• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  ਜੱਟੀ ਪੰਦਰਾਂ ਮੁਰੱਬਿਆਂ ਵਾਲੀ,
  ਭੱਤਾ ਲੈ ਕੇ ਖੇਤ ਨੂੰ ਚੱਲੀ।

  Scene from Chann Pardesi showing the women of the village taking food to the farmers working in the fields.

  5 notes

  ਪੰਜਾਬ ਦੇ ਵਿਰਸੇ ਵਿਚ ਭੱਤਾ

  'ਭੱਤਾ' ਸ਼ਬਦ ਅੱਜ ਸ਼ਾਇਦ ਨਵੀਂ ਪੀੜ੍ਹੀ ਨੂੰ ਅਣਜਾਣ ਜਿਹਾ ਲੱਗੇ। ਭੱਤਾ ਕੀ ਹੁੰਦਾ ਹੈ? ਅੱਜ ਜ਼ਿਆਦਾਤਰ ਨੌਜਵਾਨ ਪੀੜ੍ਹੀ ਨੂੰ ਪਤਾ ਵੀ ਨਹੀਂ ਹੈ। ਨਵੇਂ ਜ਼ਮਾਨੇ ਦੀ ਚਕਾਚੌਂਧ ਵਿਚ ਸਾਡਾ ਪੁਰਾਣਾ ਵਿਰਸਾ ਗੁਆਚਦਾ ਜਾ ਰਿਹਾ ਹੈ। ਅਸੀਂ ਜੇ ਆਪਣੇ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਸਾਡੇ ਪਿੰਡਾਂ ਦੀਆਂ ਸੁਆਣੀਆਂ ਖੇਤਾਂ ਵਿਚ ਕੰਮ ਕਰਦੇ ਆਪਣੇ ਪਤੀ ਵਾਸਤੇ ਜੋ ਰੋਟੀ ਲੈ ਕੇ ਜਾਂਦੀਆਂ ਸਨ, ਉਸ ਨੂੰ 'ਭੱਤਾ' ਕਿਹਾ ਜਾਂਦਾ ਸੀ। ਪੁਰਾਣੇ ਸਮੇਂ ਜਦ ਕਿਸਾਨ ਮੂੰਹ-ਹਨੇਰੇ ਉੱਠ ਕੇ ਹਲ ਜੋੜ ਕੇ ਬਿਨਾਂ ਕੁਝ ਖਾਧੇ-ਪੀਤੇ ਹੀ ਆਪਣੇ ਖੇਤਾਂ ਵਿਚ ਹਲ ਵਾਹੁਣ ਜਾਂਦਾ ਸੀ ਤਦ ਜਾਣ ਵੇਲੇ ਆਪਣੀ ਘਰ ਵਾਲੀ ਨੂੰ ਕੁਝ ਇੰਜ ਕਹਿ ਕੇ ਜਾਂਦਾ-

  ਭੱਤਾ ਲੈ ਕੇ ਆਜੀਂ ਗੋਰੀਏ,
  ਨੀ ਮੈਂ ਪਰਲੇ ਖੇਤ ਹਲ ਵਾਹੁੰਦਾ।

  ਉਸ ਦੇ ਖੇਤ ਜਾਣ ਮਗਰੋਂ ਘਰ ਦੀ ਔਰਤ ਉੱਠ ਕੇ ਘਰ ਦਾ ਸਾਰਾ ਕੰਮਕਾਰ ਕਰਦੀ। ਰੋਟੀ-ਟੁੱਕ ਕਰ ਜੁਆਕਾਂ ਨੂੰ ਸਕੂਲ ਭੇਜ ਉਹ ਘਰ ਵਾਲੇ ਦਾ ਭੱਤਾ ਤਿਆਰ ਕਰਦੀ। ਛਾਬੜੀ ਵਿਚ ਇਕ ਪਾਸੇ ਰੋਟੀਆਂ ਤੇ ਸਬਜ਼ੀ, ਅਚਾਰ, ਗੰਢਾ ਅਤੇ ਇਕ ਪਾਸੇ ਲੱਸੀ ਦਾ ਕੁੱਜਾ ਰੱਖਦੀ। ਭੱਤਾ ਤਿਆਰ ਕਰਕੇ ਜਦ ਉਹ ਛਾਬੜੀ ਸਿਰ ‘ਤੇ ਰੱਖ ਕੇ ਘਰੋਂ ਨਿਕਲਦੀ ਤਾਂ ਰਸਤੇ ਵਿਚ ਜਾਂਦੇ ਹੋਏ ਦੇਖ ਲੋਕਾਂ ਦੇ ਮੂੰਹ ਵਿਚੋਂ ਸੁਭਾਵਿਕ ਹੀ ਨਿਕਲ ਜਾਂਦਾ-

  ਜੱਟੀ ਪੰਦਰਾਂ ਮੁਰੱਬਿਆਂ ਵਾਲੀ,
  ਭੱਤਾ ਲੈ ਕੇ ਖੇਤ ਨੂੰ ਚੱਲੀ।

  ਪੁਰਾਣੇ ਸਮੇਂ ਭੱਤਾ ਲੈ ਕੇ ਔਰਤ ਨੂੰ ਖੇਤਾਂ ਵਿਚ ਬਣੀਆਂ ਨਿੱਕੀਆਂ-ਨਿੱਕੀਆਂ ਵੱਟਾਂ ‘ਤੇ ਤੁਰਨਾ ਪੈਂਦਾ। ਦੂਰ ਤੋਂ ਹੀ ਉਹ ਆਪਣੇ ਘਰ ਵਾਲੇ ਨੂੰ ਦੇਖ ਕੇ ਆਵਾਜ਼ ਦਿੰਦੀ ਹੈ-

