• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  ਖਿੜ-ਖਿੜ ਹੱਸਦੀ ਏ, ਖਿੜਦਾ ਗੁਲਾਬ ਜਿਵੇਂ…

  ਮਨੁੱਖ ਆਪਣੇ ਮਨ ਦੇ ਭਾਵ ਕਈ ਢੰਗਾਂ ਨਾਲ ਪ੍ਰਗਟ ਕਰਦਾ ਹੈ। ਮਨ ‘ਚੋਂ ਉੱਠਦੀਆਂ ਖ਼ੁਸ਼ੀ ਦੀਆਂ ਤਰੰਗਾਂ ਨੂੰ ਉਹ ਹੱਸ ਕੇ ਪ੍ਰਗਟ ਕਰਦਾ ਹੈ। ਦੁੱਖ ਅਤੇ ਬੇਵਸੀ ਸਮੇਂ ਉਹ ਹੰਝੂ ਕੇਰ ਕੇ ਆਪਣੇ ਬੋਝਲ ਮਨ ਨੂੰ ਹਲਕਾ ਕਰਦਾ ਹੈ। ਰੁੱਖਾਂ, ਜੰਗਲਾਂ, ਪਹਾੜੀ ਕੰਦਰਾਂ ਤੋਂ ਸ਼ੁਰੂ ਹੋਈ ਮਨੁੱਖੀ ਸੱਭਿਅਤਾ ਮਸ਼ੀਨੀ ਯੁੱਗ ਵਿੱਚ ਪਹੁੰਚ ਚੁੱਕੀ ਹੈ। ਮਸ਼ੀਨਾਂ ਸੰਗ ਮਸ਼ੀਨ ਬਣੇ ਮਨੁੱਖ ਦੀ ਜ਼ਿੰਦਗੀ ਰਸਹੀਣ ਅਤੇ ਨੀਰਸ ਹੁੰਦੀ ਜਾ ਰਹੀ ਹੈ। ਤਣਾਅ ਭਰੀ ਜ਼ਿੰਦਗੀ ‘ਚ ਰੋਣ ਦੇ ਮੌਕੇ ਵਧਦੇ ਜਾ ਰਹੇ ਹਨ ਅਤੇ ਹਾਸਾ ਠੱਠਾ ਗੁੰਮ ਹੁੰਦਾ ਜਾ ਰਿਹਾ ਹੈ। ਨਿੱਜ ਵਾਲੀ ਦੌੜ ‘ਚ ਉਲਝ ਕੇ ਉਹ ਖ਼ੁਸ਼ੀਆਂ-ਖੇੜਿਆਂ ਅਤੇ ਮੋਹ-ਮੁਹੱਬਤਾਂ ਵਾਲੀ ਦਾਤ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਸਾਡੇ ਬਜ਼ੁਰਗਾਂ ਵੱਲੋਂ ਸਿਰਜੇ ਅਨਮੋਲ ਬਚਨ, ‘ਹੱਸਦਿਆਂ ਦੇ ਘਰ ਵੱਸਦੇ’ ਉਸ ਦੇ ਚੇਤਿਆਂ ਵਿੱਚੋਂ ਵਿੱਸਰਦੇ ਜਾ ਰਹੇ ਹਨ।

  ਹਾਸਾ, ਅਰੋਗ ਸਰੀਰ ਦੀ ਨਿਸ਼ਾਨੀ ਹੈ ਕਿਉਂਕਿ ਹੱਸਣਾ ਆਪਣੇ-ਆਪ ਵਿੱਚ ਚੰਗੀ ਕਸਰਤ ਹੈ। ਜਦੋਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਸਰੀਰ ਵਿੱਚ ਖ਼ੂਨ ਦਾ ਸੰਚਾਰ ਤੇਜ਼ ਹੁੰਦਾ ਹੈ ਜੋ ਖ਼ੂਨ ਦੇ ਦਬਾਓ ਨੂੰ ਠੀਕ ਰੱਖਣ ‘ਚ ਮਦਦਗਾਰ ਹੁੰਦਾ ਹੈ। ਹੱਸਣ ਨਾਲ ਸਰੀਰ ਅੰਦਰ ਅਜਿਹੇ ਸੈੱਲਾਂ ਵਿੱਚ ਵਾਧਾ ਹੁੰਦਾ ਹੈ ਜਿਹੜੇ ਵਾਇਰਸ ਤੋਂ ਪੈਦਾ ਹੋਣ ਵਾਲੇ ਰੋਗਾਂ ਅਤੇ ਟਿਊਮਰ ਸੈੱਲਾਂ ਨੂੰ ਨਸ਼ਟ ਕਰ ਦਿੰਦੇ ਹਨ। ਹੱਸਣ ਨਾਲ ਤਣਾਅ ਦੇਣ ਵਾਲੇ ਹਾਰਮੋਨਾਂ ਦਾ ਪੱਧਰ ਵੀ ਘਟਦਾ ਹੈ। ਐਨੇ ਫਾਇਦੇ ਦੇਣ ਵਾਲਾ ਹਾਸਾ ਜੋ ਸਾਡੀ ਸਿਹਤ ਲਈ ਇੱਕ ਟਾਨਿਕ ਦਾ ਕੰਮ ਕਰਦਾ ਹੈ, ਵਰਗੀ ਅਨਮੋਲ ਦਾਤ  ਕੁਦਰਤ ਨੇ ਸਾਨੂੰ ਬਗੈਰ ਕੁਝ ਖ਼ਰਚਿਆਂ ਇੱਕ ਤੋਹਫ਼ੇ ਦੇ ਰੂਪ ਵਿੱਚ ਦਿੱਤੀ ਹੈ ਜੋ ਸਿਰਫ਼ ਮਨੁੱਖ ਦੇ ਹਿੱਸੇ ਆਈ ਹੈ। ਹੱਸਣ-ਹਸਾਉਣ ਵਾਲੇ ਮਨੁੱਖ ਦੀ ਸ਼ਖ਼ਸੀਅਤ ਵਿੱਚ ਅਜਿਹੀ ਖਿੱਚ ਹੁੰਦੀ ਹੈ ਜੋ ਹਰੇਕ ਨੂੰ ਆਪਣਾ ਬਣਾ ਲੈਂਦੀ ਹੈ। ਸਦਾ ਚੜ੍ਹਦੀ ਕਲਾ ‘ਚ ਰਹਿਣ ਵਾਲਾ ਮਨੁੱਖ ਰੋਂਦੂਆਂ ਤੋਂ ਵੱਧ ਲੰਮੀ ਉਮਰ ਭੋਗਦਾ ਹੈ। ਇਸੇ ਲਈ ਤਾਂ ਕਿਸੇ ਨੇ ਕਿਹਾ ਹੈ:
  ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ,
  ਹਾਸੇ ਨਾਲ ਕਾਇਮ ਹੈ ਜਵਾਨੀ ਦੋਸਤੋ।

