• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Villagers in a Punjab pind.

  Villagers in a Punjab pind.

  1 note

  Tempo’s connect villages to towns and cities in Punjab, now being replaced by mini buses but they have become a permanent fixture of Punjabi village life.

  Tempo’s connect villages to towns and cities in Punjab, now being replaced by mini buses but they have become a permanent fixture of Punjabi village life.

  9 notes

  ਪੰਜਾਬ ਦੇ ਪਿੰਡਾਂ ਵੱਲ ਜਿੱਥੇ ਅੱਜ ਵੀ ਖੇਤਾਂ ਦੀ ਮਿੱਟੀ ਮਹਿਕਦੀ ਹੈ… ਪੰਜਾਬ ‘ਚ ਨਹੀਂ ਰਹੀ ਪਹਿਲਾਂ ਵਾਲੀ ਗੱਲ! ਉਪਰੋਕਤ ਸੋਚ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਦੀ ਬਣ ਗਈ ਹੈ, ਜੋ ਬਸ ਇੱਕੋ ਗੱਲ ਰਟੀ ਜਾ ਰਿਹਾ ਹੈ ਕਿ ‘ਪੰਜਾਬ ਦੁਸ਼ਿਤ ਹੋ ਗਿਆ’, ‘ਪੰਜਾਬ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ’, ਪੰਜਾਬ ਦੀ ਹਵਾ ਖਰਾਬ ਹੋ ਗਈ, ‘ਪੰਜਾਬ ਦੇ ਦਰਖਤ ਸੁੱਕ ਗਏ ਹਨ’, ‘ਪੰਜਾਬ ਦੇ ਪੰਛੀ ਖਤਮ ਹੋ ਗਏ ਹਨ’, ‘ਪੰਜਾਬ ਦਾ ਸੰਗੀਤ ਮੁੱਕ ਗਿਆ ਹੈ’ ਆਦਿ-ਆਦਿ। ਹਜ਼ਾਰਾਂ ਲੋਕ ਦੇਖਾ-ਦੇਖੀ ਇਹੀ ਗੱਲਾਂ ਕਹੀ ਜਾ ਰਹੇ ਹਨ। ਪਰ ਕੀ ਸੱਚਮੁਚ ਪੰਜਾਬ ਗੰਧਲਾ ਹੋ ਗਿਆ ਹੈ? ਕੀ ਅਸੀਂ ਸੱਚਮੁੱਚ ਹੀ ਏਨੇ ਲਾਪ੍ਰਵਾਹ ਹੋ ਗਏ ਹਾਂ? ਕੀ ਪੰਜਾਬੀ ਜੀਵਨ ਜਿਊਣ ਯੋਗ ਨਹੀਂਂ ਰਿਹਾ? ਪਰ ਅਸਲੀਅਤ ‘ਚ ਅਸੀਂ ਇਹ ਸਭ ਕੁਝ ਅੱਖਾਂ ਬੰਦ ਕਰਕੇ, ਬਿਨਾ ਸੋਚੇ ਸਮਝੇ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੇ ਮਗਰ ਲੱਗ ਕਿ ਕਹੀ ਜਾ ਰਹੇ ਹਾਂ। ਜੇਕਰ ਅਸੀਂ ਗੌਰ ਨਾਲ ਝਾਤ ਮਾਰੀਏ ਤਾਂ ਪਤਾ ਲੱਗੂ ਕਿ ਪੰਜਾਬ ਬਹੁਤ ਖੂਬਸੂਰਤ ਹੈ, ਇਸਦੀਆਂ ਪੌਣਾਂ ਦੀ ਮਹਿਕ ਹਾਲੇ ਵੀ ਨਸ਼ਿਆਉਂਦੀ ਹੈ। ਚਲੋ ਆਪਣੀਆਂ ਗੱਡੀਆਂ ਦਾ ਰੁਖ਼ ਮੋੜੀਏ ਇਸ ਭੱਜਦੌੜ ਭਰੀ ਜਿੰਦਗੀ ਤੋਂ ਵੇਹਲੇ ਹੋ ਕੇ ਪੰਜਾਬ ਦੇ ਪਿੰਡਾਂ ਵੱਲ ਜਿੱਥੇ ਅੱਜ ਵੀ ਖੇਤਾਂ ਦੀ ਮਿੱਟੀ ਮਹਿਕਦੀ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਤਰ੍ਹਾਂ-ਤਰ੍ਹਾਂ ਦੇ ਪੰਛੀ ਉਡਾਰੀਆਂ ਤੇ ਡਾਰਾਂ ਦੇਖਣ ਨੂੰ ਮਿਲਦੀ ਹੈ। ਕਿਵੇਂ ਕੁਦਰਤੀ ਪਾਣੀ ਦੇ ਤਲਾਅ ਬੱਤਖਾਂ, ਪੰਛੀਆਂ ਨੂੰ ਸਾਫ ਪਾਣੀ ਦਿੰਦੇ ਹਨ। ਦੇਖੋ ਹਾਲੇ ਵੀ ਤੜਕੇ ਕਿਵੇਂ ਘਰੇਲੂ ਕੁੱਕੜ, ਬਾਂਗਾਂ ਦਿੰਦੇ ਹਨ। ਮੱਝਾਂ-ਗਾਵਾਂ ਕਿਵੇਂ ਦੁੱਧ ਦੀਆਂ ਧਾਰਾਂ ਮਾਰਦੀਆਂ ਹਨ। ਪੰਜਾਬ ਦੇ ਸ਼ਹਿਰਾਂ ਤੋਂ ਪਿੰਡ ਵੱਲ ਜਾਂਦਿਆਂ ਇਕ ਵੱਖਰਾ ਹੀ ਪੰਜਾਬ ਦੇਖਣ ਨੂੰ ਮਿਲੇਗਾ।

