• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Last remnant of an Afghan king lost

  An Afghan king Shah-Shuja-ul Mulk is well- known in the country for his act of gifting the famous diamond ‘ Kohinoor ’ to Maharaja Ranjit Singh, the powerful Sikh ruler. However, few Ludhianvis are aware of the Afghan King’s connection with the city.

  In fact, the King had actually spent more than 20 years in the city. In what may come as a surprise to most of the modern residents, the Afghan King resided in a building in Bhadaur House, (then the Bhadaur Fort) where Central Post office is located these days.

  Though, historians have recorded in detail the Afghan King’s connection to the city, the Ludhianvis have turned their backs to his last remnants -his residence and a stone inscription found just couple of years ago in the present day post office building.

  The remnants, according to a few senior citizens and postal employees could be seen just few years ago in the building but in recent renovation the residence of the king was razed to the ground. The stone had also vanished and no one knows about its where abouts today.

  It is history now that the king had gifted the diamond to Maharaja Ranjit Singh as part of presentations to him for allowing the Afghan King and his army to stay in the city. It has also been suggested by some historians that the presentation ceremony actually took place here though there is no concrete evidence for it.

  On the decline and fall of the Durrani kingdom in Afghanisatan, its ruler Shah Shuja-ul- Mulk fled to India. After years of wandering, sordid intrigues and misfortunes, he finally escaped from Lahore to Ludhiana in September 1816. He was later joined by his relative ex-king Zaman Shah.

  Incidentally the two families did not enter into a matrimonial alliance in Afghanistan. However, at the pursuance of a renowned saint, Maulana Shah Abdul Qadir both families resolved their differences in Ludhiana.

  Soon, circumstances changed in favour of Shah Shuja. With the support of the British and Sikh forces of Maharaja Ranjit Singh he managed to raise an army at his residence in Bhadaur House here.

  With the combined help of his friends he succeeded in conquering Afghanistan on August 7,1839, where he ultimately died in 1842.

  For more than a century his house and an inscription on a stone could be seen at the present day Central Post Office. Pictures of the two remnants have even been published in the Ludhiana Gazetteer but the remnants have now vanished.

  According to Dr R Vatsyan, a keen history watcher , there used to be even hamams and gardens at the residence. He said earlier visitors to the city used to visit the place to see the residence of the king who had donated Kohinoor to Maharaja Ranjit Singh.

  However, with the passage of time and due to lack of government’s desire to preserve the monument, the remnants were abandoned. Things came to such a pass that the Postal Department demolished the residence and constructed a new building in its place.

  Mr M.K. Khan Senior Superintendent Post Offices here expressed ignorance about the historical aspect of the building. He said the construction had not taken place during his tenure.

  8 notes

  A old Haveli standing the test of time-Ludhiana (Punjab), from the name on it looks like a Chanda Singh owned it or was built in his memory. A few decades ago buildings used to have the Name or the Build Year carved in concrete, I still see some houses in the villages with dates from 1960s and 1970s. Structures like this if not occupied should be taken over by the City or Punjab Government and maintained.

  5 notes

  Ludhiana (Punjab)

  5 notes

  On the Ludhiana-Moga road near Jagraon (Punjab).

  On the Ludhiana-Moga road near Jagraon (Punjab).

  8 notes

  Village Dalla (Ludhiana-Punjab) in 1978

  20 notes

  Hero Cycles (Ludhiana-Punjab)

  Hero Cycles (Ludhiana-Punjab)

  6 notes

  Trucks being loaded at Hero Cycles-Ludhiana (Punjab)

  Trucks being loaded at Hero Cycles-Ludhiana (Punjab)

  1 note

  Ghudani Kalan (Ludhiana-Punjab)

  1 note

  A Father and Son work on their farm in Ghudani Kalan, a village 25 kilometers from the city of Ludhiana, Punjab, The state’s farmers are struggling to make ends meet amid decreased productivity of their lands.

  A Father and Son work on their farm in Ghudani Kalan, a village 25 kilometers from the city of Ludhiana, Punjab, The state’s farmers are struggling to make ends meet amid decreased productivity of their lands.

