• Contact Us
  • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
    free counters

    Inside the Golden Temple (Amritsar-Punjab)

    Inside the Golden Temple (Amritsar-Punjab)

    42 notes

    Amritsar (Punjab) Part1

    0 notes

    At Peace - Golden Temple (Amritsar-Punjab)

    At Peace - Golden Temple (Amritsar-Punjab)

    43 notes

    Nihang Singhs at Golden Temple in Amritsar (Punjab).

    Nihang Singhs at Golden Temple in Amritsar (Punjab).

    2 notes

    Sikh pilgrim at Golden Temple (Amritsar-Punjab).

    Sikh pilgrim at Golden Temple (Amritsar-Punjab).

    7 notes

    A devotee taking holy bath at the Golden Temple Sarovar.

    A devotee taking holy bath at the Golden Temple Sarovar.

    4 notes

    Golden Temple (Amritsar-Punjab).

    Golden Temple (Amritsar-Punjab).

    72 notes

    ਚਿੱਤਰਕਾਰ ਵਿਲੀਅਮ ਕਾਰਪੇਂਟਰ (William Carpenter)

    ਇਥੇ ਪ੍ਰਕਾਸ਼ਤ ਕੀਤਾ ਗਿਆ ਚਿੱਤਰ, ਜੋ ਇਕ ਅਕਾਲੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਡਿਉਢੀ ਤੋਂ ਬਾਹਰ ਅਤੇ ਅਕਾਲ ਤਖ਼ਤ ਸਾਹਿਬ ਦੇ ਅੱਗੇ ਬੈਠਿਆਂ ਦਰਸਾਉਂਦਾ ਹੈ। ਚਿੱਤਰਕਾਰ ਵਿਲੀਅਮ ਕਾਰਪੇਂਟਰ ਨੇ ਫਰਵਰੀ, 1854 ਵਿਚ ਪਾਣੀ ਰੰਗ ਦੇ ਪ੍ਰਯੋਗ ਨਾਲ ਚਿੱਤਰਿਆ ਸੀ। ਇਹ ਚਿੱਤਰ ਹੁਣ ਲੰਦਨ ਵਿਖੇ ਵਿਕਟੋਰੀਆ ਐਂਡ ਅਲਬਰਟ ਅਜਾਇਬਘਰ ਵਿਚ ਸੁਰੱਖਿਅਤ ਪਿਆ ਹੈ।

    ਚਿੱਤਰਕਾਰ ਵਿਲੀਅਮ ਕਾਰਪੇਂਟਰ ਦਾ ਜਨਮ 1818 ਵਿਚ ਹੋਇਆ ਸੀ। ਉਸ ਦਾ ਪਿਤਾ ਬ੍ਰਿਟਿਸ਼ ਅਜਾਇਬਘਰ ਵਿਚ ਕੰਮ ਕਰਦਾ ਸੀ ਅਤੇ ਉਸ ਦੀ ਮਾਤਾ ਇਕ ਨਾਮਵਰ ਚਿੱਤਰਕਾਰ ਸੀ। ਵਿਲੀਅਮ ਕਾਰਪੇਂਟਰ ਨੇ ਚਿੱਤਰਕਾਰੀ ਦੀ ਵਿੱਦਿਆ ਰੌਇਲ ਅਕਾਦਮੀ ਤੋਂ ਪ੍ਰਾਪਤ ਕੀਤੀ ਸੀ। ਉਹ ਅਰੰਭ ਵਿਚ ਤੇਲ ਰੰਗਾਂ ਨਾਲ ਚਿੱਤਰ ਬਣਾਉਂਦਾ ਸੀ ਪਰ ਜਲਦੀ ਹੀ ਉਸ ਨੇ ਪਾਣੀ ਰੰਗਾਂ ਨਾਲ ਚਿੱਤਰ ਬਣਾਉਣੇ ਆਰੰਭ ਕਰ ਦਿੱਤੇ ਅਤੇ ਇਸ ਸ਼ੈਲੀ ਵਿਚ ਨਿਪੁੰਨਤਾ ਪ੍ਰਾਪਤ ਕਰ ਲਈ।