  ਭੱਤਾ ਲੈ ਕੇ ਆਈ ਹਾਣੀਆਂ,
  ਕਿਤੇ ਵੱਟ ਤੋਂ ਤਿਲਕ ਨਾ ਜਾਵਾਂ।

  ਅੱਜਕਲ੍ਹ ਤਾਂ ਭੱਤਾ ਲੈ ਕੇ ਜਾਣ ਤਾ ਰਿਵਾਜ ਵੀ ਖ਼ਤਮ ਹੋ ਗਿਆ ਹੈ। ਹਲ ਦੀ ਥਾਂ ਟਰੈਕਟਰ ਨੇ ਲੈ ਲਈ ਹੈ। ਸਾਰੇ ਦਿਨ ਦਾ ਕੰਮ ਜੱਟ ਇਕ ਘੰਟੇ ਵਿਚ ਖ਼ਤਮ ਕਰਕੇ ਘਰ ਆ ਜਾਂਦਾ ਹੈ। ਘਰ ਆ ਕੇ ਜਦ ਉਹ ਘਰ ਵਾਲੀ ਕੋਲ ਬੈਠ ਕੇ ਰੋਟੀ ਖਾਂਦਾ ਹੈ ਤਾਂ ਮਜ਼ਾਕ ‘ਚ ਹੀ ਉਸ ਦੀ ਘਰ ਵਾਲੀ ਕਹਿੰਦੀ ਹੈ ਕਿ
  ਹੋਵੇ ਖੇਤਾਂ ਵਿਚ ਤੂੰ ਹਲ ਵਾਹੁੰਦਾ, ਪਿੰਡੋਂ ਘੁੰਡ ਕੱਢ ਕੇ ਆਉਣ ਨੂੰ ਜੀਅ ਕਰਦਾ
  ਕੁੱਜਾ ਲੱਸੀ ਦਾ ਰੋਟੀਆਂ ਰੱਖ ਸਿਰ ‘ਤੇ, ‘ਭੱਤਾ’ ਲੈ ਕੇ ਆਉਣ ਨੂੰ ਜੀਅ ਕਰਦਾ।

  3 notes

  A Punjabi farmer eating a meal brought to the fields by his wife.

  A Punjabi farmer eating a meal brought to the fields by his wife.

  82 notes

  ਛੱਡ ਝੋਨੇ ਦਾ ਖਹਿੜਾ

  ਨਾ ਬੀਜੀਂ ਨਾ ਬੀਜੀਂ ਮਿੰਨਤਾਂ ਕਰਦੀ ਤੇਰੀਆਂ ਵੇ,
  ਛੱਡ ਝੋਨੇ ਦਾ ਖਹਿੜਾ ਫ਼ਸਲਾਂ ਹੋਰ ਬਥੇਰੀਆਂ ਵੇ।
  ਹਰੀ ਭਰੀ ਧਰਤੀ ਨੂੰ ਕਿਉਂ ਤੂੰ ਬੰਜਰ ਕਰਦਾ ਏਂ,
  ਬੀਜ ਅਗੇਤਾ ਝੋਨਾ ਖੁਦ ਵੀ ਧੁੱਪੇ ਸੜਦਾ ਏਂੁੰ
  ਪੈਰਾਂ ਨਾਲ ਖਲਾਰੇਂ ਤੂੰ ਮਿੱਟੀ ਦੀਆਂ ਢੇਰੀਆਂ ਵੇ,
  ਛੱਡ ਝੋਨੇ ਦਾ ਖਹਿੜਾ ਫ਼ਸਲਾਂ ਹੋਰ ਬਥੇਰੀਆਂ ਵੇ।
  ਨਰਮਾ ਅਤੇ ਕਪਾਹਾਂ ਬੀਜ ਬਣਾ ਕੇ ਵੱਟਾਂ ਵੇ,
  ਵੱਟ ਪੂਣੀਆਂ ਰੀਝਾਂ ਨਾਲ ਤ੍ਰਿੰਝਣੀ ਕੱਤਾਂ ਵੇ।
  ਕੱਤਣੀ ਦੇ ਵਿਚ ਸ਼ੋਪ ਪੂਣੀਆਂ ਗਾਉਣ ਮੇਰੀਆਂ ਵੇ,
  ਛੱਡ ਝੋਨੇ ਦਾ ਖਹਿੜਾ ਫ਼ਸਲਾਂ ਹੋਰ ਬਥੇਰੀਆਂ ਵੇ।
  ਮਾਂਹ, ਮੋਠ ਤੇ ਮੂੰਗੀ, ਸਭ ਮਹਿੰਗੀਆਂ ਦਾਲਾਂ ਵੇ,
  ਮਾਰ ਕੇ ਹੰਭਲਾ ਇਨ੍ਹਾਂ ਨੂੰ ਖੇਤਾਂ ਵਿਚ ਪਾਲਾਂ ਵੇ।
  ਮੰਡੀ ਵਿਚ ਸਲਾਦ ਸਬਜ਼ੀਆਂ ਵਿਕਣ ਤੇਰੀਆਂ ਵੇ,
  ਛੱਡ ਝੋਨੇ ਦਾ ਖਹਿੜਾ ਫ਼ਸਲਾਂ ਹੋਰ ਬਥੇਰੀਆਂ ਵੇ।
  ਤੜਫ ਤੜਫ ਮਰ ਜਾਊ ਹਰ ਇਕ ਜਿੰਦ ਨਿਮਾਣੀ ਵੇ,
  ਜਦੋਂ ਪੰਜਾਬ ਦੀ ਧਰਤੀ ਵਿਚੋਂ ਮੁੱਕ ਜਾਊ ਪਾਣੀ ਵੇ।
  'ਛੀਨਾ' ਹੱਥੀਂ ਸਹੇੜ ਨਾ ਤੂੰ ਇਹ ਘੁੰਮਣ-ਘੇਰੀਆਂ ਵੇ,
  ਛੱਡ ਝੋਨੇ ਦਾ ਖਹਿੜਾ ਫ਼ਸਲਾਂ ਹੋਰ ਬਥੇਰੀਆਂ ਵੇ।