  8 notes

  Cycle Repair shop-Ludhiana (Punjab)

  Cycle Repair shop-Ludhiana (Punjab)

  49 notes

  Ludhiana (Punjab) Railway Station

  Ludhiana (Punjab) Railway Station

  13 notes

  Flying Sikh’s-Rural Sports Mela at Kila Raipur near Ludhiana (Punjab).

  Flying Sikh’s-Rural Sports Mela at Kila Raipur near Ludhiana (Punjab).

  7 notes

  Trucks loading at Hero Cycles factory in Ludhiana (Punjab).

  Trucks loading at Hero Cycles factory in Ludhiana (Punjab).

  2 notes

  Tikki Shop on College Road in Ludhiana (Punjab).

  4 notes

  ਪੰਜਾਬੀ ਸਭਿਅਤਾ ਦਾ ਖ਼ਜ਼ਾਨਾ ਹੋਇਆ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ

  ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬਘਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਲੜਕੀਆਂ ਦੇ ਹੋਸਟਲ ਨਜ਼ਦੀਕ ਬਣਿਆ ਹੋਇਆ ਹੈ। ਇਹ ਪੁਰਾਣੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਦਾ ਹੋਇਆ ਪ੍ਰਤੀਤ ਹੁੰਦਾ ਹੈ। ਪੰਜਾਬੀ ਵਿਰਾਸਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਵਾਲੇ ਮਹਾਨ ਵਿਅਕਤੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਵਿਰਾਸਤ ਲਈ ਵੱਡੀਆਂ ਰੀਝਾਂ ਮਨ ਵਿੱਚ ਪਾਲ ਲਈਆਂ। ਇਸ ਅਜਾਇਬਘਰ ਦੀ ਉਸਾਰੀ ਉਨ੍ਹਾਂ ਨੇ 1 ਮਾਰਚ , 1971 ਨੂੰ ਖ਼ੁਦ ਨੀਂਹ ਪੱਥਰ ਰੱਖ ਕੇ ਆਰੰਭ ਕਰਵਾਈ ਸੀ। ਜਿਸ ਨੂੰ ਤਿੰਨ ਸਾਲਾਂ ਵਿੱਚ ਤਿਆਰ ਕਰਵਾਇਆ ਗਿਆ। ਮੁਕੰਮਲ ਹੋਣ ’ਤੇ ਇਸ ਦਾ ਉਦਘਾਟਨ ਦੇਸ਼ ਦੇ ਉੱਘੇ ਪੱਤਰਕਾਰ ਸ. ਖੁਸ਼ਵੰਤ ਸਿੰਘ ਨੇ 26 ਅਪਰੈਲ 1974 ਨੂੰ ਕੀਤਾ ਸੀ।

