• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Letter envelope of Seth Khetsi Das Ganpat Rai (Kotkapura-Punjab) from 1921.

  Letter envelope of Seth Khetsi Das Ganpat Rai (Kotkapura-Punjab) from 1921.

  3 notes

  'ਭੱਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ' : ਲੋਕ ਭਲਾਈ ਨੂੰ ਸਮਰਪਿਤ ਸੀ ਰਿਆਸਤ ਫ਼ਰੀਦਕੋਟ-4

  image

  ਸਿੱਖ ਕਾਲ ਦੌਰਾਨ 1766 ਵਿਚ ਜੋਧ ਨੇ ਕੋਟਕਪੂਰੇ ਵਿਚ ਇਕ ਨਵਾਂ ਕਿਲ੍ਹਾ ਤਾਮੀਰ ਕੀਤਾ। ਰਿਆਸਤ ਪਟਿਆਲਾ ਦੇ ਸ਼ਾਸਕ ਅਮਰ ਸਿੰਘ ਨਾਲ ਉਸ ਦੀ ਦੁਸ਼ਮਣੀ ਸੀ। ਉਸ ਨੇ 1767 ਵਿਚ ਕੋਟਕਪੂਰੇ ‘ਤੇ ਹਮਲਾ ਕੀਤਾ ਤੇ ਜੋਧ ਨੂੰ ਕਤਲ ਕਰ ਦਿੱਤਾ। ਉਸ ਦੇ ਵਾਰਸ ਪਰਿਵਾਰਕ ਝਗੜਿਆਂ ਵਿਚ ਉਲਝ ਗਏ ਅਤੇ ਇਕ-ਦੂਜੇ ਨੂੰ ਤਬਾਹ ਕਰ ਦਿੱਤਾ। ਦੂਜੇ ਪਾਸੇ ਹਮੀਰ ਨੇ ਆਪਣੀ ਰਿਆਸਤ ਫ਼ਰੀਦਕੋਟ ਦੀ ਸਿਰਜਣਾ ਕੀਤੀ ਅਤੇ ਉਥੇ ਇਕ ਨਵਾਂ ਕਿਲ੍ਹਾ ਤਾਮੀਰ ਕਰ ਲਿਆ ਪਰ ਉਸ ਦੇ ਵਾਰਿਸ ਵੀ ਪਰਿਵਾਰਕ ਝਗੜਿਆਂ ਵਿਚ ਪੈ ਗਏ, ਜੋ ਕਈ ਪੁਸ਼ਤਾਂ ਤੱਕ ਜਾਰੀ ਰਹੇ। ‘ਆਈਨਾ-ਇ-ਬਰਾੜ ਬੰਸ’ ਅਨੁਸਾਰ ਹਮੀਰ ਦਾ ਪੋਤਾ ਚੜ੍ਹਤ ਰਿਆਸਤ ਫ਼ਰੀਦਕੋਟ ਦਾ ਪਹਿਲਾ ਸ਼ਾਸਕ ਸੀ, ਜਿਹੜਾ ਸਿੱਖ ਬਣਿਆ। 18ਵੀਂ ਸਦੀ ਦੇ ਅੰਤ ਵਿਚ ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਵੇਖੀ, ਜਿਸ ਦੀ ਰਾਜਧਾਨੀ ਲਾਹੌਰ, ਫ਼ਰੀਦਕੋਟ ਤੋਂ 105 ਕਿਲੋਮੀਟਰ ਉੱਤਰ ਵੱਲ ਸੀ। ਉਹ ਆਪਣੇ ਰਾਜ ਨੂੰ ਵਿਸਥਾਰ ਦੇਣ ਵਾਲਾ ਅਜਿਹਾ ਸ਼ਾਸਕ ਸੀ, ਜਿਸ ਦੀ ਅੱਖ ਸਤਲੁਜ ਅਤੇ ਜਮਨਾ ਵਿਚਾਲੜੀਆਂ ਰਿਆਸਤਾਂ ਉੱਤੇ ਵੀ ਸੀ। ਪਹਿਲੀ ਵਾਰ ਉਸ ਦੀ ਫ਼ੌਜ ਨੇ ਦੀਵਾਨ ਮੁਹਕਮ ਚੰਦ ਦੀ ਕਮਾਨ ਹੇਠ 1806-07 ਦੀ ਸਰਦ ਰੁੱਤ ਵਿਚ ਫ਼ਰੀਦਕੋਟ ‘ਤੇ ਹਮਲਾ ਕੀਤਾ। ਇਸ ਸਮੇਂ ਹਮੀਰ ਸਿੰਘ ਦੇ ਪਰਿਵਾਰ ਵਿਚੋਂ ਨਾਬਾਲਗ ਗੁਲਾਬ ਸਿੰਘ ਆਪਣੇ ਮਾਮਾ ਫ਼ੌਜਾ ਸਿੰਘ ਦੀ ਦੇਖ਼-ਰੇਖ਼ ਵਿਚ ਫ਼ਰੀਦਕੋਟ ‘ਤੇ ਰਾਜ ਕਰ ਰਿਹਾ ਸੀ। ਲਾਹੌਰ ਦੀ ਫ਼ੌਜ ਆਪਣੇ ਮਕਸਦ ਵਿਚ ਸਫ਼ਲ ਨਾ ਹੋ ਸਕੀ। ਇਸ ਉਪਰੰਤ 26 ਸਤੰਬਰ 1808 ਨੂੰ ਮਹਾਰਾਜਾ ਖ਼ੁਦ ਸਤਲੁਜ ਟੱਪ ਆਇਆ ਤੇ ਉਸ ਨੇ ਫ਼ਰੀਦਕੋਟ ਅਤੇ ਇਸ ਦੇ ਦੁਆਲੇ ਇਲਾਕੇ ਨੂੰ ਫ਼ਤਹਿ ਕਰ ਲਿਆ। ਮਾਲਵੇ ਦੇ ਹੋਰਨਾਂ ਮੁਖ਼ੀਆਂ ਨੂੰ ਵੀ ਇਸ ਘਟਨਾ ਨੇ ਸੁਚੇਤ ਕਰ ਦਿੱਤਾ। 

