• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Entry of the child Maharajah Duleep Singh to his palace in Lahore accompanied by an escort of British troops commanded by Brigadier Cureton, following the First Anglo-Sikh War (1845-46). Here, Maharajah Duleep Singh was forced to renounce his sovereign rights to the British Government under Governor-General Hardinge.

  Entry of the child Maharajah Duleep Singh to his palace in Lahore accompanied by an escort of British troops commanded by Brigadier Cureton, following the First Anglo-Sikh War (1845-46). Here, Maharajah Duleep Singh was forced to renounce his sovereign rights to the British Government under Governor-General Hardinge.

  10 notes

  Coronation Day picture of Maharaja Yadavindra Singh of Patiala (23 March 1938)

  Coronation Day picture of Maharaja Yadavindra Singh of Patiala (23 March 1938)

  24 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ

  image

  ਰਿਆਸਤ ਫ਼ਰੀਦਕੋਟ ਦੇ ਅੰਤਿਮ ਹੁਕਮਰਾਨ ਰਾਜਾ ਹਰਇੰਦਰ ਸਿੰਘ ਦੇ ਜਿਉਂਦਿਆਂ ਹੀ ਉਨ੍ਹਾਂ ਦਾ ਇਕਲੌਤਾ ਪੁੱਤਰ ਟਿੱਕਾ ਹਰਮਹਿੰਦਰ ਸਿੰਘ 13.10.1981 ਨੂੰ ਅਕਾਲ ਚਲਾਣਾ ਕਰ ਗਿਆ ਸੀ। ਆਪਣੇ ਇਕਲੌਤੇ ਸਪੁੱਤਰ ਦੀ ਦਰਦਨਾਕ ਮੌਤ ਉਪਰੰਤ ਰਾਜੇ ਨੇ ਆਪਣੇ ਇਕ ਵਡੇਰੇ ਮਹਾਰਾਵਲ ਖੇਵਾ ਜੀ ਦੇ ਨਾਂਅ ‘ਤੇ ਇਕ ਟਰੱਸਟ ਦੀ ਸਥਾਪਨਾ ਕਰ ਦਿੱਤੀ ਸੀ ਤੇ ਆਪਣੀ ਸਾਰੀ ਜਾਇਦਾਦ ਇਸ ਟਰੱਸਟ ਦੇ ਨਾਂਅ ਕਰ ਦਿੱਤੀ ਸੀ। ਇਹ ਟਰੱਸਟ ਰਾਜੇ ਦੇ ਅਕਾਲ ਚਲਾਣੇ ਉਪਰੰਤ ਸਰਗਰਮ ਹੋਣਾ ਸੀ। ਟਰੱਸਟ ਦੀ ਚੇਅਰਪਰਸਨ ਰਾਜਾ ਹਰਇੰਦਰ ਸਿੰਘ ਬਰਾੜ ਦੀ ਸਪੁੱਤਰੀ ਮਹਾਰਾਣੀ ਦੀਪਇੰਦਰ ਕੌਰ ਬਣਾਈ ਗਈ, ਜੋ ਕਿ ਬਰਦਵਾਨ ਦੇ ਮਹਾਰਾਜਾ ਸਦੇ ਚੰਦ ਮਹਿਤਾਬ ਨਾਲ ਵਿਆਹੀ ਹੋਈ ਸੀ। ਰਾਜੇ ਦੀਆਂ ਦੋ ਹੋਰ ਸਪੁੱਤਰੀਆਂ ਸਨ-ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਰਾਜਕੁਮਾਰੀ ਮਹੀਪ ਇੰਦਰ ਕੌਰ। ਰਾਜਕੁਮਾਰੀ ਮਹੀਪ ਇੰਦਰ ਕੌਰ ਅਣਵਿਆਹੀ ਅਕਾਲ ਚਲਾਣਾ ਕਰ ਗਈ ਸੀ। ਰਾਜੇ ਨੇ ਆਪਣੀ ਸਪੁੱਤਰੀ ਰਾਜਕੁਮਾਰੀ ਅੰਮ੍ਰਿਤ ਕੌਰ ਬਾਰੇ 22.5.1952 ਨੂੰ ਅੰਗਰੇਜ਼ੀ ਵਿਚ ਇਕ ਵਸੀਅਤ ਕੀਤੀ ਸੀ, ਜਿਸ ਵਿਚ ਲਿਖਿਆ ਸੀ ਕਿ, ‘ਇਹ ਨਵੀਂ ਵਸੀਹਤ ਇਸ ਲਈ ਕਰਨੀ ਜ਼ਰੂਰੀ ਹੋ ਗਈ ਕਿ ਹੁਣ ਮੈਂ ਆਪਣੀ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਸਾਹਿਬਾ ਲਈ ਆਪਣੀ ਕੋਈ ਜਾਇਦਾਦ ਕਿਸੇ ਵਸੀਹਤ ਰਾਹੀਂ ਨਹੀਂ ਛੱਡਣੀ ਚਾਹੁੰਦਾ। ਮੈਂ ਆਪਣੇ ਸਾਰੇ ਰਿਸ਼ਤੇਦਾਰਾਂ (ਵਾਰਸਾਂ) ਦੇ ਭਵਿੱਖ ਸਬੰਧੀ ਵਿਚਾਰ ਕਰ ਲਿਆ ਹੈ ਤੇ ਸਾਰੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਇਹ ਆਖ਼ਰੀ ਵਸੀਹਤ ਆਪਣੀਆਂ ਦੋ ਧੀਆਂ ਰਾਜਕੁਮਾਰੀ ਦੀਪ ਇੰਦਰ ਕੌਰ ਸਾਹਿਬਾ ਅਤੇ ਰਾਜਕੁਮਾਰੀ ਮਹੀਪ ਇੰਦਰ ਕੌਰ ਸਾਹਿਬਾ ਦਰਮਿਆਨ ਜਾਇਦਾਦ ਦੀ ਇਕੋ ਜਿਹੀ ਵੰਡ ਲਈ ਕਰਦਾ ਹਾਂ।’ 

  ਟਰੱਸਟ ਦੇ ਕੁਝ ਮੈਂਬਰਾਂ ਦੀ ਮੌਤ ਹੋ ਜਾਣ ਕਾਰਨ ਅਤੇ ਕੁਝ ਇਕ ਦੇ ਤਬਾਦਲੇ (ਰੋਟੇਸ਼ਨ) ਕਾਰਨ ਹੁਣ ਇਸ ਦੇ ਮੈਂਬਰ ਹਨ-ਮਹਾਰਾਣੀ ਦੀਪਇੰਦਰ ਕੌਰ ਮਹਿਤਾਬ, ਰਾਜਕੁਮਾਰ ਜੈ ਚੰਦ ਮਹਿਤਾਬ, ਐਡਵੋਕੇਟ ਲਲਿਤ ਮੋਹਨ ਗੁਪਤਾ, ਮੇਜਰ ਗੁਰਦੀਪ ਸਿੰਘ ਮਹਿਮੂਆਣਾ ਹਾਊਸ, ਫ਼ਰੀਦਕੋਟ ਅਤੇ ਡਾ: ਪੀ. ਐਸ. ਸੰਧੂ ਮੈਡੀਕਲ ਕੈਂਪਸ, ਫ਼ਰੀਦਕੋਟ। ਟਰੱਸਟ ਨੇ ਰਾਜੇ ਦੀ ਜਾਇਦਾਦ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਹੋਰ ਵੀ ਲੋਕ ਭਲਾਈ ਦੇ ਕਈ ਕੰਮ ਵਿੱਢੇ ਹੋਏ ਹਨ। ਬਲਬੀਰ ਹਸਪਤਾਲ ਦੀ ਪੁਰਾਣੀ ਇਮਾਰਤ ਵਿਚ ਰਾਜਾ ਹਰਇੰਦਰ ਸਿੰਘ ਦੇ ਮਾਤਾ ਮਹਾਰਾਣੀ ਮਹਿੰਦਰ ਕੌਰ ਦੀ ਯਾਦ ਵਿਚ ਇਕ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ, ਜਿਸ ਵਿਚ ਰਿਆਸਤ ਦੇ ਮਹਾਰਾਜਿਆਂ ਦੀਆਂ ਕਿਤਾਬਾਂ ਤੋਂ ਇਲਾਵਾ ਉਨ੍ਹਾਂ ਦੀਆਂ ਸਮੇਂ-ਸਮੇਂ ਖ਼ਰੀਦੀਆਂ ਗਈਆਂ ਕਿਤਾਬਾਂ ਵੀ ਆਮ ਲੋਕਾਂ ਲਈ ਉਪਲਬਧ ਕਰਾਈਆਂ ਗਈਆਂ ਹਨ। ਇਸ ਪੁਰਾਣੇ ਹਸਪਤਾਲ ਦੀ ਥਾਂ ਇਸੇ ਇਮਾਰਤ ਵਿਚ ਨਵਾਂ ਬਲਬੀਰ ਹਸਪਤਾਲ ਸਥਾਪਤ ਕੀਤਾ ਗਿਆ ਹੈ, ਜਿਸ ਦਾ ਮੁੱਖ ਦੁਆਰ ਬੱਸ ਅੱਡੇ ਵੱਲ ਹੈ। ਇਹ 150 ਬਿਸਤਰਿਆਂ ਦਾ ਹਸਪਤਾਲ ਹੈ ਤੇ ਇਸ ਵਿਚ ਮਰੀਜ਼ਾਂ ਨੂੰ ਹਰ ਮਹੀਨੇ ਇਕ ਲੱਖ ਰੁਪਏ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਵਿਚ ਮੈਡੀਸਨ, ਅੱਖ ਅਤੇ ਗਲੇ, ਗਾਇਨੀ, ਦੰਦਾਂ ਅਤੇ ਫ਼ਿਜ਼ੀਓਥ੍ਰੈਪੀ ਦੇ ਡਾਕਟਰ ਲੱਗੇ ਹੋਏ ਹਨ। 

  ਟਰੱਸਟ ਵੱਲੋਂ 2001 ਤੋਂ ਅੱਖਾਂ ਦੇ ਮੁਫ਼ਤ ਲੈੱਨਜ਼ ਕੈਂਪ ਲਾਏ ਜਾ ਰਹੇ ਹਨ। ਹੁਣ ਤੱਕ 13 ਅਜਿਹੇ ਕੈਂਪ ਲਾਏ ਜਾ ਚੁੱਕੇ ਹਨ, ਜਿਸ ਨਾਲ ਜਨਸਾਧਾਰਨ ਨੂੰ ਬੇਹੱਦ ਲਾਭ ਮਿਲ ਰਿਹਾ ਹੈ। ਇਕ ਹੋਰ ਵੱਡਾ ਪ੍ਰਾਜੈਕਟ ਫ਼ਰੀਦਕੋਟ ਦੇ ਸ਼ਾਹੀ ਕਿਲ੍ਹੇ ਨੂੰ ਨਵਿਆਉਣ ਦਾ ਹੈ। ਅੱਜਕਲ ਇਹ ਕਿਲ੍ਹਾ ਆਮ ਲੋਕਾਂ ਲਈ ਬੰਦ ਕੀਤਾ ਹੋਇਆ ਹੈ ਤੇ ਵੱਡੀ ਪੱਧਰ ‘ਤੇ ਇਸ ਦੀ ਅੰਦਰੂਨੀ ਦਿੱਖ ਨੂੰ ਨਵਿਆਉਣ ਦਾ ਕਾਰਜ ਚੱਲ ਰਿਹਾ ਹੈ। ਸ਼ੀਸ਼ ਮਹਿਲ ਅਤੇ ਦਰਬਾਰ ਹਾਲ ਨੂੰ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ। ਗੁਰਦੁਆਰਾ ਸਾਹਿਬ ਅਤੇ ਪੁਰਾਣੇ ਫ਼ੁਹਾਰਿਆਂ ਆਦਿ ਦੀ ਮੁਰੰਮਤ ਵੀ ਜੰਗੀ ਪੱਧਰ ‘ਤੇ ਜਾਰੀ ਹੈ ਤੇ ਇਨ੍ਹਾਂ ਨੂੰ ਬਹੁਤ ਖ਼ੂਬਸੂਰਤ ਬਣਾਇਆ ਜਾ ਰਿਹਾ ਹੈ। ਰਾਜਿਆਂ ਦੇ ਵੇਲੇ ਦੀਆਂ ਲਗਭਗ 70 ਗੱਡੀਆਂ ਜਿਨ੍ਹਾਂ ਵਿਚ ਦੁਪਹੀਆ ਅਤੇ ਚੁਪਹੀਆ ਗੱਡੀਆਂ ਸ਼ਾਮਿਲ ਹਨ, ਨੂੰ ਵੀ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚ 1948 ਵਿਚ ਖ਼ਰੀਦੀ ਗਈ ਰਾਇਲ ਰੁਆਇਸ ਕਾਰ ਵੀ ਸ਼ਾਮਿਲ ਹੈ, ਜਿਸ ਦਾ ਮੁੱਲ ਅੱਜਕਲ੍ਹ 4 ਕਰੋੜ ਰੁਪਏ ਆਂਕਿਆ ਗਿਆ ਹੈ। ਇਸ ਤੋਂ ਇਲਾਵਾ 10 ਸਕਾਊਟ ਕਾਰਾਂ, 8 ਮੋਟਰਸਾਈਕਲ, ਦੋ ਲੈਂਡ ਰੋਵਰ ਕੰਟੈਸਾ, 7 ਜੈਗੁਆਰ ਜੀਪਾਂ, ਮਾਰੂਤੀ ਵੈਨਾਂ ਅਤੇ 10-12 ਪੁਰਾਣੀ ਸ਼ਾਨੋ-ਸ਼ੌਕਤ ਵਾਲੀਆਂ ਬੱਘੀਆਂ ਵੀ ਸ਼ਾਮਿਲ ਹਨ। ਮੁਰੰਮਤ ਉਪਰੰਤ ਇਹ ਸਾਰੀਆਂ ਗੱਡੀਆਂ ਕਿਲ੍ਹੇ ਵਿਚ ਰੱਖੀਆਂ ਜਾਣਗੀਆਂ ਤੇ ਟਰੱਸਟ ਦੀ ਇਹ ਕੋਸ਼ਿਸ਼ ਹੈ ਕਿ ਇਹ ਕਿਲ੍ਹਾ ਬਹੁਤ ਜਲਦੀ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। 

  ਬੀੜ ਦੀ ਜ਼ਮੀਨ ਵਿਚੋਂ 1200 ਏਕੜ ਜ਼ਮੀਨ ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ਨੂੰ ਲੀਜ਼ ‘ਤੇ ਦਿੱਤੀ ਗਈ ਹੈ, ਜਿਥੇ ਯੂਨੀਵਰਸਿਟੀ ਨੇ ਰਾਜਾ ਹਰਇੰਦਰ ਸਿੰਘ ਬੀਜ ਕੇਂਦਰ ਸਥਾਪਤ ਕੀਤਾ ਹੋਇਆ ਹੈ। ਸਮੁੱਚੇ ਇਲਾਕੇ ਨੂੰ ਇਸ ਕੇਂਦਰ ਦਾ ਬਹੁਤ ਹੀ ਲਾਭ ਹੋ ਰਿਹਾ ਹੈ।

  4 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-

  ਰਾਜਾ ਹਰਇੰਦਰ ਸਿੰਘ ਬਰਾੜ ਨੇ ਆਪਣੇ ਰਾਜਭਾਗ ਦੌਰਾਨ ਰਿਆਸਤ ਨੂੰ ਅਕਾਦਮਿਕ ਅਤੇ ਇਮਾਰਤੀ ਖੇਤਰ ਵਿਚ ਹੀ ਮੋਹਰੀ ਨਹੀਂ ਬਣਾਇਆ, ਉਸ ਦੇ ਕਾਰਜਕਾਲ ਦੌਰਾਨ ਤਾਮੀਰ ਹੋਈਆਂ ਸੜਕਾਂ ਵੀ ਆਪਣੀ ਮਿਸਾਲ ਆਪ ਸਨ। ਬਠਿੰਡਾ ਇਤਿਹਾਸਕ ਤੌਰ ‘ਤੇ ਇਲਾਕੇ ਦਾ ਪ੍ਰਸਿੱਧ ਸਥਾਨ ਸੀ ਤੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਰੇਲ ਜੰਕਸ਼ਨ ਸੀ। ਇਸ ਨੂੰ ਫ਼ਰੀਦਕੋਟ ਨਾਲ (ਬਰਾਸਤਾ ਕੋਟਕਪੂਰਾ) ਸੜਕ ਰਾਹੀਂ ਜੋੜਨਾ ਅਹਿਮ ਗੱਲ ਸੀ, ਕਿਉਂਕਿ ਰੇਲ ਸੰਪਰਕ ਦੋਵਾਂ ਦਰਮਿਆਨ ਪਹਿਲਾਂ ਹੀ ਸਥਾਪਤ ਹੋ ਚੁੱਕਾ ਸੀ। ਦਿੱਕਤ ਇਹ ਸੀ ਕਿ ਜੈਤੋ ਉਦੋਂ ਰਿਆਸਤ ਨਾਭਾ ਦਾ ਹਿੱਸਾ ਸੀ ਤੇ ਇਸ ਰਾਹੀਂ ਬਠਿੰਡੇ ਤੱਕ ਸੜਕ ਤਾਮੀਰ ਨਹੀਂ ਸੀ ਕੀਤੀ ਜਾ ਸਕਦੀ। ਜੈਤੋ ਕੋਟਕਪੂਰੇ ਤੋਂ ਕੇਵਲ 10 ਮੀਲ ਦੂਰ ਸੀ ਤੇ ਬਠਿੰਡਾ ਲਗਪਗ 28 ਮੀਲ। ਇਸ ਲਈ ਮਹਾਰਾਜੇ ਨੇ ਬਠਿੰਡੇ ਨੂੰ ਰਿਆਸਤ ਨਾਲ ਜੋੜਨ ਲਈ ਗੋਨਿਆਣੇ ਤੱਕ ਬਰਾਸਤਾ ਬਾਜਾਖਾਨਾ, (ਜੈਤੋ ਨਾਲੋਂ ਲੰਬੀ) ਸੜਕ ਦੀ ਤਾਮੀਰ ਕੀਤੀ।

  ਇਹ ਸੜਕ ਪਕਿਆਈ ਅਤੇ ਹੋਰਨਾਂ ਸੜਕੀ ਗੁਣਾਂ ਸਦਕਾ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਸੀ। ਇਕ ਹੋਰ ਸੜਕ ਨਥਾਣੇ ਤੋਂ ਜੰਡਵਾਲੇ ਰਾਹੀਂ ਗੋਨਿਆਣੇ ਜਾਂਦੀ ਸੀ। ਇਸ ਸੜਕ ਦੇ ਸੱਜੇ ਪਾਸੇ ਖੰਡਰ ਬਣ ਚੁੱਕਾ ਪੱਥਰ ਦਾ ਨਿਸ਼ਾਨ ਦੋ ਵੱਖੋ-ਵੱਖਰੇ ਰਾਜ ਪ੍ਰਬੰਧਾਂ ਅੰਗਰੇਜ਼ੀ ਰਾਜ ਅਤੇ ਫ਼ਰੀਦਕੋਟ ਰਿਆਸਤ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਸਾਂਭੀ ਬੈਠਾ ਹੈ। ਦੋਵਾਂ ਪ੍ਰਬੰਧਾਂ ਦੀ ਰਾਜ ਅਤੇ ਵਿਕਾਸ ਨੀਤੀ ਅਤੇ ਵਣਜ ਵਪਾਰ ਦੇ ਮੰਡੀਕਰਨ ਵੱਖ-ਵੱਖ ਹੋਣ ਕਾਰਨ ਦੋਵਾਂ ਦੇ ਸਰਹੱਦੀ ਮਸਲੇ ਇਸ ਪੱਥਰ ਅਤੇ ਇਸ ਦੇ ਨਾਲ ਲਗਦੇ ਰਸਤੇ ਦੁਆਲੇ ਘੁੰਮਦੇ ਰਹੇ ਹਨ। (ਰਿਆਸਤ ਫ਼ਰੀਦਕੋਟ ਦਾ ਗੁਆਂਢੀ ਨਥਾਣਾ ਅਤੇ ਭੁੱਚੋ ਮੰਡੀ ਦਾ ਇਲਾਕਾ ਪਹਿਲਾਂ ਰਿਆਸਤ ਪਟਿਆਲਾ ਦੇ ਅਧੀਨ ਸੀ ਅਤੇ ਸੰਨ 1833 ਵਿਚ 22 ਪਿੰਡਾਂ ਦਾ ਸੰਗ੍ਰਹਿ ‘ਬਾਹੀਆ’ ਪਟਿਆਲੇ ਦੇ ਮਹਾਰਾਜਿਆਂ ਨੇ ਤੋਹਫ਼ੇ ਵਜੋਂ ਅੰਗਰੇਜ਼ਾਂ ਨੂੰ ਸੌਂਪਿਆ ਹੋਇਆ ਸੀ।) ਇਸ ਇਲਾਕੇ ‘ਚੋਂ ਰਿਆਸਤ ਫ਼ਰੀਦਕੋਟ ਵੱਲ ਆਉਂਦੀ ਸੜਕ ਅੰਗਰੇਜ਼ੀ ਇਲਾਕੇ ਵਿਚ 50 ਫ਼ੁੱਟ ਚੌੜੀ ਸੀ ਪਰ ਰਿਆਸਤ ਫ਼ਰੀਦਕੋਟ ਵਿਚ ਦਾਖ਼ਲ ਹੋਣ ਸਾਰ ਇਹ 110 ਫ਼ੁੱਟ ਹੋ ਜਾਂਦੀ ਸੀ।