  ਅੱਲ੍ਹੜ ਉਮਰੇ ਤਾਂ ਹਾਸੇ ਆਪਣੇ ਆਪ ਹੀ ਫੁੱਟ-ਫੁੱਟ ਪੈਂਦੇ ਹਨ। ਮਨਾਂ ਅੰਦਰ ਮੌਲਦੀ ਖ਼ੁਸ਼ੀ ਨੌਜਵਾਨਾਂ ਦੇ ਚਿਹਰਿਆਂ ‘ਤੇ ਖਿੜਦੇ ਫੁੱਲਾਂ ਦੀ ਰੰਗਤ ਲਿਆ ਦਿੰਦੀ ਹੈ। ਇਕੱਠੀਆਂ ਹੋਈਆਂ ਮਦਮਸਤ ਜਵਾਨੀਆਂ ਜਦੋਂ ਇੱਕ ਦੂਜੇ ਨਾਲ ਹਾਸੇ ਠੱਠੇ ਕਰਦੀਆਂ, ਖਿੜ-ਖਿੜ ਹੱਸਦੀਆਂ ਹਨ ਤਾਂ ਉਹ ਛਲ-ਕਪਟ ਤੋਂ ਰਹਿਤ ਨਿਰਛਲ ਹਾਸੇ ਹਵਾਵਾਂ ‘ਚ ਅਜਿਹੀਆਂ ਖ਼ੁਸ਼ਬੋਆਂ ਘੋਲਦੇ ਹਨ ਜਿਹੜੀਆਂ ਆਲੇ-ਦੁਆਲੇ ਨੂੰ ਵੀ ਨਸ਼ਿਆਂ ਦਿੰਦੀਆਂ ਹਨ ਅਤੇ ਉਨ੍ਹਾਂ ਹਾਸਿਆਂ ਨੂੰ ਤੱਕ ਕੇ ਨਵੇਂ ਗੀਤ ਰਚੇ ਜਾਂਦੇ ਹਨ:
  ਖਿੜ-ਖਿੜ ਹੱਸਦੀ ਏ, ਖਿੜਦਾ ਗੁਲਾਬ ਜਿਵੇਂ…

  ਹਰ ਮੁਟਿਆਰ ਦੀ ਸੱਧਰ ਹੁੰਦੀ ਹੈ ਕਿ ਉਸ ਦਾ ਸਾਥੀ ਜ਼ਿੰਦਾਦਿਲ, ਕਾਮਾ, ਰੋਂਦਿਆਂ ਨੂੰ ਹਸਾਉਣ ਵਾਲਾ ਅਤੇ ਦੁੱਖ ਤਕਲੀਫ਼ ਸਮੇਂ ਅਡੋਲ ਖੜ੍ਹਾ ਰਹਿਣ ਵਾਲਾ ਹੋਵੇ, ਜੋ ਜ਼ਿੰਦਗੀ ਦੇ ਹਰ ਪਲ ‘ਚ ਉਸ ਦਾ ਸਾਥ ਦੇਣ ਵਾਲਾ ਹੋਵੇ ਅਤੇ ਹਰ ਦੁੱਖ-ਸੁੱਖ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਹੌਸਲੇ ਨਾਲ ਉਸ ਦਾ ਸਾਥ ਦੇਵੇ ਪਰ ਇਸ ਦੇ ਉਲਟ ਜੇ ਉਸ ਦਾ ਹਮਸਫ਼ਰ ਹਰ ਵਕਤ ਦੁੱਖਾਂ, ਤਕਲੀਫ਼ਾਂ ਨੂੰ ਵਧਾ ਚੜ੍ਹਾ ਕੇ ਸੋਗੀ ਜਿਹਾ ਬਣ ਕੇ ਸਾਰਾ ਦਿਨ ਖਿਝਦਾ ਰਹੇ, ਮੱਥੇ ‘ਤੇ ਤਿਊੜੀਆਂ ਪਾਈ ਰੱਖੇ ਤਾਂ ਉਹ ਉਸ ਦੀ ਸ਼ਿਕਾਇਤ ਆਪਣੀ ਨਣਦ ਕੋਲ ਕਰਦੀ ਹੈ:
  ਤੇਰੇ ਵੀਰ ਦਿਆਂ ਬੁੱਲ੍ਹਾਂ ‘ਤੇ ਹਮੇਸ਼ਾਂ ਰਹਿੰਦੀ ਚੁੱਪ,
  ਹਾੜ੍ਹ ਦੇ ਮਹੀਨੇ ਜਿਵੇਂ ਵੱਢ ਖਾਣੀ ਧੁੱਪ।
  ਆਖ ਨੀਂ ਨਣਾਨੇ ਤੇਰੇ ਵੀਰ ਨੂੰ,
  ਤਿਊੜੀਆਂ ਨਾ ਕੱਸਿਆ ਕਰੇ,
  ਕਦੇ ਤਾਂ ਭੈੜਾ ਹੱਸਿਆ ਕਰੇ,
  ਮੇਰੇ ਸੀਨੇ ‘ਚ ਸੁਗੰਧੀ ਵਾਂਗੂੰ ਵੱਸਿਆ ਕਰੇ।

  ਜੇ ਕਿਸੇ ਦਾ ਜੀਵਨ ਸਾਥੀ ਖ਼ੁਸ਼ਮਿਜ਼ਾਜ ਹੋਵੇ, ਉਸ ਦਾ ਹਸੂੰ-ਹਸੰੂ ਕਰਦਾ ਚਿਹਰਾ ਹਰੇਕ ਦੀ ਖਿੱਚ ਦਾ ਕੇਂਦਰ ਰਹੇ ਤੇ ਘਰ ਦਾ ਵਿਹੜਾ ਹਮੇਸ਼ਾਂ ਖੁਸ਼ੀਆਂ ਖੇੜਿਆਂ ਨੂੰ ਸਿਜਦਾ ਕਰਦਾ ਹੋਵੇ ਤਾਂ ਉਹ ਉਸ ਮਾਹੀ ਦੀ ਸਿਫ਼ਤ ਮੱਲੋ-ਮੱਲੀ ਕਰਨ ਲੱਗ ਪੈਂਦੀ ਹੈ:
  ਅੰਤੋਂ ਪਿਆਰੀ ਮੈਨੂੰ ਤੂੰ ਨੀਂ ਨਣਦੇ,
  ਤੈਥੋਂ ਪਿਆਰਾ ਲੱਗੇ ਤੇਰਾ ਵੀਰ ਨੀਂ,
  ਜਦ ਗੱਲਾਂ ਕਰਦਾ, ਦੰਦਾਂ ਦਾ ਹੱਸਦਾ ਪੀੜ੍ਹ ਨੀਂ।

  ਖ਼ੁਸ਼ੀ ਅਤੇ ਗ਼ਮ ਜ਼ਿੰਦਗੀ ਦੇ ਦੋ ਅਹਿਮ ਹਿੱਸੇ ਹੁੰਦੇ ਹਨ। ਜ਼ਿੰਦਗੀ ਦੇ ਰਾਹ ‘ਤੇ ਚੱਲਦਿਆਂ ਸਾਨੂੰ ਹੱਸਣ ਦੇ ਮੌਕੇ ਤਲਾਸ਼ਣੇ ਪੈਂਦੇ ਹਨ। ਦੂਜਿਆਂ ਤੋਂ ਅੱਗੇ ਨਿਕਲਣ ਵਾਲੀ ਦੌੜ ‘ਚ ਪੈ ਕੇ ਅਸੀਂ ਸਿਰਫ਼ ਧਨ ਕਮਾਉਣ ਦੇ ਹੀ ਮੌਕੇ ਭਾਲਦੇ ਰਹਿੰਦੇ ਹਾਂ। ਹਰ ਥਾਂ ਅਸੀਂ ਨਿੱਜ ਨੂੰ ਪਹਿਲ ਦੇ ਕੇ ਦੂਜਿਆਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਕਰਦੇ। ਅਸੀਂ ਖ਼ੁਦ ਵੀ ਭਾਵਨਾਵਾਂ ਤੋਂ ਸੱਖਣੇ ਹੋ ਕੇ ਇੱਕ ਮਸ਼ੀਨ ਦੀ ਤਰ੍ਹਾਂ ਭੱਜੇ-ਨੱਠੇ ਫਿਰਦੇ ਰਹਿੰਦੇ ਹਾਂ ਅਤੇ ਜ਼ਿੰਦਗੀ ਦੇ ਅਨਮੋਲ ਪਲ ਅਜਾਈਂ  ਗਵਾ ਦਿੰਦੇ ਹਾਂ:
  ਕੌਣ ਖ਼ੁਸ਼ੀ ਉਧਾਰੀ ਦੇਵੇ,
  ਕੌਣ ਸੁਦਾਗਰ ਹਾਸੇ ਦਾ।