  ਇਸ ਸਮੇਂ ਤੱਕ ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਮਰਹੱਟਿਆਂ ਨੂੰ ਹਰਾ ਦਿੱਤਾ ਸੀ ਤੇ ਉਹ ਪੰਜਾਬ ਅਤੇ ਸਿੰਧ ਨੂੰ ਛੱਡ ਕੇ ਸਮੁੱਚੇ ਭਾਰਤ ‘ਤੇ ਕਾਬਜ਼ ਹੋ ਚੁੱਕੀ ਸੀ। ਪੰਜਾਬ ਅਤੇ ਸਿੰਧ ਦੇ ਮਾਮਲੇ ਵਿਚ ਕੰਪਨੀ ਹੁਣ ਤੱਕ ਇਸ ਡਰੋਂ ਚੁੱਪ ਸੀ ਕਿ ਕਿਤੇ ਈਰਾਨ, ਅਫ਼ਗਾਨਿਸਤਾਨ, ਸਿੰਧ ਅਤੇ ਪੰਜਾਬ ਰਾਹੀਂ ਫ਼ਰਾਂਸ ਤੇ ਰੂਸ ਭਾਰਤ ‘ਤੇ ਹਮਲਾ ਨਾ ਕਰ ਦੇਣ। ਅੱਜ ਦੇ ਜ਼ਮਾਨੇ ਵਿਚ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਆਦਰਸ਼ਕ ਰਾਜੇ ਵਜੋਂ ਮਹਿਸੂਸਦੇ ਹਾਂ ਤੇ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਹਰੇਕ ਰਾਜੇ, ਚੌਧਰੀ ਜਾਂ ਵਿਅਕਤੀ ਨੂੰ ਦੇਸ਼ ਅਤੇ ਸਿੱਖਾਂ ਦਾ ਗਦਾਰ ਤਸੱਵਰ ਕਰਦੇ ਹਾਂ, ਜਦ ਕਿ ਉਸ ਸਮੇਂ ਸਿੱਖ ਰਾਜੇ ਅਤੇ ਚੌਧਰੀ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਇਸ ਲਈ ਕਬੂਲ ਕਰਦੇ ਸਨ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਓਨਾ ਹੀ, ਸਗੋਂ ਕਿਸੇ ਹੱਦ ਤੱਕ ਅੰਗਰੇਜ਼ਾਂ ਨਾਲੋਂ ਵੀ ਖ਼ਤਰਨਾਕ ਸਮਝਦੇ ਸਨ ਤੇ ਸਮਝਦੇ ਸਨ ਕਿ ਰਣਜੀਤ ਸਿੰਘ ਸਤਲੁਜ ਦੇ ਉਰਾਰਲੇ ਸਿੱਖ ਸਰਦਾਰਾਂ ਅਤੇ ਰਾਜਿਆਂ ਨੂੰ ਨਿਗਲ ਜਾਣ ਦੇ ਆਹਰ ਵਿਚ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਅੰਗਰੇਜ਼ ਤਾਂ ਤਪਦਿਕ ਵਾਂਗ ਹਨ, ਜੋ ਬਹੁਤ ਹੌਲੀ-ਹੌਲੀ ਅਸਰ ਕਰੇਗੀ ਅਤੇ ਰਣਜੀਤ ਸਿੰਘ ਪਲੇਗ ਵਾਂਗ ਤਟ-ਫ਼ੱਟ ਹੀ ਮਾਰ ਦੇਵੇਗਾ। ਜਦੋਂ ਨੈਪੋਲੀਅਨ ਨੇ 1808 ਵਿਚ ਸਪੇਨ ‘ਤੇ ਹਮਲਾ ਕੀਤਾ ਸੀ ਤਾਂ ਇਹ ਸ਼ੱਕੀ ਲਗਦਾ ਸੀ ਕਿ ਨੇੜ-ਭਵਿੱਖ ਵਿਚ ਉਹ ਭਾਰਤ ‘ਤੇ ਵੀ ਹਮਲਾ ਕਰ ਸਕਦਾ ਹੈ। ਇਸ ਸਮੇਂ ਬਰਤਾਨਵੀ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਜਿਹੀ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਅਨੁਸਾਰ ਰਣਜੀਤ ਸਿੰਘ ਨੇ ਸਤਲੁਜ ਦੇ ਦੱਖਣ ਵਿਚ ਸਾਰੀਆਂ ਰਿਆਸਤਾਂ ਅਤੇ ਇਲਾਕਿਆਂ ਤੋਂ ਆਪਣਾ ਦਾਅਵਾ ਸਮਾਪਤ ਕਰ ਦਿੱਤਾ ਤੇ ਆਪਣੀ ਸਰਗਰਮੀਆਂ ਸਤਲੁਜ ਦੇ ਪਾਰ ਰੱਖਣ ਦਾ ਹੀ ਅਹਿਦ ਪ੍ਰਗਟ ਕੀਤਾ। ਫ਼ਰੀਦਕੋਟ ਦਾ ਕਿਲ੍ਹਾ ਅਜਿਹੀ ਥਾਂ ਸੀ, ਜਿਸ ਨੂੰ ਖਾਲੀ ਕਰਨਾ ਰਣਜੀਤ ਸਿੰਘ ਨੇ ਬੜੀ ਹੀ ਜੱਕੋ-ਤੱਕੀ ਵਿਚ ਕਬੂਲ ਕੀਤਾ।