  By: Major Singh Chinna

  0 notes

  ਇਸ ਵਾਰ ਘੁੰਗਰੂਆਂ ਵਾਲੀ ਦਾਤੀ ਬਹੁਤ ਹੀ ਘੱਟ ਕਰੇਗੀ ਕਣਕ ਦੀ ਵਾਢੀ

  ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਆਪਣੇ ਦਮ ‘ਤੇ ਕਰਿਆ ਕਰਦੇ ਸਨ | ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਅੱਧੀ ਰਾਤੋਂ ਹੀ ਆਪਣੇ ਬਲਦ ਲੈੈ ਕੇ ਆਪਣੇ ਖੇਤ ਵਾਹੁਣ ਚੱਲ ਪੈਂਦੇ ਸਨ | ਕੋਈ ਕਿਸੇ ‘ਤੇ ਨਿਰਭਰ ਨਹੀਂ ਸੀ ਹੁੰਦਾ, ਸਭ ਆਪਣੀ ਮਰਜ਼ੀ ਨਾਲ ਕੰਮ ਕਰਦੇ ਸਨ | ਕੋਈ ਮਸ਼ੀਨੀਕਰਨ ਨਹੀਂ ਸੀ ਹੁੰਦਾ | ਸਭ ਕੰਮ ਆਪਣੇ ਢੰਗ ਨਾਲ ਕੀਤੇ ਜਾਂਦੇ ਸਨ ਜਿਸ ਕਰਕੇ ਲੋਕਾਂ ਦੇ ਸਰੀਰ ਵਿਚ ਬਹੁਤ ਜਾਨ ਸੀ | ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਉਪਰੋਕਤ ਦਰਸਾਈਆਂ ਗਈਆਂ ਸਤਰਾਂ ਮਹਿਜ ਇਕ ਪੁਰਾਣੀ ਕਹਾਵਤ ਬਣ ਕੇ ਰਹਿ ਗਈਆਂ ਹਨ | ਹੁਣ ਕੋਈ ਵੀ ਆਦਮੀ ਆਪਣਾ ਕੰਮਕਾਜ ਹੱਥੀਂ ਨਹੀਂ ਕਰਦਾ, ਸਭ ਕੁੱਝ ਮਸ਼ੀਨੀਕਰਨ ਵਿਚ ਬਦਲ ਚੁੱਕਾ ਹੈ | ਸਾਰੇ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਏ ਹਨ | ਸਮੇਂ ਦੀ ਹੁਣ ਹਰੇਕ ਆਦਮੀ ਕੋਲ ਘਾਟ ਪੈੈ ਚੁੱਕੀ ਹੈ | ਕਿਸੇ ਕੋਲ ਵਾਧੂ ਸਮਾਂ ਨਹੀਂ ਹੈ, ਜਿਸ ਕਰਕੇ ਹੁਣ ਲੋਕ ਆਪਣਾ ਕੰਮਕਾਜ ਜਲਦੀ ਕਰਵਾਉਣ ਲਈ ਮਸ਼ੀਨੀਕਰਨ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਹਨ | ਪੁਰਾਣੇ ਬਜ਼ੁਰਗਾਂ ਦੇ ਸਮੇਂ ਸਾਰੀਆਂ ਚੀਜ਼ਾਂ ਮਿਲਾਵਟ ਰਹਿਤ ਹੁੰਦੀਆਂ ਸਨ ਕਿਉਂਕਿ ਉਹ ਖਾਣ ਵਾਲੀਆਂ ਵਸਤਾਂ ਆਪਣੇ ਹੱਥੀਂ ਆਪ ਖੁਦ ਤਿਆਰ ਕਰਦੇ ਸਨ, ਜਿਸ ਕਰਕੇ ਉਹ ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਰਹਿੰਦੇ ਸਨ | ਪਰ ਹੁਣ ਸਭ ਕੁੱਝ ਉਲਟ ਹੋ ਗਿਆ ਹੈ | ਹੁਣ ਤਾਂ ਆਦਮੀ ਪੈਸੇ ਤਾਂ ਵੱਧ ਖਰਚ ਕਰ ਸਕਦਾ ਹੈ ਪਰ ਆਪ ਨੂੰ ਕੋਈ ਕੰਮ ਨਾ ਕਰਨਾ ਪਵੇ, ਸਾਰਾ ਕੰਮ ਜਲਦੀ ਅਤੇ ਆਸਾਨੀ ਨਾ ਹੋ ਜਾਵੇ |

  ਗੱਲ ਕਰੀਏ ਮੌਜੂਦਾ ਸਮੇਂ ਦੀ, ਹੁਣ ਕਣਕ ਦੀ ਫ਼ਸਲ ਦੀ ਵਢਾਈ ਦਾ ਕੰਮ ਸ਼ੁਰੂ ਹੋਣ ਦੇ ਤਕਰੀਬਨ ਨੇੜੇ ਲੱਗ ਚੁੱਕਾ ਹੈ | ਕਣਕ ਦੀ ਫ਼ਸਲ ਹਰੇ ਰੰਗ ਤੋਂ ਸੁਨਹਿਰੀ ਰੰਗ ਵਿਚ ਤਬਦੀਲ ਹੋਣ ਵਾਲੀ ਹੈ | ਮਜ਼ਦੂਰਾਂ ਨੂੰ ਇਸ ਸਮੇਂ ਆਸ ਹੁੰਦੀ ਹੈ ਕਿ ਉਹ ਕਣਕ ਦੀ ਵਢਾਈ ਕਰਕੇ ਆਪਣੇ ਪਰਿਵਾਰ ਲਈ ਦਾਣੇ ਇਕੱਠੇ ਕਰ ਲੈਣਗੇ | ਇਨ੍ਹਾਂ ਦੀਆਂ ਆਸਾਂ ‘ਤੇ ਹੁਣ ਮਸ਼ੀਨੀਕਰਨ ਦੇ ਯੁੱਗ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਹੁਣ ਜ਼ਿਆਦਾਤਰ ਲੋਕ ਕਣਕ ਦੀ ਵਢਾਈ ਕੰਬਾਈਨਾਂ ਤੋਂ ਕਰਵਾਉਣ ਲੱਗ ਪਏ ਹਨ | ਕੰਬਾਈਨ ਨਾਲ ਵਢਾਈ ਕਰਵਾਉਣ ਵਾਲੇ ਲੋਕਾਂ ਵਿਚ ਆਏ ਵਾਰ ਵਾਧਾ ਹੋ ਰਿਹਾ ਹੈ | ਇਸ ਸਾਲ ਤਾਂ 70 ਫੀਸਦੀ ਲੋਕ ਕੰਬਾਈਨਾਂ ਤੋਂ ਕਟਾਈ ਕਰਵਾਉਣ ਲਈ ਤਿਆਰ ਹਨ | ਜਿਸ ਦਾ ਅੰਦਾਜ਼ਾ ਅੱਜ ਤੋਂ ਦੋ ਮਹੀਨੇ ਪਹਿਲਾਂ ਲੱਗ ਜਾਣ ਲੱਗ ਪਿਆ ਸੀ, ਕਿਉਂਕਿ ਲੰਘੇ ਸਮਿਆਂ ਵਿਚ ਲੋਕ ਜਿਨ੍ਹਾਂ ਨੇ ਕਣਕ ਦੀ ਹੱਥੀਂ ਵਢਾਈ ਕਰਵਾਉਣੀ ਹੁੰਦੀ ਸੀ ਉਹ ਦੋ-ਤਿੰਨ ਮਹੀਨੇ ਪਹਿਲਾਂ ਹੀ ਪਰਾਲੀ ਦੇ ਸੁੱਬ ਵੱਟਣ ਲੱਗ ਪੈਂਦੇ ਸਨ | ਪਰ ਹੁਣ ਸੱੁਬ (ਬੇੜ) ਵੱਟਦੇ ਨਾਮਾਤਰ ਹੀ ਦੇਖੇ ਗਏ ਹਨ | 