  ਗਰਲਜ਼ ਹੋਸਟਲ ਦੇ ਸਾਹਮਣਿਓਂ ਖੁੱਲ੍ਹੀ ਸੜਕ ਉੱਤੇ ਥੋੜ੍ਹਾ ਚਲ ਕੇ ਅੱਗੇ ਇਹ ਅਜਾਇਬਘਰ ਹੈ। ਇਸ ਵਿੱਚ ਦਾਖਲੇ ਤੋਂ ਪਹਿਲਾਂ ਦਰਸ਼ਕ ਫੁਆਰੇ ਵਾਲੀਆਂ ਸਿਲਾਂ ’ਤੇ ਪੈਰ ਧਰਦਾ ਹੈ ਅਤੇ ਹਰੇ ਕਚੂਚ ਵੱਲ ਪੌਦਿਆਂ ਦਾ ਆਪਣੇ ਅੰਦਰੂਨੀ ਰੂਹਾਨੀ ਨਸ਼ਾ ਜਿਹਾ ਮਹਿਸੂਸ ਕਰਦਾ ਹੈ। ਇਸ ਭਵਨ ਦੀ ਬਾਹਰੀ ਦਿਖ ਦੀ ਪੁਰਾਤਣਤਾ ਦੇ ਦਰਸ਼ਨ ਕਰਵਾਉਂਦੀ ਹੈ। ਇਸ ਭਵਨ ਦਾ ਦਰਵਾਜ਼ਾ ਮੀਨਾਕਾਰੀ ਨਾਲ ਸਜਿਆ  ਹੋਇਆ ਹੈ। ਅੰਦਰ ਵੜਦਿਆਂ ਹੀ ਪੁਰਾਤਨ ਡਿਊਡੀ ਦੀ ਝਲਕ ਪੈਂਦੀ ਹੈ। ਇਸ ਉੱਪਰ ਖੂਬਸੂਰਤ ਛੱਜਾ ਬਣਿਆ ਹੋਇਆ ਹੈ। ਸਾਹਮਣੇ ਹੜੱਪਾ ਕਾਲ ਵਿੱਚ ਵਰਤੇ ਜਾਣ ਵਾਲੇ ਭਾਂਡੇ ਦਿਖਾਈ ਦੇਣਗੇ। ਆਰੀਆ ਕਾਲ, ਈਸਾ ਪੂਰਵ 2000 ਦੇ ਭਾਂਡੇ ਤੀਜੀ ਸਦੀ ਦੇ ਸਿੱਕੇ ਢਾਲਣ ਦੇ ਸਾਂਚੇ, ਸੁਨੇਤ ਪਿੰਡ ’ਚ ਖੁਦਾਈ ਸਮੇਂ ਮਿਲੇ ਸਿੱਕੇ। ਪੁਰਾਤਨ ਸਮਿਆਂ ਵਿੱਚ ਵਰਤੇ ਜਾਣ ਵਾਲੇ ਗੰਗਾ ਸਾਗਰ, ਲੋਟਾ, ਬਾਟਾ, ਦੁਹਵਾ, ਗੜਵਾ, ਕਾਂਸੇ ਦਾ ਛੰਨਾ, ਕਈ ਤਰ੍ਹਾਂ ਦੀਆਂ ਗੜਵੀਆਂ, ਕੌਲ, ਚੁੱਲ੍ਹੇ ਚੌਂਕੇ ਦਾ ਸਾਮਾਨ ਵੇਖਣਯੋਗ ਹੈ। ਵਿਆਹਾਂ ’ਚ ਵਰਤੇ ਜਾਣ ਵਾਲੇ ਰਥ, ਖੂਹੀ, ਕਾਠੀ ਆਦਿ ਦੇ ਦਰਸ਼ਨ ਕਰਕੇ ਤੁਸੀਂ ਬਹੁਤ ਪਿਛਾਂਹ ਵੱਲ ਅਥਵਾ ਆਪਣੇ ਪੁਰਖਿਆਂ ਦੇ ਅੰਗ-ਸੰਗ ਮਹਿਸੂਸ ਕਰੋਗੇ। ਇੱਥੇ ਹੀ ਤੁਹਾਨੂੰ ਪਸ਼ੂਆਂ ਦੇ ਘੁੰਗਰੂ, ਗਾਨੀ, ਮਣਕੇ, ਜਨਜੀਵਨ ਨਾਲ ਸਬੰਧਤ ਸਾਮਾਨ ਦੀਵੇ, ਸ਼ਿੰਗਾਰ ਦਾਨੀਆਂ, ਗਹਿਣੇ, ਸੁਰਮੇਦਾਨੀ, ਪਲੰਘ ਪੰਘੂੜੇ, ਚਿੱਠੀਆਂ ਰੱਖਣ ਦੀ ਥਾਂ ਆਦਿ ਦੇ ਦੀਦਾਰ ਹੋਣਗੇ। ਉਸ ਸਮੇਂ ਦੇ ਮਨਪ੍ਰਚਾਵੇ ਦੇ ਸਾਜ਼ ਢੋਲਕੀਆਂ, ਅਲਗੋਜ਼ੇ, ਤੂੰਬੀ, ਖੜਤਾਲਾਂ, ਟੱਲ, ਸੁਰੰਗੀ, ਸਿਤਾਰ, ਢੱਡ ਉਸ ਯੁੱਗ ਦੀ ਦੱਸ ਪਾਉਣਗੇ।