  3 ਅਪ੍ਰੈਲ 1809 ਨੂੰ ਫ਼ਰੀਦਕੋਟ ਅੰਗਰੇਜ਼ਾਂ ਨੇ ਗੁਲਾਬ ਸਿੰਘ ਨੂੰ ਵਾਪਸ ਕਰ ਦਿੱਤਾ। ਗੁਲਾਬ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ 5 ਨਵੰਬਰ 1826 ਨੂੰ ਫ਼ਰੀਦਕੋਟ ਕਸਬੇ ਤੋਂ ਬਾਹਰ ਕਤਲ ਕਰ ਦਿੱਤਾ। ਉਸ ਦੇ ਚਾਰ ਸਾਲ ਦੇ ਪੁੱਤਰ ਅਤਰ ਸਿੰਘ ਨੂੰ ਪ੍ਰਮੁੱਖ ਬਣਾਇਆ ਗਿਆ ਪਰ ਉਹ ਵੀ ਅਗਲੇ ਸਾਲ ਹੀ ਸਵਰਗਵਾਸ ਹੋ ਗਿਆ। ਇਸ ਉਪਰੰਤ ਗੁਲਾਬ ਸਿੰਘ ਦਾ ਭਰਾ ਪਹਾੜਾ ਸਿੰਘ ਪ੍ਰਮੁੱਖ ਬਣਾਇਆ ਗਿਆ।

  ਪਹਾੜਾ ਸਿੰਘ 1827 ਵਿਚ ਤਾਕਤ ਵਿਚ ਆਇਆ। ਇਤਿਹਾਸਕਾਰਾਂ ਦੀ ਨਜ਼ਰ ਵਿਚ ਉਹ ਅਮਲੀ ਸਿਆਣਪ ਦਾ ਮੁਜੱਸਮਾ ਸੀ। ਉਸ ਦੇ ਅਧੀਨ ਇਲਾਕਾ ਰੇਤਲਾ ਸੀ। ਰੇਤਲੇ ਇਲਾਕੇ ਨੂੰ ਉਪਜਾਊ ਬਣਾਉਣ ਲਈ ਪਾਣੀ ਦੀ ਲੋੜ ਸੀ ਤੇ ਪਹਾੜਾ ਸਿੰਘ ਨੇ ਇਸ ਮਕਸਦ ਲਈ ਅਨੇਕਾਂ ਖੂਹ ਖੁਦਵਾਏ ਤੇ ਜ਼ਮੀਨ ਵਾਹਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਯਤਨਾਂ ਦਾ ਹੀ ਨਤੀਜਾ ਸੀ ਕਿ ਇਲਾਕੇ ਵਿਚ ਕਣਕ ਦੀ ਪੈਦਾਵਾਰ ਵੀ ਹੋਣ ਲੱਗੀ ਤੇ 20 ਸਾਲਾਂ ਵਿਚ ਰਿਆਸਤ ਦਾ ਮਾਲੀਆ ਵੀ ਦੁੱਗਣਾ ਹੋ ਗਿਆ। ਇਸ ਸਮੇਂ ਕੋਟਕਪੂਰਾ ਉਸ ਦੇ ਅਧੀਨ ਨਹੀਂ ਸੀ ਪਰ ਉਸ ਦੀ ਦਿਲੀ ਇੱਛਾ ਸੀ ਕਿ ਉਹ ਇਹ ਵੀ ਪ੍ਰਾਪਤ ਕਰੇ, ਕਿਉਂਕਿ ਰਿਆਸਤ ਦੇ ਪਹਿਲੇ ਪ੍ਰਮੁੱਖਾਂ ਵੇਲੇ ਕੋਟਕਪੂਰਾ ਵੀ ਉਨ੍ਹਾਂ ਦੇ ਅਧੀਨ ਰਿਹਾ ਸੀ। ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਨੇ ਉਸ ਨੂੰ ਇਹ ਮੌਕਾ ਪ੍ਰਦਾਨ ਕਰ ਦਿੱਤਾ। ਜਦੋਂ 1845 ਵਿਚ ਇਹ ਲੜਾਈ ਹੋਈ ਤਾਂ ਸਤਲੁਜ ਦੇ ਉਰਾਰਲੇ ਸਰਦਾਰ ਜਾਂ ਤਾਂ ਅੰਗਰੇਜ਼ ਪ੍ਰਤੀ ਗ਼ੈਰ-ਹਮਦਰਦਾਨਾ ਸਨ ਜਾਂ ਵਿਰੁੱਧ। ਅਜਿਹੇ ਔਖੇ ਵੇਲੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਹਰ ਢੰਗ ਨਾਲ ਮਦਦ ਕਰਕੇ ਉਨ੍ਹਾਂ ਦੀ ਹਮਦਰਦੀ ਜਿੱਤ ਲਈ। ਜਿੱਤ ਉਪਰੰਤ ਅੰਗਰੇਜ਼ਾਂ ਨੇ 24 ਮਾਰਚ 1846 ਨੂੰ ਆਪਣੀ ਇਕ ਸਨਦ ਰਾਹੀਂ ਪਹਾੜਾ ਸਿੰਘ ਨੂੰ ‘ਰਾਜਾ’ ਦੇ ਖ਼ਿਤਾਬ ਨਾਲ ਨਿਵਾਜਿਆ ਅਤੇ ਕੋਟਕਪੂਰੇ ਸਮੇਤ ਉਸ ਇਲਾਕੇ ਦਾ ਅੱਧ ਵੀ ਪਹਾੜਾ ਸਿੰਘ ਨੂੰ ਦੇ ਦਿੱਤਾ, ਜੋ ਨਾਭੇ ਦੇ ਹੁਕਮਰਾਨ ਪਾਸੋਂ ਅੰਗਰੇਜ਼ਾਂ ਨੇ ਖੋਹਿਆ ਸੀ।