  ਪੰਜਾਬ ਦੇ ਪਿੰਡਾਂ ਵੱਲ ਜਿੱਥੇ ਅੱਜ ਵੀ ਖੇਤਾਂ ਦੀ ਮਿੱਟੀ ਮਹਿਕਦੀ ਹੈ…

  ਪੰਜਾਬ ‘ਚ ਨਹੀਂ ਰਹੀ ਪਹਿਲਾਂ ਵਾਲੀ ਗੱਲ!
  ਉਪਰੋਕਤ ਸੋਚ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਦੀ ਬਣ ਗਈ ਹੈ, ਜੋ ਬਸ ਇੱਕੋ ਗੱਲ ਰਟੀ ਜਾ ਰਿਹਾ ਹੈ ਕਿ ‘ਪੰਜਾਬ ਦੁਸ਼ਿਤ ਹੋ ਗਿਆ’, ‘ਪੰਜਾਬ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ’, ਪੰਜਾਬ ਦੀ ਹਵਾ ਖਰਾਬ ਹੋ ਗਈ, ‘ਪੰਜਾਬ ਦੇ ਦਰਖਤ ਸੁੱਕ ਗਏ ਹਨ’, ‘ਪੰਜਾਬ ਦੇ ਪੰਛੀ ਖਤਮ ਹੋ ਗਏ ਹਨ’, ‘ਪੰਜਾਬ ਦਾ ਸੰਗੀਤ ਮੁੱਕ ਗਿਆ ਹੈ’ ਆਦਿ-ਆਦਿ। ਹਜ਼ਾਰਾਂ ਲੋਕ ਦੇਖਾ-ਦੇਖੀ ਇਹੀ ਗੱਲਾਂ ਕਹੀ ਜਾ ਰਹੇ ਹਨ। ਪਰ ਕੀ ਸੱਚਮੁਚ ਪੰਜਾਬ ਗੰਧਲਾ ਹੋ ਗਿਆ ਹੈ? ਕੀ ਅਸੀਂ ਸੱਚਮੁੱਚ ਹੀ ਏਨੇ ਲਾਪ੍ਰਵਾਹ ਹੋ ਗਏ ਹਾਂ? ਕੀ ਪੰਜਾਬੀ ਜੀਵਨ ਜਿਊਣ ਯੋਗ ਨਹੀਂਂ ਰਿਹਾ? ਪਰ ਅਸਲੀਅਤ ‘ਚ ਅਸੀਂ ਇਹ ਸਭ ਕੁਝ ਅੱਖਾਂ ਬੰਦ ਕਰਕੇ, ਬਿਨਾ ਸੋਚੇ ਸਮਝੇ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੇ ਮਗਰ ਲੱਗ ਕਿ ਕਹੀ ਜਾ ਰਹੇ ਹਾਂ। ਜੇਕਰ ਅਸੀਂ ਗੌਰ ਨਾਲ ਝਾਤ ਮਾਰੀਏ ਤਾਂ ਪਤਾ ਲੱਗੂ ਕਿ ਪੰਜਾਬ ਬਹੁਤ ਖੂਬਸੂਰਤ ਹੈ, ਇਸਦੀਆਂ ਪੌਣਾਂ ਦੀ ਮਹਿਕ ਹਾਲੇ ਵੀ ਨਸ਼ਿਆਉਂਦੀ ਹੈ। ਚਲੋ ਆਪਣੀਆਂ ਗੱਡੀਆਂ ਦਾ ਰੁਖ਼ ਮੋੜੀਏ ਇਸ ਭੱਜਦੌੜ ਭਰੀ ਜਿੰਦਗੀ ਤੋਂ ਵੇਹਲੇ ਹੋ ਕੇ ਪੰਜਾਬ ਦੇ ਪਿੰਡਾਂ ਵੱਲ ਜਿੱਥੇ ਅੱਜ ਵੀ ਖੇਤਾਂ ਦੀ ਮਿੱਟੀ ਮਹਿਕਦੀ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਤਰ੍ਹਾਂ-ਤਰ੍ਹਾਂ ਦੇ ਪੰਛੀ ਉਡਾਰੀਆਂ ਤੇ ਡਾਰਾਂ ਦੇਖਣ ਨੂੰ ਮਿਲਦੀ ਹੈ। ਕਿਵੇਂ ਕੁਦਰਤੀ ਪਾਣੀ ਦੇ ਤਲਾਅ ਬੱਤਖਾਂ, ਪੰਛੀਆਂ ਨੂੰ ਸਾਫ ਪਾਣੀ ਦਿੰਦੇ ਹਨ। ਦੇਖੋ ਹਾਲੇ ਵੀ ਤੜਕੇ ਕਿਵੇਂ ਘਰੇਲੂ ਕੁੱਕੜ, ਬਾਂਗਾਂ ਦਿੰਦੇ ਹਨ। ਮੱਝਾਂ-ਗਾਵਾਂ ਕਿਵੇਂ ਦੁੱਧ ਦੀਆਂ ਧਾਰਾਂ ਮਾਰਦੀਆਂ ਹਨ। ਪੰਜਾਬ ਦੇ ਸ਼ਹਿਰਾਂ ਤੋਂ ਪਿੰਡ ਵੱਲ ਜਾਂਦਿਆਂ ਇਕ ਵੱਖਰਾ ਹੀ ਪੰਜਾਬ ਦੇਖਣ ਨੂੰ ਮਿਲੇਗਾ।

  2 notes

  A common sight on all Railway crossings in Punjab in fact India in general, this picture from Faridkot (Punjab).

  A common sight on all Railway crossings in Punjab in fact India in general, this picture from Faridkot (Punjab).

  0 notes

  ਅਲੋਪ ਹੋ ਚੁੱਕਾ ਮੁਦਗਰ

  ਸਰਦਾਰ ਗੰਡਾ ਸਿੰਘ ਆਪਣੇ ਮੁਦਗਰ ਨਾਲ ਯਾਦਗਾਰੀ ਤਸਵੀਰ ਖਿਚਵਾਉਂਦਾ ਹੋਇਆ।

  ਮੁਦਗਰ ਚੁੱਕਣਾ ਕਿਸੇ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ ਹੁੰਦਾ ਸੀ। ਕਸਰਤ ਦਾ ਇਹ ਖੇਲ ਆਪਣੇ ਸਮੇਂ ਦੀ ਵਿਸ਼ੇਸ਼ ਕਲਾ ਰਹੀ ਹੈ। ਅੋਜਕੇ ਸਮੇਂ ‘ਚ ਨਾ ਕਿਤੇ ਮੁਦਗਰ ਬਚਿਆ ਹੈ ਅਤੇ ਨਾ ਹੀ ਕੋਈ ਇਸ ਨੁੰ ਚੁੱਕਣ ਵਾਲਾ। ਪਰ ਇਨ੍ਹਾਂ ‘ਚੋਂ ਅਜੇ ਵੀ ਇਕ 90 ਸਾਲਾ ਬਜ਼ੁਰਗ ਆਪਣੇ ਮੁੱਗਧਰ ਸਮੇਤ ਜ਼ਿੰਦਗੀ ਦੀ ਦਿਨ ਕਟੀ ਕਰ ਰਿਹਾ ਹੈ।

