇ (ਉਸ ਸਮੇਂ ਭਾਰਤ ਦੀ ਆਬਾਦੀ ਚਾਲੀ ਕਰੋੜ ਸੀ), ਉਨ੍ਹਾਂ ਦੇ ਦਿਲ ਤੁਹਾਡੇ ਨਾਲ ਨੇ, ਉਨ੍ਹਾਂ ਨੂੰ ਤੁਹਾਡੀ ਦਲੇਰੀ ’ਤੇ ਮਾਣ ਹੈ ਉਹ ਤੁਹਾਨੂੰ ਆਪਣਾ ਲਹੂ ਸਮਝਦੇ ਹਨ। ਜਿੱਥੋਂ ਦੀ ਕੋਈ ਤੁਹਾਡੇ ਵਰਗਾ ਸੂਰਮਾ ਗੁਜ਼ਰੇ, ਉਹ ਰਾਹਾਂ ਵਿੱਚ ਅੱਖੀਆਂ ਵਿਛਾਉਂਦੇ ਹਨ। ਖੇਤਾਂ ਵਿੱਚ ਕਿਰਸਾਣ, ਕਾਰਖ਼ਾਨਿਆਂ ਵਿੱਚ ਮਜ਼ਦੂਰ, ਘਰਾਂ ਵਿੱਚ ਤੁਹਾਡੀਆਂ ਇਸਤਰੀਆਂ, ਮਾਵਾਂ ਤੇ ਭੈਣਾਂ ਅਤੇ ਬਾਲ ਤੁਹਾਨੂੰ ਪਤਾ ਨਹੀਂ ਹੋਣਾ ਕਿ ਕਿਸ ਮਾਣ ਨਾਲ ਤੁਹਾਡੀਆਂ ਵਾਰਾਂ ਗਾਉਂਦੇ ਅਤੇ ਦਿਨ ਰਾਤ ਮਿਹਨਤ ਕਰਦੇ ਹਨ ਕਿ ਤੁਹਾਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਰਹੇ। ਤੁਹਾਨੂੰ ਗੋਲੀ ਸਿੱਕਾ ਉਪੜੇ, ਤੁਹਾਨੂੰ ਅੰਨ ਪਾਣੀ ਉਪੜੇ। ਤੁਹਾਨੂੰ ਰਵਾਇਤਾਂ ਬਖ਼ਸ਼ੀਆਂ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ, ਰਾਣੀ ਝਾਂਸੀ, ਹੈਦਰ ਅਲੀ ਤੇ ਟੀਪੂ ਸੁਲਤਾਨ ਨੇ ਕਿ ਕਦੇ ਨਾ ਭੱਜੇ ਜੰਗ ’ਚੋਂ, ਯੋਧਾ ਜੂਝਾਰੇ। ਯਾਦ ਕਰੋ ਗੀਤਾ ਦੇ ਉਪਦੇਸ਼ ਨੂੰ। ਚੇਤੇ ਰੱਖੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਅਰਦਾਸ ਕੀਤੀ ਸੀ, ਮੰਗ ਮੰਗੀ ਸੀ ਅਕਾਲ ਪੁਰਖ ਤੋਂ ਕਿ ਜਬ ਆਵ ਕੀ ਅਉਧ ਨਿਦਾਨ ਬਨੇ।। ਅਤ ਹੀ ਰਣ ਮੈ ਤਬ ਜੂਝ ਮਰੋਂ।। ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਘਰਾਂ ਵਿੱਚ ਪਿੱਛੇ ਕੋਈ ਔਕੜ ਆਏ, ਉਸ ਨੂੰ ਦੂਰ ਕਰਾਂਗੇ, ਤੁਹਾਡੀ ਤਕਲੀਫ਼ ਸਾਡੀ ਤਕਲੀਫ਼ ਹੈ, ਤੁਸੀਂ ਨਿਸ਼ਚਿਤ ਹੋ ਕੇ ਭੁਗਤਾਉ ਆਪਣੇ ਕੰਮ ਨੂੰ। ਪਹਿਰਾ ਦਿਓ ਦੇਸ਼ ਦੀਆਂ ਸਰਹੱਦਾਂ ’ਤੇ, ਸਰੀਰ ਤਾਂ ਬਾਲੂ ਦੀ ਭੀਤ ਹੈ, ਇਹ ਠੀਕਰਾ ਹੈ, ਭੰਨੋ ਇਸ ਨੂੰ ਵੈਰੀਆਂ ਦੇ ਸਿਰ ’ਤੇ … ਇਹ ਕੋਈ ਗਿਣਤੀਆਂ ਮਿਣਤੀਆਂ ਦੀ ਗੱਲ ਨਹੀਂ, ਥੋਥੇ ਗਿਆਨ ਦੀ ਕਹਾਣੀ ਨਹੀਂ। ਇਹ ਹਕੀਕਤ ਹੈ ਕਿ ਸੂਰਾ ਉਹੀ ਜੋ ਦੇਸ਼ ਤੋਂ ਜਾਨ ਵਾਰੇ: ਸੂਰਾ ਰਣ ਸਾਂਕੇ ਨਹੀਂ ਹੁਣੇ ਨਾ ਕਾਟਨ ਹੇਮ, ਟੁਕ ਕਰੇ ਤਨ ਆਪਣੇ ਕਾਂਚ ਕਟੋਰਾ ਜੇਮ। ਤੁਸੀਂ ਸੋਨਾ ਹੋ ਤੁਹਾਨੂੰ ਜ਼ੰਗ ਨਹੀਂ ਲੱਗ ਸਕਦਾ। ਕੱਚ ਦੇ ਭਾਂਡੇ ਵਾਂਗ ਭੰਨ ਦਿਓ, ਵੈਰੀ ਨੂੰ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੀ ਖੈ ਲਈ। ਕਰੋ ਪੂਜਾ ਖੜਗ ਦੀ, ਤੋਪਾਂ ਦੀ, ਤਲਵਾਰਾਂ ਦੀ, ਜਿੱਤੋ ਜਾਂ ਸ਼ਹੀਦੀਆਂ ਪਾਓ। ਇਸੇ ਵਿੱਚ ਹੀ ਤੁਹਾਡੀ ਜ਼ਿੰਦਗੀ ਹੈ, ਇਸੇ ਵਿੱਚ ਹੀ ਕੌਮ ਦੀ ਜ਼ਿੰਦਗੀ ਹੈ।

  ਸਰਦਾਰ ਕੈਰੋਂ ਦੇ ਭਾਸ਼ਣਾਂ ਵਿੱਚ ਇੰਨਾ ਜ਼ੋਸ਼ ਹੁੰਦਾ ਸੀ ਕਿ ਮੁਰਦਿਆਂ ਵਿੱਚ ਵੀ ਇੱਕ ਤਰ੍ਹਾਂ ਜਾਨ ਪਾ ਦਿੰਦੇ ਸਨ।
  ਮੇਰੀ ਉਮਰ ਭਾਵੇਂ ਉਸ ਸਮੇਂ ਛੋਟੀ ਸੀ ਪਰ ਸਰਦਾਰ ਕੈਰੋਂ ਹੋਰਾਂ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਫੁੱਫੜ ਜੀ ਦੇ ਘਰ ਹੋਈ ਸੀ। ਮੇਰੇ ਫੁੱਫੜ ਜੀ ਮੋਹਨ ਸਿੰਘ ਸ਼ਾਹ ਉਨ੍ਹਾਂ ਦੇ ਜਮਾਤੀ ਸਨ। ਜਦੋਂ ਮੈਂ ਕੈਰੋਂ ਪਹੁੰਚਿਆ ਤਾਂ ਉਸ ਸਮੇਂ ਮੇਰੇ ਫੁੱਫੜ ਜੀ ਬੀਮਾਰ ਸਨ। ਮੈਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਕੀ ਬੀਮਾਰੀ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਨੂੰ ਸ਼ੂਗਰ ਸੀ। ਉਸ ਸਮੇਂ ਸ਼ੂਗਰ ਨੂੰ ਵੀ ਬੜੀ ਮਾੜੀ ਬੀਮਾਰੀ ਸਮਝਿਆ ਜਾਂਦਾ ਸੀ ਅਤੇ ਉਦੋਂ ਇਸ ਦਾ ਕੋਈ ਇਲਾਜ ਵੀ ਨਹੀਂ ਸੀ। ਉਹ ਮੰਜੇ ਉੱਪਰ ਹੀ ਪਏ ਰਹਿੰਦੇ ਸਨ। ਉਸ ਸਮੇਂ ਸਰਦਾਰ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਮੈਂ ਦਸਵੀਂ ਵਿੱਚ ਕੈਰੋਂ ਸਕੂਲ ’ਚ ਪੜ੍ਹਦਾ ਸੀ। ਸਕੂਲ ਵਿੱਚ ਮੈਂ ਐਗਰੀਕਲਚਰ ਗਰੁੱਪ ਰੱਖਿਆ ਸੀ ਜਿਸ ਵਿੱਚ ਇੱਕ ਵਿਸ਼ਾ ਐਨੀਮਲ ਹਸਬੈਂਡਰੀ ਐਂਡ ਡੇਅਰਿੰਗ ਹੁੰਦਾ ਸੀ।

  ਉਸ ਦਿਨ ਮੈਂ ਘਰ ਦੀ ਹਵੇਲੀ ਵਿੱਚ ਇੱਕ ਕਤੂਰਾ ਚੁੱਕੀ ਖੜ੍ਹਾ ਸੀ। ਅਚਾਨਕ ਸਰਦਾਰ ਪ੍ਰਤਾਪ ਸਿੰਘ ਕੈਰੋਂ ਹੋਰੀਂ ਵੱਡੇ ਬੂਹੇ ਰਾਹੀਂ ਘਰ ਵਿੱਚ ਦਾਖ਼ਲ ਹੋਏ। ਉਹ ਇਕੱਲੇ ਹੀ ਸਨ ਅਤੇ ਆਏ ਵੀ ਪੈਦਲ ਹੀ ਸਨ। ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਨ੍ਹਾਂ ਨੇ ਮੈਨੂੰ ਕਤੂਰਾ ਚੁੱਕੀ ਖੜ੍ਹੇ ਨੂੰ ਵੇਖਿਆ ਤੇ ਝੱਟ ਹੀ ਪੁੱਛਿਆ, ‘‘ਇਹ ਕਿਹੜੀ ਨਸਲ ਦਾ ਹੈ?’’ ਮੈਂ ਕਿਹਾ, ‘‘ਜੀ, ਐਲਸੇਸ਼ਨ।’’ ਉਹ ਸੀ ਵੀ ਐਲਸੇਸ਼ਨ ਹੀ। ਫਿਰ ਉਹ ਮੱਝਾਂ ਵੱਲ ਇਸ਼ਾਰਾ ਕਰ ਕੇ ਕਹਿਣ ਲੱਗੇ ਕਿ ਮੱਝਾਂ ਕਿਹੜੀ ਨਸਲ ਦੀਆਂ ਹਨ? ਮੈਂ ਕਿਹਾ, ‘‘ਮੁਰ੍ਹਾ।’’ ਉਸ ਤੋਂ ਬਾਅਦ ਉਹ ਗਾਵਾਂ ਦੀ ਨਸਲ ਬਾਰੇ ਪੁੱਛਣ ਲੱਗੇ ਤਾਂ ਮੈਂ ਕਿਹਾ ਕਿ ਇਹ ਸਾਹੀਵਾਲ ਦੀਆਂ ਹਨ। ਖ਼ੁਸ਼ ਹੁੰਦੇ ਅਤੇ ਮੁਸਕਰਾਉਂਦੇ ਕਹਿਣ ਲੱਗੇ, ‘‘ਇਹ ਬਲਦ?’’ ਮੈਂ ਕਿਹਾ, ‘‘ਜੀ, ਨਗੌਰੀ।’’ ਉਸ ਤੋਂ ਬਾਅਦ ਉਨ੍ਹਾਂ ਨੇ ਪਰ੍ਹੇ ਬੱਧੀ ਘੋੜੀ ਵੱਲ ਇਸ਼ਾਰਾ ਕਰ ਕੇ ਉਸ ਦੀ ਨਸਲ ਪੁੱਛੀ ਤਾਂ ਮੈਂ ਕਿਹਾ ਕਿ ਘੋੜੀ ਥਾਰੋਬਰੇਡ ਹੈ।