  ਪੰਜਾਬੀ ਕਵੀ ਸ਼ਾਹ ਮੁਹੰਮਦ ਦੇ ਲਿਖੇ ਜੰਗਨਾਮੇ ਵਿਚ ਪਹਾੜਾ ਸਿੰਘ ਬਾਰੇ ਇਹ ਜ਼ਿਕਰ ਹੈ ਕਿ ‘ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ, ਸਿੰਘਾਂ ਨਾਲ ਸੀ ਓਸਦੀ ਗ਼ੈਰ-ਸਾਲੀ, ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ, ਏਥੋਂ ਹਰਨ ਹੋ ਗਿਆ ਹੈ ਖਾਲਸਾ ਜੀ, ਚਾਲੀ ਹੱਥ ਦੀ ਮਾਰ ਕੇ ਜਾਣ ਛਾਲੀ।’ ਬੱਸ ਇਸ ਸਤਰ ਕਾਰਨ ਹੀ ਅੱਜ ਦੇ ਸਿੱਖਾਂ ਦੀ ਨਜ਼ਰ ਵਿਚ ਉਹ ਸਿੱਖ ਫ਼ੌਜ ਦਾ ਗੱਦਾਰ ਬਣ ਗਿਆ ਹੈ। ਹਾਲਾਂ ਕਿ ਰਣਜੀਤ ਸਿੰਘ ਦੀ ਕਥਿਤ ਸਿੱਖ ਫ਼ੌਜ ਨੇ ਹੀ ਫ਼ਰੀਦਕੋਟ ਸਿੱਖ ਸਰਦਾਰਾਂ ਤੋਂ ਖੋਹਿਆ ਸੀ ਤੇ ਅੰਗਰੇਜ਼ਾਂ ਨੇ ਇਕ ਸੰਧੀ ਰਾਹੀਂ ਰਣਜੀਤ ਸਿੰਘ ਪਾਸੋਂ ਖੋਹ ਕੇ ਫ਼ਰੀਦਕੋਟ ਦੇ ਵਾਰਸਾਂ ਨੂੰ ਵਾਪਸ ਕੀਤਾ ਸੀ। ਅੱਜ ਇਹ ਸੋਚਣ ਵਾਲੀ ਗੱਲ ਹੈ ਕਿ ਉਸ ਵੇਲੇ ਪਹਾੜਾ ਸਿੰਘ ਤੋਂ ਇਸ ਤੋਂ ਵਧੀਆ ਕੀ ਆਸ ਕੀਤੀ ਜਾ ਸਕਦੀ ਸੀ। ਉਸ ਦਾ ਆਪਣਾ ਇਲਾਕਾ ਫ਼ਰੀਦਕੋਟ ਜੋ ਰਣਜੀਤ ਸਿੰਘ ਦੀ ‘ਸਿੱਖ ਫ਼ੌਜ’ ਨੇ ਖੋਹਿਆ ਸੀ, ਅੰਗਰੇਜ਼ ਨੇ ਉਸ ਪਾਸੋਂ ਵਾਪਸ ਲੈ ਕੇ ਪਹਾੜਾ ਸਿੰਘ ਦੇ ਵਡੇਰਿਆਂ ਨੂੰ ਫ਼ਰੀਦਕੋਟ ਵਾਪਸ ਕਰ ਦਿੱਤਾ ਸੀ।

  ਪਹਾੜਾ ਸਿੰਘ ਨੇ ਤਖ਼ਤ ‘ਤੇ ਬਹਿੰਦਿਆਂ ਹੀ ਰਿਆਸਤ ਦੇ ਆਕਾਰ ਨੂੰ ਦੁੱਗਣਾ ਕਰ ਦਿੱਤਾ। ਉਸ ਨੇ ਰਿਆਸਤ ਵਿਚ ਕਾਨੂੰਨ ਦਾ ਰਾਜ ਸਥਾਪਤ ਕੀਤਾ ਤੇ ਅਮਨ ਅਤੇ ਖੁਸ਼ਹਾਲੀ ਲਿਆਂਦੀ। ਇਸ ਨਜ਼ਰੀਏ ਤੋਂ ਪਹਾੜਾ ਸਿੰਘ ਨੂੰ ਰਿਆਸਤ ਫ਼ਰੀਦਕੋਟ ਦਾ ਸਹੀ ਅਰਥਾਂ ਵਿਚ ਬਾਨੀ ਕਿਹਾ ਜਾ ਸਕਦਾ ਹੈ। ਬ੍ਰਿਟਿਸ਼ ਪੁਲੀਟੀਕਲ ਏਜੰਟ ਦੇ ਸੁਝਾਅ ਅਨੁਸਾਰ ਉਸ ਨੇ ਸਮੁੱਚੀ ਰਿਆਸਤ ਦਾ ਪੁਨਰਗਠਨ ਵੀ ਕੀਤਾ। ਅਪ੍ਰੈਲ 1849 ਵਿਚ ਪਹਾੜਾ ਸਿੰਘ ਦਾ ਦਿਹਾਂਤ ਹੋ ਗਿਆ, ਜਿਸ ਉਪਰੰਤ ਉਸ ਦਾ 21 ਸਾਲਾ ਇਕਲੌਤਾ ਪੁੱਤਰ ਵਜ਼ੀਰ ਸਿੰਘ ਰਿਆਸਤ ਦੇ ਤਖ਼ਤ ਦਾ ਵਾਰਸ ਬਣਿਆ।

  image

  0 notes

  Famous Dhodha of Kot Kapura (Punjab).