  ਰਾਜਾ ਹਰਇੰਦਰ ਸਿੰਘ ਦੇ ਅਜਿਹੇ ਗੁਣਾਂ ਨੂੰ ਇਕ ਪਾਸੇ ਰੱਖਦਿਆਂ ਇਹ ਗੱਲ ਵੀ ਵਰਨਣਯੋਗ ਹੈ ਕਿ ਰਾਜਸੀ ਪੱਧਰ ‘ਤੇ ਉਪ-ਮਹਾਂਦੀਪ ਵਿਚ ਵੱਡੀਆਂ ਤਬਦੀਲੀਆਂ ਨਮੂਦਾਰ ਹੋ ਰਹੀਆਂ ਸਨ। ਸਮੁੱਚੇ ਭਾਰਤ ਵਿਚ ਅੰਗਰੇਜ਼ੀ ਰਾਜ ਵਿਰੁੱਧ ਕੌਮੀ ਲਹਿਰਾਂ ਜ਼ੋਰ ਫ਼ੜ ਰਹੀਆਂ ਸਨ। ਕਈ ਸ਼ਾਹੀ ਰਿਆਸਤਾਂ ਵਿਚ ਰਾਜਿਆਂ ਦੇ ਆਪਹੁਦਰੇਪਣ ਵਿਰੁੱਧ ਸਤਿਆਗ੍ਰਹਿ ਅਰੰਭ ਹੋ ਗਿਆ ਸੀ। ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ‘ਆਲ ਇੰਡੀਆ ਸਟੇਟਸ ਪੀਪਲਜ਼ ਐਸੋਸੀਏਸ਼ਨ’ ਨਾਂਅ ਦੀ ਜਥੇਬੰਦੀ ਬਣਾਈ ਗਈ ਸੀ। ਇਸ ਰੁਝਾਨ ਅਧੀਨ ਹੀ ਫ਼ਰੀਦਕੋਟ ਸਮੇਤ ਪੰਜਾਬ ਦੀਆਂ ਸਾਰੀਆਂ ਰਿਆਸਤਾਂ ਵਿਚ ਪਰਜਾ ਮੰਡਲ ਲਹਿਰ ਉੱਠੀ ਸੀ। ਫ਼ਰੀਦਕੋਟ ਵਿਚ ਇਸ ਲਹਿਰ ਦੀ ਅਗਵਾਈ ਗਿਆਨੀ ਜ਼ੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਾਥੀ ਕਰ ਰਹੇ ਸਨ। 1938 ਵਿਚ ਅਰੰਭ ਹੋਈ ਇਸ ਲਹਿਰ ਦੇ ਪਹਿਲੇ ਪੜਾਅ ਅਧੀਨ ਸਤਿਆਗ੍ਰਹਿ ਮੁੱਖ ਤੌਰ ‘ਤੇ ਕਿਸਾਨਾਂ ਦੀਆਂ ਤਕਲੀਫ਼ਾਂ ਸਬੰਧੀ ਹੀ ਸੀ। ਫ਼ਰੀਦਕੋਟ ਰਿਆਸਤ ਨੇ ਇਸ ਲਹਿਰ ਨੂੰ ਕਾਮਯਾਬੀ ਨਾਲ ਦਬਾਅ ਦਿੱਤਾ ਪਰ 1946 ਵਿਚ ਅਰੰਭ ਹੋਏ ਇਸ ਦੇ ਦੂਜੇ ਪੜਾਅ ਸਮੇਂ ਸਤਿਆਗ੍ਰਹੀਆਂ ਨੇ ਰਿਆਸਤ ਵਿਚ ਇਕ ਜ਼ਿੰਮੇਵਾਰ ਸਰਕਾਰ ਸਥਾਪਤ ਕਰਨ ਦੀ ਮੰਗ ਕੀਤੀ। ਸਤਿਆਗ੍ਰਹੀਆਂ ਨੇ ਰਿਆਸਤ ਵਿਚ ਇਕ ਸਮਾਨਅੰਤਰ ਸਰਕਾਰ ਦੀ ਸਥਾਪਤੀ ਵੀ ਕਰ ਲਈ। ਲਹਿਰ ਨੇ ਆਖ਼ਰ ਵੱਡੀ ਸਫ਼ਲਤਾ ਹਾਸਲ ਕੀਤੀ, ਜਦੋਂ 15 ਜੁਲਾਈ 1948 ਨੂੰ ਆਜ਼ਾਦ ਭਾਰਤ ਦੀ ਸਰਕਾਰ ਨੇ ਫ਼ਰੀਦਕੋਟ ਸਮੇਤ ਪਟਿਆਲਾ, ਨਾਭਾ, ਮਲੇਰਕੋਟਲਾ ਅਤੇ ਕਪੂਰਥਲਾ ਨੂੰ ਇਕੱਠਿਆਂ ਕਰਕੇ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਦੀ ਸਥਾਪਨਾ ਕਰ ਦਿੱਤੀ।

  ਭਾਰਤ ਆਜ਼ਾਦ ਹੋ ਗਿਆ ਤੇ ਪੰਜਾਬ ਅਤੇ ਬੰਗਾਲ ਦੀ ਮੁਸਲਿਮ ਬਹੁ-ਗਿਣਤੀ ਦੇ ਆਧਾਰ ‘ਤੇ ਇਕ ਨਵਾਂ ਮੁਲਕ ਪਾਕਿਸਤਾਨ ਬਣਾ ਦਿੱਤਾ ਗਿਆ ਇਸ ਵਿਚ ਪੱਛਮੀ ਪੰਜਾਬ ਅਤੇ ਬੰਗਾਲ ਸ਼ਾਮਲ ਸਨ। ਪੰਜਾਬ ਵਾਲੇ ਪਾਕਿਸਤਾਨ ਨੂੰ ਪੱਛਮੀ ਅਤੇ ਬੰਗਾਲ ਨੂੰ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ। ਨਵੇਂ ਬਣੇ ਮੁਲਕਾਂ ਦੀ ਆਬਾਦੀ ਦੇ ਤਬਾਦਲੇ ਸਮੇਂ ਵੱਡੀ ਪੱਧਰ ‘ਤੇ ਕਤਲੋ-ਗ਼ਾਰਤ ਹੋਈ ਤੇ ਹਿੰਦੂ, ਮੁਸਲਮਾਨ ਤੇ ਸਿੱਖ ਮਾਰੇ ਗਏ। ਇਧਰਲੇ ਪੰਜਾਬ ਵਿਚ ਵੀ ਨਿਰਦੋਸ਼ ਮੁਸਲਮਾਨਾਂ ‘ਤੇ ਭਾਰੀ ਜ਼ੁਲਮ ਹੋਏ। ਏਸ ਕਾਲੇ ਦੌਰ ਵਿਚ ਵੀ ਫ਼ਰੀਦਕੋਟ ਦੇ ਰਾਜਾ ਹਰਇੰਦਰ ਸਿੰਘ ਬਰਾੜ ਨੇ ਆਪਣੀ ਰਿਆਸਤ ਦੇ ਮੁਸਲਮਾਨਾਂ ਦੀ ਸਮੁੱਚੀ ਆਬਾਦੀ ਨੂੰ ਫ਼ੁੱਲਾਂ ਵਾਂਗ ਸਾਂਭ ਕੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਰਾਹੀਂ ਓਸ ਪਾਰ ਪਹੁੰਚਾਇਆ। ਰਾਜਾ ਹਰਇੰਦਰ ਸਿੰਘ ਬਰਾੜ 16 ਅਕਤੂਬਰ 1989 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਇਕਲੌਤਾ ਸਪੁੱਤਰ ਅਤੇ ਰਿਆਸਤ ਦਾ ਵਾਰਸ ਪਹਿਲਾਂ ਹੀ 10 ਅਕਤੂਬਰ 1983 ਨੂੰ ਸਵਰਗਵਾਸ ਹੋ ਗਿਆ ਸੀ। ਰਾਜੇ ਨੇ ਆਪਣੇ ਜਿਉਂਦਿਆਂ ਹੀ ਆਪਣੀ ਸਾਰੀ ਜਾਇਦਾਦ ਮਹਾਰਾਵਲ ਖੇਵਾ ਜੀ ਟਰੱਸਟ ਦੇ ਨਾਂਅ ਕਰ ਦਿੱਤੀ ਸੀ, ਜਿਸ ਦੀ ਪ੍ਰਧਾਨ ਰਾਜੇ ਦੀ ਬੇਟੀ ਦੀਪਇੰਦਰ ਕੌਰ ਹੈ, ਜੋ ਕਿ ਬਰਦਵਾਨ ਦੇ ਸਾਬਕ ਰਾਜਾ ਸਦਾ ਚੰਦ ਮਹਿਤਾਬ ਨੂੰ ਵਿਆਹ ਦਿੱਤੀ ਗਈ ਸੀ।

  1 note

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-

  ਸੰਸਾਰ ਪ੍ਰਸਿੱਧ ਇਤਿਹਾਸ ਖੋਜੀ ਡਾ: ਸੁਭਾਸ਼ ਪਰਿਹਾਰ ਅਨੁਸਾਰ ਰਾਜਾ ਹਰਇੰਦਰ ਸਿੰਘ ਬਰਾੜ ਦੇ ਰਿਆਸਤੀ ਹੁਕਮਰਾਨ ਵਜੋਂ ਨਮੂਦਾਰ ਹੋਣ ਵੇਲੇ ਰਿਆਸਤ ਵਿਚ ਇਕ ਹਾਈ ਸਕੂਲ, ਫ਼ਰੀਦਕੋਟ ਵਿਖੇ ਅਤੇ ਇਕ ਮਿਡਲ ਸਕੂਲ ਕੋਟਕਪੂਰੇ ਵਿਚ ਸੀ। ਉਸ ਨੇ ਫ਼ਰੀਦਕੋਟ ਬ੍ਰਿਜਇੰਦਰ ਹਾਈ ਸਕੂਲ ਦਾ ਦਰਜਾ ਵਧਾ ਕੇ ਇਸ ਨੂੰ ਬ੍ਰਿਜਇੰਦਰ ਕਾਲਜ ਬਣਾ ਦਿੱਤਾ (ਜਿਸ ਦੇ ਪਹਿਲੇ ਵਿਦਿਆਰਥੀ ਰੋਲ ਨੰਬਰ 1 ਸਨ ਫ਼ਰੀਦਕੋਟ ਦੇ ਸ: ਕਰਨੈਲ ਸਿੰਘ ਡੋਡ, ਉਹ ਫ਼ਰੀਦਕੋਟ ਦੇ ਵਿਧਾਇਕ ਰਹੇ ਹਨ ਅਤੇ ਅੱਜਕਲ੍ਹ ਭਾਈ ਫ਼ੇਰੂ ਸੰਗਤ ਸਾਹਿਬ ਵਿੱਦਿਅਕ ਸੁਸਾਇਟੀ ਦੇ ਪ੍ਰਮੁੱਖ ਹਨ, ਜਿਸ ਅਧੀਨ ਕਈ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ, ਕੋਟਕਪੂਰੇ ਅਤੇ ਬਰਗਾੜੀ ਵਿਖੇ ਚੱਲ ਰਹੀਆਂ ਹਨ)। ਉਸ ਨੇ ਪ੍ਰਾਇਮਰੀ ਅਧਿਆਪਕਾਂ ਵਜੋਂ ਸਿੱਖਿਅਤ ਕਰਨ ਲਈ ਨਾਰਮਲ ਸਕੂਲ ਖੋਲ੍ਹਿਆ ਅਤੇ ਇਸ ਵਿਚ ਜੇ. ਵੀ. (ਜੂਨੀਅਰ ਵਰਨੈਕੁਲਰ) ਪ੍ਰਾਇਮਰੀ ਤੱਕ ਅਧਿਆਪਕ ਲੱਗਣ ਲਈ ਅਤੇ ਐਸ. ਵੀ. (ਸੀਨੀਅਰ ਵਰਨੈਕੁਲਰ) ਮਿਡਲ ਤੱਕ ਅਧਿਆਪਕ ਲੱਗਣ ਲਈ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ। (ਉਦੋਂ ਦੀ ਜੇ. ਵੀ. ਨੂੰ ਪਿੱਛੋਂ ਜੇ. ਬੀ. ਟੀ. ਅਤੇ ਅੱਜਕਲ੍ਹ ਈ. ਟੀ. ਟੀ. ਕਿਹਾ ਜਾਂਦਾ ਹੈ।)

  ਫ਼ਿਰ ਰਾਜੇ ਨੇ ਫ਼ਰੀਦਕੋਟ ਵਿਖੇ ਬਿਕਰਮ ਕਾਲਜ ਆਫ਼ ਕਾਮਰਸ ਅਤੇ ਆਰਟ ਅਤੇ ਕਰਾਫ਼ਟ ਸਕੂਲ ਖੋਲ੍ਹਿਆ। (ਬਿਕਰਮ ਕਾਲਜ ਆਫ਼ ਕਾਮਰਸ ਆਜ਼ਾਦੀ ਪਿੱਛੋਂ ਪਤਾ ਨਹੀਂ ਕਿਉਂ ਇਥੋਂ ਚੁੱਕ ਕੇ ਪਟਿਆਲੇ ਲਿਜਾਇਆ ਗਿਆ, ਜੋ ਅੱਜਕਲ੍ਹ ਸਫ਼ਲਤਾਪੂਰਵਕ ਉਥੇ ਚੱਲ ਰਿਹਾ ਹੈ। ਅਸਲ ਵਿਚ ਇਹ ਫ਼ਰੀਦਕੋਟ ਦੇ ਰਾਜੇ ਦੇ ਨਾਂਅ ‘ਤੇ ਹੋਣ ਕਰਕੇ ਇਥੋਂ ਦੀ ਹੀ ਮਲਕੀਅਤ ਹੈ।) ਇਥੇ ਹੀ ਰਾਜਾ ਹਰਇੰਦਰ ਸਿੰਘ ਬਰਾੜ ਨੇ ਬੀ. ਟੀ. (ਜਿਸ ਨੂੰ ਅੱਜਕਲ੍ਹ ਬੀ. ਐੱਡ. ਕਿਹਾ ਜਾਂਦਾ ਹੈ) ਪਿਸ਼ਾਵਰ ਤੋਂ ਦਿੱਲੀ ਤੱਕ ਲਾਹੌਰ ਤੋਂ ਪਿੱਛੋਂ ਫ਼ਰੀਦਕੋਟ ਹੀ ਸੀ, ਜਿਥੇ ਬੀ. ਟੀ. ਅਤੇ ਕਾਮਰਸ ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਸਨ। ਫ਼ਰੀਦਕੋਟ ਵਿਖੇ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਵੀ ਰਾਜੇ ਦੀ ਯੋਜਨਾ ਸੀ, ਜੋ ਕਿਸੇ ਕਾਰਨ ਸਿਰੇ ਨਹੀਂ ਚੜ੍ਹ ਸਕੀ। ਹੌਲੀ-ਹੌਲੀ ਫ਼ਰੀਦਕੋਟ ਰਿਆਸਤ ਵਿਚ ਅੱਠ ਹਾਈ ਸਕੂਲ, ਕਈ ਮਿਡਲ ਸਕੂਲ ਅਤੇ ਹਰ ਪਿੰਡ ਵਿਚ ਘੱਟੋ-ਘੱਟ ਇਕ ਪ੍ਰਾਇਮਰੀ ਸਕੂਲ ਹੋ ਗਿਆ। ਆਜ਼ਾਦੀ ਤੋਂ ਪਹਿਲਾਂ ਅਜਿਹਾ ਹੋਣਾ ਆਪਣੇ-ਆਪ ਵਿਚ ਹੀ ਬੜੀ ਵੱਡੀ ਅਕਾਦਮਿਕ ਪ੍ਰਾਪਤੀ ਸੀ। ਕਿਉਂਕਿ ਰਾਜਾ ਖ਼ੁਦ ਪੋਲੋ ਦਾ ਖਿਡਾਰੀ ਸੀ, ਇਸ ਲਈ ਉਸ ਨੇ ਖਿਡਾਰੀਆਂ ਦੀ ਪ੍ਰੈਕਟਿਸ ਲਈ ਫ਼ਰੀਦਕੋਟ ਵਿਖੇ ਇਕ ਵੱਡਾ ਸਟੇਡੀਅਮ ਵੀ ਬਣਾਇਆ। (ਅੱਜਕਲ੍ਹ ਇਹ ਨਹਿਰੂ ਸਟੇਡੀਅਮ ਦੇ ਨਾਂਅ ਨਾਲ ਪ੍ਰਸਿੱਧ ਹੈ ਤੇ ਵੱਡੀਆਂ ਖੇਡ ਅਤੇ ਸੰਸਕ੍ਰਿਤ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ।)

  ਆਪਣੇ ਰਾਜ-ਭਾਗ ਦੌਰਾਨ ਰਾਜਾ ਹਰਇੰਦਰ ਸਿੰਘ ਬਰਾੜ ਨੇ ਕੋਟਕਪੂਰੇ ਵਿਚ ਕੁਈਨ ਮੇਰੀ ਹਸਪਤਾਲ ਅਤੇ ਰੱਲੇਵਾਲਾ ਵੈਟਰਨਰੀ ਹਸਪਤਾਲ ਬਣਵਾਏ। ਫ਼ਰੀਦਕੋਟ ਵਿਖੇ ਇਕ ਗ਼ਰੀਬ-ਖਾਨਾ (ਪੂਅਰ ਹੋਮ) ਅਤੇ ਜੁਬਲੀ ਸਿਨੇਮੇ ਦੀ ਤਾਮੀਰ ਕਰਵਾਈ। ਰਿਆਸਤ ਦੇ ਪ੍ਰਬੰਧ ਨੂੰ ਸਾਫ਼-ਸੁਥਰਾ ਬਣਾਉਣ ਅਤੇ ਰਿਆਸਤ ਦੇ ਸਾਰੇ ਵੱਡੇ ਅਫ਼ਸਰਾਂ ਅਤੇ ਕਰਮਚਾਰੀਆਂ ਵਿਚ ਰਿਸ਼ਵਤ ਦੀ ਭਾਵਨਾ ਰੋਕਣ ਲਈ ਰਾਜੇ ਨੇ ਕਈ ਅਮਲੀ ਕਦਮ ਚੁੱਕੇ। ਇਨ੍ਹਾਂ ਵਿਚੋਂ ਹੀ ਇਕ ਸੀ ਰਿਆਸਤ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਵਿਚ ਵਧ ਰਹੇ ਰਿਸ਼ਵਤ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀਆਂ ਕੋਸ਼ਿਸ਼ਾਂ। ਇਜਲਾਸ-ਇ-ਖਾਸ ਦੇ ਫ਼ਰਮਾਨ ਮਿਤੀ 17 ਨਵੰਬਰ 1936 ਅਨੁਸਾਰ ਰਿਆਸਤ ਦੇ ਅਫ਼ਸਰਾਂ ਅਤੇ ਅਧਿਕਾਰੀਆਂ ਵਿਰੁੱਧ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਾਰੰਟ ਅਫ਼ਸਰ ਤਾਰਾ ਸਿੰਘ ਨੂੰ ਅਜਿਹੇ ਕਿਸੇ ਵੀ ਅਧਿਕਾਰੀ ਜਾਂ ਅਫ਼ਸਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਅਧਿਕਾਰ ਦਿੱਤੇ ਗਏ, ਜਿਸ ਵਿਰੁੱਧ ਰਿਸ਼ਵਤ ਲੈਣ ਜਾਂ ਅਜਿਹਾ ਕੀਤੇ ਜਾਣ ਦਾ ਸ਼ੱਕ ਹੋਵੇ। (ਸ: ਤਾਰਾ ਸਿੰਘ ਫ਼ਰੀਦਕੋਟ ਦੇ ਕੁਝ ਵਰ੍ਹੇ ਪਹਿਲਾਂ ਸੇਵਾ-ਮੁਕਤ ਹੋਏ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਦਲਜੀਤ ਸਿੰਘ ਧਾਲੀਵਾਲ ਦੇ ਪਿਤਾ ਸਨ।) ਇਨ੍ਹਾਂ ਸਾਰੇ ਕਾਰਨਾਂ ਕਰਕੇ ਰਾਜਾ ਹਰਇੰਦਰ ਸਿੰਘ ਬਰਾੜ ਜਨਤਾ ਦੇ ਮਕਬੂਲਤਮ ਹੁਕਮਰਾਨ ਸਾਬਤ ਹੋਏ। ਉਨ੍ਹਾਂ ਦੀ ਇਸ ਮਕਬੂਲੀਅਤ ਦਾ ਹੀ ਨਤੀਜਾ ਹੈ ਕਿ ਕਪੂਰਥਲੇ ਦੇ ਦੀਵਾਨ ਜਰਮਨੀ ਦਾਸ ਵੱਲੋਂ ਲਿਖੀ ਅੰਗਰੇਜ਼ੀ ਦੀ ਪ੍ਰਸਿੱਧ ਪੁਸਤਕ ‘ਮਹਾਰਾਜਾ’ ਵਿਚ ਪੰਜਾਬ ਅਤੇ ਹਿੰਦੁਸਤਾਨ ਦੇ ਰਾਜਿਆਂ ਵਿਚੋਂ ਕੇਵਲ ਹਰਇੰਦਰ ਸਿੰਘ ਬਰਾੜ ਹੀ ਸੀ, ਜਿਸ ਵਿਰੁੱਧ ਕੋਈ ਕਿੱਸਾ-ਕਹਾਣੀ ਜਾਂ ਮਾੜੀ ਟਿੱਪਣੀ ਨਹੀਂ ਕੀਤੀ ਗਈ।