  ਮੇਰੇ ਜੁਆਬਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਜਾ ਕੇ ਮੇਰੇ ਫੁੱਫੜ ਜੀ ਨੂੰ ਕਹਿਣ ਲੱਗੇ, ‘‘ਇਹ ਮੁੰਡਾ ਬਹੁਤ ਹੀ ਲਾਇਕ ਹੈ ਇਸ ਨੂੰ ਵੱਧ ਤੋਂ ਵੱਧ ਪੜ੍ਹਾਓ।’’ ਪਰ ਆਪਣੀ ਲਾਇਕੀ ਜਾਂ ਨਾਲਾਇਕੀ ਤਾਂ ਮੈਂ ਹੀ ਜਾਣਦਾ ਸੀ ਕਿਉਂਕਿ ਮੈਂ ਐਗਰੀਕਲਚਰ ਗਰੁੱਪ ਰੱਖਿਆ ਹੋਣ ਕਰਕੇ ਜਾਨਵਰਾਂ ਦੀਆਂ ਸਾਰੀਆਂ ਨਸਲਾਂ ਨੂੰ ਇਮਤਿਹਾਨ ਦੇ ਪੱਖੋਂ ਘੋਟਾ ਲਗਾਇਆ ਹੋਇਆ ਸੀ ਪਰ ਉਸ ਸਮੇਂ ਕੈਰੋਂ ਹੋਰਾਂ ਕੋਲ ਮੇਰੇ ਨੰਬਰ ਚੰਗੇ ਬਣ ਗਏ।

  ਸਾਡੇ ਸਕੂਲ ਵਿੱਚੋਂ ਜਿਹੜਾ ਵੀ ਮੁੰਡਾ ਦਸਵੀਂ ਜਾਂ ਹਾਇਰ ਸੈਕੰਡਰੀ ਪਾਸ ਕਰ ਜਾਂਦਾ ਸੀ, ਉਹੀ ਕੈਰੋਂ ਹੋਰਾਂ ਕੋਲ ਪਹੁੰਚ ਜਾਂਦਾ ਸੀ ਅਤੇ ਉਹ ਉਸੇ ਵੇਲੇ ਉਸ ਨੂੰ ਚਿੱਟ ਲਿਖ ਕੇ ਦੇ ਦਿੰਦੇ ਸਨ ਕਿ ਜਾ! ਜਾ ਕੇ ਜੰਗਲਾਤ ਮਹਿਕਮੇ ਵਿੱਚ ਗਾਰਡ ਭਰਤੀ ਹੋ ਜਾ ਜਾਂ ਪੰਜਾਬ ਰੋਡਵੇਜ਼ ਵਿੱਚ ਕੰਡਕਟਰ ਲੱਗ ਜਾਹ। ਇਉਂ ਹੀ ਕਈ ਮੁੰਡੇ ਉਨ੍ਹਾਂ ਦੀਆਂ ਚਿੱਟਾਂ ਲੈ ਕੇ ਨੌਕਰੀਆਂ ਲੱਗੇ ਸਨ। ਮੈਨੂੰ ਤਾਂ ਨੌਕਰੀ ਦੀ ਹੋਰ ਵੀ ਬਹੁਤ ਲੋੜ ਸੀ ਕਿਉਂਕਿ ਮੇਰੇ ਫੁੱਫੜ ਜੀ ਉਦੋਂ ਤਕ ਪ੍ਰਲੋਕ ਸਿਧਾਰ ਚੁੱਕੇ ਸਨ। ਘਰ ਦਾ ਸਾਰਾ ਪ੍ਰਬੰਧ ਮੇਰੀ ਭੂਆ ਦੇ ਪੁੱਤ ਕੋਲ ਆ ਗਿਆ ਸੀ। ਉਸ ਦਾ ਸੁਭਾਅ ਖਾਣ-ਪੀਣ ਅਤੇ ਸ਼ਿਕਾਰ ਆਦਿ ਖੇਡਣ ਵਾਲਾ ਸੀ। ਉਸ ਦੀਆਂ ਰੁਚੀਆਂ ਵੀ ਜਗੀਰਦਾਰੂ ਸਨ ਜਿਹੜੀਆਂ ਮੈਨੂੰ ਪਸੰਦ ਨਹੀਂ ਸਨ। ਉਧਰ ਰਿਸ਼ਤਾ ਮਤਰੇਆ ਹੋਣ ਕਰਕੇ ਘਰ ਵਾਲਿਆਂ ਨੇ ਮੈਨੂੰ ਇੱਕ ਤਰ੍ਹਾਂ ਨਾਲ ਉਂਜ ਹੀ ਬੇਦਖ਼ਲ ਕੀਤਾ ਹੋਇਆ ਸੀ। ਇਸ ਲਈ ਮੇਰਾ ਕੋਈ ਵੀ ਸਾਧਨ ਨਹੀਂ ਸੀ।