  4 notes

  ਕੋਟਕਪੂਰੇ ਦੇ ਇਤਿਹਾਸਕ ਸਮਾਰਕ -ਗੋਲ ਕੋਠੀ ਅਤੇ ਹਮਾਮ

  ਕੋਟਕਪੂਰਾ ਸ਼ਹਿਰ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਿਸ ਥਾਂ ‘ਤੇ ਹੁਣ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਹੈ, ਕੁਝ ਸਾਲ ਪਹਿਲਾਂ ਤੀਕ ਇਸ ਨੂੰ ‘ਸਰਕਾਰੀ ਬਾਗ’ ਕਿਹਾ ਜਾਂਦਾ ਸੀ। ਇਹ ‘ਸਰਕਾਰ’ ਜਿਸ ਦਾ ਇਹ ਬਾਗ ਸੀ, ਉਹ ਭਾਰਤ ਜਾਂ ਪੰਜਾਬ ਸਰਕਾਰ ਨਹੀਂ ਸੀ ਸਗੋਂ ਫ਼ਰੀਦਕੋਟ ਸਟੇਟ ਦੇ ਰਾਜੇ ਦੀ ਸਰਕਾਰ ਸੀ। ਉਸ ਸਮੇਂ ਕੋਟਕਪੂਰਾ ਸ਼ਹਿਰ ਦੀ ਵਸੋਂ ਇਸ ਇਲਾਕੇ ਵਿਚ ਸੀ ਪਰ ਹੁਣ ਇਸ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ। ਕੁਝ ਸਾਲ ਪਹਿਲਾਂ ਤੀਕ ਕਿਲ੍ਹੇ ਵਿਚਲੀ ਹਵੇਲੀ ਬਚੀ ਹੋਈ ਸੀ ਪਰ 1986 ਵਿਚ ਅਸੁਰੱਖਿਅਤ ਕਰਾਰ ਦੇ ਕੇ ਇਹ ਢਾਹ ਦਿੱਤੀ ਗਈ। 19ਵੀਂ ਸਦੀ ਵਿਚ ਉਸਾਰੀ ਗਈ ਇਹ ਇਮਾਰਤ ਪੰਜਾਬ ਦੀ ਹਵੇਲੀ ਉਸਾਰੀ ਕਲਾ ਦਾ ਬਿਹਤਰੀਨ ਨਮੂਨਾ ਸੀ ਜਿਸ ਦਾ ਵਜੂਦ ਹੁਣ ਸ਼ਹਿਰ ਦੇ ਫ਼ੋਟੋਗਰਾਫ਼ਰ ਸ੍ਰੀ ਚਮਨ ਲਾਲ (ਰਿੰਕੀ ਫ਼ੋਟੋ ਸਟੂਡੀਓ) ਦੀ ਖਿੱਚੀ ਇਕ ਤਸਵੀਰ ਵਿਚ ਹੀ ਬਚਿਆ ਹੈ। ਕੋਟਕਪੂਰੇ ਦਾ ਸਰਕਾਰੀ ਬਾਗ ਮੁਗ਼ਲ ਬਾਗ ਉਸਾਰਨ ਦੀ ਉਸ ਇਤਿਹਾਸਕ ਪਰੰਪਰਾ ਦੀ ਇਕ ਮਹੱਤਵਪੂਰਨ ਕੜੀ ਸੀ ਜੋ ਮੁਗ਼ਲ ਬਾਦਸ਼ਾਹ ਬਾਬਰ ਮੱਧ ਏਸ਼ੀਆ ਤੋਂ ਹਿੰਦੁਸਤਾਨ ਲੈ ਕੇ ਆਇਆ ਸੀ। ਮੁਗ਼ਲ ਕਲਾ ਦਾ ਪ੍ਰਭਾਵ ਹਿੰਦੁਸਤਾਨ ਦੇ ਸਥਾਨਕ ਹਾਕਮਾਂ ‘ਤੇ ਵੀ ਹੋਇਆ ਭਾਵੇਂ ਉਹ ਰਾਜਸਥਾਨ ਦੇ ਰਾਜਪੂਤ ਸਨ ਜਾਂ ਪੰਜਾਬ ਦੇ ਸਿੱਖ ਰਾਜੇ। ਕੋਟਕਪੂਰੇ ਦੇ ਸਰਕਾਰੀ ਬਾਗ ਦਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਦਰਵਾਜ਼ਾ ਹਾਲੇ ਵੀ ਕਾਇਮ ਹੈ ਪਰ ਇਸ ਨੇ ਸਕੂਲ ਦੇ ਦਫ਼ਤਰ ਦਾ ਰੂਪ ਲੈ ਲਿਆ ਹੈ। ਆਲੇ-ਦੁਆਲੇ ਦੀ ਸੜਕ ਉੱਚੀ ਹੋ ਜਾਣ ਕਾਰਨ ਇਹ ਦਰਵਾਜ਼ਾ ਹੁਣ ਗਰਕਿਆ ਜਿਹਾ ਲਗਦਾ ਹੈ। ਖ਼ੁਸ਼ਕਿਸਮਤੀ ਨਾਲ ਇਸ ਬਾਗ ਦੀਆਂ ਦੋ ਹੋਰ ਇਮਾਰਤਾਂ ਹਾਲੇ ਵੀ ਖੜ੍ਹੀਆਂ ਹਨ-ਗੋਲ ਕੋਠੀ ਅਤੇ ਹਮਾਮ (ਇਸ਼ਨਾਨ ਘਰ)।