  ਜ਼ਿਲ੍ਹੇ ਮੋਗੇ ਦਾ ਛੋਟਾ ਜਿਹਾ ਪਿੰਡ ਡੇਮਰੂ ਕਲਾਂ ਸ਼ਾਹ ਮਾਰਗ-16 ‘ਤੇ ਪੈਂਦੇ ਕਸਬੇ ਸਮਾਲਸਰ ਤੋਂ ਤਕਰੀਬਨ 7 ਕੁ ਕਿਲੋਮੀਟਰ ਦੱਖਣ ਵਾਲੇ ਪਾਸੇ ਵੱਸਿਆ ਹੋਇਆ ਹੈ। ਇਸ ਪਿੰਡ ਨੇ ਅਨੇਕਾਂ ਹੀ ਮਹਾਨ ਹਸਤੀਆਂ ਪੈਦਾ ਕੀਤੀਆਂ ਹਨ ਜਿਨ੍ਹਾਂ ‘ਚੋਂ ਇਕ ਨਾਮਵਰ ਹਸਤੀ ਸਰਦਾਰ ਗੰਡਾ ਸਿੰਘ ਦਾ ਜਨਮ ਪਿਤਾ ਹੀਰਾ ਸਿੰਘ ਦੇ ਘਰ ਮਾਤਾ ਗੁਜਰ ਕੌਰ ਦੀ ਕੁੱਖੋਂ 1920 ਦੇ ਲਗਭਗ ਹੋਇਆ ਹੈ। ਗੰਡਾ ਸਿੰਘ ਬਚਪਨ ਤੋਂ ਹੀ ਹੁੰਦੜਹੇਲ ਸੀ। ਘਰ ‘ਚੋਂ ਖੁੱਲ੍ਹੇ ਦੁੱਧ ਘਿਓ ਨੇ ਗੰਡਾ ਸਿੰਘ ਨੂੰ ਪਹਿਲਵਾਨ ਬਣਾ ਦਿੱਤਾ। ਗੰਡਾ ਸਿੰਘ ਨੇ ਦੱਸਿਆ ਕਿ 1947 ਵੇਲੇ ਉਸ ਦੀ ਉਮਰ 27 ਕੁ ਸਾਲ ਦੀ ਸੀ ਉਨ੍ਹੀਂ ਦਿਨੀਂ ਉਹ ਕੁਸ਼ਤੀ ਖੇਡਿਆ ਕਰਦਾ ਸੀ। ਦੇਸ਼ ਵੰਡ ਤੋਂ ਪਹਿਲਾਂ ਉਸ ਨੇ ਅਨੇਕਾਂ ਹੀ ਮੁਸਲਮਾਨਾਂ ਨਾਲ ਕੁਸ਼ਤੀ ਖੇਡੀ। ਇਤਿਹਾਸ ਦੇ ਇਸ ਕਾਲੇ ਦੌਰ ਨੇ ਉਸ ਦੇ ਕੁਸ਼ਤੀ ਜੋਟੀਦਾਰਾਂ ਨੂੰ ਵੱਖ-ਵੱਖ ਮੁਲਕਾਂ ‘ਚ ਤਬਦੀਲ ਕਰ ਦਿੱਤਾ। ਉਨ੍ਹੀ ਦਿਨੀਂ ਗੰਡਾ ਸਿੰਘ ‘ਤੇ ਦੇਸ਼ ਵੰਡ ਦਾ ਬੜਾ ਡੂੰਘਾ ਅਸਰ ਪਿਆ। ਮਾੜੇ ਹਾਲਾਤ ਸਮੇਂ ਮਾਸੂਮਾਂ ਦੀ ਹੋਈ ਕਤਲੋ-ਗਾਰਦ ਕਾਰਨ ਉਹ ਕਾਫੀ ਸਮਾਂ ਕੁਸ਼ਤੀ ਨਾ ਖੇਡ ਸਕਿਆ। 1952 ਦੇ ਨੇੜੇ-ਤੇੜੇ ਉਸ ਨੂੰ ਮੁਦਗਰ ਚੁੱਕਣ ਦਾ ਸ਼ੌਕ ਜਾਗ ਪਿਆ। ਉਨ੍ਹੀਂ ਦਿਨੀਂ ਮੁਦਗਰ ਚੁੱਕਣਾ ਚੰਗੇ ਪਹਿਲਵਾਨ ਅਤੇ ਨਰੋਏ ਸਰੀਰ ਦੀ ਪਰਖ ਹੁੰਦੀ ਸੀ। ਜ਼ਿੰਦਗੀ ਦੇ ਲਗਭਗ ਇਕ ਤਿਹਾਈ ਵਰ੍ਹੇ ਉਸ ਨੇ ਆਲੇ-ਦੁਆਲੇ ਦੇ ਪਿੰਡਾਂ, ਲੰਡੇ, ਨੱਥੂਵਾਲਾ, ਰਾਜਿਆਣਾ, ਭਲੂਰ ਵਿਖੇ ਮੁਦਗਰ ਚੁੱਕਿਆ। ਗੰਡਾ ਸਿੰਘ ਦਾ ਕਹਿਣਾ ਹੈ ਕਿ ਉਹ ਤਕਰੀਬਨ ਰੋਜ਼ਾਨਾ ਹੀ ਸ਼ਾਮ ਨੂੰ ਇਨ੍ਹਾਂ ਪਿੰਡਾਂ ‘ਚ ਮੁਦਗਰ ਚੁੱਕਣ ਲਈ ਜਾਂਦਾ ਸੀ। ਉਸ ਕੋਲ ਵੀ ਮੁਦਗਰ ਚੁੱਕਣ ਵਾਲੇ ਪਹਿਲਵਾਨ ਆਉਂਦੇ ਰਹੇ। ਪੂਰੇ ਪਿੰਡ ‘ਚੋਂ ਉਸ ਨੂੰ ਇੱਕਲੇ ਨੂੰ ਹੀ ਮੁਦਗਰ ਚੁੱਕਣ ਦਾ ਸ਼ੌਕ ਸੀ। ਚੱੜਿਕ ਦੇ 27 ਭਾਦੋਂ ਦੇ ਮੇਲੇ ‘ਤੇ ਉਨ੍ਹੀਂ ਦਿਨੀਂ ਬੜੀ ਰੌਣਕ ਹੁੰਦੀ ਸੀ। ਬੜਾ ਭਾਰੀ ਮੇਲਾ ਲੱਗਦਾ। ਲੋਕੀਂ ਦੂਰੋਂ ਦੂਰੋ ਉਸ ਦੇ ਕੌਤਕ ਨੂੰ ਦੇਖਣ ਆੳਂਦੇ।