  ਹਾਇਰ ਸੈਕੰਡਰੀ ਕਰਨ ਤੋਂ ਬਾਅਦ ਮੈਂ ਵੀ ਸਰਦਾਰ ਕੈਰੋਂ ਕੋਲ ਚਿੱਟ ਲੈਣ ਲਈ ਚਲਾ ਗਿਆ। ਉਹ ਮੈਨੂੰ ਬੜੇ ਹੀ ਪਿਆਰ ਨਾਲ ਮਿਲੇ ਪਰ ਜਦ ਮੈਂ ਨੌਕਰੀ ਲਈ ਚਿੱਟ ਦੇਣ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ, ‘‘ਤੈਨੂੰ ਚਿੱਟ ਨਹੀਂ ਦੇਣੀ, ਤੂੰ ਪੜ੍ਹਨ ਲਿਖਣ ਵਾਲਾ ਮੁੰਡਾ ਹੈਂ। ਤੂੰ ਕਾਲਜ ਵਿੱਚ ਦਾਖ਼ਲ ਹੋ ਅਤੇ ਬੀ.ਏ. ਕਰ ਕੇ ਮੇਰੇ ਕੋਲ ਆ, ਫਿਰ ਮੇਰੇ ਹੱਥ ਵੇਖੀਂ ਪਰ ਅਫ਼ਸੋਸ ਕਿ ਮੈਂ ਉਨ੍ਹਾਂ ਦੇ ਹੁੰਦਿਆਂ ਬੀ.ਏ. ਵੀ ਨਾ ਕਰ ਸਕਿਆ ਤੇ ਉਹ ਸਾਨੂੰ ਸਦਾ ਲਈ ਵਿਛੋੜਾ ਦੇ ਗਏ।

  ਉਨ੍ਹਾਂ ਵੱਲੋਂ ਨੌਕਰੀ ਲਈ ਚਿੱਟ ਨਾ ਦੇਣ ਕਰਕੇ ਉਸ ਸਮੇਂ ਭਾਵੇਂ ਮੈਨੂੰ ਬਹੁਤ ਹੀ ਨਿਰਾਸ਼ਾ ਹੋਈ। ਮੇਰੇ ਮਨ ਵਿੱਚ ਉਨ੍ਹਾਂ ਪ੍ਰਤੀ ਗੁੱਸਾ ਵੀ ਆਇਆ ਹੋਵੇਗਾ ਪਰ ਅੱਜ ਸੋਚਦਾ ਹਾਂ, ਜੇ ਉਸ ਸਮੇਂ ਉਨ੍ਹਾਂ ਮੈਨੂੰ ਵੀ ਚਿੱਟ ਦਿੱਤੀ ਹੁੰਦੀ ਤਾਂ ਅੱਜ ਮੈਂ ਫਾਰੈੱਸਟ ਗਾਰਡ ਜਾਂ ਕੰਡਕਟਰ ਹੀ ਸੇਵਾਮੁਕਤ ਹੋਣਾ ਸੀ।

  ਪਿੰਡ ਦੇ ਤਕਰੀਬਨ ਸਾਰੇ ਲੋਕ ਸਰਦਾਰ ਕੈਰੋਂ ਦੀ ਬੜੀ ਇੱਜ਼ਤ ਕਰਦੇ ਸਨ। ਉਨ੍ਹਾਂ ਦੀ ਖ਼ੂਬੀ ਇਹ ਸੀ ਕਿ ਕਿਸੇ ਨੂੰ ਵੀ ਉਹ ਨਾਰਾਜ਼ ਨਹੀਂ ਸਨ ਰਹਿਣ ਦਿੰਦੇ। ਜਿਹੜਾ ਵੀ ਮਾੜਾ ਮੋਟਾ ਕਿਸੇ ਗੱਲ ਤੋਂ ਗੁੱਸੇ ਹੁੰਦਾ, ਉਸ ਨੂੰ ਆਪ ਬੁਲਾ ਕੇ ਗਿਲੇ-ਸ਼ਿਕਵੇ ਦੂਰ ਕਰ ਦਿੰਦੇ ਸਨ।