  ਸਕੂਲ ਵਿਚ ਵੜਦਿਆਂ ਹੀ ਸਾਹਮਣੇ ਨਜ਼ਰੀਂ ਪੈਂਦੀ ਗੋਲ ਕੋਠੀ ਵਿਲੱਖਣ ਦੋ ਮੰਜ਼ਿਲਾ ਇਮਾਰਤ ਵਿਚ ਹੈ। ਫ਼ਰੀਦਕੋਟ ਸਟੇਟ ਦੀਆਂ ਇਤਿਹਾਸਕ ਇਮਾਰਤਾਂ ਵਿਚੋਂ ਸਿਰਫ ਇਹੀ ਇਕ ਇਮਾਰਤ ਹੈ ਜੋ ਗੋਲਾਕਾਰ ਹੈ। ਇਹ ਤਿੰਨ ਸਮ-ਕੇਂਦਰੀ ਚੱਕਰਦਾਰ ਕੰਧਾਂ ਦੀ ਬਣੀ ਹੋਈ ਹੈ। ਸਭ ਤੋਂ ਬਾਹਰਲੀ ਕੰਧ ਅਰਧ-ਚੱਕਰਦਾਰ ਹੀ ਹੈ। ਅਸਲ ਵਿਚ ਇਮਾਰਤ ਦਾ ਸਭ ਤੋਂ ਬਾਹਰਲਾ ਹਿੱਸਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਸਗੋਂ ਖੁੱਲ੍ਹਾ ਵਰਾਂਡਾ ਸੀ। ਪੱਛਮ ਵਾਲੇ ਪਾਸਿਉਂ ਇਕ ਪੌੜੀ ਉੱਪਰਲੀ ਮੰਜ਼ਿਲ ਨੂੰ ਜਾਂਦੀ ਹੈ ਜਿਸ ਦਾ ਸਿਰਫ਼ ਤਿੰਨ-ਚੌਥਾਈ ਭਾਗ ਛੱਤਿਆ ਹੋਇਆ ਹੈ। ਇਮਾਰਤ ਦੇ ਸਾਹਮਣੇ ਵਾਲੇ ਪਾਸੇ ਲੱਕੜ ਦੀ ਬਾਲਕੋਨੀ ਹੈ। ਡਾਟਾਂ ਨੁੱਕਰਦਾਰ ਅਤੇ ਗੋਲ, ਦੋਵੇਂ ਤਰ੍ਹਾਂ ਦੀਆਂ ਹਨ। ਨੁੱਕਰਦਾਰ ਡਾਟਾਂ ਦੀ ਵਰਤੋਂ ਮੁਸਲਿਮ ਪ੍ਰਭਾਵ ਹੇਠ ਹੋਈ ਅਤੇ ਗੋਲ ਡਾਟਾਂ ਦੀ ਬ੍ਰਿਟਿਸ਼ ਪ੍ਰਭਾਵ ਹੇਠ। ਇਮਾਰਤ ਦਾ ਪਿਛਲਾ ਹਿੱਸਾ ਡਿਗ ਚੁੱਕਾ ਹੈ। ਬਾਹਰਲੀਆਂ ਕੰਧਾਂ ਦੇ ਸਭ ਤੋਂ ਉੱਪਰਲੇ ਭਾਗ ਵਿਚ ਚੂਨੇ ਨੂੰ ਤਰਾਸ਼ ਕੇ ਬਣਾਏ ਗਏ ਜਿਓਮੈਟਰੀਕਲ ਸਜਾਵਟੀ ਨਮੂਨੇ ਸਾਲਾਨਾ ਕੀਤੀ ਜਾਂਦੀ ਕਲੀ ਦੀਆਂ ਤੈਹਾਂ ਹੇਠ ਦੱਬ ਗਏ ਹਨ। ਕੋਠੀ ਦੇ ਸਾਹਮਣੇ ਵਾਲੇ ਪਾਸੇ ਸਫ਼ੈਦ ਸੰਗਮਰਮਰ ਦੀ ਖ਼ੂਬਸੂਰਤ ਛਤਰੀ ਹੈ। ਇਸ ਦੇ ਵੱਖ-ਵੱਖ ਹਿੱਸਿਆਂ ਨੂੰ ਬਾਰੀਕੀ ਨਾਲ ਤਰਾਸ਼ਿਆ ਹੋਇਆ ਹੈ। ਹੇਠਲੇ ਹਿੱਸੇ ਵਿਚ ਫੁੱਲਦਾਰ ਡਿਜ਼ਾਈਨ ਵਿਚ ਤਰਾਸ਼ੀਆਂ ਜਾਲੀਆਂ ਹਨ ਜਿਨ੍ਹਾਂ ਵਿਚੋਂ ਕੁਝ ਟੁੱਟ ਚੁੱਕੀਆਂ ਹਨ। ਲੋਕ ਇਸ ਛਤਰੀ ਨੂੰ ਰਾਜਾ ਵਜ਼ੀਰ ਸਿੰਘ (1849-74) ਦੀ ਸਮਾਧ ਮੰਨ ਕੇ ਪੂਜਦੇ ਹਨ। ਪਰ ਰਾਜਾ ਵਜ਼ੀਰ ਸਿੰਘ ਦੀ ਸਮਾਧ ਤਾਂ ਹਰਿਆਣੇ ਵਿਚ ਕੁਰੂਕਸ਼ੇਤਰ ਨੇੜਲੇ ਕਸਬੇ ਥਾਨੇਸਾਰ ਵਿਖੇ ਹੈ ਜਿੱਥੇ ਤੀਰਥ-ਯਾਤਰਾ ਤੋਂ ਮੁੜਦੇ ਰਾਜੇ ਦਾ ਦਿਹਾਂਤ ਹੋ ਗਿਆ ਸੀ। ਉੱਥੇ ਸਮਾਧ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਹਾਲੇ ਵੀ ਫ਼ਰੀਦਕੋਟ ਕਿਹਾ ਜਾਂਦਾ ਹੈ। ਕੋਟਕਪੂਰੇ ਵਾਲੀ ਛਤਰੀ ਰਾਜਾ ਵਜ਼ੀਰ ਸਿੰਘ ਦਾ ਸਿਰਫ਼ ਯਾਦਗਾਰੀ ਚਿੰਨ੍ਹ ਹੋ ਸਕਦਾ ਹੈ।