  4 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-

  ਨਾਬਾਲਿਗ ਰਾਜਾ ਬ੍ਰਿਜਇੰਦਰ ਸਿੰਘ ਅਤੇ ਉਸ ਦੇ ਭਰਾ ਕੰਵਰ ਸਾਹਿਬ ਇੰਦਰ ਸਿੰਘ ਨੇ 1911 ਵਿਚ ਬਰਤਾਨਵੀ ਬਾਦਸ਼ਾਹ ਜਾਰਜ ਪੰਜਵੇਂ ਅਤੇ ਉਸ ਦੀ ਮਹਾਰਾਣੀ ਦੀ ਦਿੱਲੀ ਦਰਬਾਰ ਵਿਚ ਤਾਜਪੋਸ਼ੀ ਦੀ ਰਸਮ ਵਿਚ ਹਿੱਸਾ ਲਿਆ। ਉਸੇ ਸਾਲ ਫ਼ਰਵਰੀ ਵਿਚ ਰਾਜੇ ਦੀ ਸ਼ਾਦੀ ਦੀ ਰਸਮ ਵੱਡੇ ਪੱਧਰ ‘ਤੇ ਮਨਾਈ ਗਈ। ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਬ੍ਰਿਜਇੰਦਰ ਸਿੰਘ ਨੇ ਨਵੰਬਰ 1916 ਨੂੰ ਤਖ਼ਤ ਸੰਭਾਲਿਆ। ਸੰਸਾਰ ਜੰਗ 1914 ਵਿਚ ਹੀ ਆਰੰਭ ਹੋ ਚੁੱਕੀ ਸੀ। ਰਾਜੇ ਨੇ ਕੌਂਸਲ ਵੱਲੋਂ ਆਰੰਭ ਕੀਤੀ ਗਈ ਬਰਤਾਨੀਆ ਦੀ ਜੰਗੀ ਮਦਦ ਜਾਰੀ ਰੱਖੀ। ਉਸ ਨੇ 71,531 ਰੁਪਏ ਨਾਲ ਜੰਗੀ ਮਦਦ ਵਿਚ ਹਿੱਸਾ ਪਾਇਆ, ਜਿਸ ਵਿਚੋਂ 60, 663 ਰੁਪਏ ਜਨਤਾ ਨੇ ਦਿੱਤੇ। ਇਸ ਦੇ ਨਾਲ ਹੀ ਰਾਜੇ ਨੇ ਤੰਬੂ, ਬੰਦੂਕਾਂ, ਵਛੇਰੇ, ਘੋੜੇ ਅਤੇ ਊਠਾਂ ਤੋਂ ਇਲਾਵਾ 17,09,060 ਰੁਪਏ ਜੰਗੀ ਕਰਜ਼ੇ ਵਜੋਂ ਵੀ ਦਿੱਤੇ। ਰਿਆਸਤ ਨੇ 2759 ਬੰਦੇ ਵੀ ਜੰਗ ਲਈ ਭੇਜੇ, ਜਿਨ੍ਹਾਂ ਨੇ 22 ਉਪਾਧੀਆਂ ਵੀ ਪ੍ਰਾਪਤ ਕੀਤੀਆਂ। ਜਨਵਰੀ 1918 ਵਿਚ ਰਾਜੇ ਨੂੰ ਸਤਿਕਾਰ ਵਜੋਂ ‘ਮੇਜਰ’ ਦਾ ਰੁਤਬਾ ਵੀ ਪ੍ਰਦਾਨ ਕੀਤਾ ਗਿਆ। ਬਦਕਿਸਮਤੀ ਨਾਲ ਬਲਬੀਰ ਸਿੰਘ ਵਾਂਗ ਬ੍ਰਿਜਇੰਦਰ ਸਿੰਘ ਵੀ ਲੰਬਾ ਸਮਾਂ ਨਾ ਜੀਅ ਸਕਿਆ ਤੇ ਇਨਫ਼ਲੂਐਂਜ਼ੇ ਨਾਲ 22 ਦਸੰਬਰ 1918 ਨੂੰ ਉਹ ਅਕਾਲ ਚਲਾਣਾ ਕਰ ਗਿਆ।

  ਮੌਤ ਸਮੇਂ ਬ੍ਰਿਜਇੰਦਰ ਸਿੰਘ ਦਾ ਵੱਡਾ ਸਪੁੱਤਰ ਹਰਿੰਦਰ ਸਿੰਘ (ਜਨਮ 1915) ਤਿੰਨ ਸਾਲ ਤੋਂ ਵੀ ਘੱਟ ਉਮਰ ਦਾ ਸੀ। ਪ੍ਰਬੰਧ ਚਲਾਉਣ ਲਈ ਇਕ ਕੌਂਸਲ ਦਾ ਗਠਨ ਕੀਤਾ, ਜਿਸ ਨੇ ਡੇਢ ਦਹਾਕੇ ਤੋਂ ਵੀ ਵੱਧ ਪ੍ਰਬੰਧ ਚਲਾਇਆ, ਸਰਦਾਰ ਇੰਦਰ ਸਿੰਘ ਇਸ ਕੌਂਸਲ ਦਾ ਪ੍ਰਧਾਨ ਸੀ। 1925 ਵਿਚ ਉਸ ਦੇ ਅਧੀਨ ਚਾਰ ਹੋਰ ਮੈਂਬਰ ਸਨ-ਸ: ਫ਼ਤਹਿ ਸਿੰਘ (ਮੈਂਬਰ ਲੋਕ ਨਿਰਮਾਣ ਅਤੇ ਫ਼ੌਜ), ਸ: ਕਰਤਾਰ ਸਿੰਘ (ਗ੍ਰਹਿ ਵਿਭਾਗ), ਖ਼ਾਨ ਸਾਹਿਬ ਸ਼ੇਖ਼ ਅਲੀ ਮੁਹੰਮਦ (ਰਿਟਾ: ਪੀ. ਸੀ. ਐਸ. ਜੁਡੀਸ਼ਲ ਮੈਂਬਰ) ਅਤੇ ਰਾਇ ਸਾਹਿਬ ਲਾਲਾ ਇੱਜ਼ਤ ਰਾਇ (ਮਾਲ ਵਿਭਾਗ)। ਅਗਲੇ ਸਾਲ ਪ੍ਰਬੰਧਕੀ ਢਾਂਚੇ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ। ਗ੍ਰਹਿ ਵਿਭਾਗ ਸਮਾਪਤ ਕਰਕੇ ਇਕ ਵੱਖਰਾ ਫ਼ੌਜੀ ਮੈਂਬਰ ਮੇਜਰ ਰਘਬੀਰ ਸਿੰਘ ਨਿਯੁਕਤ ਕੀਤਾ ਗਿਆ। ਰਿਆਸਤ ਦੇ ਹੋਰ ਮੁੱਖ ਅਧਿਕਾਰੀ ਸਨ ਤਹਿਸੀਲਦਾਰ (ਰੈਵਨਿਊ ਕੁਲੈਕਟਰ), ਸੈਸ਼ਨ ਜੱਜ, ਸੀਨੀਅਰ ਮੈਜਿਸਟ੍ਰੇਟ, ਪੁਲਿਸ ਸੁਪਰਡੈਂਟ, ਮੀਰ ਮੁਨਸ਼ੀ ਅਤੇ ਮੁਤਮਦ ਏਜੰਸੀ, ਅਕਾਊਂਟੈਂਟ ਜਨਰਲ, ਚੀਫ਼ ਮੈਡੀਕਲ ਅਫ਼ਸਰ, ਇੰਸਪੈਕਟਰ ਆਫ਼ ਸਕੂਲਜ਼, ਸੁਪਰਡੈਂਟ ਐਕਸਾਈਜ਼ ਵਿਭਾਗ, ਸਟੇਟ ਇੰਜੀਨੀਅਰ ਅਤੇ ਅਸਤਬਲ ਸੁਪਰਡੈਂਟ। ਇਨ੍ਹਾਂ ਤੋਂ ਅੱਗੇ ਸਨ ਰਿਆਸਤੀ ਕਸਬਿਆਂ ਦੇ ਚੌਧਰੀ।

  ਕੌਂਸਲ ਨੇ ਜਨਰਲ ਵਾਟਸਨ, ਜਨਰਲ ਵਿਗਰਾਮ ਅਤੇ ਕਰਨਲ ਕਾਲਬੈੱਕ ਦੀ ਸਲਾਹ ਨਾਲ ਰਿਆਸਤੀ ਫ਼ੌਜ ਦਾ ਪੁਨਰਗਠਨ ਕੀਤਾ। ਡਾਇਰੈਕਟਰ ਆਫ਼ ਮਿਊਜ਼ਿਕ ਕੈਪਟਨ ਲਾਅਸਨ ਅਧੀਨ ਰਿਆਸਤ ਦਾ ਬੈਂਡ ਬਣਾਇਆ ਗਿਆ। ਕਾਬਲ ਸਥਾਨਕ ਸ਼ਖ਼ਸੀਅਤਾਂ ਨੂੰ ਅਸਿਸਟੈਂਟ ਸੁਪਰਡੈਂਟ ਪੁਲਿਸ, ਐਸ. ਏ. ਐਸ. ਅਤੇ ਐਮ. ਬੀ. ਬੀ. ਐਸ. ਡਾਕਟਰਜ਼, ਸਹਾਇਕ ਆਡੀਟਰਜ਼, ਓਵਰਸੀਅਰ, ਡਰਾਫ਼ਟਮੈਨ ਅਤੇ ਮਕੈਨੀਕਲ ਇੰਜੀਨੀਅਰਜ਼ ਵਜੋਂ ਸਰਕਾਰੀ ਖ਼ਰਚੇ ‘ਤੇ ਸਿਖ਼ਲਾਈ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਰੀਦਕੋਟ ਟੀਕੇ ਦੀ ਪਹਿਲੀ ਐਡੀਸ਼ਨ ਲੋਕਾਂ ਤੱਕ ਪੁਚਾਈ ਜਾ ਚੁੱਕੀ ਸੀ। ਕੌਂਸਲ ਨੇ ਇਸ ਦੀ ਦੂਜੀ ਐਡੀਸ਼ਨ 75,000 ਰੁਪਏ ਖ਼ਰਚ ਕੇ ਪ੍ਰਕਾਸ਼ਿਤ ਕਰਵਾਈ ਅਤੇ ਰਿਆਸਤ ਦੇ ਗੁਰਦੁਆਰਾ ਸਾਹਿਬਾਨ ਅਤੇ ਸਕੂਲਾਂ ਨੂੰ ਇਹ ਮੁਫ਼ਤ ਭੇਟ ਕੀਤੀ ਗਈ। ਸਟੇਟ ਬੈਂਕ ਜਿਸ ਕੋਲ ਪਹਿਲਾਂ ਆਪਣੀ ਕੋਈ ਪੂੰਜੀ ਨਹੀਂ ਸੀ, ਨੂੰ 3 ਲੱਖ ਰੁਪਏ ਦਿੱਤੇ ਗਏ, ਜਿਸ ਰਾਹੀਂ ਵਪਾਰੀਆਂ ਅਤੇ ਵਾਹਕਾਂ ਨੂੰ ਕਰਜ਼ੇ ਮੁਹੱਈਆ ਕਰਵਾਏ ਗਏ।

  ਇਸ ਤੋਂ ਇਲਾਵਾ ਹਰਿੰਦਰਾ ਹਸਪਤਾਲ, ਚੀਫ਼ ਮੈਡੀਕਲ ਅਫ਼ਸਰ ਅਤੇ ਲੇਡੀ ਡਾਕਟਰ ਲਈ ਰਿਹਾਇਸ਼ੀ ਕੋਠੀਆਂ, ਨਵੀਂ ਜੇਲ੍ਹ, ਕਿਲ੍ਹੇ ਵਿਚਲਾ ਗੁਰਦੁਆਰਾ, ਸਰਕਾਰੀ ਧਰਮਸ਼ਾਲਾ ਅਤੇ ਸਕੱਤਰੇਤ ਦੀ ਉਸਾਰੀ 9,78,000 ਦੀ ਲਾਗਤ ਨਾਲ ਕਰਵਾਈ ਗਈ। ਫ਼ਰੀਦਕੋਟ ਅਤੇ ਕੋਟਕਪੂਰੇ ਦੀਆਂ ਅਨਾਜ ਮੰਡੀਆਂ ਵਿਚ 2,57,000 ਰੁਪਏ ਨਾਲੀਆਂ ਆਦਿ ਲਈ ਖ਼ਰਚੇ ਗਏ। ਲਗਭਗ ਏਨੀ ਹੀ ਰਕਮ (2,58,000 ਰੁਪਏ) ਰਿਆਸਤ ਦੀਆਂ ਸੜਕਾਂ ਦੀ ਤਾਮੀਰ ਲਈ ਖ਼ਰਚੀ ਗਈ। ਨਵੰਬਰ 1913 ਤੱਕ ਰਿਆਸਤ ਫ਼ਰੀਦਕੋਟ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਦੇ ਪੁਲੀਟੀਕਲ ਚਾਰਜ ਅਧੀਨ ਰਹੀ ਪਰ ਦਸੰਬਰ ਵਿਚ ਇਹ ਬਹਾਵਲਪੁਰ ਏਜੰਸੀ ਦੇ ਪੁਲੀਟੀਕਲ ਏਜੰਟ ਅਧੀਨ ਕਰ ਦਿੱਤੀ ਗਈ। ਉਪਰੰਤ ਨਵੰਬਰ 1921 ਵਿਚ ਰਿਆਸਤ ਫ਼ਰੀਦਕੋਟ ਪੰਜਾਬ ਦੀਆਂ ਰਿਆਸਤਾਂ ਦੇ ਇੰਚਾਰਜ, ਗਵਰਨਰ-ਜਨਰਲ ਦੇ ਏਜੰਟ ਦੇ ਰਾਜਸੀ ਚਾਰਜ ਅਧੀਨ ਕਰ ਦਿੱਤੀ ਗਈ।

  17 ਅਕਤੂਬਰ 1934 ਨੂੰ ਰਾਜਾ ਹਰਇੰਦਰ ਸਿੰਘ ਨੂੰ ਰਾਜਸੀ ਅਧਿਕਾਰ ਦਿੱਤੇ ਗਏ। ਉਸ ਨੇ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਤੇ ਉਸ ਦੇ ਕਾਰਜਕਾਲ ਦੌਰਾਨ ਹੀ ਫ਼ਰੀਦਕੋਟ, ਉੱਤਰੀ ਭਾਰਤ ਦਾ ਲਾਹੌਰ ਤੋਂ ਅਗਲਾ ਵਿੱਦਿਅਕ ਕੇਂਦਰ ਬਣਿਆ।

  7 notes

  Maharaja Bhupinder Singh of Patiala greeting Sir Michael O’Dwyer

  Extremely rare footage of Maharaja Bhupinder Singh of Patiala greeting Sir Michael O’Dwyer (killed by Udham Singh in 1940).

  This remarkable news footage shows a meeting of Maharaja Bhupinder Singh of Patiala meeting british dignitaries on the steps of Caxton Hall in London in the 1920s. The most prominent figure is that of Sir Michael O’Dwyer. O’Dwyer had been the Lieutenant Governor of the Punjab during the time of the Jallainwala Bagh massacre. His governership of the Punjab was marked by extreme police brutality and then his later refusal to condemn the actions of General Dyer who presided over the massacre in April 1919. On the day of the massacre he telegramed Dyer with the infamous words “Your action is correct and the Lieutenant Governor approves.”

  While the attack was condemned by the British Government, with Secretary of War, Winston Churchill, calling it ‘monstrous’ and former Prime Minister Asquith calling it “one of the worst outrages in the whole of our history” none of of the native Princes of India condemned it - including Maharaja Bhupinder Singh of Patiala. O’Dwyer writes warmly of the Maharajah as a great supporter during the infamous Jallianwala Bagh incident. Their friendship is clear in this footage.

  The greatest irony of this footage is the location. It was shot on the steps of Caxton Hall in Westminster, London. The very building within which Udham Singh (a witness of Jallianwala Bagh) tracked down the 75 year old Lt Governor and shot him dead on 13 March 1940.

  http://www.britishpathe.com/video/indians-at-caxton-hall/query/caxton+hall

  5 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-7

  image

  ਬਿਕਰਮ ਸਿੰਘ ਦੇ ਦੇਹਾਂਤ ਉਪਰੰਤ ਉਸ ਦਾ ਵੱਡਾ ਸਪੁੱਤਰ ਬਲਬੀਰ ਸਿੰਘ, ਜਿਸ ਦਾ ਜਨਮ 30 ਅਗਸਤ 1869 ਵਿਚ ਹੋਇਆ ਸੀ, ਰਿਆਸਤ ਦੇ ਤਖ਼ਤ ‘ਤੇ ਬੈਠਾ। ਉਸ ਨੇ ਆਪਣੀ ਰਿਹਾਇਸ਼ ਲਈ ਇਕ ਖ਼ੂਬਸੂਰਤ ਰਾਜ ਮਹਿਲ ਤਾਮੀਰ ਕਰਵਾਇਆ, ਜਿਹੜਾ ਅੱਜ ਵੀ ਇਸ ਸ਼ਾਨਦਾਰ ਸਲਤਨਤ ਦੀ ਮੂੰਹੋਂ ਬੋਲਦੀ ਤਸਵੀਰ ਹੈ। ਇਹ ਮਹਿਲ ਕਿਲ੍ਹੇ ਦੇ ਬਾਹਰਵਾਰ ਪਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਉਸਾਰਿਆ ਗਿਆ। 1901 ਵਿਚ ਜਦ ਮਲਕਾ ਵਿਕੋਟਰੀਆ ਦਾ ਦੇਹਾਂਤ ਹੋਇਆ ਤਾਂ ਬਲਬੀਰ ਸਿੰਘ ਨੇ ਇਸ ਵਿਛੋੜੇ ਦੀ ਯਾਦ ਵਿਚ ਫ਼ਰੀਦਕੋਟ ਵਿਖੇ ਇਕ ਘੰਟਾ ਘਰ ਤਾਮੀਰ ਕਰਵਾਇਆ, ਜਿਹੜਾ ਅੱਜ ਵੀ ਉਸ ਮੌਕੇ ਦੀ ਯਾਦ ਫ਼ਰੀਦਕੋਟ ਨਿਵਾਸੀਆਂ ਨੂੰ ਕਰਵਾਉਂਦਾ ਹੈ। ਇਨ੍ਹਾਂ ਤੋਂ ਇਲਾਵਾ ਉਸ ਨੇ ਰਿਆਸਤ ਦੇ ਸਿਪਾਹੀਆਂ ਲਈ ਇਕ ਛਾਉਣੀ ਵੀ ਸਥਾਪਤ ਕੀਤੀ। ਅਪ੍ਰੈਲ 1901 ਵਿਚ ਉਸ ਨੇ ਸਥਾਨਕ ਮਿਡਲ ਸਕੂਲ ਨੂੰ ਐਂਗਲੋ-ਵਰਨੈਕੁਲਰ ਹਾਈ ਸਕੂਲ ਵਜੋਂ ਪਦਉੱਨਤ ਕੀਤਾ। ਇਕ ਜਨਵਰੀ 1903 ਨੂੰ ਰਾਜਾ ਬਲਬੀਰ ਸਿੰਘ ਆਪਣੇ 300 ਅਹੁਦੇਦਾਰਾਂ ਤੇ ਅਹਿਲਕਾਰਾਂ ਸਮੇਤ ਦਿੱਲੀ ਵਿਚ ਕਿੰਗ ਐਡਵਰਡ ਸੱਤਵੇਂ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਇਆ। 

  ਰਾਜਾ ਬਲਬੀਰ ਸਿੰਘ ਸਾਹਿਤਕ ਰੁਚੀਆਂ ਰੱਖਣ ਵਾਲਾ ਰਿਆਸਤ ਦਾ ਪਹਿਲਾ ਹੁਕਮਰਾਨ ਸੀ। ਉਸ ਦੀ ਪੁਸਤਕ ‘ਏਕ ਰਾਜਾ ਔਰ ਉਸ ਕਾ ਦੌਰਾ’ ਦੋ ਜਿਲਦਾਂ ਵਿਚ ਪ੍ਰਕਾਸ਼ਿਤ ਹੋਇਆ। ਸ਼ਾਇਦ ਉਹ ਕਪੂਰਥਲੇ ਦੇ ਰਾਜਾ ਜਗਤਜੀਤ ਦੀ ਪੁਸਤਕ ‘ਮਾਈ ਟ੍ਰੈਵਲਜ਼ ਇਨ ਯੌਰਪ ਐਂਡ ਅਮੈਰਿਕਾ, 1893’ ਤੋਂ ਪ੍ਰੇਰਿਤ ਹੋਇਆ ਸੀ ਜੋ ਕਿ 8 ਮਈ 1899 ਨੂੰ ਉਸ ਨੇ ਰਾਜਾ ਬਲਬੀਰ ਸਿੰਘ ਨੂੰ ਭੇਟ ਕੀਤੀ ਸੀ। ਬਲਬੀਰ ਸਿੰਘ ਨੇ ਦੋ ਹੋਰ ਪੁਸਤਕਾਂ ‘ਰਾਜਾ ਕਪੂਰਥਲਾ ਦਾ ਸਫ਼ਰਨਾਮਾ’ ਅਤੇ ‘ਮਹਾਰਾਣੀ ਕਪੂਰਥਲਾ ਦੀ ਡਾਇਰੀ’ ਵੀ ਸੰਪਾਦਤ ਕੀਤੀਆਂ ਸਨ, ਜੋ ਅੱਜਕਲ੍ਹ ਉਪਲਬਧ ਨਹੀਂ ਹਨ। ਇਨ੍ਹਾਂ ਵਿਚੋਂ ਪਹਿਲੀ ਸ਼ਾਇਦ ਜਗਤਜੀਤ ਸਿੰਘ ਦੀ ਉੱਪਰ ਦੱਸੇ ਸਫ਼ਰਨਾਮੇ ਦਾ ਹੀ ਅਨੁਵਾਦ ਹੋਵੇ। ਉਸ ਦੇ ਸ਼ਾਸਨਕਾਲ ਦੌਰਾਨ ਹੀ ਫ਼ਰੀਦਕੋਟ ਵਿਚ ਇਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਅਤੇ ਰਿਆਸਤ ਦਾ ਆਪਣਾ ਪ੍ਰਿਟਿੰਗ ਪ੍ਰੈੱਸ (ਛਾਪਾਖਾਨਾ) ਸਥਾਪਤ ਕੀਤਾ ਗਿਆ। 