  ਇਸ ਵਾਰ ਜੋ ਦਾਤੀ ਇਕ ਕਹਾਵਤ ਲਈ ਮਸ਼ਹੂਰ ਸੀ ਕਿ ‘ਦਾਤੀ ਦੇ ਲਵਾ ਦੇ ਘੰੁਗਰੂ ਹਾੜ੍ਹੀ ਵੱਢੂੰਗੀ ਬਰਾਬਰ ਤੇਰੇ’ ਉਹ ਦਾਤੀ ਬਹੁਤ ਘੱਟ ਹੀ ਕਣਕ ਦੀ ਵਢਾਈ ਕਰੇਗੀ | ਸਭ ਕੰਬਾਈਨ ਨਾਲ ਵਢਾਈ ਕਰਵਾਉਣ ਬਾਰੇ ਸੋਚ ਰਹੇ ਹਨ ਭਾਵੇਂ ਉਹ ਵੱਡਾ ਜਿਮੀਂਦਾਰ ਹੋਵੇ ਭਾਵੇਂ ਛੋਟਾ | ਸਭ ਜਲਦੀ ਹੀ ਇਸ ਤਣਾਓ ਤੋਂ ਨਿਜਾਤ ਪਾਉਣ ਬਾਰੇ ਕਹਿ ਰਹੇ ਹਨ | ਕਿਸਾਨਾਂ ਨੇ ਦੱਸਿਆ ਕਿ ਹੱਥੀਂ ਕਣਕ ਵਢਾਉਣ ਵਿਚ ਲੰਮਾ ਸਮਾਂ ਲੱਗ ਜਾਂਦਾ ਸੀ | ਪਹਿਲਾਂ ਤਾਂ ਕਣਕ ਵਢਾਉਣ ਲਈ ਮਜ਼ਦੂਰਾਂ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਹੁੰਦਾ ਸੀ ਕਿਉਂਕਿ ਮਜ਼ਦੂਰਾਂ ਦੀ ਵੱਡੀ ਘਾਟ ਪੈ ਚੁੱਕੀ ਹੈ | ਫਿਰ ਮਜ਼ਦੂਰਾਂ ਦੇ ਖਰਚੇ ਬਹੁਤ ਪੈਣ ਲੱਗ ਪਏ | ਕਣਕ ਦੀ ਵਢਾਈ ਕਰਨ ਵਾਲਿਆਂ ਨੂੰ ਕਣਕ ਅਤੇ ਤੂੜੀ ਜੋ ਦਿੱਤੀ ਜਾਂਦੀ ਹੈ ਉਹ ਕੁੱਲ ਮਿਲਾ ਕੇ 3500 ਦੇ ਖਰਚਾ ਕਰੀਬ ਪ੍ਰਤੀ ਏਕੜ ਪੈਂਦਾ ਹੈ, ਜਦਕਿ ਕੰਬਾਈਨ ਨਾਲ ਕਣਕ ਦੀ ਵਢਾਈ ਅਤੇ ਤੂੜੀ ਬਣਾਉਣ ਦਾ ਕੁੱਲ ਖਰਚਾ 2500 ਦੇ ਕਰੀਬ ਪੈਂਦਾ ਹੈ | ਬੇਸ਼ੱਕ ਰੀਪਰ ਨਾਲ ਤੂੜੀ ਬਣਾਉਣ ਨਾਲ ਤੂੜੀ ਤਾਂ ਜ਼ਰੂਰ ਘੱਟ ਬਣਦੀ ਹੈ ਪਰ ਕੰਮ ਜਲਦੀ ਖਤਮ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਿੰਨਾ ਸਮਾਂ ਫ਼ਸਲ ਦੀ ਸਾਂਭ-ਸਭਾੲੀਂ ਨਹੀਂ ਹੁੰਦੀ ਓਨਾ ਸਮਾਂ ਫਿਕਰ ਲੱਗਿਆ ਰਹਿੰਦਾ ਹੈ ਕਿ ਕਿਧਰੇ ਕੋਈ ਕੁਦਰਤੀ ਕਰੋਪੀ ਹੀ ਨਾ ਹੋ ਜਾਵੇ | ਹੱਥੀਂ ਵਢਾਈ ਕਰਨ ਤੋਂ ਬਾਅਦ ਭਰੀਆਂ ਬੰਨ੍ਹ ਕੇ ਖੇਤ ਵਿਚ ਰੱਖਣੀਆਂ ਪੈੈਂਦੀਆਂ ਹਨ | ਫਿਰ ਕਣਕ ਤਾਂ ਹੜੰਬੇ ਨਾਲ ਕਢਵਾ ਕੇ ਸਾਂਭ ਲਈ ਜਾਂਦੀ ਹੈ ਪਰ ਤੂੜੀ ਫਿਰ ਖੇਤ ਵਿਚ ਰਹਿ ਜਾਂਦੀ ਹੈ | ਡਰ ਬਣਿਆ ਰਹਿੰਦਾ ਹੈ ਕਿ ਕਿਤੇ ਹਨੇਰੀ ਆਦਿ ਨਾਲ ਉੱਡ ਨਾ ਜਾਵੇ, ਪਰ ਕੰਬਾਈਨ ਨਾਲ ਵਢਾਈ ਕਰਵਾ ਕੇ ਸਾਰਾ ਕੰਮ ਜਲਦੀ ਅਤੇ ਆਸਾਨੀ ਨਾਲ ਖਤਮ ਹੋ ਜਾਂਦਾ ਹੈ | ਇਕ ਦਿਨ ਵਿਚ ਕੰਬਾਈਨ ਵੱਢ ਦਿੰਦੀ ਹੈ ਅਤੇ ਦੋ-ਚਾਰ ਦਿਨ ਬਾਅਦ ਤੂੜੀ ਰੀਪਰ ਨਾਲ ਬਣਾ ਕੇ ਸਾਂਭ ਲਈ ਜਾਂਦੀ ਹੈ, ਜਿਸ ਕਰਕੇ ਸਾਰਾ ਕੰਮ ਜਲਦੀ ਨੇਪਰੇ ਚੜ੍ਹ ਜਾਂਦਾ ਹੈ | 