    ਉਹ ਇੰਗਲੈਂਡ ਤੋਂ ਜੂਨ 1850 ਦੇ ਲਗਭਗ ਮੁੰਬਈ ਪਹੁੰਚਿਆ ਸੀ ਅਤੇ 6 ਸਾਲ ਭਾਰਤ ਵਿਚ ਚਿੱਤਰਕਾਰੀ ਦਾ ਕੰਮ ਕਰਦਾ ਰਿਹਾ। ਭਾਵੇਂ ਉਸ ਨੇ ਭਾਰਤ ਵਿਚ ਆਪਣੀ ਫੇਰੀ ਸਬੰਧੀ ਕੋਈ ਡਾਇਰੀ ਨਹੀਂ ਸੀ ਰੱਖੀ ਪਰ ਉਸ ਦੇ ਚਿੱਤਰਾਂ ਵਿਚ ਦਿੱਤੀ ਗਈ ਮਿਤੀ ਦੇ ਆਧਾਰ ਉੱਤੇ ਉਸ ਦੀ ਭਾਰਤ ਯਾਤਰਾ ਦੀ ਰੂਪ-ਰੇਖਾ ਦਾ ਪਤਾ ਲੱਗ ਜਾਂਦਾ ਹੈ। 1851 ਵਿਚ ਉਹ ਰਾਜਪੁਤਾਨੇ ਵਿਚ ਉਦੇਪੁਰ ਦੇ ਮਹਾਰਾਣਾ ਸਰੂਪ ਸਿੰਘ ਕੋਲ ਪਹੁੰਚ ਗਿਆ ਸੀ ਅਤੇ ਉਸ ਨੇ ਮਹਾਰਾਣਾ ਦੇ ਰਾਜਸੀ ਚਿੱਤਰਕਾਰ ਤਾਰਾ ਚੰਦ ਦਾ ਚਿੱਤਰ ਉਲੀਕਿਆ ਸੀ। ਉਸ ਨੇ ਭਾਰਤ ਦੇ ਕਈ ਰਾਜੇ-ਮਹਾਰਾਜਿਆਂ ਕੋਲ ਪਹੁੰਚ ਕੇ ਉਨ੍ਹਾਂ ਦੇ ਚਿੱਤਰ ਉਲੀਕੇ ਸਨ, ਜਿਨ੍ਹਾਂ ਵਿਚੋਂ ਵਿਸ਼ੇਸ਼ ਇੰਦੌਰ ਦੇ ਦੌਲਤ ਰਾਓ ਦਾ ਚਿੱਤਰ, ਮਰਹੱਟਾ ਪਰਿਵਾਰ ਹੌਲਕਰ ਦੇ ਚਿੱਤਰ, ਗਣਪਤ ਰਾਓ ਗਇਕਵਾੜ ਦਾ ਚਿੱਤਰ ਆਦਿ ਸਨ। ਉਸ ਨੇ ਦਿੱਲੀ ਦੇ ਅੰਤਿਮ ਬਾਦਸ਼ਾਹ ਬਹਾਦਰ ਸ਼ਾਹ ਦੂਜੇ ਦੇ ਸਭ ਤੋਂ ਵੱਡੇ ਬੇਟੇ ਫਕੀਰ-ਉਦ-ਦੀਨ ਮਿਰਜ਼ਾ ਦਾ ਚਿੱਤਰ ਵੀ 1856 ਵਿਚ ਚਿਤਰਿਆ ਸੀ।

    ਉਹ 1853, 1854 ਅਤੇ 1855 ਦੀਆਂ ਗਰਮੀਆਂ ਵਿਚ ਕਸ਼ਮੀਰ ਜਾਂਦਾ ਰਿਹਾ ਅਤੇ ਅਨੇਕਾਂ ਚਿੱਤਰ ਉਲੀਕੇ। ਉਸ ਨੇ ਦਿੱਲੀ ਦੀ ਜਾਮਾ ਮਸਜਿਦ, ਲਾਹੌਰ ਦੀ ਵਜ਼ੀਰ ਖਾਨ ਦੀ ਮਸਜਿਦ ਅਤੇ ਸ਼ਿਮਲੇ ਦੇ ਲੱਕੜ ਬਾਜ਼ਾਰ ਦੇ ਚਿੱਤਰ ਵੀ ਉਲੀਕੇ ਸਨ। ਅੰਮ੍ਰਿਤਸਰ ਵਿਖੇ ਉਹ 1854 ਵਿਚ ਆਇਆ ਸੀ ਅਤੇ ਇਥੇ ਪ੍ਰਕਾਸ਼ਿਤ ਕੀਤਾ ਚਿੱਤਰ ਉਲੀਕਿਆ ਸੀ। ਨਾਲ ਹੀ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਭਾਗ ਨੂੰ ਵੀ ਵੱਖਰੇ ਚਿੱਤਰ ਵਿਚ ਚਿੱਤਰਿਆ ਸੀ ਅਤੇ ਬਾਬਾ ਅਟੱਲ ਸਾਹਿਬ ਦੇ ਗੁਰਦੁਆਰੇ ਦਾ ਚਿੱਤਰ ਵੀ ਬਣਾਇਆ ਸੀ।