  ਗੰਡਾ ਸਿੰਘ ਕੋਲ ਆਪਣਾ ਮੁਗਧਰ ਅਜੇ ਵੀ ਸਾਂਭਿਆ ਪਿਆ ਹੈ। ਪਰ ਇਹ ਮੁਦਗਰ ਵੀ ਗੰਡਾ ਸਿੰਘ ਵਾਂਗ ਆਖਰੀ ਹੰਝੂ ਵਹਾ ਰਿਹਾ ਹੈ। ਉਹ ਦੱਸਦਾ ਹੈ ਕਿ ਇਹ ਮੁਦਗਰ ਕਿੱਕਰ ਦੀ ਲੱਕੜ ਦਾ ਬਣਿਆ ਹੋਇਆ ਹੈ। ਇਸ ਨੂੰ ਲੰਡੇ ਪਿੰਡ ਦੇ ਤਰਖਾਣ ਵਰਿਆਮ ਸਿੰਘ ਕਲਸੀ ਨੇ ਲਗਭਗ 1952 ਦੇ ਨੇੜੇ-ਤੇੜੇ ਬਣਾਇਆ ਸੀ। ਇਸ ਨੂੰ ਚੁੱਕਣ ਲਈ ਲੱਕੜ ਦੇ ਵਿਚੋਂ ਹੀ ਤੇਸੇ ਅਤੇ ਚੌਰਸੀ ਨਾਲ ਘੜ ਕੇ ਇਕ ਹੈਂਡਲ ਬਣਾਇਆ ਹੋਇਆ ਹੈ। ਉਨ੍ਹੀ ਦਿਨੀਂ ਇਹ ਤਿੰਨ ਮਣ ਤੇ 6 ਕਿੱਲੋ ਭਾਰਾ ਸੀ ਲਗਭਗ ਤਿੰਨ ਕੁ ਫੁੱਟ ਉਚਾਈ ਤੇ ਡੇਢ ਕੁ ਫੁੱਟ ਅਰਧ-ਵਿਆਸ ਗੋਲਾਕਾਰ ਇਸ ਮੁਦਗਰ ਦੀ ਸ਼ਕਲ ਲੱਕੜ ਦੇ ਗੱਡੇ ਦੇ ਪਹੀਏ ਦੀ ਨਾਭ ਨਾਲ ਬਿਲਕੁਲ ਮਿਲਦੀ ਹੈ। ਇਸ ਨੂੰ ਹੌਲਾ, ਭਾਰਾ ਕਰਨ ਲਈ ਇਸ ਵਿਚ ਸੱਬਲਾਂ ਨੂੰ ਫਿੱਟ ਕਰਨ ਲਈ ਵਿਸ਼ੇਸ਼ ਥਾਂ ਬਣਾਈ ਗਈ ਸੀ। ਉਹ ਦੱਸਦਾ ਹੈ ਕਿ ਮੈਂ ਹੋਰਨੀਂ ਪਿੰਡੀਂ ਜਾ ਕੇ ਲੋਕਾਂ ਦੇ ਬਣਾਏ ਮੁਦਗਰ ਚੁੱਕਦਾ ਰਿਹਾ ਹਾਂ ਪਰ ਮੇਰਾ ਮੁਦਗਰ ਕਿਸੇ ਨੇ ਨਹੀਂ ਚੁੱਕਿਆ। ਉਸ ਦਾ ਕਹਿਣਾ ਹੈ ਕਿ ਨੱਥੋ ਕਿਆਂ ਦੇ ਦੋ ਭਰਾ ਲਛਮਣ ਸਿੰਘ, ਮਹਿੰਗਾ ਸਿੰਘ ਹੁਰੀਂ ਹੀ ਮੁਦਗਰ ਨੂੰ ਚੁੱਕਦੇ ਸਨ। ਉਹ ਪੂਰੇ ਮਾਲਵੇ ‘ਚ ਬੜੇ ਮਸ਼ਹੂਰ ਸਨ। ਘਰ ਦਾ ਦੇਸੀ ਘਿਉ, ਦੁੱਧ, ਲੱਸੀ, ਸਾਦੀ ਰੋਟੀ ਦੀ ਖੁਰਾਕ ਉਸ ਦਾ ਨਿੱਤ ਦਾ ਖਾਣਾ ਹੈ। ਉਹ ਅੱਜ ਤੰਦਰੁਸਤ ਹੈ। ਉਨ੍ਹਾਂ ਆਪਣੀ ਲੰਬੀ ਜ਼ਿੰਦਗੀ ਦਾ ਰਾਜ਼ ਮਿਹਨਤ, ਕਸਰਤ ਖੇਤੀ ਕੰਮ ਪ੍ਰਤੀ ਲਗਾਉ ਦੱਸਿਆ ਹੈ।

  ਹੁਣ ਤਾਂ ਮੁਦਗਰ ਦਾ ਭਾਰ ਘੱਟ ਕੇ ਮਸਾਂ 30 ਕੁ ਕਿਲੋ ਹੀ ਰਹਿ ਗਿਆ ਹੈ। ਸਾਂਭਣ ਯੋਗ ਇਸ ਵਿਰਾਸਤ ਨੂੰ ਅੱਧਿਉਂ ਵੱਧ ਸਿਉਂਕ ਤੇ ਘੁਣ ਨੇ ਖਾ ਲਿਆ । ਇਸ ਵਿਰਾਸਤ ਨੂੰ ਸਾਂਭਣ ਵਾਲਾ ਕੋਈ ਨਹੀਂ। ਉਸ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਮੇਰੇ ਜਿਊਂਦੇ ਜੀਅ ਮੁਦਗਰ ਨੂੰ ਵਿਰਾਸਤ ਸਮਝ ਕੇ ਆਪਣੇ ਕਬਜ਼ੇ ‘ਚ ਕਰ ਲਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਲਾ ਬਾਰੇ ਜਾਣਕਾਰੀ ਮਿਲਦੀ ਰਹੇ।

  0 notes

  ਰੰਗ ਬਦਲਦਾ ਪਿੰਡ…’ਪਿੰਡ’ ਰੁੱਖਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਭੁੱਲਿਆ

  ਮਨੁੱਖ ਦਾ ਰੁੱਖਾਂ ਨਾਲ ਪਹਿਲਾਂ ਗੂੜ੍ਹਾ ਰਿਸ਼ਤਾ ਇਹੋ ਹੈ ਕਿ ਉਸ ਦੇ ਜਨਮ ਤੋਂ ਲੈ ਕੇ ਮੌਤ ਤੱਕ ਰੁੱਖ ਉਸ ਦਾ ਪੀਡਾ ਤੇ ਪੱਕਾ ਸਾਥ ਨਿਭਾਉਂਦੇ ਹਨ। ਅੱਜ ਜਦੋਂ ਮਨੁੱਖ ਰੁੱਖਾਂ ਦੀ ਹੋਂਦ ਤੋਂ ਉਨ੍ਹਾਂ ਦੀ ਜ਼ਰੂਰਤ ਤੋਂ ਮੁਨਕਰ ਹੁੰਦਾ ਜਾ ਰਿਹਾ ਹੈ ਤਾਂ ਵੀ ਕੁਦਰਤ ਵਾਂਗ ਰੁੱਖ ਉਸ ਦੀਆਂ ਜ਼ਰੂਰਤਾਂ ਨੂੰ ਪੂਰਨ ਵਿਚ ਆਪਣੀ ਭੂਮਿਕਾ ਬਾਕਾਇਦਾ ਨਿਭਾਅ ਰਹੇ ਹਨ। ਅਰਥਾਤ ਮਨੁੱਖ ਨੇ ਭਾਵੇਂ ਰੁੱਖਾਂ ਨਾਲ ਆਪਣੇ ਪਹਿਲਾਂ ਵਾਲੇ ਰਿਸ਼ਤਿਆਂ ਨੂੰ ਨਿਭਾਉਣ ਵਿਚ ਅਣਗਹਿਲੀ ਵਰਤਣੀ ਜਾਰੀ ਰੱਖੀ ਹੋਈ ਹੈ ਪਰ ਰੁੱਖਾਂ ਨੇ ਅੱਜ ਵੀ ਉਸ ਦਾ ਸਾਥ ਨਹੀਂ ਛੱਡਿਆ। ‘ਪਿੰਡ’ ਜਿਸ ਨੂੰ ਰੁੱਖਾਂ ਦਾ ਅਸਲ ਠਿਕਾਣਾ ਅਤੇ ਘਰ ਕਿਹਾ ਜਾਂਦਾ ਹੈ ਉਹ ਵੀ ਰੁੱਖਾਂ ਨਾਲੋਂ ਰਿਸ਼ਤੇ ਤੋੜਨ ਵਿਚ ਪਿੱਛੇ ਨਹੀਂ ਰਿਹਾ।

  ਬਿਰਹਾ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਕਵਿਤਾ ‘ਰੁੱਖ’ ਵਿਚ ਉਸ ਮਹਾਨ ਕਵੀ ਨੇ ਰੁੱਖਾਂ ਨਾਲ ਸਾਡੇ ਜਿਹੜੇ ਰਿਸ਼ਤੇ ਜੋੜੇ ਹਨ, ਉਨ੍ਹਾਂ ਨੂੰ ਘੋਖੀਏ ਤਾਂ ਸੱਚਮੁੱਚ ਉਹ ਰਿਸ਼ਤੇ ਸਿੱਧ ਹੁੰਦੇ ਹਨ। ਕਵੀ ਇਹ ਰਿਸ਼ਤੇ ਬਿਆਨਦਾ ਹੋਇਆ ਲਿਖਦਾ ਹੈ:-

  ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ

  ਕੁਝ ਰੁੱਖ ਲਗਦੇ ਮਾਵਾਂ

  ਕੁਝ ਰੁੱਖ ਨੂੰਹਾਂ ਧੀਆਂ ਵਰਗੇ

  ਕੁੱਝ ਰੁੱਖ ਵਾਂਗ ਭਰਾਵਾਂ

  ਕਵੀ ਨੇ ਇਸ ਕਵਿਤਾ ਰਾਹੀਂ ਸਾਡੇ ਮਹੱਤਵਪੂਰਨ ਸਮਾਜਿਕ ਰਿਸ਼ਤਿਆਂ ਨੂੰ ਰੁੱਖਾਂ ਨਾਲ ਜੋੜਿਆ ਹੈ, ਜਿਨ੍ਹਾਂ ਵਿਚ ਖੂਨ ਦੇ ਰਿਸ਼ਤੇ ਵੀ ਸ਼ਾਮਿਲ ਹਨ। ਹੁਣ ਪੁਰਾਣੇ ਪੰਜਾਬ ਵਿਚ ਜਿਨ੍ਹਾਂ ਰੁੱਖਾਂ ਤੇ ਚੜ੍ਹ ਕੇ ਪੇਂਡੂ ਬੱਚੇ ਜੰਡ ਪਰਾਂਬਲਾ ਵਰਗੀਆਂ ਖੇਡਾਂ ਖੇਡਿਆ ਕਰਦੇ ਸਨ, ਉਹ ਰੁੱਖਾਂ ਮਿੱਤਰਾਂ ਅਤੇ ਭਰਾਵਾਂ ਤੋਂ ਘੱਟ ਨਹੀਂ ਸਨ। ਅੰਬ, ਜਾਮਣਾਂ, ਤੂਤ ਜਿਹੜੇ ਆਪਣੇ ਫਲਾਂ ਨਾਲ ਸਾਨੂੰ ਨਿਹਾਲ ਕਰ ਦਿੰਦੇ ਸਨ, ਉਹ ਮਾਵਾਂ ਦਾ ਹੀ ਤਾਂ ਰੋਲ ਨਿਭਾਉਂਦੇ ਸਨ। ਬੋਹੜ ਨੂੰ ਲੱਗਣ ਵਾਲੀਆਂ ਗੋਲ੍ਹਾਂ ਜਿਨ੍ਹਾਂ ਖਾਧੀਆਂ ਹਨ ਉਹ ਜਾਣਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਤੋੜਨ ਤੇ ਉਹ ਵਿਚੋਂ ਚੂਰੀ ਵਾਂਗ ਮਿੱਠੀਆਂ ਹੁੰਦੀਆਂ ਹਨ। ਇਸ ਕਰਕੇ ਸ਼ਿਵ ਨੇ ‘ਰੁੱਖ’ ਕਵਿਤਾ ਵਿਚ ਇਹ ਵੀ ਲਿਖਿਆ ਹੈ:-