  ਇਸ ਮਸ਼ੀਨੀਕਰਨ ਦੇ ਯੁੱਗ ਵਿਚ ਸਾਰਾ ਕੰਮ ਲੋਕ ਮਸ਼ੀਨਾਂ ਨਾਲ ਕਰਵਾਉਂਦੇ ਹਨ | ਪਹਿਲਾਂ ਤਾਂ ਲੋਕ ਕਈ ਮਹੀਨੇ ਪਹਿਲਾਂ ਤਿਆਰੀ ਕਰਨ ਵਿਚ ਜੁਟ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਹਾੜੀ ਦਾ ਸਮਾਂ ਆਉਣ ਵਾਲਾ ਹੈ, ਬਾਕੀ ਕੰਮ ਨਬੇੜ ਲਈਏ ਫਿਰ ਤਾਂ ਹਾੜ੍ਹੀ ਦਾ ਕੰਮ ਲੰਮਾਂ ਸਮਾਂ ਚੱਲੇਗਾ | ਪਰ ਹੁਣ ਕੋਈ ਆਦਮੀ ਅਜਿਹਾ ਨਹੀਂ ਸੋਚਦਾ ਹੁਣ ਤਾਂ ਕਹਿੰਦੇ ਹਨ ਕਿ ਕੋਈ ਨੀਂ ਹਾੜ੍ਹੀ ਦਾ ਕੰਮ ਕਿਹੜਾ ਹੱਥੀਂ ਕਰਨਾ ਕੰਬਾਇਨ ਨਾਲ ਵਢਾ ਕੇ ਚਾਰ ਦਿਨਾਂ ਵਿਚ ਵੇਹਲੇ ਹੋ ਜਾਣਾ | ਜੋ ਪਹਿਲਾਂ ਹਾੜੀ ਦਾ ਕੰਮ ਬਹੁਤ ਲੰਮਾ ਸਮਾਂ ਚਲਦਾ ਸੀ ਹੁਣ ਤਾਂ ਇਕ ਮਹੀਨੇ ਅੰਦਰ ਹੀ ਸਾਰੇ ਲੋਕਾਂ ਦਾ ਕੰਮ ਨਿਬੜ ਜਾਂਦਾ ਹੈ | ਅਸਲ ਵਿਚ ਇਸ ਮਸ਼ੀਨੀਕਰਨ ਦੇ ਯੁੱਗ ਨੇ ਕਈਆਂ ਦੇ ਰੁਜ਼ਗਾਰ ਖੋਹ ਲਏ ਹਨ ਅਤੇ ਜੋ ਕਣਕ ਦੀ ਵਾਢੀ ਕਰਕੇ ਆਪਣੇ ਪਰਿਵਾਰ ਲਈ ਦਾਣੇ ਜਮ੍ਹਾਂ ਕਰ ਲੈਂਦੇ ਸਨ, ਉਹ ਹੁਣ ਉਨ੍ਹਾਂ ਨੂੰ ਮਹਿੰਗੇ ਭਾਅ ਖਰੀਦਣੀ ਪੈਂਦੀ ਹੈ | ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਫ਼ਸਲਾਂ ਖਰੀਦਣ ਵਾਲੇ ਲੋਕਾਂ ਨੂੰ ਸਪੈਸ਼ਲ ਛੋਟ ਦਿੱਤੀ ਜਾਵੇ ਤਾਂ ਕਿ ਸਭ ਗਰੀਬ ਵਰਗ ਦੇ ਲੋਕ ਆਪਣੇ ਪੇਟ ਆਸਾਨੀ ਨਾਲ ਪਾਲ ਸਕਣ | ਭਾਵੇਂ ਕਿ ਇਸ ਮਸ਼ੀਨੀ ਯੁੱਗ ਦਾ ਵੱਡੇ ਕਿਸਾਨਾਂ ਨੂੰ ਵੱਡਾ ਲਾਭ ਹੁੰਦਾ ਹੋਵੇ ਪਰ ਘੱਟ ਜ਼ਮੀਨਾਂ ਅਤੇ ਗਰੀਬ ਵਰਗ ਦੇ ਲੋਕਾਂ ਲਈ ਇਹ ਮਸ਼ੀਨੀ ਯੁੱਗ ਇਕ ਸਰਾਪ ਬਣ ਕੇ ਰਹਿ ਗਿਆ ਹੈ ਕਿਉਂਕਿ ਛੋਟੇ ਕਿਸਾਨਾਂ ਨੂੰ ਇਨ੍ਹਾਂ ਆਧੁਨਿਕ ਮਸ਼ੀਨਾਂ ਨੂੰ ਖਰੀਦ ਕਰਨਾ ਕਿਸੇ ਪੱਖੋਂ ਸੰਭਵ ਨਹੀਂ ਹੈ |

  1 note

  Punjaban Jattian

  So, what happens when there are no men around?

  Women take over.

  “It’s obvious, no?” That’s Inderjit Mann, 40, head of Bir village in the heart of the Doaba region in Punjab state. Only 100 families live here, and Mann says at least one male from every single household is in North America or Europe.

  Including Mann’s husband.

  She married Amarjit Mann, who is 44, about 21 years ago. It was an arranged marriage, and he lived in Hounslow, England. Inderjit soon joined him but didn’t like living there, so she decided to return to the village where her in-laws lived.

  She took over the reins of the farm.

  Two years later she had a son. He’s now 18 and away at college in Chandigarh, the capital of Punjab.

  After her son was born, Mann started an earth excavation business and bought two gigantic machines and half a dozen stone crushers. Today, she employs more than a dozen people for the business and another two dozen for the farm.

  She was soon seen locally as someone who had the smarts and gave good advice. Both men and women would flock to her house to talk about personal and business-related issues.

  So no one was surprised when, seven years ago, she decided to run for sarpanch, or village head. And no one was surprised when she won, and then won a second time in 2007.

  “She’s the man who runs the village,” says villager Razia Begum, a close female friend of Mann for two decades.

  Mann also rides a tractor, operates the excavation machines and, when needed, wades into the fields to help unclear clogged drains.

  “I have everyone’s full support … that helps,” says Mann, who wears the traditional Punjabi outfit of salwar kameez and keeps her head covered with a long scarf.

  With few men around, women gain confidence, she says. “You learn to do things on your own because there is no other way. Women empowerment is a big word around here, but I would say women take control of their lives when men aren’t around.”

  She won’t offer an opinion on women do a better job than men, but other villagers do hold that view.

  Begum points to the spanking-new school that Mann has helped build with cash flow from husbands and sons in North America and Europe, and the heritage houses she’s helped restore.

  “She’s done more in seven years than everyone else did in the last 70. She’s been good for the village.”