  ਸਾਡੇ ਬਜ਼ੁਰਗਾਂ ਨੂੰ ਕਿਸੇ ਡਾਕਟਰ ਨੇ ਨਹੀਂ ਸੀ ਦੱਸਿਆ ਕਿ ਹਾਸਾ, ਲੰਮੀ ਉਮਰ ਦਾ ਰਾਜ਼ ਹੈ ਪਰ ਫਿਰ ਵੀ ਉਨ੍ਹਾਂ ਨੇ ਹਾਸੇ ਦੀ ਅਹਿਮੀਅਤ ਨੂੰ ਸਮਝਿਆ ਸੀ। ਇਸੇ ਲਈ ਤਾਂ ਵਿਆਹ-ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ‘ਤੇ ਉਹ ਹਾਸਾ ਉਤਪੰਨ ਕਰ ਲੈਂਦੇ ਸਨ। ਨਾਨਕਾ ਮੇਲ ਅਤੇ ਦਾਦਕੀਆਂ ਦੇ ਵਿਚਕਾਰ ਦਿੱਤੀਆਂ ਜਾਂਦੀਆਂ ਸਿੱਠਣੀਆਂ ਖ਼ੁਸ਼ੀਆਂ-ਖੇੜੇ ਪੈਦਾ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਸਨ। ਜਾਂਞੀਆਂ ਨੂੰ ਲਾਏ ਜਾਂਦੇ ਦੋਹੇ ਹਾਸਿਆਂ ਦੀ ਛਹਿਬਰ ਲਾ ਦਿੰਦੇ ਸਨ। ਬਰਾਤ ਨਾਲ ਆਏ ਨਕਲਚੀ ਸਾਰੇ ਪਿੰਡ ਨੂੰ ਖ਼ੂਬ ਹਸਾ ਜਾਂਦੇ ਸਨ। ਜਦੋਂ ਪੈਂਦੇ ਗਿੱਧੇ ਦੀ ਧਮਕਾਰ ਧਰਤੀ ਹਿੱਲਣ ਲਾ ਦਿੰਦੀ ਤਾਂ ਸਿਆਣੀ ਜਿਹੀ ਮੇਲਣ ਇਸ ਸੱਚਾਈ ਨੂੰ ਸਭ ਦੇ ਰੂ-ਬ-ਰੂ ਕਰ ਦਿੰਦੀ:
  ਕਦੇ ਹੱਸ ਵੇ ਮਨਾਂ, ਕਦੇ ਖੇਡ ਵੇ ਮਨਾਂ।
  ਇਸ ਜੱਗ ‘ਤੇ ਨਹੀਂ ਆਉਣਾ ਫੇਰ ਵੇ ਮਨਾਂ।

  ਦੋ ਕੁ ਦਹਾਕੇ ਪਹਿਲਾਂ ਆਮ ਹੀ ਸਾਂਝੇ ਪਰਿਵਾਰ ਹੁੰਦੇ ਸਨ। ਜਦੋਂ ਵੀ ਪਰਿਵਾਰ ਇਕੱਠਾ ਹੋ ਕੇ ਬੈਠਦਾ ਹਾਸਿਆਂ ਦੀ ਛਹਿਬਰ ਲੱਗ ਜਾਂਦੀ। ਦਿਓਰ-ਭਾਬੀ ਦੀ ਨੋਕ-ਝੋਕ ਸਾਰਾ ਦਿਨ ਵਿਹੜੇ ‘ਚ ਰੌਣਕਾਂ ਬਿਖੇਰਦੀ ਰਹਿੰਦੀ। ਭਾਵੇਂ ਭਾਬੀ ਵੱਲੋਂ ਦਿਓਰ ਨੂੰ ਇਉਂ ਵੀ ਕਿਹਾ ਜਾਂਦਾ:
  ਛੋਟਾ ਦਿਓਰ ਬੜਾ ਟੁੱਟ ਪੈਣਾ,
  ਹੱਸਦੀ ਦੇ ਦੰਦ ਗਿਣਦਾ।

  ਹਰ ਮਨੁੱਖ ਦਾ ਆਪਣਾ-ਆਪਣਾ ਸੁਭਾਅ ਹੁੰਦਾ ਹੈ। ਕਈ ਰੋਂਦਿਆਂ ਨੂੰ  ਵੀ ਹਸਾ ਦਿੰਦੇ ਹਨ ਅਤੇ ਜਿੱਥੇ ਬੈਠਦੇ ਹਨ, ਮਹਿਫ਼ਲਾਂ ‘ਚ ਆਪਣੇ ਹਾਸਿਆਂ ਨਾਲ ਹਰ ਇੱਕ ਨੂੰ ਕਹਿਕਹਾਂ ਲਾਉਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹੀ ਮਹਿਫ਼ਲ ਵਿੱਚੋਂ ਕਿਸੇ ਦਾ ਉੱਠਣ ਨੂੰ ਦਿਲ ਨਹੀਂ ਕਰਦਾ। ਕਈ ਆਪਣੀਆਂ ਈਰਖਾ ਤੇ ਸਾੜੇ ਭਰੀਆਂ ਗੱਲਾਂ ਨਾਲ ਖਿੜੇ ਚਿਹਰਿਆਂ ‘ਤੇ ਵੀ ਮੁਰਦਾ ਸ਼ਾਂਤੀ ਲਿਆ ਦਿੰਦੇ ਹਨ। ਉਨ੍ਹਾਂ ਦੇ ਮਹਿਫ਼ਲ ‘ਚ ਦਾਖਲ ਹੁੰਦਿਆਂ ਹੀ ਵੀਰਾਨੀ ਛਾ ਜਾਂਦੀ ਹੈ। ਹਾਸੇ ‘ਤੇ ਲੱਗਦਾ ਕੁਝ ਨਹੀਂ, ਬਸ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੁੰਦੀ ਹੈ। ਜੇ ਅਸੀਂ ਆਪਣੇ ਮਨ ‘ਚੋਂ ਈਰਖਾ, ਸਾੜਾ ਕੱਢ ਦੇਵਾਂਗੇ ਤਾਂ ਸਾਨੂੰ ਹਰ ਕੋਈ ਆਪਣਾ ਨਜ਼ਰ ਆਵੇਗਾ। ਸਾਡੇ ਖ਼ੁਸ਼ੀ ਭਰੇ ਨੈਣਾਂ ਨੂੰ ਸਭ ਕੁਝ ਸੋਹਣਾ ਤੇ ਚੰਗਾ ਹੀ ਨਜ਼ਰ ਆਵੇਗਾ। ਸ਼ਾਇਦ ਏਸੇ ਲਈ ਕਿਸੇ ਨੇ ਈਰਖਾ ਸਾੜਾ ਛੱਡ ਦੇਣ ਦੀ ਬੇਨਤੀ ਕੀਤੀ ਹੋਵੇਗੀ:
  ਵਗਦੀ ਏ ਰਾਵੀ ਚੰਨਾ,
  ਵਿੱਚ ਸਿੱਟਦੀ ਆਂ ਪਤਾਸੇ ਵੇ,
  ਛੱਡ ਈਰਖਾ ਤੇ ਸਾੜਾ,
  ਵੰਡ ਜੱਗ ਵਿੱਚ ਹਾਸੇ ਵੇ।