  ਬਾਗ ਦੀ ਬਚਦੀ ਦੂਜੀ ਇਮਾਰਤ ਹਮਾਮ ਗੋਲ ਮਹਿਲ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਦੋ ਕਮਰੇ ਹਨ ਅਤੇ ਉੱਪਰਲੀ ‘ਤੇ ਇਕ। ਉੱਪਰਲੇ ਕਮਰੇ ਦੀ ਛੱਤ ਟੀਨ ਦੀਆਂ ਚਾਦਰਾਂ ਦੀ ਹੈ ਜੋ ਕਿ ਉਸ ਸਮੇਂ ਨਿਵੇਕਲੀ ਲਗਦੀ ਹੋਵੇਗੀ। ਲਗਦਾ ਹੈ ਕਿ ਹਮਾਮ ਦੀ ਉੱਪਰਲੀ ਮੰਜ਼ਿਲ ਦਾ ਕਮਰਾ ਅਸਲ ਯੋਜਨਾ ਦਾ ਹਿੱਸਾ ਨਹੀਂ ਹੈ ਕਿਉਂਕਿ ਉੱਪਰ ਜਾਣ ਲਈ ਪੌੜੀਆਂ ਦੀ ਉਸਾਰੀ ਬਾਅਦ ਵਿਚ ਕੀਤੀ ਗਈ ਹੈ ਜਿਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਇਹ ਪੌੜੀਆਂ ਇਮਾਰਤ ਦੇ ਇਸ ਪਾਸੇ ਦੀ ਚੂਨੇ ਨਾਲ ਬ੍ਰਿਟਿਸ਼ ਸ਼ੈਲੀ ਵਿਚ ਕੀਤੀ ਸਜਾਵਟ ਨੂੰ ਖ਼ਰਾਬ ਕਰਦੀਆਂ ਹਨ। ਫ਼ਰੀਦਕੋਟ ਸਟੇਟ ਦਾ ਦਰਬਾਰੀ ਇਤਿਹਾਸਕਾਰ ਸ਼ਾਹ ਵਲੀਉਲਾ ਸਿਦੀਕੀ 1903 ਵਿਚ ਉਰਦੂ ਵਿਚ ਛਪੀ ਆਪਣੀ ਕਿਤਾਬ ਆਈਨਾ-ਏ-ਬਰਾੜ ਬੰਸ ਦੀ ਤੀਸਰੀ ਜਿਲਦ ਦੇ ਪੰਨਾ ਨੰ: 670-71 ‘ਤੇ ਲਿਖਦਾ ਹੈ ਕਿ ਰਾਜਾ ਬਿਕ੍ਰਮ ਸਿੰਘ (1874-98) ਹਾਰ ਸਾਲ ਹਵਾ ਬਦਲਣ ਲਈ ਕੁਝ ਦਿਨ ਕੋਟਕਪੂਰੇ ਠਹਿਰਦਾ ਸੀ। ਇਸ ਲਈ ਉਸ ਨੇ ਬਾਗ ਵਾਲੀ ਕੋਠੀ ਵੱਡੀ ਕਰਵਾਈ ਅਤੇ ਕੁਝ ਹੋਰ ਇਮਾਰਤਾਂ ਦੀ ਉਸਾਰੀ ਵੀ ਕਰਵਾਈ। ਇਸ ਦਾ ਮਤਲਬ ਹੈ ਕਿ ਇਹ ਗੋਲ ਕੋਠੀ ਇਸ ਤੋਂ ਪਹਿਲਾਂ ਬਾਗ ਵਿਚ ਮੌਜੂਦ ਸੀ। ਇਸ ਬਾਗ ਦੀ ਉਸਾਰੀ ਰਾਜਾ ਵਜ਼ੀਰ ਸਿੰਘ ਨੇ ਕਰਵਾਈ ਹੋਵੇਗੀ। ਸ਼ਾਇਦ ਇਸੇ ਲਈ ਰਾਜੇ ਦੀ ਮੌਤ ਤੋਂ ਬਾਅਦ ਛੋਟੀ ਜਿਹੀ ਛਤਰੀ ਦੇ ਰੂਪ ਵਿਚ ਉਸ ਦੀ ਯਾਦਗਾਰ ਵੀ ਬਣਾ ਦਿੱਤੀ ਗਈ ਹੋਵੇਗੀ। 

  ਕੁਝ ਸਮਾਂ ਪਹਿਲਾਂ ਤੋਂ ਗੋਲ ਕੋਠੀ ਦੀ ਖ਼ਸਤਾ ਹਾਲਤ ਦੇਖਦਿਆਂ ਸਿੱਖਿਆ ਵਿਭਾਗ ਨੇ ਇਸ ਨੂੰ ‘ਅਸੁਰੱਖਿਅਤ ਇਮਾਰਤ’ ਕਰਾਰ ਦਿੱਤਾ ਹੋਇਆ ਹੈ ਅਤੇ ਕਈ ਵਾਰ ਇਸ ਨੂੰ ਢਾਹ ਦੇਣ ਦਾ ਵਿਚਾਰ ਵੀ ਬਣਿਆ ਹੈ। ਪਰ ਮੇਰਾ ਖ਼ਿਆਲ ਹੈ ਕਿ ਹਾਲੇ ਵੀ ਇਨ੍ਹਾਂ ਸਦੀ ਤੋਂ ਵੱਧ ਪੁਰਾਣੀਆਂ ਦੋਵਾਂ ਇਮਾਰਤਾਂ ਦੀ ਮੁਰੰਮਤ ਕਰ ਕੇ ਇਨ੍ਹਾਂ ਨੂੰ ਠੀਕ-ਠਾਕ ਕੀਤਾ ਜਾਣਾ ਚਾਹੀਦਾ ਹੈ। ਇਹ ਸਧਾਰਨ ਇਮਾਰਤਾਂ ਨਹੀਂ ਸਗੋਂ ਇਤਿਹਾਸ ਦੀਆਂ ਪੈੜਾਂ ਹਨ। ਖ਼ਾਸ ਕਰਕੇ ਗੋਲ ਕੋਠੀ ਤਾਂ ਸ਼ਹਿਰ ਦੀ ਹੀ ਨਹੀਂ, ਸਗੋਂ ਪੰਜਾਬ ਦੀ ਭਵਨ ਉਸਾਰੀ ਕਲਾ ਦਾ ਵਿਲੱਖਣ ਨਮੂਨਾ ਹੈ।

  0 notes

  Royal Dhodha House - Kotkapura (Punjab)

  0 notes

  Kotkapura is famous for its ever-closed railway crossing gate (Fatak) on the Kotkapura–Muktsar road.Immortalised by Didar Sandu in this famour Punjabi Song: “Fatak Kotkapure Da”.