  16 notes

  ਤੂੰ ਤਾਂ ਜੱਟ ਪੰਜਾਬੀ ਸੂਰਮਾ

  ਬਹਿ ਕੇ ਖੇਤ ’ਚ ਕੋਲੇ ਜੱਟ ਦੇ, ਜੱਟੀ ਲੱਗੀ ਕਰਨ ਵਿਚਾਰ।
  ਵਾਹ ਲੈ ਦੱਬ ਕੇ, ਖਾ ਲੈ ਰੱਜ ਕੇ, ਪਾ ਲੈ ਖੇਤੀ ਨਾਲ ਪਿਆਰ।
  ਮਿੱਟੀ ਦੇ ਨਾਲ ਮਿੱਟੀ ਹੋ ਕੇ, ਦਿਨ ਰਾਤੀਂ ਕਰ ਲੈ ਕਾਰ।
  ਤੇਰੀ ਦਸਾਂ ਨਹੂੰਆਂ ਦੀ ਕਿਰਤ ’ਤੇ, ਸਾਰਾ ਜਿਊਂਦਾ ਹੈ ਸੰਸਾਰ।
  ਨਹੀਂ ਫਾਇਦਾ ਖਰਚ ਵਧਾਉਣ ਦਾ, ਚਾਦਰ ਦੇਖ ਕੇ ਪੈਰ ਪਸਾਰ।
  ਕਰੀਏ ਰੀਸ ਘਰਾਣੇ ਘਰਾਂ ਦੀ, ਕਰ ਖੇਤੀ ਜੋ ਖੁੱਡ ਚਾਰ।
  ਲੱਸੀ, ਦੁੱਧ, ਘਿਓ, ਮੱਖਣ ਛੱਡ ਕੇ, ਨਾ ਨਸ਼ੇ ਬਣਾ ਲਈਂ ਯਾਰ।
  ਜਿਹੜੇ ਨਸ਼ਿਆਂ ਉਤੇ ਗਿੱਝ ਗਏ, ਉਹ ਛੇਤੀ ਬੋਲਦੇ ਪਾਰ।
  ਤੂੰ ਤਾਂ ਜੱਟ ਪੰਜਾਬੀ ਸੂਰਮਾ, ਦੇਖੀਂ ਜਾਈਂ ਨਾ ਹਿੰਮਤ ਹਾਰ।
  ਮੁਧਕਰ ਚੁੱਕਣੇ, ਮੂੰਗਲੀਆਂ ਫੇਰਨੀਆਂ ਆਪਣੇ ਸ਼ੌਂਕ ਨਾ ਦਈਂ ਵਿਸਾਰ।
  ਠੇਕੇ, ਥਾਣੇ, ਕਚਹਿਰੀਆਂ ਨਾ ਆਪਣੇ ਬਣਾ ਲਈਂ ਯਾਰ।
  ਕਰਾ ਕੇ ਲੋਨ ਰੁਪੱਈਏ ਲੈਣ ਦਾ, ਲਈਂ ਤੋਰ ਨਾ ਨਵਾਂ ਵਪਾਰ।
  ਲੀਹ ਪਿਓ ਦਾਦੇ ਦੀ ਸੋਹਣਿਆ, ਨਾ ਆਪਣੇ ਮਨੋਂ ਵਿਸਾਰ।
  ਹਲ ਵਾਹ ਲੈ ਡੂੰਘਾ ਮਾਹੀਆ ਵੇ, ਤੇਰਾ ਭਲਾ ਕਰੂ ਕਰਤਾਰ।
  ਮਾਂ ਹੁੰਦੀ ਪੈਲੀ ਜੱਟ ਦੀ, ਵਿੱਚ ਸਿੱਟਾ ਮਿਹਨਤ ਦਾ ਮਾਰ।
  ਵੇ ਨਾ ਦਿਲ ਦਿਲਗੀਰੀ ਧਾਰ ਲਈਂ, ਕੰਮ ਵਿਊਂਤ ਦੇ ਨਾਲ ਸੰਵਾਰ।
  ਮਾੜੀ ਆਦਤ ਨਹੀਂ ਸਹੇੜਨੀ, ਸੁੱਚੀ ਹੱਥੀਂ ਕਰ ਲਈਂ ਕਾਰ।
  ਆਪੇ ਸੱਚੇ ਪਾਤਸ਼ਾਹ ਦੇਣਗੇ, ਮੂੰਗੋ ਵਾਲਾ ਰਿਹਾ ਉਚਾਰ।

  3 notes

  Mutiyaran (Punjabi Women)

  Mutiyaran (Punjabi Women)

  6 notes

  Gidha Wajan Marda…

  3 notes

  Saade Pind Rabb Vasda - Village Barwa, Distt: Ropar (Punjab).

  Watch the village and the highlight of this episode is the Women of the Village enjoying the season by singing.

  2 notes

  Pind Da Khoo…a Scene taken from Long Da Lishkara (Punjab Film) directed by Harpal Tiwana.

  3 notes

  ਚੁੰਨੀ….

  ਚੰਨੀ‘ ਪੰਜਾਬਣ ਮੁਟਿਆਰ ਦੀ ਪਛਾਣ ਹੈ ਤੇ ਪੰਜਾਬਣ ਦੇ ਸਿਰ ਦਾ ਤਾਜ ਹੈ,
  ਜੋ ਉਸਦੇ ਸੁਹੱਪਣ ਤੇ ਮਾਣ ਸਨਮਾਨ ਨੂੰ ਵਧਾਉਂਦੀ ਹੈ।