  ਘਰੇਲੂ ਵਰਤੋਂ ਦਾ ਸਾਮਾਨ ਬੋਹੀਏ, ਪਟਾਰੀਆਂ, ਗੋਲੇ ਅਟੇਰਨੀ, ਉਖਲੀ, ਹੱਥ ਵਾਲੀ ਆਟਾ ਚੱਕੀ, ਚਰਖੇ, ਭੜੋਲੀਆਂ, ਵੇਲਣਾ, ਕੰਘਾ, ਤੇਲ ਦਾ ਕੁੱਪਾ, ਭੱਠੀਆਂ ਆਦਿ ਦੇਖਣ ਨੂੰ ਮਿਲਣਗੀਆਂ। ਇਸ ਦੇ ਨਾਲ ਜੰਮਣ, ਮਰਨ, ਪੂਜਾ-ਪਾਠ ਦਾ ਸਾਮਾਨ ਮਿਲੇਗਾ। ਇਸ ਨਾਲ ਸਬੰਧਤ ਗੁਰਬਾਣੀ ਤੇ ਲੋਕ ਗੀਤ ਸੁਹਾਗ, ਅਲੁਹਣੀਆਂ ਉੱਕਰੇ ਮਿਲਣਗੇ। ਹੱਥੀਂ ਬਣੇ ਕਹੀ, ਖੁਰਪਾ, ਦਾਤੀ, ਤੰਗਲੀ, ਸਲੰਗ, ਹਲ ਪੰਜਾਲੀ, ਟੋਕਰਾ, ਜਿੰਦਰਾ, ਪੁਰਾਣੀ ਖੇਤੀ ’ਚ ਵਰਤੇ ਜਾਣ ਵਾਲੇ ਔਜ਼ਾਰ ਪਏ ਹਨ। ਇਸੇ ਤਰ੍ਹਾਂ ਤਰਖਾਣਾਂ, ਲੁਹਾਰਾਂ ਦੇ ਸੰਦ ਰੰਦੇ, ਆਰੀ, ਤੇਸਾ, ਵਰਮਾ, ਹਥੌੜੀ ਆਦਿ ਔਜ਼ਾਰ ਇੱਕ ਤਰਤੀਬ ਵਿੱਚ ਪਏ ਮਿਲਣਗੇ। ਇਸ ਭਵਨ ਦੇ ਵੱਖ-ਵੱਖ ਕਮਰਿਆਂ ਵਿੱਚ ਵੱਖ-ਵੱਖ ਕਿਸਮ ਦਾ ਜੀਵਨ ਦੀ ਪੂਰਤੀ ਨਾਲ ਜੁੜਿਆ ਸਾਮਾਨ ਰੱਖਿਆ ਗਿਆ ਹੈ।
  ਔਰਤਾਂ ਦੇ ਸਜਾਵਟੀ ਸਾਮਾਨ ਵਿੱਚ ਬਾਗ ਫੁਲਕਾਰੀਆਂ, ਦਰੀਆਂ, ਸਿਰਹਾਣੇ, ਮਖਮਲ ਦੀਆਂ ਗਿਲਤੀਆਂ, ਹੱਥੀਂ ਕੱਢੀਆਂ ਪੱਥੀਆਂ ਜ਼ਨਾਨਾ ਗਹਿਣੇ, ਗੁੱਡੀਆਂ ਪਟੋਲੇ, ਪੰਜੇਬਾ, ਹੱਥ ਛਣਕਣਾ ਆਦਿ ਨਾਲ ਇੱਧਰ-ਉੱਧਰ ਪੀਹੜਾ ਢਾਹ ਕੇ ਬੈਠੀਆਂ ਸਖੀਆਂ ਦਿਖਾਈ ਦੇਣਗੀਆਂ। ਪਰ ਇਨ੍ਹਾਂ ਦੁਰਲਭ ਚੀਜ਼ਾਂ ਨੂੰ ਹੌਲੀ-ਹੌਲੀ ਸਿਊਂਕ ਖਾ ਰਹੀ ਹੈ।