  ਮਨੁੱਖੀ ਜ਼ਿੰਦਗੀ ਬੜੀ ਅਨਮੋਲ ਹੈ। ਇਸ ਨੂੰ ਵਧੀਆ ਢੰਗ ਨਾਲ ਜਿਊਣ ਲਈ ਆਉ ਆਪਣੇ ਘਰਾਂ ਦੇ ਵਿਹੜੇ ਹਾਸਿਆਂ ਨਾਲ ਭਰੀਏ। ਸਦਾ ਚੜ੍ਹਦੀ ਕਲਾ ਵਿੱਚ ਰਹਿ ਕੇ ਜ਼ਿੰਦਗੀ ਪ੍ਰਤੀ ਹਾਂ-ਪੱਖੀ ਨਜ਼ਰੀਆ ਅਪਣਾਈਏ। ਕੁਦਰਤ ਨੂੰ ਪਿਆਰ ਕਰੀਏ। ਪਰਿਵਾਰ ਤੇ ਆਂਢ-ਗੁਆਂਢ ਦੇ ਮੈਂਬਰਾਂ ਨਾਲ ਮਿਲਵਰਤਣ ਨਾਲ ਰਹੀਏ। ਕਿਸੇ ਦੀ ਖ਼ੁਸ਼ੀ ਨੂੰ ਤੱਕ ਕੇ ਸੜਨ ਦੀ ਥਾਂ ਉਸ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋਈਏ। ਫੁੱਲਾਂ ਵਾਂਗ ਖਿੜੇ, ਦੂਜਿਆਂ ਨੂੰ ਵੀ ਸੁਗੰਧੀਆਂ ਵੰਡੀਏ। ਕੁਦਰਤ ਦੀ ਸਾਜੀ ਸਮੁੱਚੀ ਕਾਇਨਾਤ ਨੂੰ ਪਿਆਰ ਕਰਦੇ ਹੋਏ ਇਸ ਤਰ੍ਹਾਂ ਵਿਚਰੀਏ ਕਿ ਖ਼ੁਦ ਵੀ ਜ਼ਿੰਦਗੀ ਦਾ ਹਰ ਛਿਣ ਮਾਣੀਏ ਤੇ ਬਾਕੀਆਂ ਲਈ ਵੀ ਜ਼ਿੰਦਗੀ ਨੂੰ ਮਾਣ ਲੈਣ ਦਾ ਸਬੱਬ ਬਣੀਏ। ਫਿਰ ਸਾਨੂੰ ਹੱਸਣ-ਹਸਾਉਣ ਲਈ ਬਨਾਉਟੀ ਕਾਮੇਡੀ ਸ਼ੋਅ ਦੀ ਲੋੜ ਨਹੀਂ ਪਵੇਗੀ। ਸਾਡੀ ਮਾਨਸਿਕਤਾ ਵੀ ਸਾਂਝੀਵਾਲਤਾ ਨੂੰ ਪਿਆਰ ਕਰਨ ਵਾਲੀ ਬਣ ਜਾਵੇਗੀ ਅਤੇ ਖ਼ੁਸ਼ੀਆਂ-ਖੇੜੇ ਸਾਡੇ ਮਨਾਂ ਵਿੱਚ ਵੱਸ ਜਾਣਗੇ ਅਤੇ ਜੀਵਨ ਕੁਦਰਤ ਵੱਲੋਂ ਬਖ਼ਸ਼ੀ ਅਨਮੋਲ ਸੁਗਾਤ ਲੱਗੇਗਾ।

  6 notes

  Miniature of a village house in Punjab

  Miniature of a village house in Punjab

  9 notes

  Water colour of a Sikh warrior from 1800s

  Water colour of a Sikh warrior from 1800s

  26 notes

  Pottery Shop in Multan-Punjab (British India)

  Pottery Shop in Multan-Punjab (British India)

  8 notes

  Nihang Singh.

  Nihang Singh.

  7 notes

  Persian Wheel still being used in Punjab.

  Persian Wheel still being used in Punjab.

  10 notes

  Entry of the child Maharajah Duleep Singh to his palace in Lahore accompanied by an escort of British troops commanded by Brigadier Cureton, following the First Anglo-Sikh War (1845-46). Here, Maharajah Duleep Singh was forced to renounce his sovereign rights to the British Government under Governor-General Hardinge.

  Entry of the child Maharajah Duleep Singh to his palace in Lahore accompanied by an escort of British troops commanded by Brigadier Cureton, following the First Anglo-Sikh War (1845-46). Here, Maharajah Duleep Singh was forced to renounce his sovereign rights to the British Government under Governor-General Hardinge.

  10 notes

  ਹਿੰਦੂ-ਮੁਸਲਮਾਨਾਂ ਦਾ ਸਾਂਝਾ ਤੀਰਥ ਸੀ ‘ਪ੍ਰਨਾਮੀ ਮੰਦਿਰ’

  ਲਾਹੌਰ ਤੋਂ 190 ਕਿਲੋਮੀਟਰ ਦੂਰ ਪਾਕਪਟਨ ਸ਼ਹਿਰ ਦਾ ਪਿੰਡ ਮਲਕਾ ਹਾਂਸ ਪੰਜਾਬੀ ਸਾਹਿਤ ਪ੍ਰੇਮੀਆਂ ਵਾਸਤੇ ਕਿਸੇ ਤੀਰਥ ਤੋਂ ਘੱਟ ਨਹੀਂ ਹੈ। ਮਲਕਾ ਹਾਂਸ ਉਹੀ ਪਿੰਡ ਹੈ, ਜਿਥੇ ਬਾਬਾ ਵਾਰਿਸ ਸ਼ਾਹ ਨੇ 1180 ਹਿਜ਼ਰੀ ਮੁਤਾਬਿਕ 1823 ਬਿਕ੍ਰਮੀ (ਸੰਨ 1767) ਵਿਚ ‘ਹੀਰ’ ਦੀ ਕਾਵਿ ਰੂਪ ਵਿਚ ਰਚਨਾ ਕੀਤੀ ਸੀ।

  ਮਲਕਾ ਹਾਂਸ ਨੂੰ ਮਲਿਕ ਮੁਹੰਮਦ ਉਰਫ਼ ਮਲਕਾ ਨੇ 740 ਹਿਜ਼ਰੀ ਭਾਵ ਸੰਨ 1340 ‘ਚ ਆਬਾਦ ਕੀਤਾ। ਜਿਥੇ ਇਸ ਪਿੰਡ ਨੇ ਬਾਬਾ ਵਾਰਿਸ ਸ਼ਾਹ ਦੇ ਇਥੋਂ ਦੀ ਮਸੀਤ ਵਿਚ ‘ਹੀਰ’ ਨੂੰ ਲਿਪੀਬੱਧ ਕੀਤੇ ਜਾਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ, ਉਥੇ ਹੀ ਬਾਬਾ ਵਾਰਿਸ ਸ਼ਾਹ ਦੀ ਮਸੀਤ ਦੇ ਬਿਲਕੁਲ ਪਾਸ ਪ੍ਰਨਾਮੀ ਸਮੂਦਾਇ ਦੇ ਤੀਰਥ ‘ਪ੍ਰਨਾਮੀ ਮੰਦਿਰ’ ਦੀ ਮੌਜੂਦਗੀ ਨੇ ਵੀ ਇਸ ਇਲਾਕੇ ਨੂੰ ਕਾਫ਼ੀ ਪ੍ਰਸਿੱਧੀ ਦਿਵਾਈ ਹੈ।