  'ਚੁੰਨੀ‘ ਗੈਰਤ ਦੀ ਪ੍ਰਤੀਕ ਹੈ।
  'ਚੁੰਨੀ‘ ਲੱਜਾ ਹੈ, ਹਯਾ ਤੇ ਪਾਕੀਜ਼ਗੀ ਦਾ ਚਿੰਨ ਹੈ।
  ਪਿੰਡਾਂ ਦੀਆਂ ਕੁੜੀਆਂ ਵੀ ਇਹ ਪ੍ਰਭਾਵ ਕਬੂਲ ਰਹੀਆਂ ਹਨ। ਉਂਝ ਵੀ ਅੱਜ-ਕੱਲ੍ਹ ਚੁੰਨੀ ਦਾ ਅਕਾਰ ਘਟ ਗਿਆ ਹੈ, ਜਿੱਥੇ ਪਹਿਲਾਂ ਦੋ ਤੋਂ ਢਾਈ ਮੀਟਰ ਲੰਬੀ ਤੇ ਇਕ ਮੀਟਰ ਚੌੜੀ ਚੁੰਨੀ ਸੂਟ ਅਤੇ ਪਹਿਨਣ ਵਾਲੀ ਦੇ ਸੁਹੱਪਣ ਵਿਚ ਜਾਨ ਪਾ ਦਿੰਦੀ ਸੀ, ਉਥੇ ਅੱਜ-ਕੱਲ੍ਹ ਚੁੰਨੀ ਨੂੰ ਸਿਰ ‘ਤੇ ਲੈਣਾ ਤਾਂ ਘਟਿਆ ਹੀ ਹੈ ਪਰ ਬਹੁਤੀਆਂ ਕੁੜੀਆਂ ਦੋਵਾਂ ਮੋਢਿਆਂ ਦੀ ਥਾਂ ਛੋਟੇ ਅਕਾਰ ਦੀ ਚੁੰਨੀ ਇਕ ਮੋਢੇ ‘ਤੇ ਲਟਕਾਈ ਫਿਰਦੀਆਂ ਹਨ। ਟੈਲੀਵਿਜ਼ਨ ਅਤੇ ਫ਼ਿਲਮਾਂ ਨੇ ਫੈਸ਼ਨ ਦੇ ਰੰਗ ਵਿਚ ਸਾਨੂੰ ਇਸ ਕਦਰ ਡੁਬੋ ਦਿੱਤਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਇਸ ਫੈਸ਼ਨ ਦੇ ਖੁਮਾਰ ਵਿਚ ਡੁੱਬ ਰਹੇ ਹਾਂ। ਭਾਵੇਂ ਅੱਜ ਪੱਛਮਵਾਦ ਸਾਡੇ ਪੰਜਾਬੀ ਸੱਭਿਆਚਾਰ ‘ਤੇ ਭਾਰੂ ਹੋ ਰਿਹਾ ਹੈ, ਪਰ ਸਾਡਾ ਪਹਿਰਾਵਾ ਪੱਛਮੀ ਦੇਸ਼ਾਂ ਦੀਆਂ ਔਰਤਾਂ ਵੀ ਅਪਣਾ ਰਹੀਆਂ ਹਨ।
  ਅੱਜ-ਕੱਲ੍ਹ ਦੇ ਮਾਪੇ ਆਪਣੀਆਂ ਕੁੜੀਆਂ ਨੂੰ ਬਚਪਨ ਤੋਂ ਹੀ ਸਲਵਾਰ-ਕਮੀਜ਼ ਤੇ ਚੁੰਨੀ ਦੀ ਥਾਂ ਜੀਨ, ਟੌਪ-ਸ਼ਰਟ ਪਹਿਨਾਉਂਦੇ ਹਨ ਕਿਉਂਕਿ ਉਹ ਆਪਣੇ-ਆਪ ਨੂੰ ਮਾਡਰਨ ਅਖਵਾਉਂਦੇ ਹਨ। ਆਪਣੇ ਵਿਰਸੇ ਦੇ ਦਾਇਰਿਆਂ ਤੋਂ ਬਾਹਰ ਹੋ ਕੇ ਮਾਡਰਨ ਅਖਵਾਉਣਾ ਇਕ ਕੋਝਾ ਯਤਨ ਹੈ। ਜੇਕਰ ਇਸੇ ਤਰ੍ਹਾਂ ਹੀ ਪੰਜਾਬਣ ਮੁਟਿਆਰਾਂ ਦਾ ਚੁੰਨੀ ਨੂੰ ਤਿਲਾਂਜਲੀ ਦੇਣ ਦਾ ਰੁਝਾਨ ਜਾਰੀ ਰਿਹਾ ਤਾਂ ਚੁੰਨੀ ਇਕ ਦਿਨ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗੀ ਅਤੇ ਜਿਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਜੋ ਕੌਮਾਂ ਆਪਣਾ ਸਾਹਿਤ, ਸੱਭਿਆਚਾਰ, ਬੋਲੀ ਤੇ ਪਹਿਰਾਵਾ ਭੁੱਲ ਜਾਂਦੀਆਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ। ਪਰ ਅਸੀਂ ਹੁਣ ਵੇਖਣਾ ਹੈ ਕਿ ਅਸੀਂ ਜਿਉਂਦੇ ਰਹਿਣਾ ਹੈ ਜਾਂ…?

  ਅੱਜ ਦੀਆਂ ਕੁੜੀਆਂ ਸਿਰ ਤੇ ਚੂੰਨੀ ਲੈ ਕੇ ਰਾਜੀ ਕਿਓਂ ਨਹੀ ਹਨ..??

  6 notes

  Clip from Chann Pardesi the National Award Winning Punjabi film.

  1 note

  Bhangra Dancers Painting

  Bhangra Dancers Painting

  7 notes

  Putt Jatan De from the Punjabi film Putt Jatan De

  2 notes