  ਉਸ ਸਮੇਂ ਮੈੈਂ ਖ਼ਾਲਸਾ ਕਾਲਜ ਦਾਖ਼ਲਾ ਲੈ ਲਿਆ ਸੀ। ਮੈਂ ਹਰ ਰੋਜ਼ ਸਵੇਰ ਦੀ ਗੱਡੀ ਫੜ ਕੇ ਅੰਮ੍ਰਿਤਸਰ ਜਾਂਦਾ ਸੀ ਅਤੇ ਸਰਦਾਰ ਹੋਰਾਂ ਦੀ ਕੋਠੀ ਅੱਗਿਉਂ ਲੰਘਦਾ ਸੀ। ਕੈਰੋਂ ਸਾਹਿਬ ਨੂੰ ਜਦ ਵੀ ਕਿਸੇ ਨਵੀਂ ਅਤੇ ਫ਼ਾਇਦੇਮੰਦ ਚੀਜ਼ ਬਾਰੇ ਪਤਾ ਲੱਗਦਾ ਤਾਂ ਉਹ ਉਸ ਨੂੰ ਝੱਟ ਹੀ ਪੰਜਾਬ ਵਾਸਤੇ ਲਾਗੂ ਕਰਨ ਲਈ ਤਿਆਰ ਹੋ ਜਾਂਦੇ ਸਨ। ਆਸਟਰੇਲੀਆ ਦੇ ਰੁੱਖ ਸਫ਼ੈਦੇ ਬਾਰੇ ਵੀ ਸ਼ਾਇਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਇੱਕ ਦਿਨ ਵਿੱਚ ਬਹੁਤ ਸਾਰਾ ਪਾਣੀ ਧਰਤੀ ਵਿੱਚੋਂ ਉਡਾ ਲੈਂਦਾ ਹੈ। ਇਸ ਲਈ ਸੇਮ ਵਾਲੇ ਇਲਾਕੇ ਵਿੱਚ ਇਸ ਨੂੰ ਲਗਾਉਣ ਨਾਲ ਸੇਮ ਘਟ ਜਾਂਦੀ ਹੈ। ਉਨ੍ਹਾਂ ਨੇ ਉਸੇ ਵੇਲੇ ਇਸ ਵਿਚਾਰ ਉੱਪਰ ਅਮਲ ਕਰ ਦਿੱਤਾ ਅਤੇ ਪਹਿਲੀ ਵਾਰ ਮੈਂ ਉਨ੍ਹਾਂ ਨੂੰ ਆਪਣੀ ਪੈਲੀ ਵਿੱਚ ਸਫ਼ੈਦੇ ਦੇ ਬੂਟੇ ਲਗਾਉਂਦਿਆਂ ਵੇਖਿਆ।

  ਜਦ ਨੂੰ ਮੈਂ ਉਨ੍ਹਾਂ ਨੂੰ ਜਾ ਸਤਿ ਸ੍ਰੀ ਅਕਾਲ ਬੁਲਾਈ। ਉਹ ਮੈਨੂੰ ਪੁੱਛਣ ਲੱਗੇ ਕਿ ਕਿੱਧਰ ਚੱਲਿਆ ਹੈਂ?
  ਮੈਂ ਕਿਹਾ, ‘‘ਜੀ ਮੈਂ ਕਾਲਜ ਪੜ੍ਹਨ ਚੱਲਿਆ ਹਾਂ।’’
  ਉਹ ਮੈਨੂੰ ਕਹਿਣ ਲੱਗੇ, ‘‘ਕਾਲਜ ਪੜ੍ਹਨ ਚੱਲਿਆ ਹੈਂ ਅਤੇ ਤੂੰ ਚੱਪਲਾਂ ਕਿਉਂ ਪਾਈਆਂ ਹੋਈਆਂ ਹਨ?’’
  ਮੇਰੇ ਅੰਦਰੋਂ ਉਸ ਸਮੇਂ ਦੀ ਮਾੜੀ ਮੋਟੀ ਕਾਮਰੇਡੀ ਨੇ ਸਿਰ ਚੁੱਕਿਆ ਅਤੇ ਠਾਹ ਕਰਦਾ ਜੁਆਬ ਮਾਰਿਆ ਕਿ ਜਿਨ੍ਹਾਂ ਲੋਕਾਂ ਕੋਲ ਬੂਟਾਂ ਜੋਗੇ ਪੈਸੇ ਹੁੰਦੇ ਹਨ, ਉਹ ਬੂਟ ਪਾ ਲੈਂਦੇ ਹਨ, ਜਿਨ੍ਹਾਂ ਕੋਲ ਚੱਪਲਾਂ ਜੋਗੇ, ਉਹ ਚੱਪਲਾਂ ਪਾ ਲੈਂਦੇ ਹਨ।
  ਉਹ ਇਹ ਜੁਆਬ ਸੁਣ ਕੇ ਥੋੜ੍ਹਾ ਜਿਹਾ ਰੁਕੇ ਅਤੇ ਫਿਰ ਮੈਨੂੰ ਕਹਿਣ ਲੱਗੇ, ‘‘ਮੈਂ ਕੌਣ ਹਾਂ?’’