  ਕੁਝ ਰੁੱਖ ਮੇਰੇ ਦਾਦੇ ਵਰਗੇ ਪੱਤਰ ਟਾਵਾਂ ਟਾਵਾਂ

  ਕੁਝ ਰੁੱਖ ਮੇਰੀ ਦਾਦੀ ਵਾਂਗਰ ਚੂਰੀ ਪਾਵਣ ਕਾਵਾਂ।

  ਪਿੰਡ ਜਿਹੜੇ ਕਦੀ ਰੁੱਖਾਂ ਕਾਰਨ ਸਵਰਗ ਸਮਝੇ ਜਾਂਦੇ ਸਨ। ਖਾਸ ਤੌਰ ‘ਤੇ ਗਰਮੀਆਂ ਦੇ ਦਿਨਾਂ ਵਿਚ ਇਨ੍ਹਾਂ ਰੁੱਖਾਂ ਹੇਠ ਆਰਾਮ ਕਰਨ ਸਮੇਂ ਅੱਜ ਵਾਂਗ ਸਾਨੂੰ ਕਦੀ ਪੱਖੇ ਅਤੇ ਏ. ਸੀ. ਨਹੀਂ ਸੀ ਲੋੜੀਂਦੇ। ਪਰ ਅਸੀਂ ਇਨ੍ਹਾਂ ਰੁੱਖਾਂ ਨੂੰ ਵੱਢ-ਵੱਢ ਕੇ ਉਨ੍ਹਾਂ ਥਾਂਵਾਂ ਨੂੰ ਆਪਣੇ ਕੰਮਾਂ ਲਈ ਵਰਤਣ ਲੱਗੇ ਤੇ ਰੁੱਖ ਆਪਣੇ ਤਮਾ ਲਾਭਾਂ ਦੇ ਬਾਵਜੂਦ ਸਾਡੇ ਲਈ ਨਿਕੰਮੇ ਹੋ ਗਏ। ਵਧਦੀ ਆਬਾਦੀ ਨੇ, ਆਧੁਨਿਕ ਸਮੇਂ ਦੀ ਧਾਰਾ ਨੇ ਵੱਡੀ ਗਿਣਤੀ ਵਿਚ ਅੱਜ ਦੇ ਪਿੰਡ ਤੋਂ ਰੁੱਖ ਖੋਹ ਲਏ।

  ਅੱਜ ਦੇ ਪਿੰਡ ਕੋਲ ਰੁੱਖਾਂ ਨੂੰ ਗਲਵਕੜੀਆਂ ਪਾਉਣ ਦਾ ਸਮਾਂ ਨਹੀਂ ਹੈ। ਜ਼ਿੰਦਗੀ ਦੀ ਬਦਲੀ ਤੋਰ ਨੇ ਕੁਦਰਤ ਦੇ ਇਨ੍ਹਾਂ ਤੋਹਫਿਆਂ ਨੂੰ ‘ਪਿੰਡ’ ਹੱਥੋਂ ਖੋਹ ਲਿਆ ਹੈ। ਰੁੱਖਾਂ ਦੀ ਘਾਟ ਕਰਕੇ ਹੁਣ ਪਿੰਡ ‘ਚ ਉਹੋ ਜਿਹੀ ਬਰਸਾਤ ਨਹੀਂ ਲਗਦੀ। ਸਿਆਲਾਂ ਦੀ ਧੁੱਪ ਉਹੋ ਜਿਹੀ ਧੁੱਪ ਨਹੀਂ ਲਗਦੀ। ਹੁਣ ਪਿੰਡਾਂ ਦੀਆਂ ਬੋਹੜਾਂ ਅਤੇ ਪਿੱਪਲਾਂ ਹੇਠ ਲੱਗਣ ਵਾਲੇ ਮੇਲੇ ਜਾਂ ਤੀਆਂ ਅਲੋਪ ਹੋ ਗਏ ਹਨ। ਅਨੇਕਾਂ ਰੁੱਖ ਜਿਨ੍ਹਾਂ ਦਾ ਪੰਜਾਬੀਆਂ ਦਾ ਅਨੇਕਾਂ ਲੋਕ-ਗੀਤਾਂ, ਲੋਕ-ਬੋਲੀਆਂ ਵਿਚ ਜ਼ਿਕਰ ਆਉਂਦਾ ਹੈ, ਉਹ ‘ਪਿੰਡ’ ਦੇ ਪਿਆਰ ਤੋਂ ਵਿਰਵੇ ਹੋ ਗਏ ਹਨ, ਦੇਵਤਿਆਂ ਜਿਹੇ ਰੁੱਖਾਂ ਦੀ ਘਾਟ ਨੂੰ ਅੱਜ ਦਾ ‘ਪਿੰਡ’ ਹੁਣ ਮਹਿਸੂਸ ਕਰਨ ਲੱਗਾ ਹੈ। ਹੁਣ ਫਿਰ ਰੁੱਖ ਪਿੰਡਾਂ ‘ਚ ਲੱਗਣ ਲੱਗੇ ਹਨ। ‘ਅਜੀਤ ਹਰਿਆਵਲ ਲਹਿਰ’ ਵਰਗੀਆਂ ਲਹਿਰਾਂ ਚੱਲਣ ਲੱਗੀਆਂ ਹਨ। ਸ਼ਾਲਾ! ‘ਪਿੰਡ’ ਮੁੜ ਇਨ੍ਹਾਂ ਰੁੱਖਾਂ ਨਾਲ ਜੁੜੇ ਆਪਣੇ ਰਿਸ਼ਤਿਆਂ ਨੂੰ ਜਲਦ ਹੀ ‘ਸੁਰਜੀਤ’ ਕਰੇ। ਢੇਰਾਂ ਦੁਆਵਾਂ ਹਨ।

  1 note

  What a beautiful picture, simple life of people of Punjab that is fast vanishing.

  What a beautiful picture, simple life of people of Punjab that is fast vanishing.

  1 note

  Brass (Fatehgarh Sahib) pind di pheri, this village has a very holi Muslim Dargah also.