  ਪ੍ਰਨਾਮੀ ਸੰਪ੍ਰਦਾਇ ਦੇ ਸਬੰਧ ਵਿਚ ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਸਫ਼ਾ 797 ‘ਤੇ ਇਸ ਪ੍ਰਕਾਰ ਲਿਖਿਆ ਹੈ-ਇਹ ਮਤ ਦੇਵ ਚੰਦਰ ਨੇ ਚਲਾਇਆ। ਸੰਮਤ 1636 (ਸੰਨ 1579) ਵਿਚ ਅਮਰਕੋਟ (ਸਿੰਧ) ਵਿਚ ਭਾਈ ਮਨੂ ਮਹਿਤਾ ਦੇ ਘਰ ਦੇਵ ਚੰਦਰ ਦਾ ਜਨਮ ਹੋਇਆ। ਇਹ ਭੁਜ ਨਿਵਾਸੀ ਹਰਿਦਾਸ ਦਾ ਚੇਲਾ ਹੋ ਕੇ ‘ਪ੍ਰਨਾਮ-ਪ੍ਰਨਾਮ’ ਸ਼ਬਦ ਜੱਪਣ ਲੱਗਾ। ਇਹ ਵੇਦ-ਕੁਰਾਨ ਨੂੰ ਸਮਾਨ ਜਾਣਦਾ ਅਤੇ ਹਿੰਦੂ-ਮੁਸਲਮਾਨਾਂ ਨੂੰ ਪ੍ਰੇਮਭਾਵ ਨਾਲ ਉਪਦੇਸ਼ ਦਿੰਦਾ ਸੀ। ਜਾਮਨਗਰ, ਪੰਨਾ, ਸਤਾਰਾ ਆਦਿ ਨਗਰਾਂ ਵਿਚ ਦੇਵ ਚੰਦਰ ਦੇ ਅਨੇਕ ਚੇਲੇ ਹੋ ਗਏ, ਜੋ ਪ੍ਰਨਾਮੀ ਨਾਂਅ ਤੋਂ ਪ੍ਰਸਿੱਧ ਹੋਏ। ਇਹ ਲੋਕ ਆਪਣੇ ਧਰਮਗ੍ਰੰਥ ਦੀ ਪੂਜਾ-ਆਰਤੀ ਕਰਦੇ ਹਨ ਅਤੇ ਮੱਥੇ ‘ਤੇ ਕੇਸਰ ਦੀ ਬਿੰਦੀ ਲਾਉਂਦੇ ਹਨ। ਦੇਵ ਚੰਦਰ ਦਾ ਦਿਹਾਂਤ ਸੰਮਤ 1751 (ਸੰਨ 1694) ਵਿਚ ਪੰਨਾ ਵਿਖੇ ਹੋਇਆ, ਜਿਥੇ ਉਸ ਦੀ ਸਮਾਧ ਹੈ, ਜਦੋਂ ਕਿ ਪ੍ਰਨਾਮੀ ਸਮੁਦਾਇ ਦੇ ਅਨੁਯਾਈਆਂ ਦਾ ਮੰਨਣਾ ਹੈ ਕਿ ਪ੍ਰਨਾਮੀ ਸੰਪ੍ਰਦਾਇ ਦੀ ਸਥਾਪਨਾ 427 ਵਰ੍ਹੇ ਪਹਿਲਾਂ ਆਦਿ ਜਗਤਗੁਰੂ ਆਚਾਰਿਆ ਸ੍ਰੀ 108 ਸ੍ਰੀ ਦੇਵ ਚੰਦਰ ਜੀ ਨੇ ਕੀਤੀ।

  ਪਿੰਡ ਮਲਕਾ ਹਾਂਸ ਦੇ ਪੰਜ ਮੰਜ਼ਿਲਾ ਪ੍ਰਨਾਮੀ ਮੰਦਿਰ ਦਾ ਨਿਰਮਾਣ ਮਹੰਤ ਦਰਬਾਰਾ ਸਿੰਘ ਨੇ ਸੰਨ 1790 ਤੋਂ ਸੰਨ 1800 ਦੇ ਵਿਚਕਾਰ ਜਿਹੇ ਕਰਵਾਇਆ। ਇਹ ਮੰਦਿਰ ਭਾਵੇਂ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ-ਮੁਸਲਮਾਨਾਂ ਦਾ ਸਾਂਝਾ ਤੀਰਥ ਹੋਇਆ ਕਰਦਾ ਸੀ ਪਰ ਉਸ ਤੋਂ ਬਾਅਦ ਪ੍ਰਨਾਮੀ ਮਤ ਦਾ ਕੋਈ ਵੀ ਅਨੁਯਾਈ ਇਥੇ ਨਾ ਰਹਿ ਜਾਣ ਕਰਕੇ ਇਸ ਮੰਦਿਰ ਦੀ ਸੇਵਾ-ਸੰਭਾਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ।

  ਇਸ ਮੰਦਿਰ ਤੋਂ ਦੋ ਗਲੀਆਂ ਛੱਡ ਕੇ ਹਾਜ਼ੀ ਸਰਫ਼ਰਾਜ਼ ਦੀਨ (ਉਮਰ 78 ਸਾਲ) ਦੀ ਹਵੇਲੀ ਹੈ। ਜਦੋਂ ਮੈਂ ਇਸ ਅਸਥਾਨ ਦੇ ਦਰਸ਼ਨ ਕਰਨ ਗਿਆ ਤਾਂ ਇਸ ਦੀ ਜਾਣਕਾਰੀ ਕਿਸੇ ਹਾਜ਼ੀ ਸਾਹਿਬ ਤੱਕ ਪਹੁੰਚਾ ਦਿੱਤੀ। ਮੈਂ ਅਜੇ ਪ੍ਰਨਾਮੀ ਮੰਦਿਰ ‘ਚੋਂ ਨਿਕਲ ਕੇ ਮਸੀਤ ਮਲਕਾ ਹਾਂਸ ਪਹੁੰਚਿਆਂ ਹੀ ਸਾਂ ਕਿ ਦੋ-ਤਿੰਨ 23-24 ਸਾਲਾਂ ਦੇ ਮੁਸਲਮਾਨ ਲੜਕੇ ਉਥੇ ਆਏ ਅਤੇ ਮੈਨੂੰ ਹਾਜ਼ੀ ਸਾਹਿਬ ਦੀ ਹਵੇਲੀ ਚੱਲਣ ਲਈ ਕਿਹਾ। ਹਵੇਲੀ ਪਹੁੰਚਣ ‘ਤੇ ਮੇਰੇ ਬਾਰੇ ਜਾਨਣ ਤੋਂ ਬਾਅਦ ਪਹਿਲਾਂ ਤਾਂ ਉਨ੍ਹਾਂ ਮੇਰੀ ਚੰਗੀ ਆਓ-ਭਗਤ ਕੀਤੀ, ਫਿਰ ਉਨ੍ਹਾਂ ਉਪਰੋਕਤ ਪ੍ਰਨਾਮੀ ਮੰਦਿਰ ਦੇ ਸਬੰਧ ਵਿਚ ਕਾਫ਼ੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਹਾਜ਼ੀ ਸਾਹਿਬ ਨੇ ਦੱਸਿਆ ਕਿ ਜਦੋਂ ਉਹ 14-15 ਸਾਲਾਂ ਦੇ ਸਨ ਤਾਂ ਉਨ੍ਹੀਂ ਦਿਨੀਂ ਮੰਦਿਰ ਵਿਚ ਬਹੁਤ ਰੌਣਕ ਰਹਿੰਦੀ ਸੀ। ਇਸ ਮੰਦਿਰ ਵਿਚ ਇਲਾਕੇ ਦੇ ਹਿੰਦੂ-ਮੁਸਲਮਾਨ ਇਕ ਸਮਾਨ ਗਿਣਤੀ ‘ਚ ਪੁੱਜਦੇ ਸਨ, ਕਿਉਂਕਿ ਇਸ ਮਤ ਵਿਚ ਹਿੰਦੂ-ਮੁਸਲਮਾਨਾਂ ਅਤੇ ਜਾਤ-ਪਾਤ ਵਿਚ ਭੇਦਭਾਵ ਕਰਨ ‘ਤੇ ਸਖਤ ਮਨਾਹੀ ਸੀ। ਉਨ੍ਹਾਂ ਅਨੁਸਾਰ ਮੰਦਿਰ ਵਿਚ ਕੋਈ ਮੂਰਤੀ ਵਗੈਰਾ ਨਹੀਂ ਹੁੰਦੀ ਸੀ, ਬਸ ਕ੍ਰਿਸ਼ਨ ਦੀ ਬੰਸਰੀ ਅਤੇ ਮੁਕਟ ਦੀ ਪੂਜਾ ਕੀਤੀ ਜਾਂਦੀ ਸੀ। ਸ਼ਾਮ ਹੋਣ ‘ਤੇ ਮਹੰਤ ਨੇ ਗੀਤਾ ਅਤੇ ਕੁਰਾਨ ਦੋਵੇਂ ਪੜ੍ਹ ਕੇ ਸੰਗਤ ਨੂੰ ਸੁਣਾਉਣੇ ਅਤੇ ਉਨ੍ਹਾਂ ਦੇ ਅਰਥ ਵੀ ਦੱਸਣੇ। ਹਾਜ਼ੀ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਜਦੋਂ ਵੀ ਮੰਦਿਰ ਜਾਣਾ ਤਾਂ ਮਹੰਤ ਨੇ ਹੱਥ ‘ਤੇ ਪਾਣੀ (ਚਰਨਾਮਤ) ਅਤੇ ਪ੍ਰਸਾਦਿ ਜ਼ਰੂਰ ਦੇਣਾ, ਜਿਸ ‘ਤੇ ਉਨ੍ਹਾਂ ਨੂੰ ਮਲਕਾ ਹਾਂਸ ਦੀ ਮਸੀਤ ਦੇ ਮੌਲਵੀ ਨੇ ਬਹੁਤ ਗੁੱਸੇ ਹੋਣਾ ਅਤੇ ਕਹਿਣਾ ਕਿ ਮੰਦਿਰ ਦਾ ਪ੍ਰਸਾਦਿ ਖਾਓਗੇ ਤਾਂ ਤੁਸੀਂ ਵੀ ਕਾਫ਼ਰ ਬਣ ਜਾਓਗੇ।