  ਮੈਂ ਕਿਹਾ, ‘‘ਜੀ, ਤੁਸੀਂ ਸਰਦਾਰ ਪ੍ਰਤਾਪ ਸਿੰਘ ਕੈਰੋਂ, ਚੀਫ਼ ਮਨਿਸਟਰ ਪੰਜਾਬ।’’
  ਫਿਰ ਉਹ ਮੈਨੂੰ ਕਹਿਣ ਲੱਗੇ, ‘‘ਮੇਰੇ ਪੈਰਾਂ ਵੱਲ ਵੇਖ।’’
  ਮੈਂ ਅਜੇ ਉੱਧਰ ਵੇਖਣ ਹੀ ਲੱਗਿਆ ਸੀ ਕਿ ਉਹ ਬੋਲ ਪਏ, ‘‘ਵੇਖ, ਮੈਂ ਪੰਜਾਬ ਦਾ ਚੀਫ ਮਨਿਸਟਰ ਹੁੰਦਿਆਂ, ਧੌੜੀ ਦੀ ਜੁੱਤੀ ਪਾਈ ਹੋਈ ਹੈ ਜਿਹੜੀ ਅੱਠ ਰੁਪਈਆਂ ਦੀ ਆਈ ਹੈ ਅਤੇ ਤੇਰੀਆਂ ਇਹ ਚੱਪਲਾਂ ਘੱਟੋ-ਘੱਟ ਪੰਦਰਾਂ ਰੁਪਈਆਂ ਦੀਆਂ ਹੋਣਗੀਆਂ।’’
  ਠੀਕ ਉਹ ਚੱਪਲਾਂ ਮੈਂ ਕੁਝ ਦਿਨ ਪਹਿਲਾਂ ਹੀ ਪੱਟੀ ਸ਼ਹਿਰ ਤੋਂ ਪੰਦਰਾਂ ਰੁਪਏ ਦੀਆਂ ਲਿਆਂਦੀਆਂ ਸਨ।
  ਮੈਂ ਅਜੇ ਸੋਚਾਂ ਵਿੱਚ ਹੀ ਸਾਂ ਕਿ ਉਹ ਬੋਲੇ, ‘‘ਦੇਖ, ਮੈਂ ਕਿਸੇ ਚੀਜ਼ ਦੇ ਮਹਿੰਗੇ ਸਸਤੇ ਦੀ ਗੱਲ ਨਹੀਂ ਕਰ ਰਿਹਾ ਸਗੋਂ ਮੈਂ ਤਾਂ ਇਹ ਗੱਲ ਕਹਿ ਰਿਹਾ ਹਾਂ ਕਿ ਤੂੰ ਪੜ੍ਹਨ ਜਾ ਰਿਹਾ ਹੈਂ ਤੇ ਤੂੰ ਇਹ ਚੱਪਲਾਂ ਪਾਈਆਂ ਹੋਈਆਂ ਹਨ ਜਿਨ੍ਹਾਂ ਦੀਆਂ ਵੱਧਰੀਆਂ ਨੂੰ ਤੂੰ ਆਪਣੇ ਪੈਰਾਂ ਦੇ ਅੰਗੂਠੇ ਅਤੇ ਉਂਗਲਾਂ ਨਾਲ ਘੁੱਟ ਕੇ ਫੜਿਆ ਹੋਇਆ ਹੈ ਜਿਸ ਨਾਲ ਤੇਰੇ ਦਿਮਾਗ਼ ਉੱਪਰ ਸਟਰੇਨ ਪੈਂਦਾ ਹੈ। ਇਉਂ ਤੇਰਾ ਦਿਮਾਗ਼ ਤਾਂ ਜਾਂਦਿਆਂ ਹੀ ਥੱਕ ਜਾਣਾ ਹੈ ਫਿਰ ਤੂੰ ਆਪਣਾ ਸਬਕ ਕਿਵੇਂ ਯਾਦ ਕਰੇਂਗਾ?’’