  0 notes

  ਜਿੰਦਗੀ…

  ਜਿੰਦਗੀ ਇਕ ਅਵਸਰ ਹੈ, ਇਸਦਾ ਫਾਇਦਾ ਉਠਾਓ,
  ਜਿੰਦਗੀ ਇਕ ਚੁਨੌਤੀ ਹੈ, ਇਸਦਾ ਸਾਹਮਣਾ ਕਰੋ।
  ਜਿੰਦਗੀ ਖੂਬਸੂਰਤ ਹੈ, ਇਸਦੀ ਤਾਰੀਫ ਕਰੋ।
  ਜਿੰਦਗੀ ਇਕ ਡਿਊਟੀ ਹੈ, ਇਸਨੂੰ ਪੂਰਾ ਕਰੋ।
  ਜਿੰਦਗੀ ਇਕ ਖੇਲ ਹੈ, ਇਸਦਾ ਆਨੰਦ ਲਓ।
  ਜਿੰਦਗੀ ਗਮ ਵੀ ਹੈ, ਇਸਤੋਂ ਉਭਰਨ ਦੀ ਕੌਸ਼ਿਸ ਕਰੋ।
  ਜਿੰਦਗੀ ਇਕ ਨਗਮਾ ਹੈ, ਇਸਨੂੰ ਗੁਣਗਣਾਓ।
  ਜਿੰਦਗੀ ਇਕ ਸੰਘਰਸ਼ ਹੈ, ਇਸਨੂੰ ਸਵੀਕਾਰ ਕਰੋ।
  ਜਿੰਦਗੀ ਇਕ ਵਾਅਦਾ ਹੈ, ਇਸਨੂੰ ਪੂਰਾ ਕਰੋ।
  ਜਿੰਦਗੀ ਬਹੁਤ ਕੀਮਤੀ ਹੈ, ਇਸਨੂੰ ਬਰਬਾਦ ਨਾ ਕਰੋ।

  0 notes

  Talent on the Roads of Punjab, amazing voice he has you can see Gurdas Mann style of singing in his voice.

  4 notes

  A scene from a typical Punjabi Village (Pind)

  28 notes

  ਰੰਗ ਬਦਲਦਾ ਪਿੰਡ…ਪਿੰਡਾਂ ਦੀ ਰੌਣਕ ਹੁੰਦੇ ਸੀ ਸੱਥ, ਬਾਬੇ, ਬੋਹੜ ਦੀਆਂ ਛਾਂਵਾਂ

  ਪੁਰਾਣੇ ਪੰਜਾਬ ਦੇ ਪਿੰਡਾਂ ਪਿੰਡ ਦੀ ਸਾਂਝੀ ਥਾਂ ਜਿਥੇ ਲੋਕ-ਇਕੱਤਰ ਹੋ ਕੇ ਮਜਲਿਸ ਜਾਂ ਮਹਿਫ਼ਿਲ ਜੋੜਿਆ ਕਰਦੇ ਸਨ, ਜਿਥੇ ਸ਼ਾਮ ਸਵੇਰੇ ਦੁਪਹਿਰੇ ਅਤੇ ਰਾਤ ਤੱਕ ਬੇਰੋਕ, ਭਾਂਤ-ਭਾਂਤ ਦੇ ਵਿਸ਼ਿਆਂਤੇ ਵਿਚਾਰ-ਵਟਾਂਦਰਾ ਹੋਇਆ ਕਰਦਾ ਸੀ, ਜਿਥੇ ਕੋਈ ਸਿਆਣਾ ਬਾਬਾ ਆਪਣੀ ਨਵੀਂ ਪੀੜ੍ਹੀ ਨਾਲ ਆਪਣੀ ਹੰਢੀ ਹੋਈ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਿਆ ਕਰਦਾ ਸੀ, ਨੂੰ ਸੱਥ ਕਿਹਾ ਜਾਂਦਾ ਸੀ। ਇਹ ਸੱਥ ਪਿੰਡ ਦੇ ਲਈ ਮਨੋਰੰਜਨ ਦਾ ਸਾਧਨ ਵੀ ਹੁੰਦੀ ਸੀ ਅਤੇ ਗਿਆਨ ਦਾ ਸੋਮਾ ਵੀ।ਸੱਥ' ਜਿਥੇ ਲੱਗੇ ਬੋਹੜ ਜਾਂ ਪਿੱਪਲ ਹੇਠ ਬਾਬਿਆਂ ਦੀ ਢਾਣੀ ਗਰਮੀਆਂ ਦੀਆਂ ਦੁਪਹਿਰਾਂ ਕੱਟਿਆ ਕਰਦੀ ਸੀ, ਉਥੇ ਬਾਰਾਂ ਗੀਟਾ ਜਾਂ ਤਾਸ਼ ਦੀ ਖੇਡਸੀਪ' ਵਰਗੀਆਂ ਖੇਡਾਂ ਖੇਡ ਕੇ ਆਪਣੀ ਸਿਆਣਪ ਅਤੇ ਸੂਝ ਦਾ ਸਬੂਤ ਦਿੱਤਾ ਜਾਂਦਾ ਸੀ

  ਮਾਲਵੇ ਦੇ ਪਿੰਡਾਂ ਸੱਥ ਦਾ ਦੂਜਾ ਰੂਪਖੁੰਢ ਚਰਚਾ' ਵੀ ਲਗਭਗ ਇਹੋ ਜਿਹੀ ਮਹਿਫ਼ਿਲ ਹੀ ਹੁੰਦੀ ਹੈ, ਜਿਥੇ ਦੁਨੀਆ ਭਰ ਦੀਆਂ ਗੱਲਾਂ ਦੀ ਚਰਚਾ ਕੀਤੀ ਜਾਂਦੀ ਹੈ। ਸਮੇਂ ਦੇ ਬਦਲਣ ਨਾਲ ਸੱਥ ਨੇ ਆਪਣਾ ਉਹ ਪ੍ਰਭਾਵ, ਰੂਪ ਅਤੇ ਅਰਥ ਗਵਾ ਲਏ ਹਨ। ਬਦਲੇ ਜੀਵਨ ਢੰਗ ਨੇ ਲੋਕਾਂ ਕੋਲ ਸਮਾਂ ਹੀ ਨਹੀਂ ਛੱਡਿਆ ਕਿ ਉਹ ਸੱਥ ਵਿਚ ਜਾਂ ਖੁੰਢਾਂਤੇ ਬਹਿ ਕੇ ਗੱਲਬਾਤ ਕਰ ਸਕਣ। ਗਿਆਨ ਦੀ ਰੌਸ਼ਨੀ ਨੇ ਕੰਮਾਂ ਦੀ ਨੱਸ-ਭੱਜ ਕੇ ਸੱਥਾਂਚੋਂ ਜਾਂ ਖੁੰਡਾਂਤੇ ਲੱਗਣ ਵਾਲੀ ਰੌਣਕ ਮੁਕਾ ਦਿੱਤੀ ਹੈ