  ਹਾਜ਼ੀ ਸਾਹਿਬ ਦੇ ਮੁਤਾਬਿਕ ਉਹ ਪ੍ਰਨਾਮੀ ਮੰਦਿਰ ‘ਚ ਰਹਿਣ ਵਾਲੇ ਪਰਿਵਾਰਾਂ ਨੂੰ ਕਈ ਵਾਰ ਮੰਦਿਰ ‘ਚ ਬਣੇ ਕੰਧ-ਚਿੱਤਰਾਂ ਅਤੇ ਹੋਰ ਕਲਾ-ਕ੍ਰਿਤੀਆਂ ਦੀ ਸੇਵਾ-ਸੰਭਾਲ ਕਰਨ ਲਈ ਕਹਿ ਚੱਕੇ ਹਨ ਪਰ ਕੋਈ ਇਸ ਪਾਸੇ ਧਿਆਨ ਦੇਣ ਵਾਲਾ ਨਹੀਂ ਹੈ। ਉਹ ਦੱਸਦੇ ਹਨ ਕਿ ਦੇਸ਼ ਦੀ ਵੰਡ ਵੇਲੇ ਮਹੰਤ ਗੋਵਿੰਦ ਦਾਸ ਇਥੋਂ ਦਾ ਗੱਦੀਨਸ਼ੀਨ ਸੀ ਅਤੇ ਸੰਨ 1947 ਦੇ ਦੰਗਿਆਂ ਵੇਲੇ ਇਲਾਕੇ ਦੇ ਸਾਰੇ ਹਿੰਦੂ-ਸਿੱਖ ਇਸ ਮੰਦਿਰ ਵਿਚ ਆ ਗਏ ਸਨ। ਇਹ ਮੰਦਿਰ ਜੋ ਕਿ ਪ੍ਰਨਾਮੀ ਮਤ ਦੇ ਪ੍ਰਸਿੱਧ ਤੀਰਥ ਵਜੋਂ ਪ੍ਰਸਿੱਧ ਸੀ, ਦੀ ਹੋਂਦ ਬਾਰੇ ਅੱਜ ਇਸ ਮਤ ਦੇ ਲੋਕਾਂ ਨੂੰ ਵੀ ਬਹੁਤ ਘੱਟ ਜਾਣਕਾਰੀ ਹੈ। ਹਾਲਾਂਕਿ ਇਥੇ ਹਰ ਵਰ੍ਹੇ ਚੇਤਰ ਮਹੀਨੇ ਲੱਗਣ ਵਾਲੇ ਸਾਲਾਨਾ ਮੇਲੇ ਵਿਚ ਦੇਸ਼-ਪ੍ਰਦੇਸਾਂ ਤੋਂ ਇਸ ਮਤ ਦੇ ਲੋਕ ਹੁੰਮ-ਹੁਮਾ ਕੇ ਪੁੱਜਦੇ ਸਨ। ਇਹ ਮੰਦਿਰ ਜੋ ਕਿ ਹਿੰਦੂ ਭਵਨ ਕਲਾ ਦਾ ਦਿਲਕਸ਼ ਨਮੂਨਾ ਹੈ, ਦੀਆਂ ਦੀਵਾਰਾਂ ‘ਤੇ ਬਣੇ ਕ੍ਰਿਸ਼ਨ ਲੀਲਾ, ਭਗਵਾਨ ਨਰਸਿੰਗ ਭਗਵਾਨ ਆਦਿ ਦੇ ਤੇਲ ਚਿੱਤਰਾਂ ਦਾ ਰੰਗ 200 ਸਾਲ ਬਾਅਦ ਵੀ ਫ਼ਿੱਕਾ ਨਹੀਂ ਪਿਆ ਹੈ ਪਰ ਹਾਂ ਸੇਵਾ-ਸੰਭਾਲ ਨਾ ਹੋਣ ਕਰਕੇ ਉਨ੍ਹਾਂ ਉਪਰ ਮਿੱਟੀ ਜ਼ਰੂਰ ਜੰਮ ਚੁੱਕੀ ਹੈ। ਇਸ ਦੇ ਬਾਹਰਵਾਰ 5-7 ਸਮਾਧਾਂ ਵੀ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਇਕ ਦੇ ਬਾਹਰ ਹਿੰਦੀ ਵਿਚ ਲਿਖਿਆ-‘ਯਹ ਸਮਾਧਿ ਸ੍ਰੀ ਬਾਵਾ ਦਯਾ ਰਾਮ ਸਾਹਿਬ ਕੀ ਹੈ’ ਸਾਫ਼ ਪੜ੍ਹਿਆ ਜਾ ਸਕਦਾ ਹੈ।