  ਬਦਕਿਸਮਤੀ ਨਾਲ ਰਾਜਾ ਬਲਬੀਰ ਸਿੰਘ ਬਹੁਤੀ ਦੇਰ ਰਿਆਸਤ ‘ਤੇ ਰਾਜ ਨਾ ਕਰ ਸਕਿਆ ਅਤੇ 15 ਫ਼ਰਵਰੀ 1906 ਨੂੰ ਅਕਾਲ ਚਲਾਣਾ ਕਰ ਗਿਆ। ਉਸ ਦੇ ਕੋਈ ਪੁੱਤਰ ਨਹੀਂ ਸੀ ਅਤੇ ਉਸ ਦਾ ਛੋਟਾ ਭਰਾ ਕੰਵਰ ਗਜਇੰਦਰ ਸਿੰਘ ਸੰਨ 1900 ਵਿਚ ਪਹਿਲਾਂ ਹੀ ਸਵਰਗਵਾਸ ਹੋ ਗਿਆ ਸੀ। ਰਾਜੇ ਨੇ 26 ਅਕਤੂਬਰ 1896 ਨੂੰ ਪੈਦਾ ਹੋਏ ਆਪਣੇ ਭਤੀਜੇ ਬ੍ਰਿਜਇੰਦਰ ਸਿੰਘ ਨੂੰ ਆਪਣਾ ਵਾਰਿਸ ਪਹਿਲਾਂ ਹੀ ਐਲਾਨਿਆ ਹੋਇਆ ਸੀ, ਇਸ ਲਈ ਬਲਬੀਰ ਸਿੰਘ ਦੇ ਦੇਹਾਂਤ ਉੱਪਰ ਉਸ ਨੂੰ ਰਿਆਸਤ ਦੇ ਤਖ਼ਤ ‘ਤੇ ਬਿਠਾ ਦਿੱਤਾ ਗਿਆ। ਜਲੰਧਰ ਦੇ ਕਮਿਸ਼ਨਰ, ਜੋ ਕਿ ਰਿਆਸਤ ਦਾ ਰਾਜਸੀ ਪ੍ਰਬੰਧਕ ਵੀ ਸੀ, ਨੇ ਤਾਜਪੋਸ਼ੀ ਦੀ ਰਸਮ ਅਦਾ ਕੀਤੀ। 

  ਤਾਜਪੋਸ਼ੀ ਵੇਲੇ ਕਿਉਂਕਿ ਰਾਜਾ ਬ੍ਰਿਜਇੰਦਰ ਸਿੰਘ ਕੇਵਲ 10 ਸਾਲਾਂ ਦਾ ਹੀ ਸੀ, ਇਸ ਲਈ ਰਿਆਸਤ ਦਾ ਪ੍ਰਬੰਧ ਚਲਾਉਣ ਲਈ ‘ਕੌਂਸਲ ਆਫ਼ ਰੀਜੈਂਸੀ’ ਗਠਿਤ ਕੀਤੀ ਗਈ। ਅੰਗਰੇਜ਼ਾਂ ਵੱਲੋਂ ਗਠਿਤ ਇਸ ਕੌਂਸਲ ਵਿਚ ਇਕ ਪ੍ਰਧਾਨ ਸਰਦਾਰ ਬਹਾਦਰ ਰਸਾਲਦਾਰ ਪ੍ਰਤਾਪ ਸਿੰਘ ਅਤੇ ਉਸ ਦੇ ਅਧੀਨ ਦੋ ਮੈਂਬਰ ਸਰਦਾਰ ਨਰੈਣ ਸਿੰਘ ਅਤੇ ਐਮ. ਅਬਦੁਲ ਗੁਫ਼ਾਰ ਖਾਨ ਸਨ। ਜੂਨ 1909 ਵਿਚ ਸਰਦਾਰ ਦਿਆਲ ਸਿੰਘ ਮਾਨ ਨੂੰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ। ਅਪ੍ਰੈਲ 1914 ਵਿਚ ਕੌਂਸਲ ਸਮਾਪਤ ਕਰ ਦਿੱਤੀ ਗਈ ਅਤੇ ਅਗਲੇ ਦੋ ਸਾਲ ਅਤੇ ਸੱਤ ਮਹੀਨਿਆਂ ਲਈ ਰਾਇ ਬਹਾਦਰ ਗੰਗਾ ਸਹਾਇ ਨੇ ‘ਪੁਲੀਟੀਕਲ ਏਜੰਟ’ ਦੇ ਕੰਟਰੋਲ ਅਧੀਨ ਰਾਜ ਪ੍ਰਬੰਧ ਦੀ ਸੁਪਰਡੈਂਟੀ ਕੀਤੀ। ਕੌਂਸਲ ਦੀ ਸਮਾਪਤੀ ਦੇ ਨਾਲ ਹੀ ਪਬਲਿਕ ਵਰਕਸ ਵਿਭਾਗ ਵਿਚ ‘ਗੜ੍ਹ ਕਪਤਾਨ’ ਦੀ ਆਸਾਮੀ ਖ਼ਤਮ ਕਰਕੇ ਇਕ ਸਿਖਿਅਤ ਸਟੇਟ ਇੰਜੀਨੀਅਰ ਨਿਯੁਕਤ ਕੀਤਾ ਗਿਆ ਅਤੇ ਸੜਕਾਂ, ਇਮਾਰਤਾਂ, ਇਲੈਕਟ੍ਰੀਕਲ ਅਤੇ ਵਾਟਰ ਵਰਕਸ ਵਿਭਾਗ, ਸਟੇਟ ਵਰਕਸ਼ਾਪ ਅਤੇ ‘ਫ਼ਰਾਸ਼ ਖਾਨਾ’ ਵੀ ਉਸ ਦੇ ਅਧੀਨ ਹੀ ਕਰ ਦਿੱਤਾ ਗਿਆ। ਇਕ ਦਹਾਕਾ ਲੰਬੇ ਇਸ ਪ੍ਰਬੰਧ ਅਧੀਨ ਵੱਡੀ ਗਿਣਤੀ ਵਿਚ ਸਰਕਾਰੀ ਅਤੇ ਲੋਕ ਇਮਾਰਤਾਂ ਦੀ ਉਸਾਰੀ ਹੋਈ। ਇਨ੍ਹਾਂ ਵਿਚ ਸ਼ਾਮਲ ਸਨ-ਮਾਡਲ ਫ਼ਾਰਮ, ਡੇਨ ਗਰੈਨਰੀਜ਼, ਲੇਡੀ ਡੇਨ-ਰਾਣੀ ਸੂਰਜ ਕੌਰ ਜ਼ਨਾਨਾ ਹਸਪਤਾਲ, ਰਿਆਸਤੀ ਅਸਤਬਲ, ਨਿਊ ਗੈਸਟ ਹਾਊਸ, ਬਰਜਿੰਦਰਾ ਹਾਈ ਸਕੂਲ ਅਤੇ ਬੋਰਡਿੰਗ, ਕੈਵੇਲਰੀ, ਇਨਫ਼ੈਨਟਰੀ ਲਾਈਨਜ਼ ਅਤੇ ਡਿਸਟਿਲਰੀ ਫ਼ਰੀਦਕੋਟ ਵਿਚ, ਬੀੜ ਸਿੱਖਾਂ ਵਾਲਾ ਵਿਚ ਇਕ ਅਸਤਬਲ ਅਤੇ ਕੋਟਕਪੂਰੇ ਵਿਚ ਮਨਜੀਤ ਇੰਦਰਾ ਹਾਈ ਸਕੂਲ (ਮੌਜੂਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ਥਾਣਾ ਅਤੇ ਇਕ ਮਾਡਲ ਪਿੰਡ।

  0 notes

  ‘ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ’ : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-6

  ਰਾਜਾ ਵਜ਼ੀਰ ਸਿੰਘ ਦੇ ਦਿਹਾਂਤ ਉਪਰੰਤ 1842 ਵਿਚ ਪੈਦਾ ਹੋਇਆ ਉਸ ਦਾ ਪੁੱਤਰ ਬਿਕਰਮ ਸਿੰਘ 32 ਸਾਲ ਦੀ ਉਮਰ ਵਿਚ ਤਖ਼ਤ ‘ਤੇ ਬੈਠਾ।

  ਫ਼ਰੀਦਕੋਟ ਰਿਆਸਤ ਨੇ ਰਾਜਾ ਬਿਕਰਮ ਸਿੰਘ ਦੇ ਚੌਥਾਈ ਸਦੀ ਦੇ ਰਾਜ ਦੌਰਾਨ ਤਰੱਕੀ ਵੱਲ ਇਕ ਵੱਡਾ ਕਦਮ ਵਧਾਇਆ। ਕੁਝ ਸੇਵਾਮੁਕਤ ਬਰਤਾਨਵੀ ਅਫ਼ਸਰਾਂ ਦੀ ਸਲਾਹ ਅਨੁਸਾਰ ਉਸ ਨੇ ਆਪਣੇ ਦਫ਼ਤਰਾਂ ਅਤੇ ਅਦਾਲਤਾਂ ਦੀ ਕਾਇਆ-ਕਲਪ ਕੀਤੀ ਅਤੇ ਬਰਤਾਨਵੀ ਕਾਨੂੰਨ ਲਾਗੂ ਕੀਤਾ। 1879 ਵਿਚ ਨਸ਼ਿਆਂ ‘ਤੇ ਪਾਬੰਦੀ ਲਾਈ ਗਈ। ਘਰ ਦੀ ਦਾਰੂ ਕੱਢਣ ਨੂੰ ਗ਼ੈਰ-ਕਾਨੂੰਨੀ ਐਲਾਨਿਆ ਗਿਆ, ਐਕਸਾਈਜ਼ ਵਿਭਾਗ ਬਣਾਇਆ ਗਿਆ ਅਤੇ ਰਿਆਸਤ ਦਾ ਸ਼ਰਾਬ ਤਿਆਰ ਕਰਨ ਲਈ ਆਪਣਾ ਕਾਰਖਾਨਾ ਬਣਾਇਆ ਗਿਆ। 1881 ਵਿਚ ਸਾਰੀਆਂ ਰਸੀਦਾਂ ‘ਤੇ ਰੈਵੇਨਿਊ ਟਿਕਟਾਂ ਲਾਉਣਾ ਜ਼ਰੂਰੀ ਕਰਾਰ ਦਿੱਤਾ ਗਿਆ। ਫ਼ੌਜ ਦੁੱਗਣੀ ਕਰਕੇ ਪੁਲਿਸ ਨੂੰ ਮੁੜ ਜਥੇਬੰਦ ਕੀਤਾ ਗਿਆ। 1884 ਵਿਚ ਉੱਤਰ-ਪੱਛਮੀ ਰੇਲਵੇ ਨੇ ਰਿਆਸਤ ਵਿਚ ਦੀ ਮੀਟਰ-ਗੇਜ ਰੇਲਵੇ ਲਾਈਨ ਵਿਛਾਈ, ਜਿਸ ਰਾਹੀਂ ਫ਼ਰੀਦਕੋਟ ਅਤੇ ਕੋਟਕਪੂਰੇ ਨੂੰ ਇਕ ਪਾਸਿਓਂ ਲਾਹੌਰ ਅਤੇ ਦੂਜੇ ਪਾਸਿਓਂ ਦਿੱਲੀ ਨਾਲ ਜੋੜ ਦਿੱਤਾ ਗਿਆ। ਰੇਲਵੇ ਲਾਈਨ ਨੂੰ ਕੋਟਕਪੂਰੇ ਤੋਂ ਵੰਡ ਕੇ ਇਸ ਨੂੰ ਮੁਕਤਸਰ ਅਤੇ ਫ਼ਾਜ਼ਿਲਕਾ ਨਾਲ ਜੋੜ ਦਿੱਤਾ ਗਿਆ। ਰੇਲਵੇ ਚਾਲੂ ਹੋਣ ਨਾਲ ਇਕ ਵਪਾਰਕ ਰਸਤਾ ਬਣ ਗਿਆ ਤੇ ਇਸ ਨਾਲ ਅਨਾਜ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਭੇਜਿਆ ਜਾਣਾ ਸੰਭਵ ਹੋ ਗਿਆ, ਜਿਸ ਨਾਲ ਰਿਆਸਤ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ।

  ਏਨਾ ਹੀ ਮਹੱਤਵਪੂਰਨ ਸਰਹਿੰਦ ਨਹਿਰ ਦੀ ਅਬੋਹਰ ਸ਼ਾਖ਼ ਨੂੰ 1885 ਵਿਚ ਸਤਲੁਜ ਦਰਿਆ ਤੋਂ ਲਿਆਉਣਾ ਸੀ। ਇਹ ਨਹਿਰ ਲਗਭਗ 24 ਕਿਲੋਮੀਟਰ (ਉਦੋਂ 15 ਮੀਲ) ਰਿਆਸਤ ਵਿਚਦੀ ਲੰਘਦੀ ਸੀ ਅਤੇ ਖੇਤੀਬਾੜੀ ਦੇ ਵਾਧੇ ਲਈ ਅਤਿ ਲੋੜੀਂਦਾ ਪਾਣੀ ਜ਼ਮੀਨ ਨੂੰ ਦਿੰਦੀ ਸੀ। ਨਤੀਜੇ ਵਜੋਂ ਉਤਪਾਦਨ ਵਿਚ ਵੱਡਾ ਵਾਧਾ ਹੋਇਆ। ਨਵੀਆਂ ਫ਼ਸਲਾਂ ਬੀਜੀਆਂ ਜਾਣ ਲੱਗੀਆਂ। ਫ਼ਰੀਦਕੋਟ ਅਤੇ ਕੋਟਕਪੂਰੇ ਵਿਚ ਅਨਾਜ ਮੰਡੀਆਂ ਸਥਾਪਤ ਕੀਤੀਆਂ ਗਈਆਂ। ਰਾਜੇ ਨੇ ਦੂਜੇ ਸੂਬਿਆਂ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਨਾਮਾਤਰ ਦਰਾਂ ਉੱਤੇ ਜ਼ਮੀਨ ਮੁਹੱਈਆ ਕਰਵਾਈ। ਚੁੰਗੀ ਖ਼ਤਮ ਕਰ ਦਿੱਤੀ ਗਈ। ਰਿਆਸਤ ਵਿਚ ਡਾਕ ਅਤੇ ਬੈਂਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। 

  ਡਾਕ ਟਿਕਟਾਂ ਪਹਿਲਾਂ 1881 ਵਿਚ ਅਤੇ ਬਾਅਦ ਵਿਚ 1887 ਵਿਚ ਜਾਰੀ ਕੀਤੀਆਂ ਗਈਆਂ ਅਤੇ ਇਹ ਬਰਤਾਨਵੀ ਭਾਰਤ ਦੀਆਂ ਡਾਕ ਟਿਕਟਾਂ ਵਿਚ ਤਬਦੀਲ ਕਰ ਦਿੱਤੀਆਂ ਗਈਆਂ। 1889 ਵਿਚ ਵਾਹਕ ਜ਼ਮੀਨ ਦਾ ਬਰਤਾਨਵੀ ਢੰਗ ਨਾਲ ਸਰਵੇ ਕਰਵਾਇਆ ਗਿਆ, ਇਸ ਤੋਂ ਮਿਲਦੇ ਮਾਲੀਏ ਦਾ ਪੁਨਰ-ਅੰਦਾਜ਼ਾ ਲਾਇਆ ਗਿਆ। ਰਾਜੇ ਨੇ ਸਾਰੇ ਜ਼ਮੀਨ ਵਾਹਕਾਂ ਨੂੰ ਅਦਨੇ ਮਾਲਕ ਅਤੇ ਆਪਣੇ-ਆਪ ਨੂੰ ਆਲ੍ਹਾ ਮਾਲਕ ਕਰਾਰ ਦੇ ਦਿੱਤਾ ਤੇ ਇਉਂ ਰਿਆਸਤ ਦੀ ਸਾਰੀ ਵਾਹਕ-ਜ਼ਮੀਨ ‘ਤੇ ਆਪਣੀ ਸਰਦਾਰੀ ਸਥਾਪਤ ਕਰ ਲਈ। ਕੇਵਲ 14 ਪਿੰਡਾਂ ਨੂੰ ਛੱਡ ਕੇ ਬਾਕੀ ਸਭਨਾਂ ਨੂੰ ਮਾਲੀਆ ਨਗਦ ਦੇਣ ਦਾ ਹੁਕਮ ਕਰ ਦਿੱਤਾ ਗਿਆ। ਵਿਰਾਸਤ ਦੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਅਤੇ ਫ਼ੀਸਾਂ ਨਿਰਧਾਰਤ ਕਰ ਦਿੱਤੀਆਂ ਗਈਆਂ। ਇਸ ਦਾ ਅਸਲ ਨਤੀਜਾ ਇਹ ਨਿਕਲਿਆ ਕਿ ਰਿਆਸਤ ਦੇ ਮਾਲੀਏ ਵਿਚ 90,000 ਰੁਪਏ ਦਾ ਵਾਧਾ ਹੋ ਗਿਆ। ‘ਤਵਾਰੀਖ਼ ਗੁਰੂ ਖ਼ਾਲਸਾ’ ਦੇ ਲੇਖਕ ਅਨੁਸਾਰ ਰਾਜੇ ਨੇ ਇਕ ਕਰੋੜ ਰੁਪਏ ਖ਼ਜ਼ਾਨੇ ਲਈ ਉਗਰਾਹੇ। 

  ਰਾਜਾ ਬਿਕਰਮ ਸਿੰਘ ਨੇ ਲੋਕ ਭਲਾਈ ਦੇ ਕਈ ਪ੍ਰਾਜੈਕਟ ਹੱਥ ਵਿਚ ਲਏ। 1875 ਵਿਚ ਉਸ ਨੇ ਫ਼ਰੀਦਕੋਟ ਵਿਚ ਇਕ ਸਕੂਲ ਅਤੇ ਇਕ ਹਸਪਤਾਲ ਖੋਲ੍ਹਿਆ, ਜਿਸ ਵਿਚ ਦਾਨ ਵਜੋਂ ਲੋਕਾਂ ਦਾ ਇਲਾਜ ਕੀਤਾ ਜਾਣ ਲੱਗਾ। 1886 ਵਿਚ ਉਸ ਨੇ ਯਾਤਰੀਆਂ ਲਈ ਧਰਮਸ਼ਾਲਾਵਾਂ ਬਣਵਾਈਆਂ ਅਤੇ ਇਕ ਆਰਾਮ ਘਰ (ਰੈਸਟ ਹਾਊਸ) ਤਾਮੀਰ ਕਰਵਾਇਆ। ਫ਼ਿਰ ਉਸ ਨੇ ਸੰਸਕ੍ਰਿਤ ਪਾਠਸ਼ਾਲਾਵਾਂ ਖੋਲ੍ਹੀਆਂ, ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਖਾਣਾ ਦਿੱਤਾ ਜਾਣ ਲੱਗਾ। ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਖੁੱਲ੍ਹੀ ਮਾਇਕ ਸਹਾਇਤਾ ਕੀਤੀ, ਜਿਸ ਕਾਰਨ ਉਸ ਨੂੰ ਯੂਨੀਵਰਸਿਟੀ ਦਾ ਫ਼ੈਲੋ ਬਣਾਇਆ ਗਿਆ। ਸਿੱਖ ਧਰਮ ਲਈ ਰਾਜੇ ਨੇ ਵਿਸ਼ੇਸ਼ ਉਤਸ਼ਾਹ ਵਿਖਾਇਆ। ਉਹ ਸਿੰਘ ਸਭਾ ਅੰਮ੍ਰਿਤਸਰ ਦਾ ਮੋਹਰੀ ਸਰਪ੍ਰਸਤ ਬਣਿਆ, ਜੋ ਕਿ ਸਿੱਖਾਂ ਵਿਚ ਵੱਡੀ ਸੁਧਾਰ ਲਹਿਰ ਚਲਾ ਰਹੀ ਸੀ। ਕਈ ਵਿਦਵਾਨਾਂ ਅਤੇ ਸੰਤਾਂ ਦੀ ਸਹਾਇਤਾ ਨਾਲ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣਿਕ ਟੀਕਾ ਕਰਵਾਇਆ, ਜਿਸ ਨੂੰ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ‘ਫ਼ਰੀਦਕੋਟੀ ਟੀਕੇ’ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। 