  ਜਿਨ੍ਹਾਂ ਪਿੱਪਲਾਂ ਜਾਂ ਬੋਹੜਾਂ ਹੇਠ ਸੱਥ ਦੀ ਰੌਣਕ ਜੁੜਦੀ ਸੀ, ਉਨ੍ਹਾਂਚੋਂ ਬਹੁਤੇ ਰੁੱਖ ਲੋਕਾਂ ਨੇ ਵੱਢ ਕੇ ਖਪਾ ਦਿੱਤੇ ਹਨ। ਜਿਨ੍ਹਾਂ ਪਿੱਪਲਾਂ ਬੋਹੜਾਂ ਦੀ ਲੋਕ ਪੂਜਾ ਕਰਦੇ ਸਨ, ਜਿਨ੍ਹਾਂ ਹੇਠ ਬੈਠ ਕੇ, ਜ਼ਿੰਦਗੀ ਦੇ ਅਰਥ ਸਮਝੇ-ਸਮਝਾਏ ਜਾਂਦੇ ਸਨ, ਉਨ੍ਹਾਂ ਨਾਲੋਂ ਸਮੇਂ ਨੇ ਲੋਕਾਂ ਦਾ ਮੋਹ ਤੋੜ ਹੀ ਦਿੱਤਾ ਹੈ। ਬੋਹੜ ਦਾ ਰੁੱਖ ਜਿਸ ਬਾਰੇ ਬਨਸਪਤੀ ਵਿਗਿਆਨ ਦਾ ਕਹਿਣਾ ਹੈ ਕਿ ਉਹ ਸਾਰੇ ਰੁੱਖਾਂ ਨਾਲੋਂ ਵੱਧ ਆਕਸੀਜਨ ਵਾਤਾਵਰਨ ਵਿਚ ਛੱਡਦਾ ਹੈ ਵੀ ਸ਼ਾਇਦ ਆਧੁਨਿਕਤਾ ਦੀ ਹਨੇਰੀ ਦੇ ਚਲਦਿਆਂ ਲੋਕਾਂ ਨੂੰ ਭੁੱਲ ਚੁੱਕਾ ਹੈ

  ਬਾਬੇ ਦਾਦੇ ਜਿਹੜੇ ਸੱਥ ਅਤੇ ਖੁੰਢਾਂ ਦੀ ਲੋੜ ਹੋਇਆ ਕਰਦੇ ਸਨ, ਰੌਣਕ ਹੋਇਆ ਕਰਦੇ ਸਨ, ਅਕਲ ਅਤੇ ਸਿਆਣਪ ਦੇ ਨਾਇਕ ਹੋਇਆ ਕਰਦੇ ਸਨ, ਸਮੇਂ ਦੀ ਕਰਵਟ ਦੇ ਬਦਲਣ ਨਾਲ ਬਦਲ ਗਏ ਹਨ ਜਾਂ ਬਦਲਣ ਲਈ ਮਜਬੂਰ ਹੋ ਗਏ ਹਨ। ਅੱਜਕਲ੍ਹ ਪੋਤਿਆਂ ਕੋਲ ਦਾਦੇ ਨਾਲ ਢੁੱਕ ਕੇ ਬਹਿਣ ਦਾ ਸਮਾਂ ਕਿੱਥੇ ਹੈ, ਕਿਸੇ ਸਮੇਂ ਇਨ੍ਹਾਂ ਬਾਬਿਆਂ-ਦਾਦਿਆਂ ਦੀਆਂ ਰੌਣਕੀਲੀਆਂ ਸੱਥਾਂ ਵਿਚ ਨੌਜਵਾਨਾਂ ਨੇ ਜ਼ਿੰਦਗੀ ਨੂੰ ਸਫ਼ਲਤਾ ਨਾਲ ਜਿਊਣ ਦੇ ਕਈ ਨੁਕਤੇ ਇਨ੍ਹਾਂ ਬਜ਼ੁਰਗਾਂ ਤੋਂ ਸਿਖਣੇ। ਇਨ੍ਹਾਂ ਸੱਥਾਂ ਮਨਪ੍ਰਚਾਵਾ ਵੀ ਹੁੰਦਾ ਹੈ ਤੇ ਅਕਲ ਵੀ ਲੱਪਾਂ ਭਰ ਭਰ ਵੰਡੀ ਜਾਂਦੀ। ਅੱਜ ਦੇ ਮਾਪੇ ਤਾਂ ਪਿੰਡਾਂ ਹੁਣ ਜੇ ਕਿਧਰੇ ਇਕੱਠ ਜੁੜੇ ਤਾਂ ਆਪਣੇ ਬੱਚਿਆਂ ਨੂੰ ਉਥੇ ਜਾਣ ਤੋਂ ਵਰਜਦੇ ਹਨ।ਅਸੀਂ ਨਹੀਂ ਕਿਸੇ ਦੀ ਗੱਲ ਵਿਚ ਆਉਣਾ' ਕਹਿ ਕੇ ਸਮਝਾਉਂਦੇ ਹਨ। ਅੱਜ ਦੇ ਮਾਪਿਆਂ ਨੂੰ ਡਰ ਹੈ ਕਿ ਇਸ ਤਰ੍ਹਾਂ ਦੇ ਇਕੱਠਾਂ ਜਾ ਕੇ ਸਾਡਾ ਬੱਚਾਵਿਗੜ' ਨਾ ਜਾਵੇ। ਅੱਜ ਦੇ ਮਨੋਰੰਜਨ ਦੇ ਸਾਧਨਾਂ ਨੇ ਵੀ ਸੱਥ ਦੀਆਂ ਰੌਣਕਾਂ ਨੂੰ ਉਜਾੜਨ ਆਪਣਾ ਵੱਡਾ ਰੋਲ ਨਿਭਾਇਆ ਹੈ। ਬਸ ਹੁਣ ਤਾਂ ਉਨ੍ਹਾਂ ਸੱਥਾਂ ਨੂੰ, ਸੱਥਾਂ ਵਿਚ ਹੋਣ ਵਾਲੀ ਚਰਚਾ ਨੂੰ, ਤਜਰਬੇ ਦੀਆਂ ਗੱਲਾਂ ਕਰਨ ਵਾਲੇ ਬਾਬਿਆਂ ਨੂੰ ਅਤੇ ਉਨ੍ਹਾਂ ਸੁਲਖਣੀਆਂ ਬੋਹੜਾਂ ਨੂੰ ਯਾਦ ਕਰਕੇ ਠੰਢੇ ਸਾਹ ਹੀ ਭਰੇ ਜਾ ਸਕਦੇ ਹਨ

  18 notes

  Manakpur Sharif (Distt Mohali-Punjab), is about 8KM from Kurali, the village is a very old village and has many historical buildings still standing and a lot of films are shot in the village also.

  3 notes


  Dev Tharikewala by EhMeraPunjab

  Dev Tharikewala famous Punjabi writer and Lyricist, hear from him about his life, work, family and songs.

  21 notes

  A Punjabi Farmer.

  A Punjabi Farmer.

  236 notes