  ਜਦ ਦਾਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਤਾਂ ਮੈਂ ਉਨ੍ਹਾਂ ਦੀ ਕੋਠੀ ਦੇ ਸਾਹਮਣਿਉਂ ਲੰਘਦਾ, ਉਨ੍ਹਾਂ ਨੂੰ ਸ਼ਾਮ ਵੇਲੇ ਕੋਠੀ ਦੀ ਛੱਤ ਉੱਪਰ ਹੀ ਸੈਰ ਕਰਦਿਆਂ ਵੇਖਦਾ ਸੀ। ਕਈ ਵਾਰ ਉਹ ਮਜ਼ਦੂਰਾਂ ਨੂੰ ਲੈ ਕੇ ਕਿਸੇ ਨਾ ਕਿਸੇ ਪੈਲੀ ਵਿੱਚ ਉਨ੍ਹਾਂ ਤੋਂ ਕੰਮ ਕਰਵਾਉਂਦੇ ਸਨ। ਇੱਕ ਵਾਰ ਮੈਂ ਕੈਰੋਂ ਪਿੰਡ ਦੇ ਰੇਲਵੇ ਸਟੇਸ਼ਨ ਜਾ ਰਿਹਾ ਸੀ ਕਿ ਮੈਂ ਵੇਖਿਆ ਕਿ ਕੈਰੋਂ ਹੋਰੀਂ ਇੱਕ ਛੋਟੀ ਜਿਹੀ ਤਿਕੋਣੀ ਖੱਤੀ ਵਿੱਚੋਂ ਰੋੜੇ ਚੁਕਵਾ ਰਹੇ ਸਨ। ਇਹ ਖੱਤੀ ਕੈਰੋਂ ਪਿੰਡ ਦੇ ਕੁੜੀਆਂ ਦੇ ਸਕੂਲ ਦੀ ਕੰਧ ਨਾਲ ਇੱਟਾਂ ਦੇ ਭੱਠੇ ਸਾਹਮਣੇ ਸੀ।
  ਉਨ੍ਹਾਂ ਨੇੜੇ ਜਾ ਕੇ ਮੈਂ ਖੜ੍ਹ ਗਿਆ ਤੇ ਉਨ੍ਹਾਂ ਨੂੰ ਪੁੱਛਣ ਲੱਗਿਆ, ‘‘ਇਹ ਕਾਹਦੇ ਲਈ ਕਰਵਾ ਰਹੇ ਹੋ?’’
  ਉਹ ਕਹਿਣ ਲੱਗੇ, ‘‘ਆਪਾਂ ਇਸ ਖੱਤੀ ਵਿੱਚ ਕਣਕ ਬੀਜਾਂਗੇ।’’
  ਮੇਰਾ ਹਾਸਾ ਨਿਕਲ ਗਿਆ ਤੇ ਕਿਹਾ, ‘‘ਸਰਦਾਰ ਜੀ, ਇਸ ਖੱਤੀ ਵਿੱਚੋਂ ਕਿੰਨੀ ਕੁ ਕਣਕ ਨਿਕਲ ਆਏਗੀ?’’
  ਉਹ ਬਹੁਤ ਹੀ ਗੰਭੀਰ ਹੋ ਕੇ ਮੈਨੂੰ ਪੁੱਛਣ ਲੱਗੇ, ‘‘ਤੂੰ ਦੱਸ, ਆਪਣੇ ਪੰਜਾਬ ਵਿੱਚ ਇਹੋ ਜਿਹੀਆਂ ਕਿੰਨੀਆਂ ਕੁ ਖੱਤੀਆਂ ਵਿਹਲੀਆਂ ਪਈਆਂ ਹੋਣਗੀਆਂ?’’
  ਮੈਂ ਕਿਹਾ, ‘‘ਇਹੋ ਜਿਹੀਆਂ ਤਾਂ ਬਹੁਤ ਹੀ ਹੋਣਗੀਆਂ।’’
  ਉਹ ਕਹਿਣ ਲੱਗੇ, ‘‘ਜੇ ਆਪਾਂ ਉਨ੍ਹਾਂ ਸਾਰੀਆਂ ਖੱਤੀਆਂ ਵਿੱਚ ਕਣਕ ਬੀਜ ਦੇਈਏ ਤਾਂ ਪੰਜਾਬ ਵਿੱਚ ਕਿੰਨੀ ਵਾਧੂ ਪੈਦਾਵਾਰ ਹੋ ਜਾਵੇਗੀ?’’
  ਉਨ੍ਹਾਂ ਦੀ ਇਸ ਗੱਲ ਨੇ ਮੈਨੂੰ ਲਾਜੁਆਬ ਕਰ ਦਿੱਤਾ ਸੀ।

  By: ਜੋਗਿੰਦਰ ਸਿੰਘ ਕੈਰੋਂ

  4 notes