  ਆਪਣੀ ਕਿਸਮ ਦਾ ਇਹ ਪਹਿਲਾ ਯਤਨ ਸੀ। ਇਸ ਮਹਾਨ ਕੰਮ ‘ਤੇ 20 ਸਾਲ ਦਾ ਸਮਾਂ ਲੱਗਾ ਅਤੇ ਇਸ ‘ਤੇ ਇਕ ਲੱਖ ਰੁਪਏ ਖ਼ਰਚ ਆਇਆ। ਉਸ ਨੇ ਰਿਆਸਤ ਵਿਚ ਅਤੇ ਬਾਹਰ ਕਈ ਗੁਰਦੁਆਰਾ ਸਾਹਿਬ ਤਾਮੀਰ ਕਰਵਾਏ। 1880 ਵਿਚ ਜਦੋਂ ਦੇਸ਼ ਵਿਚ ਬਿਜਲੀ ਆਈ ਤਾਂ ਰਾਜਾ ਬਿਕਰਮ ਸਿੰਘ ਨੇ ਸਿੱਖਾਂ ਦਾ ਮੱਕਾ ਕਹੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਿਜਲੀ ਲਾਉਣ ਲਈ 25,000 ਰੁਪਏ ਖ਼ਰਚ ਕੀਤੇ। ਹਰਿਮੰਦਰ ਸਾਹਿਬ ਨੂੰ ਪਹਿਲੀ ਵਾਰ ਬਿਜਲੀ ਦੀ ਰੌਸ਼ਨੀ ਨਾਲ ਉਦੋਂ ਜਗਮਗਾਇਆ ਗਿਆ, ਜਦੋਂ ਵਿਕਟੋਰੀਆ ਦੀ ਮਹਾਰਾਣੀ ਦੇ ਜੁਬਲੀ ਸਮਾਗਮ ਕੀਤੇ ਗਏ। ਉਸ ਨੇ ਇਸੇ ਮਹਾਨ ਤੀਰਥ ਵਿਚ 75,000 ਰੁਪਏ ਦੀ ਲਾਗਤ ਨਾਲ ਲੰਗਰ ਦੀ ਇਮਾਰਤ ਤਾਮੀਰ ਕਰਵਾਈ। ਉਸ ਨੇ ਸੱਤ ਗੁਰੂ ਸਾਹਿਬਾਨ ਦੇ ਵਾਰਸ ਸੋਢੀਆਂ ਨੂੰ ਲਗਾਨ-ਮੁਕਤ ਜ਼ਮੀਨਾਂ ਦਿੱਤੀਆਂ। 1878 ਦੇ ਐਂਗਲੋ-ਅਫ਼ਗਾਨ ਯੁੱਧ ਵਿਚ ਬਰਤਾਨੀਆ ਦੀ ਮਦਦ ਦੇ ਇਵਜ਼ ਵਿਚ ਉਸ ਨੇ ‘ਹਿਜ਼ ਹਾਈਨੈਸ ਫ਼ਰਜ਼ੰਦ-ਇ ਸਆਦਤ-ਇ-ਨਿਸ਼ਾਨ ਹਜ਼ਰਤ ਕੈਸਰ-ਇ-ਹਿੰਦ’ ਦਾ ਖ਼ਿਤਾਬ ਹਾਸਲ ਕੀਤਾ। 8 ਅਗਸਤ 1898 ਨੂੰ ਉਸ ਦਾ ਦਿਹਾਂਤ ਹੋ ਗਿਆ।

  2 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-5

  image

  (Raja Wazir Singh, Raja of Faridkot taken by Bourne and Shepherd in the early 1870s.)

  ਵਜ਼ੀਰ ਸਿੰਘ ਨੇ ਰਿਆਸਤ ਦੇ ਮਾਲੀਆ ਪ੍ਰਬੰਧ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ। ਉਸ ਨੇ ਸ਼ਿਕਾਇਤਾਂ ਨੂੰ ਲਿਖਤੀ ਰੂਪ ਵਿਚ ਪੇਸ਼ ਕਰਨ ਦਾ ਢੰਗ ਲਾਗੂ ਕੀਤਾ ਤੇ ਕਿਸੇ ਵੀ ਮੁਕੱਦਮੇ ਦੇ ਕੁੱਲ ਖਰਚ ਦਾ 7.5 ਫੀਸਦੀ ਅਦਾਲਤੀ ਫ਼ੀਸ ਵਜੋਂ ਲੈਣਾ ਅਰੰਭਿਆ, ਜਿਸ ਨੂੰ 1870 ਵਿਚ ਵਧਾ ਕੇ 10 ਫੀਸਦੀ ਕਰ ਦਿੱਤਾ ਗਿਆ। ਕਈ ਪਿੰਡਾਂ ਵਿਚ ਫ਼ਸਲ ਦੇ ਹਿੱਸੇ ਵਜੋਂ ਲਈ ਜਾਂਦੀ ‘ਵਟਾਈ’ ਦੀ ਥਾਂ ਉਸ ਨੇ ਨਕਦ ਮਾਲੀਆ ਲੈਣਾ ਅਰੰਭਿਆ। ਇਉਂ ਉਸ ਨੇ ਸਰਕਾਰੀ ਖ਼ਜ਼ਾਨਾ ਭਰਨ ਦਾ ਰਾਹ ਵੀ ਅਖ਼ਤਿਆਰ ਕਰ ਲਿਆ। ਪਹਿਲਾਂ ਰਿਆਸਤ ਦਾ ਪੈਸਾ ਸ਼ਹਿਰ ਦੇ ਬਾਣੀਏ ਜਾਂ ਭਾਬੜੇ ਦੁਕਾਨਦਾਰਾਂ ਪਾਸ ਰੱਖਿਆ ਜਾਂਦਾ ਸੀ ਪਰ ਵਜ਼ੀਰ ਸਿੰਘ ਨੇ ਹੁਕਮ ਕੀਤਾ ਕਿ ਅੱਗੋਂ ਤੋਂ ਇਹ ਸ਼ਾਹੀ ਪੈਸਾ ਕਿਲ੍ਹੇ ਵਿਚ ਕਿਸੇ ਮਹਿਫ਼ੂਜ਼ ਥਾਂ ‘ਤੇ ਰੱਖਿਆ ਜਾਵੇ। ਕੁਝ ਯੂਰਪੀ ਅਫ਼ਸਰਾਂ ਦੀ ਸਹਾਇਤਾ ਨਾਲ ਉਸ ਨੇ ਰਿਆਸਤ ਦੀ ਫ਼ੌਜ ਨੂੰ ਬਰਤਾਨਵੀ ਫ਼ੌਜ ਦੀ ਤਰਜ਼ ‘ਤੇ ਪੁਨਰ-ਗਠਿਤ ਕੀਤਾ। 

  1857 ਦੇ ਗ਼ਦਰ ਵੇਲੇ ਵੀ ਵਜ਼ੀਰ ਸਿੰਘ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਅਜਿਹਾ ਕਰਨ ਦੇ ਇਵਜ਼ਾਨੇ ਵਿਚ ਅੰਗਰੇਜ਼ਾਂ ਨੇ ਉਸ ਨੂੰ ‘ਹਿਜ਼ ਹਾਈਨੈਸ ਬਰਾੜ ਬੰਸ ਰਾਜਾ ਸਾਹਿਬ ਬਹਾਦਰ’ ਦਾ ਖ਼ਿਤਾਬ ਦਿੱਤਾ, ਗਿਆਰਾਂ ਟੁਕੜਿਆਂ ਦੀ ਪੁਸ਼ਾਕ ਪਹਿਨਣ ਤੇ ਗਿਆਰਾਂ ਤੋਪਾਂ ਦੀ ਸਲਾਮੀ ਦਾ ਅਧਿਕਾਰ ਵੀ ਬਖ਼ਸ਼ਿਆ। ਸਭ ਤੋਂ ਮਹੱਤਵਪੂਰਨ ਰਿਆਇਤ ਇਹ ਸੀ ਕਿ ਕੁਦਰਤੀ ਵਾਰਸ ਨਾ ਹੋਣ ਦੇ ਬਾਵਜੂਦ ਅੰਗਰੇਜ਼ਾਂ ਨੇ ਵਜ਼ੀਰ ਸਿੰਘ ਨੂੰ 11 ਮਾਰਚ 1862 ਨੂੰ ਕਿਸੇ ਨੂੰ ਗੋਦ ਲੈਣ ਦਾ ਅਧਿਕਾਰ ਵੀ ਦੇ ਦਿੱਤਾ। ਇਕ-ਚੌਥਾਈ ਸਦੀ ਦੀ ਹੁਕਮਰਾਨੀ ਉਪਰੰਤ ਵਜ਼ੀਰ ਸਿੰਘ 22 ਅਪ੍ਰੈਲ 1874 ਨੂੰ ਹਰਿਦੁਆਰ, ਇਲਾਹਾਬਾਦ, ਬਨਾਰਸ, ਗਯਾ, ਜਗਨਨਾਥ ਅਤੇ ਕਲਕੱਤੇ ਆਦਿ ਦੇ ਤੀਰਥਾਂ ਦੀ ਯਾਤਰਾ ਉਪਰੰਤ ਹਰਿਆਣੇ ਦੇ ਕੁਰੂਕਸ਼ੇਤਰ ਨੇੜਲੇ ਥਾਨੇਸਰ ਵਿਚ ਅਕਾਲ ਚਲਾਣਾ ਕਰ ਗਿਆ। ਇਸ ਜਗ੍ਹਾ ‘ਤੇ ਉਸ ਦੇ ਅਕਾਲ-ਚਲਾਣੇ ਦੀ ਯਾਦ ਵਿਚ ਇਕ ਖ਼ੂਬਸੂਰਤ ਯਾਦਗਾਰ ਉਸਾਰੀ ਗਈ।

  (Samadh of Raja Wazir Singh, Maharaja of Faridkot in Kurukshetra (Haryana))

  0 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-4

  image

  ਸਿੱਖ ਕਾਲ ਦੌਰਾਨ 1766 ਵਿਚ ਜੋਧ ਨੇ ਕੋਟਕਪੂਰੇ ਵਿਚ ਇਕ ਨਵਾਂ ਕਿਲ੍ਹਾ ਤਾਮੀਰ ਕੀਤਾ। ਰਿਆਸਤ ਪਟਿਆਲਾ ਦੇ ਸ਼ਾਸਕ ਅਮਰ ਸਿੰਘ ਨਾਲ ਉਸ ਦੀ ਦੁਸ਼ਮਣੀ ਸੀ। ਉਸ ਨੇ 1767 ਵਿਚ ਕੋਟਕਪੂਰੇ ‘ਤੇ ਹਮਲਾ ਕੀਤਾ ਤੇ ਜੋਧ ਨੂੰ ਕਤਲ ਕਰ ਦਿੱਤਾ। ਉਸ ਦੇ ਵਾਰਸ ਪਰਿਵਾਰਕ ਝਗੜਿਆਂ ਵਿਚ ਉਲਝ ਗਏ ਅਤੇ ਇਕ-ਦੂਜੇ ਨੂੰ ਤਬਾਹ ਕਰ ਦਿੱਤਾ। ਦੂਜੇ ਪਾਸੇ ਹਮੀਰ ਨੇ ਆਪਣੀ ਰਿਆਸਤ ਫ਼ਰੀਦਕੋਟ ਦੀ ਸਿਰਜਣਾ ਕੀਤੀ ਅਤੇ ਉਥੇ ਇਕ ਨਵਾਂ ਕਿਲ੍ਹਾ ਤਾਮੀਰ ਕਰ ਲਿਆ ਪਰ ਉਸ ਦੇ ਵਾਰਿਸ ਵੀ ਪਰਿਵਾਰਕ ਝਗੜਿਆਂ ਵਿਚ ਪੈ ਗਏ, ਜੋ ਕਈ ਪੁਸ਼ਤਾਂ ਤੱਕ ਜਾਰੀ ਰਹੇ। ‘ਆਈਨਾ-ਇ-ਬਰਾੜ ਬੰਸ’ ਅਨੁਸਾਰ ਹਮੀਰ ਦਾ ਪੋਤਾ ਚੜ੍ਹਤ ਰਿਆਸਤ ਫ਼ਰੀਦਕੋਟ ਦਾ ਪਹਿਲਾ ਸ਼ਾਸਕ ਸੀ, ਜਿਹੜਾ ਸਿੱਖ ਬਣਿਆ। 18ਵੀਂ ਸਦੀ ਦੇ ਅੰਤ ਵਿਚ ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਵੇਖੀ, ਜਿਸ ਦੀ ਰਾਜਧਾਨੀ ਲਾਹੌਰ, ਫ਼ਰੀਦਕੋਟ ਤੋਂ 105 ਕਿਲੋਮੀਟਰ ਉੱਤਰ ਵੱਲ ਸੀ। ਉਹ ਆਪਣੇ ਰਾਜ ਨੂੰ ਵਿਸਥਾਰ ਦੇਣ ਵਾਲਾ ਅਜਿਹਾ ਸ਼ਾਸਕ ਸੀ, ਜਿਸ ਦੀ ਅੱਖ ਸਤਲੁਜ ਅਤੇ ਜਮਨਾ ਵਿਚਾਲੜੀਆਂ ਰਿਆਸਤਾਂ ਉੱਤੇ ਵੀ ਸੀ। ਪਹਿਲੀ ਵਾਰ ਉਸ ਦੀ ਫ਼ੌਜ ਨੇ ਦੀਵਾਨ ਮੁਹਕਮ ਚੰਦ ਦੀ ਕਮਾਨ ਹੇਠ 1806-07 ਦੀ ਸਰਦ ਰੁੱਤ ਵਿਚ ਫ਼ਰੀਦਕੋਟ ‘ਤੇ ਹਮਲਾ ਕੀਤਾ। ਇਸ ਸਮੇਂ ਹਮੀਰ ਸਿੰਘ ਦੇ ਪਰਿਵਾਰ ਵਿਚੋਂ ਨਾਬਾਲਗ ਗੁਲਾਬ ਸਿੰਘ ਆਪਣੇ ਮਾਮਾ ਫ਼ੌਜਾ ਸਿੰਘ ਦੀ ਦੇਖ਼-ਰੇਖ਼ ਵਿਚ ਫ਼ਰੀਦਕੋਟ ‘ਤੇ ਰਾਜ ਕਰ ਰਿਹਾ ਸੀ। ਲਾਹੌਰ ਦੀ ਫ਼ੌਜ ਆਪਣੇ ਮਕਸਦ ਵਿਚ ਸਫ਼ਲ ਨਾ ਹੋ ਸਕੀ। ਇਸ ਉਪਰੰਤ 26 ਸਤੰਬਰ 1808 ਨੂੰ ਮਹਾਰਾਜਾ ਖ਼ੁਦ ਸਤਲੁਜ ਟੱਪ ਆਇਆ ਤੇ ਉਸ ਨੇ ਫ਼ਰੀਦਕੋਟ ਅਤੇ ਇਸ ਦੇ ਦੁਆਲੇ ਇਲਾਕੇ ਨੂੰ ਫ਼ਤਹਿ ਕਰ ਲਿਆ। ਮਾਲਵੇ ਦੇ ਹੋਰਨਾਂ ਮੁਖ਼ੀਆਂ ਨੂੰ ਵੀ ਇਸ ਘਟਨਾ ਨੇ ਸੁਚੇਤ ਕਰ ਦਿੱਤਾ। 

  ਇਸ ਸਮੇਂ ਤੱਕ ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਮਰਹੱਟਿਆਂ ਨੂੰ ਹਰਾ ਦਿੱਤਾ ਸੀ ਤੇ ਉਹ ਪੰਜਾਬ ਅਤੇ ਸਿੰਧ ਨੂੰ ਛੱਡ ਕੇ ਸਮੁੱਚੇ ਭਾਰਤ ‘ਤੇ ਕਾਬਜ਼ ਹੋ ਚੁੱਕੀ ਸੀ। ਪੰਜਾਬ ਅਤੇ ਸਿੰਧ ਦੇ ਮਾਮਲੇ ਵਿਚ ਕੰਪਨੀ ਹੁਣ ਤੱਕ ਇਸ ਡਰੋਂ ਚੁੱਪ ਸੀ ਕਿ ਕਿਤੇ ਈਰਾਨ, ਅਫ਼ਗਾਨਿਸਤਾਨ, ਸਿੰਧ ਅਤੇ ਪੰਜਾਬ ਰਾਹੀਂ ਫ਼ਰਾਂਸ ਤੇ ਰੂਸ ਭਾਰਤ ‘ਤੇ ਹਮਲਾ ਨਾ ਕਰ ਦੇਣ। ਅੱਜ ਦੇ ਜ਼ਮਾਨੇ ਵਿਚ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਆਦਰਸ਼ਕ ਰਾਜੇ ਵਜੋਂ ਮਹਿਸੂਸਦੇ ਹਾਂ ਤੇ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਹਰੇਕ ਰਾਜੇ, ਚੌਧਰੀ ਜਾਂ ਵਿਅਕਤੀ ਨੂੰ ਦੇਸ਼ ਅਤੇ ਸਿੱਖਾਂ ਦਾ ਗਦਾਰ ਤਸੱਵਰ ਕਰਦੇ ਹਾਂ, ਜਦ ਕਿ ਉਸ ਸਮੇਂ ਸਿੱਖ ਰਾਜੇ ਅਤੇ ਚੌਧਰੀ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਇਸ ਲਈ ਕਬੂਲ ਕਰਦੇ ਸਨ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਓਨਾ ਹੀ, ਸਗੋਂ ਕਿਸੇ ਹੱਦ ਤੱਕ ਅੰਗਰੇਜ਼ਾਂ ਨਾਲੋਂ ਵੀ ਖ਼ਤਰਨਾਕ ਸਮਝਦੇ ਸਨ ਤੇ ਸਮਝਦੇ ਸਨ ਕਿ ਰਣਜੀਤ ਸਿੰਘ ਸਤਲੁਜ ਦੇ ਉਰਾਰਲੇ ਸਿੱਖ ਸਰਦਾਰਾਂ ਅਤੇ ਰਾਜਿਆਂ ਨੂੰ ਨਿਗਲ ਜਾਣ ਦੇ ਆਹਰ ਵਿਚ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਅੰਗਰੇਜ਼ ਤਾਂ ਤਪਦਿਕ ਵਾਂਗ ਹਨ, ਜੋ ਬਹੁਤ ਹੌਲੀ-ਹੌਲੀ ਅਸਰ ਕਰੇਗੀ ਅਤੇ ਰਣਜੀਤ ਸਿੰਘ ਪਲੇਗ ਵਾਂਗ ਤਟ-ਫ਼ੱਟ ਹੀ ਮਾਰ ਦੇਵੇਗਾ। ਜਦੋਂ ਨੈਪੋਲੀਅਨ ਨੇ 1808 ਵਿਚ ਸਪੇਨ ‘ਤੇ ਹਮਲਾ ਕੀਤਾ ਸੀ ਤਾਂ ਇਹ ਸ਼ੱਕੀ ਲਗਦਾ ਸੀ ਕਿ ਨੇੜ-ਭਵਿੱਖ ਵਿਚ ਉਹ ਭਾਰਤ ‘ਤੇ ਵੀ ਹਮਲਾ ਕਰ ਸਕਦਾ ਹੈ। ਇਸ ਸਮੇਂ ਬਰਤਾਨਵੀ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਜਿਹੀ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਅਨੁਸਾਰ ਰਣਜੀਤ ਸਿੰਘ ਨੇ ਸਤਲੁਜ ਦੇ ਦੱਖਣ ਵਿਚ ਸਾਰੀਆਂ ਰਿਆਸਤਾਂ ਅਤੇ ਇਲਾਕਿਆਂ ਤੋਂ ਆਪਣਾ ਦਾਅਵਾ ਸਮਾਪਤ ਕਰ ਦਿੱਤਾ ਤੇ ਆਪਣੀ ਸਰਗਰਮੀਆਂ ਸਤਲੁਜ ਦੇ ਪਾਰ ਰੱਖਣ ਦਾ ਹੀ ਅਹਿਦ ਪ੍ਰਗਟ ਕੀਤਾ। ਫ਼ਰੀਦਕੋਟ ਦਾ ਕਿਲ੍ਹਾ ਅਜਿਹੀ ਥਾਂ ਸੀ, ਜਿਸ ਨੂੰ ਖਾਲੀ ਕਰਨਾ ਰਣਜੀਤ ਸਿੰਘ ਨੇ ਬੜੀ ਹੀ ਜੱਕੋ-ਤੱਕੀ ਵਿਚ ਕਬੂਲ ਕੀਤਾ।