  Reason for the railway crossing getting this notorious rep was Kotkapura is a railway junction on a very important railway link, being the largest Cotton market in Asia lots of goods train are loaded and Kotkapura is also a major Petroleum distribution hub with all major companies having storage and distribution facilities which required a lot of shunting to be done of the rails cars hence getting this FATAK a reputation of being closed most of the time.

  10 notes

  Kotkapura (Punjab)…City of White Gold

  Kotkapura is a historic city some 50 km from Bathinda, in the state of Punjab, India. It is the largest city in the Faridkot District and has a large cotton market, considered one of the best in Asia.It takes around 20 minutes by bus from Faridkot, 5 hours by from Chandigarh and 2.5 hours from Ludhiana,and 7 hours from New Delhi by train to reach the city.It is a central city on route to Ganganagar,Ludhiana,Bathinda,Firozpur. Kotkapura takes its name from its founder, Nawab Kapura Singh, and the word “kot”, meaning a small fort – literally the “fort of Kapura”.

  Railway Station:

  Bus Stand:

  Govt.Senior Secondary School:

  Dana Mandi:

  Harinau Fatak:

  Gurdwara:

  Bhallan, founder of the Faridkot principality, was an ardent follower Guru Har Gobind, the 6th Sikh guru. He helped Guru Har Gobind-ji in the Battle of Mehraj, but died issueless in 1643. He was succeeded by his nephew, Kapura, who founded the town of Kotkapura in 1661. Nawab Kapura was the chaudhry of eighty-four villages. Guru Gobind Singh, the 10th guru of the Sikhs, en route from Machhiwara, after staying at Dina and after short stopovers at various other places, reached Kotkapura and asked Nawab Kapura Brar for his fort to fight the pursuing Mughal army. Kapura was a Sikh, but did not want to earn the ire of the Mughals by helping Guru Gobind Singh openly in his war with them; otherwise, the famous last battle of Muktsar (Khidrane Di Dhaab; now a historic town) between Guru Gobind Singh and the Mughal army would have been fought at Kotkapura. However, Nawab refused the fort to the guru.

  After refusal from Kapura Brar, Guru Gobind Singh-ji reached the village of Dhilwan Kalan (at that time called Dhilwan Sodhian), where his relatives received him with great cordiality. At Dhilwan Kalan, one of the Prithi Chand's descendants, Kaul Sodhi, presented Guru Gobind Singh with new clothes. The guru took off his blue robe which he had been wearing since he left Machiwara, and tearing it piece by piece burned it in fire. The historic words that Guru Gobind Singh-ji are said to have uttered on this occasion are memorable: “I have torn the blue clothes which I wore, and with that the rule of the Turks and Pathans is at an end”. Some historians think that the guru said “Turks, Pathans and Kapuras”. It is believed that Guru Gobind Singh-ji stayed a couple of days at Dhilwan Kalan in the house of Sodhi Kaul on his request. On Kaul’s request, Guruji also discarded his blue dress and changed to white dress. Descendants of Kaul Sodhi’s family claim that the guru gave a “syeli topi" believed to be of the first guru, Nanak Dev-ji, and a "chola" (cloak), socks and turban, two daggers believed to belonging to Guru Gobind Singh-ji, which is still in their custody.

  Guru Gobind Singh’s clothes can still be seen at Dhilwan Kalan. Nowadays, the village is approximately 2566 hectares in area, with a population of around 7000. In memory of Guru Gobind Singh-ji’s visit to Dhilwan Kalan, “Gurdwara Godavari Sahib” is situated about 200 m east of the village. Guru Gobind Singh-ji bathed in the sarover and changed cloths provided by the residents of the village. He named the village sarover “Godavari Sar”. Guru Gobind Singh-ji announced that dipping in this sarover, now the “Holy Sarover of Gurdwara”, will bear the same pilgrimage as taking a holy dip in the Godavari River, a sacred river in central India near Nanded. The Godavari River has been held as a special place of pilgrimage for many thousands of years in central India. A dip in the holy Godavari River is considered sacred in central India, similar to taking a holy dip in the Ganges River in northern India by Hindus.

  Chaudhry Kapura, being repentant of his disgraceful act of not helping Guru Gobind Singh, later came to see the guru and asked for his forgiveness. The guru moved from Kotkapura to Dhilwan Kalan, and then to Talwandi Sabo via Guru ki Dhab. Later, in the battle of Muktsar in 1705, Nawab Kapura helped Guru Gobind Singh-ji in an underhand manner. In 1708, Kapura was slain by Isa Khan Manj. Kapura had three sons: Sukhia, Sema and Mukhia. Mukhia killed Isa Khan and took control of the entire area. Sema was also killed in this battle in 1710. Kapura’s eldest son, Sukhia, again came into power in 1720. A dispute between the sons of Sukhia, grandsons of Kapura, led to the division of the state in 1763. The older brother, Sardar Jodh Singh Brar, retained control of Kotkapura, while his younger brother, Sardar Hamir Singh Brar, was given Faridkot, which later became known as Faridkot Ryast during the British Raj. Nawab Kapura’s state was captured in 1803 by Maharaja Ranjit Singh. In 1808, Ranjit Singh captured the principality of Faridkot up to Muktsar. But Ranjit Singh vacated this area on the behest of the British.

  Despite its natural beauty, Kotkapura, like many other small towns in India, is going through “modernization” as never before. Kotkapura is also called ‘City of White Gold’ due to the its cotton market. Kotkapura is the largest cotton market in the Asia.

  Faridkot is a little smaller than Kotkapura but due to existing infrastructure of erstwhile Fardikot Riyasat. Kotkapura is famous for its ever-closed railway crossing gate on the Kotkapura–Muktsar road. However, a much-delayed flyover has saved the town from this notorious landmark.

  The flyover the infamous Fatak of Kotkapura:

  6 notes

  Dhodha the Sweet Delicacy from Kotkapura (Punjab).

  Dhodha the Sweet Delicacy from Kotkapura (Punjab).

  15 notes