  2 notes

  Malwai Gidha

  21 notes

  Nihang Singh

  Nihang Singh

  16 notes

  Bathinda Fort

  Bathinda Fort

  7 notes

  ਬਾਬਿਆਂ ਦਾ ਮਲਵਈ ਗਿੱਧਾ

  ਪੰਜਾਬ ਦਾ ਸੱਭਿਆਚਾਰ ਅਤੇ ਪੁਰਾਤਨ ਵਿਰਸਾ ਆਪਣੇ-ਆਪ ਵਿੱਚ ਵਿਲੱਖਣ ਪਛਾਣ ਰੱਖਦਾ ਹੈ। ਇਸ ਵਿਰਸੇ ਨੂੰ ਸਾਂਭਣ ਦਾ ਮਾਲਵਾ ਸੱਭਿਆਚਾਰਕ ਕਲਾ ਮੰਚ ਮਾਨੂੰਪੁਰ ਵੱਲੋਂ ਬਹੁਤ ਹੀ ਸਾਰਥਕ ਯਤਨ ਕੀਤਾ ਗਿਆ ਹੈ। ਇਸ ਕਲਾ ਮੰਚ ਦਾ ਗਠਨ ਕਲਾ ਮੰਚ ਦੇ ਮੌਜੂਦਾ ਪ੍ਰਧਾਨ ਸ੍ਰੀ ਜਗਜੀਤ ਸਿੰਘ ਸੇਖੋਂ ਮਾਨੂੰਪੁਰ ਵੱਲੋਂ ਸੰਨ 1989 ਵਿੱਚ ਕੀਤਾ ਗਿਆ ਸੀ। ਸੰਨ 1992 ਵਿੱਚ ਇਸ ਕਲਾ ਮੰਚ ਨੇ ਪਲੇਠੀ ਪੇਸ਼ਕਾਰੀ ਜਲੰਧਰ ਦੂਰਦਰਸ਼ਨ ‘ਤੇ ਕੀਤੀ। ਉਸ ਸਮੇਂ ਤੋਂ ਹੁਣ ਤਕ ਇਹ ਕਲਾ ਮੰਚ ਮਲਵਈ ਸੱਭਿਆਚਾਰ ਦੀ ਸੇਵਾ ਕਰਦਾ ਆ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਇਸ ਕਲਾ ਮੰਚ ਨੇ 200 ਤੋਂ ਵੱਧ ਸਜੀਵ ਪੇਸ਼ਕਾਰੀਆਂ ਪੰਜਾਬ ਅੰਦਰ ਕੀਤੀਆਂ ਹਨ।

  ਮਾਲਵਾ ਸੱਭਿਆਚਾਰਕ ਕਲਾ ਮੰਚ ਮਾਨੂੰਪੁਰ ਦੇ ਮਲਵਈ ਗਿੱਧੇ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਕਲਾਕਾਰਾਂ ਦੀਆਂ ਬੋਲੀਆਂ ਦੇ ਨਾਲ ਨਾਚ ਮੁਦਰਾਵਾਂ ਦੇਖਣ ਵਾਲਿਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੀਆਂ ਹੁੰਦੀਆਂ ਹਨ। ਨਿਰਸੰਦੇਹ ਮਾਨੂੰਪੁਰ ਦੇ ਨੌਜਵਾਨ ਬਾਬਿਆਂ ਦਾ ਗਿੱਧਾ ਵਿਰਸੇ ਦੀ ਵਿਚਾਰਨ ਯੋਗ ਸੇਵਾ ਕਰ ਰਿਹਾ ਹੈ। ਇਸ ਮਲਵਈ ਗਿੱਧੇ ਦੀ ਟੀਮ ਦੇ ਮੈਂਬਰ ਹਨ – ਮੁਖਤਿਆਰ ਸਿੰਘ ਸੈਪਲਾ, ਗੁਰਮੁੱਖ ਸਿੰਘ ਸੈਪਲਾ, ਮੇਹਰ ਸਿੰਘ ਸੈਪਲਾ, ਕੇਸਰ ਸਿੰਘ ਸੇਖੋਂ, ਬਲਦੇਵ ਸਿੰਘ ਭੁੱਲਰ, ਗੁਰਮੇਲ ਸਿੰਘ ਔਜਲਾ, ਸੁਖਜਿੰਦਰ ਸਿੰਘ ਸੈਪਲਾ, ਮੋਹਨ ਸਿੰਘ ਮਾਨ ਸਲੌਦੀ, ਜੰਗ ਸਿੰਘ (ਮਹੇਸ਼ਪੁਰਾ), ਹੈਪੀ, ਬਿੱਟੂ (ਨਵਾਂ ਪਿੰਡ), ਸੁਰਿੰਦਰ ਸੇਖੋਂ, ਰਾਜੂ ਸੇਖੋਂ।

  ਬਾਬਿਆਂ ਵੱਲੋਂ ਸਟੇਜ ‘ਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਕਰਦੇ ਸਮੇਂ ਕੁਝ ਰਵਾਇਤੀ ਸਾਜ਼ਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਵੇਂ ਬੁਗਚੂ, ਢੋਲਕੀ, ਸਰੰਗੀ, ਅਲਗੋਜਾ, ਚਿਮਟਾ, ਕਾਟੋ, ਛਿੱਕਾ ਜਾਂ ਸੱਪ ਗੜਬਾ, ਪੌਲਾ, ਛੈਣਾ, ਦੁਸਾਗੜ ਅਤੇ ਖੂੰਡਾ ਆਦਿ। ਮਲਵਈ ਗਿੱਧਾ, ਮਲਵਈ ਕਵੀਸ਼ਰੀ, ਵਿਆਹ ਦੀਆਂ ਮਲਵਈ ਰਹੁ-ਰੀਤਾਂ, ਮਲਵਈ ਸੱਭਿਆਚਾਰ ਦੀ ਵਿਰਾਸਤ ਹਨ। ਇਨ੍ਹਾਂ ਨੂੰ ਸੰਭਾਲਿਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਰਸੇ ਦੀ ਅਮੀਰੀ ਸਦਾ ਕਾਇਮ ਰਹੇ ਅਤੇ ਆਉਣ ਵਾਲੀਆ ਨਸਲਾਂ ਸਾਡੇ ਪੁਰਖਿਆਂ ਦੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।

  5 notes

  ਘਰਾਂ ’ਚੋਂ ਲੋਪ ਹੋ ਰਿਹਾ ‘ਹਾਰਾ’