  3 ਅਪ੍ਰੈਲ 1809 ਨੂੰ ਫ਼ਰੀਦਕੋਟ ਅੰਗਰੇਜ਼ਾਂ ਨੇ ਗੁਲਾਬ ਸਿੰਘ ਨੂੰ ਵਾਪਸ ਕਰ ਦਿੱਤਾ। ਗੁਲਾਬ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ 5 ਨਵੰਬਰ 1826 ਨੂੰ ਫ਼ਰੀਦਕੋਟ ਕਸਬੇ ਤੋਂ ਬਾਹਰ ਕਤਲ ਕਰ ਦਿੱਤਾ। ਉਸ ਦੇ ਚਾਰ ਸਾਲ ਦੇ ਪੁੱਤਰ ਅਤਰ ਸਿੰਘ ਨੂੰ ਪ੍ਰਮੁੱਖ ਬਣਾਇਆ ਗਿਆ ਪਰ ਉਹ ਵੀ ਅਗਲੇ ਸਾਲ ਹੀ ਸਵਰਗਵਾਸ ਹੋ ਗਿਆ। ਇਸ ਉਪਰੰਤ ਗੁਲਾਬ ਸਿੰਘ ਦਾ ਭਰਾ ਪਹਾੜਾ ਸਿੰਘ ਪ੍ਰਮੁੱਖ ਬਣਾਇਆ ਗਿਆ।

  ਪਹਾੜਾ ਸਿੰਘ 1827 ਵਿਚ ਤਾਕਤ ਵਿਚ ਆਇਆ। ਇਤਿਹਾਸਕਾਰਾਂ ਦੀ ਨਜ਼ਰ ਵਿਚ ਉਹ ਅਮਲੀ ਸਿਆਣਪ ਦਾ ਮੁਜੱਸਮਾ ਸੀ। ਉਸ ਦੇ ਅਧੀਨ ਇਲਾਕਾ ਰੇਤਲਾ ਸੀ। ਰੇਤਲੇ ਇਲਾਕੇ ਨੂੰ ਉਪਜਾਊ ਬਣਾਉਣ ਲਈ ਪਾਣੀ ਦੀ ਲੋੜ ਸੀ ਤੇ ਪਹਾੜਾ ਸਿੰਘ ਨੇ ਇਸ ਮਕਸਦ ਲਈ ਅਨੇਕਾਂ ਖੂਹ ਖੁਦਵਾਏ ਤੇ ਜ਼ਮੀਨ ਵਾਹਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਯਤਨਾਂ ਦਾ ਹੀ ਨਤੀਜਾ ਸੀ ਕਿ ਇਲਾਕੇ ਵਿਚ ਕਣਕ ਦੀ ਪੈਦਾਵਾਰ ਵੀ ਹੋਣ ਲੱਗੀ ਤੇ 20 ਸਾਲਾਂ ਵਿਚ ਰਿਆਸਤ ਦਾ ਮਾਲੀਆ ਵੀ ਦੁੱਗਣਾ ਹੋ ਗਿਆ। ਇਸ ਸਮੇਂ ਕੋਟਕਪੂਰਾ ਉਸ ਦੇ ਅਧੀਨ ਨਹੀਂ ਸੀ ਪਰ ਉਸ ਦੀ ਦਿਲੀ ਇੱਛਾ ਸੀ ਕਿ ਉਹ ਇਹ ਵੀ ਪ੍ਰਾਪਤ ਕਰੇ, ਕਿਉਂਕਿ ਰਿਆਸਤ ਦੇ ਪਹਿਲੇ ਪ੍ਰਮੁੱਖਾਂ ਵੇਲੇ ਕੋਟਕਪੂਰਾ ਵੀ ਉਨ੍ਹਾਂ ਦੇ ਅਧੀਨ ਰਿਹਾ ਸੀ। ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਨੇ ਉਸ ਨੂੰ ਇਹ ਮੌਕਾ ਪ੍ਰਦਾਨ ਕਰ ਦਿੱਤਾ। ਜਦੋਂ 1845 ਵਿਚ ਇਹ ਲੜਾਈ ਹੋਈ ਤਾਂ ਸਤਲੁਜ ਦੇ ਉਰਾਰਲੇ ਸਰਦਾਰ ਜਾਂ ਤਾਂ ਅੰਗਰੇਜ਼ ਪ੍ਰਤੀ ਗ਼ੈਰ-ਹਮਦਰਦਾਨਾ ਸਨ ਜਾਂ ਵਿਰੁੱਧ। ਅਜਿਹੇ ਔਖੇ ਵੇਲੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਹਰ ਢੰਗ ਨਾਲ ਮਦਦ ਕਰਕੇ ਉਨ੍ਹਾਂ ਦੀ ਹਮਦਰਦੀ ਜਿੱਤ ਲਈ। ਜਿੱਤ ਉਪਰੰਤ ਅੰਗਰੇਜ਼ਾਂ ਨੇ 24 ਮਾਰਚ 1846 ਨੂੰ ਆਪਣੀ ਇਕ ਸਨਦ ਰਾਹੀਂ ਪਹਾੜਾ ਸਿੰਘ ਨੂੰ ‘ਰਾਜਾ’ ਦੇ ਖ਼ਿਤਾਬ ਨਾਲ ਨਿਵਾਜਿਆ ਅਤੇ ਕੋਟਕਪੂਰੇ ਸਮੇਤ ਉਸ ਇਲਾਕੇ ਦਾ ਅੱਧ ਵੀ ਪਹਾੜਾ ਸਿੰਘ ਨੂੰ ਦੇ ਦਿੱਤਾ, ਜੋ ਨਾਭੇ ਦੇ ਹੁਕਮਰਾਨ ਪਾਸੋਂ ਅੰਗਰੇਜ਼ਾਂ ਨੇ ਖੋਹਿਆ ਸੀ।

  ਪੰਜਾਬੀ ਕਵੀ ਸ਼ਾਹ ਮੁਹੰਮਦ ਦੇ ਲਿਖੇ ਜੰਗਨਾਮੇ ਵਿਚ ਪਹਾੜਾ ਸਿੰਘ ਬਾਰੇ ਇਹ ਜ਼ਿਕਰ ਹੈ ਕਿ ‘ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ, ਸਿੰਘਾਂ ਨਾਲ ਸੀ ਓਸਦੀ ਗ਼ੈਰ-ਸਾਲੀ, ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ, ਏਥੋਂ ਹਰਨ ਹੋ ਗਿਆ ਹੈ ਖਾਲਸਾ ਜੀ, ਚਾਲੀ ਹੱਥ ਦੀ ਮਾਰ ਕੇ ਜਾਣ ਛਾਲੀ।’ ਬੱਸ ਇਸ ਸਤਰ ਕਾਰਨ ਹੀ ਅੱਜ ਦੇ ਸਿੱਖਾਂ ਦੀ ਨਜ਼ਰ ਵਿਚ ਉਹ ਸਿੱਖ ਫ਼ੌਜ ਦਾ ਗੱਦਾਰ ਬਣ ਗਿਆ ਹੈ। ਹਾਲਾਂ ਕਿ ਰਣਜੀਤ ਸਿੰਘ ਦੀ ਕਥਿਤ ਸਿੱਖ ਫ਼ੌਜ ਨੇ ਹੀ ਫ਼ਰੀਦਕੋਟ ਸਿੱਖ ਸਰਦਾਰਾਂ ਤੋਂ ਖੋਹਿਆ ਸੀ ਤੇ ਅੰਗਰੇਜ਼ਾਂ ਨੇ ਇਕ ਸੰਧੀ ਰਾਹੀਂ ਰਣਜੀਤ ਸਿੰਘ ਪਾਸੋਂ ਖੋਹ ਕੇ ਫ਼ਰੀਦਕੋਟ ਦੇ ਵਾਰਸਾਂ ਨੂੰ ਵਾਪਸ ਕੀਤਾ ਸੀ। ਅੱਜ ਇਹ ਸੋਚਣ ਵਾਲੀ ਗੱਲ ਹੈ ਕਿ ਉਸ ਵੇਲੇ ਪਹਾੜਾ ਸਿੰਘ ਤੋਂ ਇਸ ਤੋਂ ਵਧੀਆ ਕੀ ਆਸ ਕੀਤੀ ਜਾ ਸਕਦੀ ਸੀ। ਉਸ ਦਾ ਆਪਣਾ ਇਲਾਕਾ ਫ਼ਰੀਦਕੋਟ ਜੋ ਰਣਜੀਤ ਸਿੰਘ ਦੀ ‘ਸਿੱਖ ਫ਼ੌਜ’ ਨੇ ਖੋਹਿਆ ਸੀ, ਅੰਗਰੇਜ਼ ਨੇ ਉਸ ਪਾਸੋਂ ਵਾਪਸ ਲੈ ਕੇ ਪਹਾੜਾ ਸਿੰਘ ਦੇ ਵਡੇਰਿਆਂ ਨੂੰ ਫ਼ਰੀਦਕੋਟ ਵਾਪਸ ਕਰ ਦਿੱਤਾ ਸੀ।

  ਪਹਾੜਾ ਸਿੰਘ ਨੇ ਤਖ਼ਤ ‘ਤੇ ਬਹਿੰਦਿਆਂ ਹੀ ਰਿਆਸਤ ਦੇ ਆਕਾਰ ਨੂੰ ਦੁੱਗਣਾ ਕਰ ਦਿੱਤਾ। ਉਸ ਨੇ ਰਿਆਸਤ ਵਿਚ ਕਾਨੂੰਨ ਦਾ ਰਾਜ ਸਥਾਪਤ ਕੀਤਾ ਤੇ ਅਮਨ ਅਤੇ ਖੁਸ਼ਹਾਲੀ ਲਿਆਂਦੀ। ਇਸ ਨਜ਼ਰੀਏ ਤੋਂ ਪਹਾੜਾ ਸਿੰਘ ਨੂੰ ਰਿਆਸਤ ਫ਼ਰੀਦਕੋਟ ਦਾ ਸਹੀ ਅਰਥਾਂ ਵਿਚ ਬਾਨੀ ਕਿਹਾ ਜਾ ਸਕਦਾ ਹੈ। ਬ੍ਰਿਟਿਸ਼ ਪੁਲੀਟੀਕਲ ਏਜੰਟ ਦੇ ਸੁਝਾਅ ਅਨੁਸਾਰ ਉਸ ਨੇ ਸਮੁੱਚੀ ਰਿਆਸਤ ਦਾ ਪੁਨਰਗਠਨ ਵੀ ਕੀਤਾ। ਅਪ੍ਰੈਲ 1849 ਵਿਚ ਪਹਾੜਾ ਸਿੰਘ ਦਾ ਦਿਹਾਂਤ ਹੋ ਗਿਆ, ਜਿਸ ਉਪਰੰਤ ਉਸ ਦਾ 21 ਸਾਲਾ ਇਕਲੌਤਾ ਪੁੱਤਰ ਵਜ਼ੀਰ ਸਿੰਘ ਰਿਆਸਤ ਦੇ ਤਖ਼ਤ ਦਾ ਵਾਰਸ ਬਣਿਆ।

  image

  0 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-3

  ਰਿਆਸਤ ਫ਼ਰੀਦਕੋਟ ਦੇ ਇਤਿਹਾਸ ਸਬੰਧੀ ਬਹੁਤ ਹੀ ਘੱਟ ਸੋਮੇ ਹਨ। ਸਭ ਤੋਂ ਪਹਿਲਾ ਸੋਮਾ ਲੈਪਲ ਐਚ. ਗ੍ਰਿਫ਼ਨ ਦਾ ‘ਦ ਰਾਜਾਜ਼ ਆਫ਼ ਪੰਜਾਬ’ ਦਾ ਦੂਜਾ ਭਾਗ ਹੈ, ਜੋ ਕਿ 1873 ਵਿਚ ਪ੍ਰਕਾਸ਼ਿਤ ਕੀਤਾ ਗਿਆ। 1970 ਵਿਚ ਇਹ ਪੰਜਾਬ ਦੇ ਭਾਸ਼ਾ ਵਿਭਾਗ ਨੇ ‘ਦ ਮਾਈਨਰ ਫ਼ੂਲਕੀਆਂ ਫ਼ੈਮਿਲੀਜ਼’ ਦੇ ਅਨੁਵਾਨ ਅਧੀਨ ਦੁਬਾਰਾ ਛਾਪਿਆ। ਇਸ ਵਿਚ 1870 ਦੇ ਅਰੰਭ ਤੱਕ ਰਿਆਸਤ ਫ਼ਰੀਦਕੋਟ ਦੇ ਇਤਿਹਾਸ ਨਾਲ ਸਬੰਧਤ 21 ਸਫ਼ੇ ਹਨ, ਜਦ ਕਿ ਰਾਜਾ ਵਜ਼ੀਰ ਸਿੰਘ ਉਦੋਂ ਰਿਆਸਤ ਦੇ ਤਖ਼ਤ ‘ਤੇ ਸੀ। ਗਿਆਨੀ ਗਿਆਨ ਸਿੰਘ (1822-1921) ਨੇ ਆਪਣੀ ਵਸੀਹ ਇਤਿਹਾਸਕ ਪੁਸਤਕ ‘ਤਵਾਰੀਖ਼ ਗੁਰੂ ਖ਼ਾਲਸਾ’ ਵਿਚ ਇਸ ਰਿਆਸਤ ਬਾਰੇ 17 ਸਫ਼ੇ ਦਿੱਤੇ ਹਨ। ਇਹ ਪੁਸਤਕ 19ਵੀਂ ਸਦੀ ਦੇ ਅੰਤ ਵਿਚ ਪ੍ਰਕਾਸ਼ਿਤ ਹੋਈ। ਅਗਲਾ ਮੁੱਖ ਸੋਮਾ ਵਲੀ ਸ਼ਾਹ ਸਦੀਕੀ ਦੀ 3 ਜਿਲਦਾਂ ਵਿਚ ‘ਆਈਨਾ-ਏ-ਬਰਾੜ ਬੰਸ’ ਹੈ। ਇਸ ਲੇਖਕ ਨੂੰ ਹੀ 1906-07 ਵਿਚ ਰਿਆਸਤ ਫ਼ਰੀਦਕੋਟ ਦਾ ‘ਨਾਜ਼ਮ-ਇ ਤਾਲੀਮ’ (ਸੁਪਰਡੈਂਟ ਆਫ਼ ਐਜੂਕੇਸ਼ਨ) ਲਾਇਆ ਗਿਆ ਸੀ।

  ਸ਼ਾਇਦ ਇਹੋ ਲੇਖਕ ਸੀ, ਜਿਸ ਨੂੰ ਹਾਜੀ ਮੌਲਵੀ ਵਲੀ ਅੱਲਾ ਖਾਨ ਦੇ ਨਾਂਅ ਨਾਲ 1906-16 ਵਿਚ ਰਿਆਸਤ ਫ਼ਰੀਦਕੋਟ ਦੀ ‘ਕੌਂਸਲ ਆਫ਼ ਰੀਜੈਂਸੀ’ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਇਹ ਪੁਸਤਕ ਰਿਆਸਤ ਦੇ (ਬਲਬੀਰ ਪ੍ਰੈੱਸ) ਦੁਆਰਾ 1902 ਵਿਚ ਛਾਪੀ ਗਈ ਸੀ। ਹੋਰਨਾਂ ਪੁਰਾਤਨ ਸੋਮਿਆਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਹੈ, ਜਿਸ ਵਿਚ ਰਿਆਸਤ ਦੇ ਇਤਿਹਾਸ ਅਤੇ ਰਾਜਿਆਂ ਦੀ ਬੰਸਾਵਲੀ ਬਾਰੇ ਪੰਜਾਬੀ ਵਿਚ ਸੰਖੇਪ ਤੌਰ ‘ਤੇ ਲਿਖਿਆ ਗਿਆ ਹੈ। ਅਜੋਕੇ ਸਮੇਂ ਵਿਚ ਫ਼ਰੀਦਕੋਟ ਰਿਆਸਤ ਦੇ ਇਤਿਹਾਸ ਅਤੇ ਭਵਨ ਕਲਾ (ਆਰਕੀਟੈਕਚਰ) ਬਾਰੇ ਡਾ: ਸੁਭਾਸ਼ ਪਰਿਹਾਰ ਦੀ ਲਿਖੀ ਵੱਡ-ਆਕਾਰੀ ਪੁਸਤਕ ‘ਆਰਕੀਟੈਕਚਰਲ ਹੈਰੀਟੇਜ ਆਫ਼ ਏ ਸਿੱਖ ਸਟੇਟ : ਫ਼ਰੀਦਕੋਟ’ ਹੈ। ਅੰਗਰੇਜ਼ੀ ਵਿਚ ਲਿਖੀ ਗਈ 290 ਸਫ਼ਿਆਂ ਦੀ ਇਹ ਪੁਸਤਕ ਸਮੁੱਚਿਤ ਰੂਪ ਵਿਚ ਰਿਆਸਤ ਫ਼ਰੀਦਕੋਟ ਦੇ ਇਤਿਹਾਸ, ਇਸ ਦੀਆਂ ਇਮਾਰਤਾਂ ਅਤੇ ਇਨ੍ਹਾਂ ਦੇ ਇਮਾਰਤੀ-ਹੁਨਰ ਬਾਰੇ ਹੀ ਹੈ। 

  ਰਿਆਸਤ ਫ਼ਰੀਦਕੋਟ ਵਿਚ ਕੇਵਲ ਦੋ ਕਸਬੇ ਸਨ-ਫ਼ਰੀਦਕੋਟ ਤੇ ਕੋਟਕਪੂਰਾ। ਦੋਵਾਂ ਦੇ ਨਾਵਾਂ ਤੋਂ ਹੀ ਸਪੱਸ਼ਟ ਹੈ ਕਿ ਦੋਵਾਂ ਵਿਚ ‘ਕੋਟ’ ਸ਼ਬਦ ਸ਼ਾਮਿਲ ਹੈ, ਜਿਸ ਦਾ ਅਰਥ ਹੈ ਕਿਲ੍ਹਾ। ਆਮ ਧਾਰਨਾ ਹੈ ਕਿ ਇਸ ਰਿਆਸਤ ਦਾ ਇਕ ਰਾਜਾ ਮੋਕਲਸੀ ਜਾਂ ਮੋਕਲ ਹਰਿ ਇਕ ਕਿਲ੍ਹੇ ਦੀ ਉਸਾਰੀ ਕਰ ਰਿਹਾ ਸੀ, ਜਿਸ ਦੌਰਾਨ ਰਾਜੇ ਦੇ ਅਹਿਲਕਾਰ ਇਕ ਫ਼ਕੀਰ ਨੂੰ ਵਗਾਰ ਲਈ ਫ਼ੜ ਲਿਆਏ। ਫ਼ਕੀਰ ਜਦੋਂ ਟੋਕਰੀ ਚੁੱਕਦਾ ਤਾਂ ਇਹ ਟੋਕਰੀ ਉਸ ਦੇ ਸਿਰ ਤੋਂ ਗਿੱਠ ਭਰ ਉੱਚੀ ਰਹਿੰਦੀ। ਚਮਤਕਾਰ ਵੇਖ ਕੇ ਰਾਜਾ ਉਸ ਦੇ ਪੈਰੀਂ ਪੈ ਗਿਆ। ਧਾਰਨਾ ਅਨੁਸਾਰ ਇਹ ਫ਼ਕੀਰ ਪ੍ਰਸਿੱਧ ਚਿਸ਼ਤੀ ਸੂਫ਼ੀ ਸੰਤ ਸ਼ੇਖ਼ ਫ਼ਰੀਦ ਸੀ, ਜਿਸ ਦੇ ਨਾਂਅ ‘ਤੇ ਰਾਜੇ ਨੇ ਬਣ ਰਹੇ ਕਿਲ੍ਹੇ ਦਾ ਨਾਂਅ ‘ਫ਼ਰੀਦਕੋਟ’ ਰੱਖ ਦਿੱਤਾ ਤੇ ਫ਼ਕੀਰ ਨੂੰ ਆਦਰ ਸਹਿਤ ਠਹਿਰਨ ਦੀ ਫ਼ਰਿਆਦ ਕੀਤੀ। ਭਾਵੇਂ ਇਸ ਘਟਨਾ ਦੀ ਇਤਿਹਾਸਕ ਪ੍ਰਮਾਣਿਕਤਾ ਤਾਂ ਅਜੇ ਤੱਕ ਨਹੀਂ ਹੋ ਸਕੀ ਪਰ ਪ੍ਰਚਲਤ ਧਾਰਨਾ ਇਹੀ ਹੈ। ਦੂਜੇ ਕਸਬੇ ਕੋਟਕਪੂਰਾ ਦਾ ਵੀ ਬਰਾੜ ਪਰਿਵਾਰ ਦੀ ਇਕ ਅਹਿਮ ਸ਼ਖ਼ਸੀਅਤ ਕਪੂਰੇ ਨੇ ਕਿਲ੍ਹਾ ਬਣਾ ਕੇ ਇਸ ਦਾ ਨਾਂਅ ਆਪਣੇ ਨਾਂਅ ਨਾਲ ਜੋੜ ਦਿੱਤਾ ਸੀ। 