  ਦੇਸ ਦੇ ਮੰਨੇ-ਪ੍ਰਮੰਨੇ ਖੇਤੀ ਮਾਹਰ ਤੇ ਵੱਖ-ਵੱਖ ਅਹੁਦਿਆਂ ’ਤੇ ਰਹੇ ਡਾ. ਸਵਾਮੀਨਾਥਨ ਇਸ ਪੇਂਡੂ ਅਜਾਇਬ ਘਰ ਤੋਂ ਇੰਨੇ ਪ੍ਰਭਾਵਤ ਹੁੰਦੇ ਹਨ ਕਿ ਉਨ੍ਹਾਂ ਹੁਣ ਤਕ 50 ਲੱਖ ਰੁਪਏ ਇਸ ਅਜਾਇਬਘਰ ਦੀ ਸੰਭਾਲ ਲਈ ਭਿਜਵਾਏ ਹਨ ਪਰ ਪੰਜਾਬ ਸਰਕਾਰ ਦਾ ਹਿੱਸਾ ਇਸ ਵਿੱਚ ਨਾਂਮਾਤਰ ਹੈ। ਭਵਨ ਦੀਆਂ ਕੰਧਾਂ ਤੋਂ ਪਲਾਸਟਿਕ ਪੇਂਟ ਉਖੜ ਰਿਹਾ ਹੈ। ਹਰ ਚੀਜ਼ ਉੱਪਰ ਪੁਰਾਣੇ ਸਮਿਆਂ ਵਾਂਗ ਹੀ ਧੂੜ ਜੰਮੀ ਪਈ ਹੈ। ਇਸ ਦੀ ਦੂਸਰੀ ਮੰਜ਼ਲ ਨੂੰ ਹੋਰ ਖੂਬਸੂਰਤ ਬਣਾ ਕੇ ਇਸ ਵਿੱਚ ਹੋਰ ਵਿਸਥਾਰਤ ਵਸਤਾਂ ਸਾਂਭੀਆਂ ਜਾ ਸਕਦੀਆਂ ਹਨ। ਇਸ ਅਜਾਇਬਘਰ ਵਿੱਚ ਪੰਜਾਬ ਦੇ ਲੋਕਾਂ ਨੇ ਰੰਧਾਵਾ ਸਾਹਿਬ ਦੀ ਪ੍ਰੇਰਨਾ ਸਦਕਾ ਬਹੁਤ ਪੁਰਾਤਨ ਘਰਾਂ ਵਿੱਚ ਪਿਆ ਸਾਮਾਨ ਦਿੱਤਾ ਹੈ। ਇਸ ਸਾਮਾਨ ਉੱਪਰ ਦਾਨੀ ਪਰਿਵਾਰਾਂ ਦੇ ਨਾਂ ਉਕਰੇ ਹੋਏ ਹਨ। ਲੋਕਾਂ ਵੱਲੋਂ ਦਿੱਤੇ ਗਏ ਕਈ ਪ੍ਰਕਾਰ ਦੇ ਸੰਦੂਕ ਇੱਥੇ ਪਏ ਹਨ ਜਿਸ ਤੋਂ ਉਸ ਵੇਲੇ ਦੀ ਮੀਨਾਕਾਰੀ ਝਲਕਦੀ ਹੈ। ਇੱਥੇ ਬਾਹਰਲੇ ਸੂਬਿਆਂ ਤੋਂ ਵੀ ਸੈਲਾਨੀ ਪਹੁੰਚਦੇ ਹਨ। ਅਜਾਇਬਘਰ ਸਵੇਰ 9 ਤੋਂ 1 ਵਜੇ ਤਕ ਤੇ ਸ਼ਾਮ 2 ਵਜੇ ਤੋਂ 4.30 ਵਜੇ ਤਕ ਖੁੱਲ੍ਹਦਾ ਹੈ। ਇਸ ਨੂੰ ਵੇਖਣ ਵਾਲੇ ਸ਼ੌਕੀਨਾਂ ਨੂੰ 10 ਰੁਪਏ ਦਾਖਲਾ ਪਰਚੀ ਲਗਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਸਾਂਭ-ਸੰਭਾਲ ਲਈ ਯੂਨੀਵਰਸਿਟੀ ਨੂੰ ਵਿਸ਼ੇਸ਼ ਗਰਾਂਟ ਦੇਵੇ ਤਾਂ ਕਿ ਪੰਜਾਬ ਵਿੱਚ ਇਹ ਬਹੁਤ ਵੱਡਾ ਵਿਰਾਸਤੀ ਖ਼ਜ਼ਾਨਾ ਬਚ ਸਕੇ।

  1 note