  ਪਿੰਡਾਂ ਵਿੱਚ ਮਿੱਟੀ ਨਾਲ ਕੀਤਾ ਜਾਂਦਾ ਕਲਾਤਮਕ ਕੰਮ ਲੋਕ ਕਲਾ ਦੇ ਘੇਰੇ ਵਿੱਚ ਆਉਂਦਾ ਹੈ। ਲੋਕ ਕਲਾ ਨੂੰ ਸਿੱਧੇ-ਸਾਦੇ ਲੋਕਾਂ ਦੀ ਕਲਾ ਆਖਿਆ ਜਾਂਦਾ ਹੈ। ਇਹ ਕਿਸਾਨ ਜਾਂ ਪੇਂਡੂ ਕਲਾ ਦਾ ਹੀ ਨਾਂ ਹੈ ਜਾਂ ਉਨ੍ਹਾਂ ਲੋਕਾਂ ਦੀ ਕਲਾ, ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਸੰਸਥਾ ਅਧੀਨ ਸਿਖਲਾਈ ਨਾ ਦਿੱਤੀ ਗਈ ਹੋਵੇ। ਕੁਝ ਸਾਲ ਪਹਿਲਾਂ ਤਕ ਪੰਜਾਬ ਦੇ ਘਰਾਂ ਦੀ ਰਸੋਈ ਨੇੜੇ ਹੀ ਕੰਧ ਵਿੱਚ ਇੱਕ ਆਲੇ ਵਾਂਗ ਆਕਾਰ ਬਣਿਆ ਹੁੰਦਾ ਸੀ, ਜਿਸ ਵਿੱਚ ਢੋਲ ਦੀ ਸ਼ਕਲ ਦਾ ‘ਹਾਰਾ’ ਬਣਿਆ ਹੁੰਦਾ ਸੀ। ਹਾਰਾ ਪਿੰਡਾਂ ਦੀਆਂ ਔਰਤਾਂ ਦੀ ਹਸਤ ਕਲਾ ਦਾ ਗਵਾਹ ਤਾਂ ਸੀ ਹੀ, ਨਾਲ ਹੀ ਇਸ ਵਿੱਚ ਰਿੰਨ੍ਹੀਆਂ ਦਾਲਾਂ ਅਤੇ ਹੋਰ ਚੀਜ਼ਾਂ ਦਾ ਸੁਆਦ ਗੈਸ ਦੀ ਅੱਗ ’ਤੇ ਛੇਤੀ-ਛੇਤੀ ਰਿੱਝਣ ਵਾਲੀਆਂ ਦਾਲਾਂ-ਸਬਜ਼ੀਆਂ ਤੋਂ ਕਾਫ਼ੀ ਵੱਖਰਾ ਹੁੰਦਾ ਸੀ। ਹਾਰੇ ਵਿੱਚ ਪਾਥੀਆਂ ਆਦਿ ਬਾਲ ਕੇ ਦੁੱਧ, ਸਾਗ, ਖਿਚੜੀ, ਦਾਲ ਜਾਂ ਜਿਹੜੀ ਵੀ ਹੋਰ ਚੀਜ਼ ਬਣਾਉਣੀ ਹੁੰਦੀ, ਧਰ ਦਿੱਤੀ ਜਾਂਦੀ ਸੀ। ਸਾਰੇ ਦਿਨ ਵਿੱਚ ਇੱਕ-ਦੋ ਵਾਰੀ ਅੱਗ ਦਾ ਸੇਕ ਜਾਰੀ ਰੱਖਣ ਲਈ ਹੋਰ ਗੋਹੇ ਭੰਨ ਕੇ ਲਾ ਦਿੱਤੇ ਜਾਂਦੇ। ਭੋਜਨ ਬਣਾਉਣ ਦਾ ਇਹ ਕੰਮ ਮੱਠੀ ਅੱਗ ਉੱਤੇ ਹੁੰਦਾ ਸੀ।

  ਹਾਰੇ ਵਿੱਚ ਪਾਏ ਗੋਹੇ ਹੌਲੀ-ਹੌਲੀ ਸਾਰਾ ਦਿਨ ਧੁਖਦੇ ਰਹਿੰਦੇ ਤੇ ਜਿਹੜੀ ਵੀ ਚੀਜ਼ ਬਣਨੀ ਧਰੀ ਹੋਣੀ, ਬਹੁਤ ਹੀ ਸੁਆਦਲੀ ਬਣਦੀ ਸੀ। ਹਾਰੇ ਦੀ ਘਰ ਵਿੱਚ ਉਪਯੋਗਤਾ ਹੋਣ ਦੇ ਨਾਲ-ਨਾਲ ਇਸ ਨੂੰ ਕਈ ਵਾਰ ਸਜਾਵਟੀ ਤੱਤਾਂ ਨਾਲ ਸ਼ਿੰਗਾਰਿਆ ਵੀ ਜਾਂਦਾ ਸੀ। ਜਿਹੜੀਆਂ ਸੁਆਣੀਆਂ ਹਸਤ-ਕਲਾ ਦੇ ਨਮੂਨਿਆਂ ’ਚ ਜ਼ਿਆਦਾ ਮਾਹਿਰ ਹੁੰਦੀਆਂ ਸਨ, ਉਹ ਹਾਰੇ ਦੇ ਬਾਹਰਲੇ ਸਿਰੇ ਉੱਤੇ ਮੋਰ-ਘੁੱਗੀਆਂ, ਮਣਕਿਆਂ ਵਾਂਗ ਮਿੱਟੀ ਦੀ ਮਾਲਾ, ਪਸ਼ੂ-ਪੰਛੀਆਂ ਨੂੰ ਦਰਸਾਉਂਦੀਆਂ ਆਕ੍ਰਿਤੀਆਂ ਬਣਾ ਲੈਂਦੀਆਂ ਸਨ। ਪਿੰਡਾਂ ਵਿੱਚ ਮਿੱਟੀ ਦਾ ਅਜਿਹਾ ਕੰਮ, ਜੋ ਕੇਵਲ ਔਰਤਾਂ ਹੀ ਕਰਦੀਆਂ ਸਨ, ਕਿਸੇ ਕਲਾਤਮਕ ਰਚਨਾ ਤੋਂ ਘੱਟ ਨਹੀਂ ਆਖਿਆ ਜਾ ਸਕਦਾ।

  ਹਾਰੇ ਦਾ ਜ਼ਿਕਰ ਗੀਤਾਂ ਵਿੱਚ ਵੀ ਆਉਂਦਾ ਹੈ, ‘‘ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ, ਮਾਹੀ ਉਹਦੇ ’ਚ ਅੜਕ ਕੱਲ੍ਹ ਡਿੱਗ ਪਿਆ ਵਿਚਾਰਾ…।’’ ਹੁਣ ਨਾ ਹਾਰੇ ਨਾਲ ਜੁੜੇ ਗਾਣੇ ਸੁਣਨ ਨੂੰ ਮਿਲਦੇ ਹਨ ਤੇ ਨਾ ਹੀ ਦੇਖਣ ਨੂੰ ਹਾਰੇ। ਲੰਘੇ ਵੇਲੇ ਇਹ ਹਾਰੇ ਸਾਡੇ-ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਦੇਖਣ ਨੂੰ ਮਿਲਦੇ ਸਨ, ਜੋ ਹੁਣ ਘਰਾਂ ਵਿੱਚੋਂ ਲੋਪ ਹੋ ਰਹੇ ਹਨ।

  2 notes

  ਕੌਣ ਸੀ ਇਹ ਛੱਲਾ ?

  ਕੀ ਕਹਾਣੀ ਸੀ ਛੱਲੇ ਦੀ..?

  ਗੁਰਦਾਸ ਮਾਨ ਤੇ ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ…

  ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ’ ਕਦੇ ਛੱਲਾ ਨਾ ਗੁਣਗੁਨਾਇਆ ਹੋਵੇ|

  ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ…

  ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???

  ”ਛੱਲਾ” ਇਕ ਪਿਓ ਪੁੱਤ ਦੀ ਦਾਸਤਾਨ ਹੈ|

  ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ|

  ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ| ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ
  ਉਸਦਾ ਨਾਮ ਛੱਲਾ ਰੱਖਿਆ ਸੀ| ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ| ਜਦ ਛੱਲਾ ਛੋਟਾਸੀ ਤਾਂ ਉਸਦੀ ਮਾਂ ਮਰ ਗਈ |

  ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ| ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ ’ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ|ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ|

  ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ’ ਸਵਾਰ ਹੋਕੇ ਦਰਿਆ ‘ਚ ਚਲੇ ਗਏ|

  ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ| ਸਤਲੁਜ ਤੇ ਬਿਆਸ ‘ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰਛੱਲਾ ਨਾ ਮਿਲਿਆ | 

  ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ…
  ”ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ ਪਰਾਇਆ …”

  ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਉਂਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ…
  ”ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ…” 

  ਜੱਲਾ ਪਾਣੀ ਚ’ ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ? ਤਾਂ ਜੱਲਾ ਕਹਿੰਦਾ…
  ”ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ…”

  ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ…
  ”ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਪੂਰ ਏ…”

  ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ| ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ) ਚਲਾ ਗਿਆ| ਅਪਣੀਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ’ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ |


  4 notes

  Heritage Building in Zira (Ferozepur-Punjab) needs to be saved, Punjab Government needs to Save our Heritage.

  7 notes