  ਰਿਆਸਤ ਫ਼ਰੀਦਕੋਟ ਦੇ ਸ਼ਾਸਕ ਭਗਵਾਨ ਕ੍ਰਿਸ਼ਨ ਨੂੰ ਹੀ ਆਪਣਾ ਵਡੇਰਾ ਮੰਨਦੇ ਸਨ ਤੇ ਆਪਣੇ-ਆਪ ਨੂੰ ਉਨ੍ਹਾਂ ਦੀ ਅੰਸ਼ ਵਿਚੋਂ। ਇਸੇ ਲਈ ਰਿਆਸਤ ਦੇ ਆਖ਼ਰੀ ਦੋ ਰਾਜੇ ਅਤੇ ਉਨ੍ਹਾਂ ਦੇ ਵਾਰਸਾਂ ਦੇ ਨਾਂਅ ਵਿਚ ‘ਇੰਦਰ’ ਸ਼ਬਦ ਜੁੜਿਆ ਹੋਇਆ ਹੈ, ਜਿਸ ਦਾ ਭਾਵ ਦੇਵਤਿਆਂ ਦਾ ਰਾਜਾ ਹੈ। ਆਖਰੀ ਰਾਜੇ ਸਨ ਬ੍ਰਿਜ ਇੰਦਰ ਸਿੰਘ ਤੇ ਹਰ ਇੰਦਰ ਸਿੰਘ, ਜਿਨ੍ਹਾਂ ਨੂੰ ਬਰਜਿੰਦਰ ਸਿੰਘ ਤੇ ਹਰਿੰਦਰ ਸਿੰਘ ਕਿਹਾ ਜਾਂਦਾ ਸੀ। ਹਰਿੰਦਰ ਸਿੰਘ ਦਾ ਇਕ ਭਰਾ ਮਨਜੀਤਇੰਦਰ ਸਿੰਘ ਸੀ, ਜਿਸ ਨੂੰ ਕੌਰ ਸਾਹਿਬ ਕਿਹਾ ਜਾਂਦਾ ਸੀ। ਬਰਾੜ ਰਾਜਿਆਂ ਦੀ ਕੁੱਲ ਵਿਚ ਸਭ ਤੋਂ ਪਹਿਲੀ ਚਰਚਿਤ ਸ਼ਖ਼ਸੀਅਤ ਭੱਲਣ ਸੀ। ਰਿਆਸਤ ਫ਼ਰੀਦਕੋਟ ਦੇ ਸ਼ਾਹੀ ਨਿਸ਼ਾਨ (ਐਂਬਲਮ) ਵਿਚ ਸ਼ਖ਼ਸੀਅਤ ਦਾ ਜ਼ਿਕਰ ਹੈ। ਐਂਬਲਮ ਵਿਚ ਦੇਵਨਾਗਰੀ ਅੱਖਰਾਂ ਵਿਚ ਉੱਕਰਿਆ ਹੋਇਆ ਹੈ ‘ਭੱਲਣ ਚੀਰਾ ਪਾੜਿਆ’, ਇਸ ਦੀ ਅਗਲੀ ਤੁਕ ਹੈ ‘ਅਕਬਰ ਦੇ ਦਰਬਾਰ’। ਭੱਲਣ, ਰਾਓ ਬਰਾੜ ਦੀ ਗਿਆਰ੍ਹਵੀਂ ਪੀੜ੍ਹੀ ਵਿਚੋਂ ਸੀ। ਅਕਬਰ ਦੇ ਰਾਜ ਸਮੇਂ ਇਸ ਖਿੱਤੇ ਦੇ ਬਰਾੜ ਸਰਦਾਰਾਂ ਅਤੇ ਨਾਲ ਲਗਦੇ ਸਿਰਸਾ ਦੇ ਭੱਟੀ ਮੁਸਲਮਾਨਾਂ ਦਰਮਿਆਨ ਜ਼ਮੀਨੀ ਹੱਦ ਦਾ ਕੋਈ ਝਗੜਾ ਹੋ ਗਿਆ। ਦੋਵੇਂ ਧਿਰਾਂ ਅਕਬਰ ਦੇ ਅਦਾਲਤੀ ਦਰਬਾਰ ਵਿਚ ਅਪੀਲ ਕਰਨ ‘ਤੇ ਮਾਮਲਾ ਸੁਲਝਾਉਣ ਲਈ ਪੁੱਜ ਗਈਆਂ। ਬਰਾੜਾਂ ਵੱਲੋਂ ਭੱਲਣ ਨੇ ਅਤੇ ਭੱਟੀਆਂ ਵੱਲੋਂ ਮਨਸੂਰ ਨੇ ਆਪਣਿਆਂ ਦੀ ਪ੍ਰਤੀਨਿਧਤਾ ਕੀਤੀ। ਅਕਬਰ ਨੇ ਮਨਸੂਰ ਨੂੰ ਇਲਾਕੇ ਦਾ ਹੱਕਦਾਰ ਸਮਝਦਿਆਂ ਇਕ ਪਗੜੀ ਦਿੱਤੀ। ਮਨਸੂਰ ਉਥੇ ਹੀ ਇਸ ਨੂੰ ਆਪਣੇ ਸਿਰ ਦੁਆਲੇ ਲਪੇਟਣ ਲੱਗ ਪਿਆ ਤੇ ਭੱਲਣ ਉਸ ਪਾਸੋਂ ਇਹ ਪਗੜੀ ਖੋਹਣ ਲੱਗ ਪਿਆ। ਇਸ ਖੋਹਾ-ਖਿੱਚੀ ਵਿਚ ਹੀ ਪਗੜੀ ਦੇ ਦੋ ਟੋਟੇ ਹੋ ਗਏ। ਅਕਬਰ ਨੇ ਇਹ ਨਜ਼ਾਰਾ ਬੜੀ ਖੁਸ਼ੀ ਅਤੇ ਅਨੰਦ ਨਾਲ ਮਾਣਿਆ ਅਤੇ ਐਲਾਨ ਕੀਤਾ ਕਿ ਵਿਵਾਦਗ੍ਰਸਤ ਇਲਾਕਿਆਂ ਨੂੰ ਪਗੜੀ ਦੇ ਟੋਟਿਆਂ ਅਨੁਸਾਰ ਵੰਡ ਦਿੱਤਾ ਜਾਵੇ। ਵੱਡਾ ਹਿੱਸਾ ਭੱਟੀਆਂ ਦਾ ਤੇ ਛੋਟਾ ਬਰਾੜਾਂ ਦਾ। ਸ਼ਾਹੀ ਹੁਕਮ ਅਨੁਸਾਰ ਜਦੋਂ ਪਗੜੀ ਦੇ ਟੋਟੇ ਮਿਣੇ ਗਏ ਤਾਂ ਇਹ ਦੋਵੇਂ ਐਨ ਇਕੋ ਜਿਹੀ ਲੰਬਾਈ ਦੇ ਨਿਕਲੇ। ਸੋ ਅਕਬਰ ਨੇ ਆਪਣੇ ਐਲਾਨ ਮੂਜਬ ਦੋਹਾਂ ਨੂੰ ਵਿਵਾਦਗ੍ਰਸਤ ਇਲਾਕਿਆਂ ਵਿਚ ਬਰਾਬਰ ਦੇ ਹਿੱਸੇ ਦੇ ਦਿੱਤੇ। ਇਹ ਮਾਜਰਾ ਫ਼ਰੀਦਕੋਟ ਰਿਆਸਤ ਸਬੰਧੀ ਉਪਲਬਧ ਇਤਿਹਾਸ ਦਾ ਸਭ ਤੋਂ ਪੁਰਾਤਨ ਨਮੂਨਾ ਹੈ। 

  ਭੱਲਣ, ਅਕਬਰ ਦੇ ਰਾਜ ਦੌਰਾਨ ਇਲਾਕੇ ਦਾ ਚੌਧਰੀ ਰਿਹਾ। 1643 ਈ: ਵਿਚ ਉਹ ਵਾਰਸ ਤੋਂ ਬਿਨਾਂ ਹੀ ਚਲਾਣਾ ਕਰ ਗਿਆ। ਉਸ ਪਿੱਛੋਂ ਉਸ ਦੇ 16 ਸਾਲਾ ਭਤੀਜੇ ਕਪੂਰੇ ਨੂੰ ਇਲਾਕੇ ਦਾ ਚੌਧਰੀ ਥਾਪਿਆ ਗਿਆ, ਜਿਸ ਨੇ 1661 ਵਿਚ ਇਕ ਕਿਲ੍ਹਾ ਉਸਾਰਿਆ, ਜਿਸ ਦਾ ਨਾਂਅ ਕੋਟਕਪੂਰਾ ਰੱਖਿਆ। ਕਿਉਂਕਿ ਚੌਧਰੀਅਤ ਮੁਗਲਾਂ ਨਾਲ ਚੰਗੇ ਸਬੰਧਾਂ ਕਾਰਨ ਹੀ ਮਿਲਦੀ ਤੇ ਰਹਿ ਸਕਦੀ ਸੀ, ਇਸ ਲਈ ਕਪੂਰਾ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸਦਾ ਵਫ਼ਦਾਰ ਰਿਹਾ। ਚਮਕੌਰ ਦੀ ਲੜਾਈ ਪਿੱਛੋਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਪੂਰੇ ਪਾਸੋਂ ਕਿਲ੍ਹੇ ਦੀ ਮੰਗ ਕੀਤੀ ਤਾਂ ਉਸ ਨੇ ਅਜਿਹਾ ਕਰਨੋਂ ਸਪੱਸ਼ਟ ਇਨਕਾਰ ਕਰ ਦਿੱਤਾ। 80 ਸਾਲ ਦੀ ਉਮਰ ਵਿਚ ਕਪੂਰੇ ਨੂੰ ਉਸ ਦੇ ਰਵਾਇਤੀ ਦੁਸ਼ਮਣ ਈਸਾ ਖਾਂ (ਕੋਟਕਪੂਰੇ ਤੋਂ ਕੋਈ 50 ਕਿਲੋਮੀਟਰ ਪੂਰਬ ਦੇ ਕਸਬਾ ਕੋਟ ਈਸੇ ਖਾਂ ਦਾ ਮੋਢੀ) ਨੇ 1708 ਵਿਚ ਕਤਲ ਕਰ ਦਿੱਤਾ। ਉਸ ਦੇ ਤਿੰਨ ਪੁੱਤਰ ਸਨ-ਸੁੱਖਾ, ਸੇਮਾ ਤੇ ਮੁਖੀਆ। ਸੁਖੀਆ ਵੱਡਾ ਹੋਣ ਕਾਰਨ ਇਲਾਕੇ ਦਾ ਚੌਧਰੀ ਬਣਿਆ। 1731 ਵਿਚ ਉਸ ਦੀ ਮੌਤ ਪਿੱਛੋਂ, ਉਸ ਦੇ ਤਿੰਨ ਪੁੱਤਰ ਜੋਧ, ਹਮੀਰ ਤੇ ਬੀਰ ਕੁਝ ਸਮਾਂ ਇਕੱਠੇ ਰਹੇ ਪਰ ਪਿੱਛੋਂ ਕਿਸੇ ਪਰਿਵਾਰਕ ਝਗੜੇ ਕਾਰਨ ਫ਼ਰੀਦਕੋਟ ਅਤੇ ਇਸ ਦੇ ਨਾਲ ਲਗਦਾ ਇਲਾਕਾ ਹਮੀਰ ਨੂੰ ਦੇ ਦਿੱਤਾ ਗਿਆ, ਕੋਟਕਪੂਰਾ ਜੋਧ ਨੂੰ ਅਤੇ ਮਾੜੀ ਮੁਸਤਫ਼ਾ (ਫ਼ਰੀਦਕੋਟ ਤੋਂ 40 ਕਿਲੋਮੀਟਰ ਦੱਖਣ-ਪੂਰਬ ਵਿਚ) ਬੀਰ ਨੂੰ ਦੇ ਦਿੱਤਾ ਗਿਆ। 18ਵੀਂ ਸਦੀ ਦੇ ਪਿਛਲੇ ਅੱਧ ਦੌਰਾਨ ਪੰਜਾਬ ਵਿਚ ਮੁਗਲ ਰਾਜ ਮੁਕੰਮਲ ਤੌਰ ‘ਤੇ ਸਮਾਪਤ ਹੋ ਗਿਆ ਤੇ ਮੁਗਲਾਂ ਦੇ ਥਾਪੇ ਚੌਧਰੀ ਇਲਾਕੇ ਦੇ ਲਗਭਗ ਸੁਤੰਤਰ ਸ਼ਾਸਕ ਬਣ ਗਏ।

  0 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-2

  image

  ਰਾਜਾ ਹਰਿੰਦਰ ਸਿੰਘ ਦੀ ਦੂਰ-ਦਰਸ਼ਤਾ ਦੇ ਇਕ ਹੋਰ ਵਾਕਿਆ ਨੇ ਫ਼ਰੀਦਕੋਟ ਨੂੰ ਭਾਰਤੀ ਪੰਜਾਬ ਵਿਚ ਸਭ ਤੋਂ ਸਿਰਮੌਰ ਬਣਾ ਦਿੱਤਾ ਸੀ। ਰਾਜੇ ਨੇ ਆਪਣੀ ਰਿਆਸਤ ਵਿਚ ਕੰਮ ਕਰਦੇ ਸਿੱਖਿਆ ਅਧਿਕਾਰੀਆਂ ਅਤੇ ਸੀਨੀਅਰ ਮਾਸਟਰਾਂ ਨੂੰ ਇਕ-ਇਕ ਸਾਲਾਨਾ ਤਰੱਕੀ ਦੇ ਕੇ ਸਭ ਨਾਲੋਂ ਅੱਗੇ ਕਰ ਦਿੱਤਾ। ਨਤੀਜਨ ਇਕ ਵੇਲਾ ਅਜਿਹਾ ਆਇਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਜਿਹੇ ਅਧਿਕਾਰੀ ਬਣ ਗਏ, ਜਿਨ੍ਹਾਂ ਫ਼ਰੀਦਕੋਟ ਤੋਂ ਬੀ. ਟੀ. ਕੀਤੀ ਹੋਈ ਸੀ ਜਾਂ ਫ਼ਰੀਦਕੋਟ ਨਾਲ ਸਬੰਧਤ ਸਨ। ਫ਼ਰੀਦਕੋਟ ਵਿਚ ਮਹਾਰਾਜੇ ਵੇਲੇ ਉਸਾਰੀ ਗਈ ਕਚਹਿਰੀਆਂ ਦੀ ਇਮਾਰਤ ਵੇਖਣਯੋਗ ਹੈ ਤੇ ਸ਼ਾਇਦ ਹੀ ਕਿਸੇ ਰਿਆਸਤੀ ਸ਼ਹਿਰ ਵਿਚ ਅਜਿਹੀ ਸ਼ਾਨਦਾਰ ਇਮਾਰਤ ਵੇਖਣ ਨੂੰ ਮਿਲੇ। ਇਨ੍ਹੀਂ ਦਿਨੀਂ ਇਸ ਇਮਾਰਤ ਨੂੰ ਦੇਸ਼ ਦੇ ਪੁਰਾਤਤਵ ਵਿਭਾਗ ਨੇ ਨਵੀਂ ਦਿੱਖ ਪ੍ਰਦਾਨ ਕਰਕੇ ਇਸ ਦਾ ਰੂਪ ਹੋਰ ਨਿਖਾਰ ਦਿੱਤਾ ਹੈ। ਗਿਆਨੀ ਜ਼ੈਲ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪਟਨੇ ਤੋਂ ਇਕ ਪ੍ਰਾਈਵੇਟ ਮੈਡੀਕਲ ਕਾਲਜ ਪੰਜਾਬ ਵਿਚ ਲਿਆ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਚ ਸਥਾਪਤ ਕਰ ਦਿੱਤਾ। ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਕਾਲਜ ਨੂੰ ਸਰਕਾਰੀ ਅਧਿਕਾਰ ਵਿਚ ਲੈ ਕੇ ਇਸ ਨੂੰ ਸਰਕਾਰੀ ਮੈਡੀਕਲ ਕਾਲਜ ਬਣਾ ਦਿੱਤਾ ਤੇ ਫਿਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਵਿਚ ਬਣਾ ਕੇ ਸਾਰੇ ਪੰਜਾਬ ਦੀਆਂ ਸਿਹਤ ਸੰਸਥਾਵਾਂ ਇਸ ਨਾਲ ਜੋੜ ਦਿੱਤੀਆਂ। ਗਿਆਨੀ ਜ਼ੈਲ ਸਿੰਘ ਵੇਲੇ ਹੀ ਬਰਜਿੰਦਰ ਕਾਲਜ ਵਿਚ ਖੇਤੀਬਾੜੀ ਦੀ ਬੀ. ਐਸਸੀ. ਆਰੰਭ ਹੋਈ, ਜੋ ਅਜੇ ਤੱਕ ਬਾਦਸਤੂਰ ਜਾਰੀ ਹੈ।

  ਰਾਜਾ ਹਰਿੰਦਰ ਸਿੰਘ ਦੇ ਤਿੰਨ ਬੇਟੀਆਂ ਅਤੇ ਇਕ ਬੇਟਾ ਸੀ। ਬੇਟਾ ਰਾਜੇ ਦੇ ਜਿਉਂਦਿਆਂ ਹੀ ਅਕਾਲ ਚਲਾਣਾ ਕਰ ਗਿਆ ਸੀ, ਜਿਸ ਦੇ ਭੋਗ ‘ਤੇ ਗਿਆਨੀ ਜ਼ੈਲ ਸਿੰਘ ਵੀ ਦੇਸ਼ ਦੇ ਗ੍ਰਹਿ ਮੰਤਰੀ ਹੁੰਦਿਆਂ ਆਏ ਸਨ। ਮਹਾਰਾਜੇ ਵੱਲੋਂ ਆਪਣੀ ਵਸੀਅਤ ਰਾਹੀਂ ਬਣਾਏ ‘ਮਹਿਰਾਵਲ ਖੀਵਾ ਜੀ ਟਰੱਸਟ’ ਨੇ ਵੀ 1989 ਤੋਂ ਲੈ ਕੇ ਅੱਜ ਤੱਕ ਮਹਾਰਾਜੇ ਦੇ ਰਿਆਸਤੀ ਪ੍ਰੇਮ ਨੂੰ ਜਾਰੀ ਰੱਖਦਿਆਂ ਜਨਤਾ ਦੇ ਹਿਤ ਵਿਚ ਕਈ ਸ਼ਾਨਦਾਰ ਕਦਮ ਪੁੱਟੇ। ਰਾਜੇ ਦੀਆਂ ਵੱਖ-ਵੱਖ ਇਮਾਰਤਾਂ ਜਿਵੇਂ ਮਹਿਲ, ਕਿਲ੍ਹਾ ਅਤੇ ਜ਼ਮੀਨ ਆਦਿ ‘ਤੇ ਲਗਭਗ 250 ਪਰਿਵਾਰ ਰੋਜ਼ਗਾਰ ‘ਤੇ ਲੱਗੇ ਹੋਏ ਹਨ। ਮਹਾਰਾਜੇ ਦੇ ਨਵੇਂ ਬਣੇ ਬਲਬੀਰ ਹਸਪਤਾਲ ਵਿਚ ਕੇਵਲ ਦੋ ਰੁਪਏ ਦੀ ਪਰਚੀ ਨਾਲ ਰੋਜ਼ਾਨਾ 200 ਤੋਂ 250 ਮਰੀਜ਼ ਮੁਫ਼ਤ ਇਲਾਜ ਕਰਾਉਂਦੇ ਤੇ ਦੁਆਈਆਂ ਲੈਂਦੇ ਹਨ ਤੇ ਏਥੇ ਬਹੁਤ ਹੀ ਘੱਟ ਦਰਾਂ ‘ਤੇ ਸਾਰੇ ਟੈਸਟ ਕੀਤੇ ਜਾਂਦੇ ਹਨ। ਹਸਪਤਾਲ ਵਿਚ ਫ਼ਿਜ਼ੀਓਥਰੈਪੀ ਵਿਭਾਗ ਪਿਛਲੇ ਦਿਨੀਂ ਹੀ ਖੋਲ੍ਹਿਆ ਗਿਆ ਹੈ ਤੇ ਇਸ ਹਸਪਤਾਲ ਵਿਚ ਕੈਂਸਰ ਦਾ ਚੈਰੀਟੇਬਲ ਹਸਪਤਾਲ ਵੀ ਬੀਕਾਨੇਰ ਦੀ ਤਰਜ਼ ‘ਤੇ ਖੋਲ੍ਹਣ ਦੀਆਂ ਤਿਆਰੀਆਂ ਹਨ।

  ਟਰੱਸਟ ਵੱਲੋਂ 200 ਏਕੜ ਦਾ ਇਕ ਖੇਤੀ ਫ਼ਾਰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਘੱਟ ਦਰਾਂ ‘ਤੇ ਦਿੱਤਾ ਗਿਆ ਹੈ, ਜਿਸ ਨੇ ਖੋਜ ਕਰਕੇ ਇਲਾਕੇ ਦੀ ਵੱਡੀ ਸੇਵਾ ਕੀਤੀ ਹੈ। ਪੁਰਾਣੇ ਬਲਬੀਰ ਹਸਪਤਾਲ ਦੀ ਇਮਾਰਤ ਵਿਚ ਇਕ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ, ਜਿਸ ਵਿਚ ਇਤਿਹਾਸ, ਵਿਗਿਆਨ ਅਤੇ ਸਿੱਖ ਇਤਿਹਾਸ ਦੀਆਂ 10 ਹਜ਼ਾਰ ਤੋਂ ਉੱਪਰ ਪੁਸਤਕਾਂ ਹਨ, ਜਿਨ੍ਹਾਂ ਨੂੰ ਆਮ ਲੋਕ ਵੀ ਸਾਧਾਰਨ ਫ਼ੀਸ ਦੇ ਕੇ ਆਪਣੇ ਗਿਆਨ ਵਿਚ ਵਾਧੇ ਲਈ ਵਰਤ ਸਕਦੇ ਹਨ। ਸਭ ਤੋਂ ਵਧੀਆ ਗੱਲ ਇਹ ਕਿ ਰਾਜੇ ਦੇ ਕਿਲ੍ਹੇ ਨੂੰ ਆਮ ਜਨਤਾ ਅਤੇ ਯਾਤਰੀਆਂ ਲਈ ਖੋਲ੍ਹਣ ਵਾਸਤੇ ਇਸ ਦੀ ਅੰਦਰੂਨੀ ਦਿੱਖ ਨੂੰ ਨਵਾਂ ਤੇ ਅਲੌਕਿਕ ਰੂਪ ਦੇ ਦਿੱਤਾ ਗਿਆ ਹੈ ਤੇ ਇਸ ਕਾਰਜ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕੋਟਕਪੂਰਾ ਨਿਵਾਸੀ ਪ੍ਰਸਿੱਧ ਇਤਿਹਾਸਕਾਰ ਸੁਭਾਸ਼ ਪਰਿਹਾਰ ਨੇ ਫ਼ਰੀਦਕੋਟ ਦੀਆਂ ਰਿਆਸਤੀ ਇਮਾਰਤਾਂ ਬਾਰੇ ਕਰੜੀ ਖੋਜੀ ਘਾਲਣਾ ਉਪਰੰਤ ਅੰਗਰੇਜ਼ੀ ਵਿਚ ਇਕ ਵਿਸਥਾਰਤ ਪੁਸਤਕ ਲਿਖ ਕੇ ਫ਼ਰੀਦਕੋਟ ਨੂੰ ਅੰਤਰਰਾਸ਼ਟਰੀ ਨਕਸ਼ੇ ‘ਤੇ ਲਿਆ ਦਿੱਤਾ ਹੈ। ਪੁਸਤਕ ਦਾ ਨਾਂਅ ਹੈ ‘ਆਰਕੀਟੈਕਚਰਲ ਹੈਰੀਟੇਜ ਆਫ਼ ਏ ਸਿੱਖ ਸਟੇਟ : ਫ਼ਰੀਦਕੋਟ’। 290 ਸਫ਼ਿਆਂ ਦੀ ਇਸ ਵੱਡ-ਆਕਾਰੀ ਪੁਸਤਕ ਦਾ ਮੁੱਲ 3500 ਰੁਪਏ ਹੈ, ਜੋ ਅੱਜਕਲ੍ਹ ਦੁਨੀਆ ਦੀਆਂ ਬਿਹਤਰੀਨ ਲਾਇਬ੍ਰੇਰੀਆਂ ਦਾ ਸ਼ਿੰਗਾਰ ਹੈ।

  ਰਿਆਸਤ ਫ਼ਰੀਦਕੋਟ ਖੇਤਰਫ਼ਲ ਵਿਚ ਛੋਟੀ ਹੋਣ ਦੇ ਬਾਵਜੂਦ ਕਈ ਕਾਰਨਾਂ ਕਰਕੇ ਬੜੀ ਮਹੱਤਵਪੂਰਨ ਰਹੀ ਹੈ। ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਅਨੇਕਾਂ ਵਾਰ ਭੂਮੀ-ਅਧਿਕਾਰ ਦੇ ਝਗੜੇ ਹੋਏ, ਮੁਆਹਿਦੇ ਹੋਏ। ਇਸ ਸੰਦਰਭ ਵਿਚ ਰਿਆਸਤ ਫ਼ਰੀਦਕੋਟ ਦੇ ਸ਼ਾਸਕਾਂ ਨੇ ਸਦਾ ਅੰਗਰੇਜ਼ਾਂ ਦਾ ਸਾਥ ਦਿੱਤਾ। ਇਨ੍ਹਾਂ ਦੇ ਇਸ ਨਜ਼ਰੀਏ ਕਾਰਨ ਹੀ ਫ਼ਰੀਦਕੋਟ ਦੇ ਸ਼ਾਸਕਾਂ ਵਿਚੋਂ ਕਈ ਬੜੇ ਚਰਚਿਤ ਰਹੇ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਹਕੂਮਤ ਦਰਮਿਆਨ ਇਲਾਕੇ ਦੀ ਸਰਦਾਰੀ ਸਬੰਧੀ ਸਦਾ ਖਿੱਚੋਤਾਣ ਰਹੀ ਤੇ ਇਸ ਲਈ ਫ਼ਰੀਦਕੋਟ ਦੇ ਅੰਤਿਮ ਸ਼ਾਸਕ ਤੱਕ ਇਨ੍ਹਾਂ ਸਾਰਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਇਸ ਸਾਥ ਨੂੰ ਅੱਜ ਅਸੀਂ ਜਿਸ ਨਜ਼ਰੀਏ ਨਾਲ ਵੇਖਦੇ ਹਾਂ, ਉਦੋਂ ਦੇਸ਼-ਪ੍ਰੇਮ ਅਤੇ ਰਾਸ਼ਟਰਵਾਦ ਦਾ ਅਜਿਹਾ ਨਜ਼ਰੀਆ ਨਹੀਂ ਸੀ। ਕਿਉਂਕਿ ਜੰਗ ਇਲਾਕੇ ‘ਤੇ ਕਬਜ਼ਾ ਕਰਨ ਦੀ ਸੀ, ਇਸ ਲਈ ਉਦੋਂ ਹਰ ਕਿਸੇ ਨੇ ਸਣੇ ਫ਼ਰੀਦਕੋਟ ਦੇ ਸ਼ਾਸਕਾਂ ਦੇ ਇਸ ਨਜ਼ਰੀਏ ਤੋਂ ਹੀ ਹਾਲਾਤ ਨੂੰ ਸਮਝਿਆ ਤੇ ਪਰਖਿਆ ਸੀ ਤੇ ਏਸੇ ਅਧੀਨ ਹੀ ਆਪਣੀ ਕਾਰਜਸ਼ੈਲੀ ਅਪਣਾਈ। 

  0 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ

  image

  ਰਿਆਸਤ ਫ਼ਰੀਦਕੋਟ ਦੇਸ਼ ਦੀਆਂ ਉਨ੍ਹਾਂ ਛੋਟੀਆਂ ਰਿਆਸਤਾਂ ਵਿਚ ਸ਼ਾਮਿਲ ਹੈ ਜਿਸ ਦੇ ਹੁਕਮਰਾਨ ਨਾ ਤਾਂ ਆਪਣੀਆਂ ਹਵਸੀ ਆਦਤਾਂ ਕਾਰਨ ਬਦਨਾਮ ਹੋਏ ਤੇ ਨਾ ਹੀ ਲੋਕ ਭਲਾਈ ਦੇ ਕੰਮਾਂ ਵਿਚ ਪਿੱਛੇ ਰਹੇ। ਇਹ ਰਿਆਸਤ ਅੱਜਕਲ੍ਹ ਚੰਡੀਗੜ੍ਹ ਦੀ ਇਕ ਅਦਾਲਤ ਦੇ ਫ਼ੈਸਲੇ ਨਾਲ ਮੁੜ ਚਰਚਾ ਵਿਚ ਆ ਗਈ ਹੈ, ਜਿਸ ਵਿਚ ਇਸ ਦੇ ਆਖਰੀ ਹੁਕਮਰਾਨ ਰਾਜਾ ਹਰਿੰਦਰ ਸਿੰਘ ਨੇ ਆਪਣੀ ਇਕ ਵਸੀਅਤ ਰਾਹੀਂ ਇਥੇ ਆਪਣੇ ਇਕ ਪੁਰਖੇ ਦੇ ਨਾਂਅ ‘ਤੇ ‘ਮਹਾਰਾਵਲ ਖੀਵਾ ਜੀ ਟਰੱਸਟ’ ਬਣਾ ਕੇ ਆਪਣੀ ਸਾਰੀ ਜਾਇਦਾਦ, ਜਿਸ ਦਾ ਕਿ ਅਰਥ-ਸ਼ਾਸਤਰੀ 20,000 ਕਰੋੜ ਰੁਪਏ ਮੁੱਲ ਪਾਉਂਦੇ ਹਨ, ਨੂੰ ਆਪਣੀ ਜਾਇਦਾਦ ਦਾ ਇਕਲੌਤਾ ਵਾਰਸ ਬਣਾ ਦਿੱਤਾ ਅਤੇ ਆਪਣੀ ਇਕ ਬੇਟੀ ਮਹਾਰਾਣੀ ਦਪਿੰਦਰ ਕੌਰ ਨੂੰ ਇਸ ਦਾ ਚੇਅਰਪਰਸਨ ਬਣਾ ਦਿੱਤਾ। ਅੱਜਕਲ੍ਹ ਇਸ ਟਰੱਸਟ ਦੇ ਪੰਜ ਮੈਂਬਰ ਹਨ, ਜਿਨ੍ਹਾਂ ਵਿਚ ਮਹਾਰਾਣੀ ਦਪਿੰਦਰ ਕੌਰ, ਉਸ ਦਾ ਬੇਟਾ ਰਾਜ ਕੁਮਾਰ ਜੈ ਸਿੰਘ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਡੀਨ ਕਾਲਜਿਜ਼ ਡਾ: ਪੀ. ਐਸ. ਸੰਧੂ, ਮੇਜਰ ਜਗਦੀਪ ਇੰਦਰ ਸਿੰਘ ਬਰਾੜ ਅਤੇ ਐਡਵੋਕੇਟ ਲਲਿਤ ਗੁਪਤਾ ਆਦਿ ਸ਼ਾਮਿਲ ਹਨ। ਰਾਜਾ ਹਰਿੰਦਰ ਸਿੰਘ ਦੀ ਬੇਟੀ ਅੰਮ੍ਰਿਤ ਕੌਰ, ਜਿਸ ਨੂੰ ਕਿ ਮਹਾਰਾਜੇ ਨੇ 22.5.52 ਦੀ ਆਪਣੀ ਇਕ ਵਸੀਅਤ ਰਾਹੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਕਰਕੇ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ, ਨੇ ਚੰਡੀਗੜ੍ਹ ਦੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਰਜਨੀਸ਼ ਸ਼ਰਮਾ ਦੀ ਅਦਾਲਤ ਵਿਚ ਰਾਜੇ ਦੀ 16.6.82 ਦੀ ਦੂਜੀ ਵਸੀਅਤ ਨੂੰ ਚੈਲੰਜ ਕੀਤਾ ਸੀ। ਮਾਨਯੋਗ ਅਦਾਲਤ ਨੇ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਗੱਲ ਮੰਨਦਿਆਂ ਇਸ ਵਸੀਅਤ ਨੂੰ ਕਈ ਇਲਜ਼ਾਮ ਲਾ ਕੇ ਰੱਦ ਕਰ ਦਿੱਤਾ ਹੈ।

  'ਮਹਾਰਾਵਲ ਖੀਵਾ ਜੀ ਟਰੱਸਟ' ਵੱਲੋਂ ਅਦਾਲਤ ਦੇ ਇਸ ਫ਼ੈਸਲੇ ਨੂੰ ਚੰਡੀਗੜ੍ਹ ਦੀ ਸੈਸ਼ਨ ਅਦਾਲਤ ਵਿਚ ਚੁਣੌਤੀ ਦੇਣ ਦੀ ਤਿਆਰੀ ਜ਼ੋਰਾਂ 'ਤੇ ਹੈ ਤੇ ਸੂਤਰਾਂ ਦਾ ਕਹਿਣਾ ਹੈ ਕਿ ਆਉਂਦੇ ਕੁਝ ਦਿਨਾਂ ਵਿਚ (15 ਅਗਸਤ ਤੋਂ ਪਹਿਲਾਂ-ਪਹਿਲਾਂ) ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਕੇਸ ਦਾਇਰ ਕਰ ਦਿੱਤਾ ਜਾਵੇਗਾ। ਟਰੱਸਟ ਵੱਲੋਂ ਸਭ ਤੋਂ ਵੱਡੀ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਨੇ 65 ਲੱਖ ਰੁਪਏ ਵਿਚ ਆਪਣੀ 80 ਫੀਸਦੀ ਜਾਇਦਾਦ ਕੁਝ ਵਿਅਕਤੀਆਂ ਨੂੰ ਵੇਚ ਦਿੱਤੀ ਹੈ। ਇਸ ਲਈ ਕਾਨੂੰਨੀ ਤੌਰ ‘ਤੇ ਰਾਜ ਕੁਮਾਰੀ ਅੰਮ੍ਰਿਤ ਕੌਰ ਨੂੰ ਇਸ ਸਬੰਧੀ ਕਾਨੂੰਨੀ ਵਿਵਾਦ ਵਿਚ ਪੈਣ ਦਾ ਕੋਈ ਅਧਿਕਾਰ ਨਹੀਂ। ਰਾਜਾ ਸਾਹਿਬ ਦੇ ਛੋਟੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਵਾਰਸਾਂ ਨੇ ਵੀ ਇਕ ਪਟੀਸ਼ਨ ਦਾਇਰ ਕਰਕੇ ਜਾਇਦਾਦ ਵਿਚ ਆਪਣੇ ਹੱਕ ਦਾ ਦਾਅਵਾ ਕੀਤਾ ਹੈ। ਇਸ ਨਾਲ ਮਾਮਲਾ ਹੋਰ ਉਲਝ ਗਿਆ ਹੈ ਤੇ ਜਾਪਦਾ ਹੈ ਕਿ ਮਹਾਰਾਜੇ ਦੀ ਜਾਇਦਾਦ ਦਾ ਮਾਮਲਾ ਅਜੇ ਲੰਬੀ ਕਾਨੂੰਨੀ ਲੜਾਈ ਰਾਹੀਂ ਲੜਿਆ ਜਾਵੇਗਾ।

  ਆਜ਼ਾਦੀ ਤੋਂ ਪਹਿਲਾਂ ਰਿਆਸਤ ਫ਼ਰੀਦਕੋਟ ਵਿੱਦਿਆ ਦੇ ਕੇਂਦਰ ਵਜੋਂ ਉੱਤਰੀ ਭਾਰਤ ਵਿਚ ਲਾਹੌਰ ਤੋਂ ਬਾਅਦ ਦੂਜੇ ਦਰਜੇ ‘ਤੇ ਸੀ। ਇਥੇ ਬੀ. ਟੀ. ਕਾਲਜ ਸੀ, ਜਿਸ ਨੂੰ ਅੱਜਕਲ੍ਹ ਬੀ. ਐੱਡ. ਕਾਲਜ ਕਿਹਾ ਜਾਂਦਾ ਹੈ। ਇਥੇ ਨਾਰਮਲ ਸਕੂਲ ਸੀ, ਜਿਸ ਵਿਚ ਜੇ. ਵੀ. (ਜੂਨੀਅਰ ਵਰਨੈਕੁਲਰ) ਅਤੇ ਐਸ. ਵੀ. (ਸੀਨੀਅਰ ਵਰਨੈਕੁਲਰ) ਕਰਵਾਈ ਜਾਂਦੀ ਸੀ। ਜੇ. ਵੀ. ਨੂੰ ਅੱਜਕਲ੍ਹ ਜੇ. ਬੀ. ਟੀ. ਕਿਹਾ ਜਾਂਦਾ ਹੈ। ਰਾਜੇ ਦੇ ਪਿਤਾ ਬਰਜਿੰਦਰ ਸਿੰਘ ਦੇ ਨਾਂਅ ‘ਤੇ ਸਰਕਾਰੀ ਬਰਜਿੰਦਰ ਕਾਲਜ ਹੈ, ਜਿਸ ਦੀ ਸਥਾਪਨਾ 1942 ਵਿਚ ਕੀਤੀ ਗਈ ਸੀ। ਬਰਜਿੰਦਰ ਕਾਲਜ ਵਿਚ ਆਰਟਸ ਅਤੇ ਸਾਇੰਸ ਦੀ ਪੜ੍ਹਾਈ ਤੋਂ ਇਲਾਵਾ ਐਫ਼. ਐਸਸੀ. (ਖੇਤੀਬਾੜੀ) ਹੁੰਦੀ ਸੀ ਤੇ ਲੋਕ ਉਦੋਂ ਇਸ ਵਿਸ਼ੇ ਦੀ ਬੀ. ਐਸਸੀ. ਕਰਨ ਖਾਲਸਾ ਕਾਲਜ, ਅੰਮ੍ਰਿਤਸਰ ਜਾਇਆ ਕਰਦੇ ਸਨ। ਏਥੇ ਮਹਾਰਾਜੇ ਦੇ ਇਕ ਵਡੇਰੇ ਦੇ ਨਾਂਅ ‘ਤੇ ਬਿਕਰਮ ਕਾਲਜ ਆਫ਼ ਕਾਮਰਸ ਹੋਇਆ ਕਰਦਾ ਸੀ, ਜਿਸ ਨੂੰ ਪਟਿਆਲੇ ਤਬਦੀਲ ਕਰ ਦਿੱਤਾ ਗਿਆ ਸੀ। (ਬਹੁਤੇ ਲੋਕਾਂ ਨੂੰ ਅੱਜ ਵੀ ਇਹ ਗਿਆਨ ਨਹੀਂ ਕਿ ਇਹ ਕਾਲਜ ਰਿਆਸਤ ਪਟਿਆਲਾ ਦੇ ਨਹੀਂ, ਫ਼ਰੀਦਕੋਟ ਦੇ ਇਕ ਸ਼ਾਹੀ ਵਡੇਰੇ ਦੇ ਨਾਂਅ ‘ਤੇ ਹੈ।) 

  ਦਿਲਚਸਪ ਤੇ ਬੜੀ ਵੱਡੀ ਗੱਲ ਇਹ ਹੈ ਕਿ ਰਿਆਸਤ ਫ਼ਰੀਦਕੋਟ ਦੇ ਹਰ ਪਿੰਡ ਵਿਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਹੁੰਦਾ ਸੀ। ਇਸ ਟੀਚੇ ਨੂੰ ਸੂਬੇ ਅਤੇ ਦੇਸ਼ ਵਿਚ ਪੂਰਾ ਕਰਨ ਦੇ ਟੀਚੇ ਆਜ਼ਾਦ ਭਾਰਤ ਦੀਆਂ ਅਜੋਕੀਆਂ ਸਰਕਾਰਾਂ ਨਿਸਚਿਤ ਕਰਦੀਆਂ ਰਹੀਆਂ ਹਨ। ਰਿਆਸਤ ਵੇਲੇ ਹੀ ਫ਼ਰੀਦਕੋਟ ਦਾ ਆਪਣਾ ਰੇਡੀਓ ਸਟੇਸ਼ਨ ਵੀ ਹੁੰਦਾ ਸੀ। ਇਥੇ ਇਕ ਯੂਨੀਵਰਸਿਟੀ ਬਣਾਏ ਜਾਣ ਦੀ ਵੀ ਰਾਜੇ ਦੀ ਯੋਜਨਾ ਸੀ, ਜਿਹੜੀ ਰਾਜਸੀ ਤਬਦੀਲੀਆਂ ਕਾਰਨ ਸਿਰੇ ਨਾ ਚੜ੍ਹ ਸਕੀ। ਰਾਜਾ ਫ਼ਰੀਦਕੋਟ ਨੇ ਬਰਜਿੰਦਰ ਕਾਲਜ ਦੇ ਪਹਿਲੇ ਪ੍ਰਿੰਸੀਪਲ ਐਮ. ਐਲ. ਖੋਸਲਾ ਨੂੰ ਸਰਕਾਰੀ ਖਰਚ ‘ਤੇ ਐਮ. ਏ. ਕਰਨ ਲਾਹੌਰ ਭੇਜਿਆ ਸੀ ਤੇ ਜਿਸ ਦਿਨ ਉਹ ਐਮ. ਏ. ਕਰਕੇ ਫ਼ਰੀਦਕੋਟ ਪੁੱਜੇ ਤਾਂ ਉਨ੍ਹਾਂ ਦਾ ਬੈਂਡ-ਵਾਜੇ ਨਾਲ ਰੇਲਵੇ ਸਟੇਸ਼ਨ ‘ਤੇ ਸੁਆਗਤ ਕਰਕੇ ਇਸੇ ਸ਼ਾਨ ਨਾਲ ਇਕ ਜਲੂਸ ਦੀ ਸ਼ਕਲ ਵਿਚ ਕਾਲਜ ਤੱਕ ਲੈ ਕੇ ਆਏ। ਪ੍ਰਿੰਸੀਪਲ ਖੋਸਲਾ ਇਸ ਰਿਆਸਤ ਦੀ ਪਹਿਲੀ ਐਮ. ਏ. ਪਾਸ ਸ਼ਖ਼ਸੀਅਤ ਸੀ। ਮੇਰੀ ਪੀੜ੍ਹੀ ਦੇ ਲੋਕਾਂ ਨੇ ਆਪਣੇ ਅੱਖੀਂ ਜੈਤੋ ਮੰਡੀ ਵਿਚ ਮਿਡਲ ਸਕੂਲ ਅਤੇ ਇਥੋਂ ਕੁਝ ਕਿਲੋਮੀਟਰ ਦੂਰ ਪਿੰਡ ਮੱਤੇ ਵਿਚ ਹਾਈ ਸਕੂਲ ਵੇਖਿਆ ਹੈ। ਜੈਤੋ ਉਦੋਂ ਨਾਭਾ ਰਿਆਸਤ ਦਾ ਹਿੱਸਾ ਹੁੰਦਾ ਸੀ, ਜਦਕਿ ਮੱਤਾ ਰਿਆਸਤ ਫ਼ਰੀਦਕੋਟ ਵਿਚ ਸ਼ਾਮਲ ਸੀ। 

  0 notes

  Royal Wedding (Patiala-1933) from Brar Films on Vimeo.

  Royal Wedding - Patiala (Feb 1933)

  2 notes