    ਇੰਗਲੈਂਡ ਵਾਪਸ ਪਹੁੰਚ ਕੇ ਉਸ ਨੇ ‘ਇਲਅਸਟਰੇਟਿਡ ਲੰਦਨ ਨਿਊਜ਼’ ਨੂੰ, ਜੋ ਭਾਰਤ ਬਾਰੇ ਬਹੁਤ ਖਬਰਾਂ ਪ੍ਰਕਾਸ਼ਿਤ ਕਰਦਾ ਸੀ, ਆਪਣੇ ਬਹੁਤ ਸਾਰੇ ਚਿੱਤਰ ਵੇਚ ਦਿੱਤੇ ਸਨ। 1881 ਵਿਚ ਉਸ ਨੇ ਲੰਦਨ ਵਿਚ ਆਪਣੇ ਚਿੱਤਰਾਂ ਦੀ ਨੁਮਾਇਸ਼ ਲਗਾਈ ਸੀ ਅਤੇ ਇਸ ਨੁਮਾਇਸ਼ ਵਿਚ ਦਰਸਾਏ ਉਸ ਦੇ ਲਗਭਗ ਸਾਰੇ ਚਿੱਤਰ ਵਿਕਟੋਰੀਆ ਐਂਡ ਅਲਬਰਟ ਅਜਾਇਬਘਰ ਨੇ ਖਰੀਦ ਲਏ ਸਨ। ਅੰਮ੍ਰਿਤਸਰ ਵਿਚ ਉਸ ਵੱਲੋਂ ਬਣਾਏ ਚਿੱਤਰ ਵੀ ਇਨ੍ਹਾਂ ਵਿਚ ਸ਼ਾਮਿਲ ਸਨ।

    1 note

    A sewadar at the Golden Temple in Amritsar.

    A sewadar at the Golden Temple in Amritsar.

    5 notes

    Golden Temple (Amritsar-Punjab)

    11 notes

    Golden Temple - Amritsar (Punjab), picture taken in 1987.

    Golden Temple - Amritsar (Punjab), picture taken in 1987.

    33 notes

    Lighting Diva’s at Golden Temple in Amritsar (Punjab) on Diwali.

    Lighting Diva’s at Golden Temple in Amritsar (Punjab) on Diwali.

    20 notes

    ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ

    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਦਾ ਨਜ਼ਾਰਾ ਵਿਲੱਖਣ ਹੁੰਦਾ ਹੈ। ਇੱਥੇ ਆਤਿਸ਼ਬਾਜ਼ੀ ਭਾਵੇਂ ਵੱਖ-ਵੱਖ ਗੁਰਪੁਰਬਾਂ ਮੌਕੇ ਵੀ ਚਲਾਈ ਜਾਂਦੀ ਹੈ ਪਰ ਦੀਵਾਲੀ ਮੌਕੇ ਕੀਤੀ ਜਾਂਦੀ ਆਤਿਸ਼ਬਾਜ਼ੀ ਦੀ ਆਪਣੀ ਮਹੱਤਤਾ ਹੈ। ਆਕਾਸ਼ ਵਿੱਚ ਚਲਦੇ ਰੰਗ-ਬਿਰੰਗੇ ਪਟਾਕੇ, ਹਵਾਈਆਂ ਆਦਿ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ।
    ਸ੍ਰੀ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਦੀ ਸ਼ੁਰੂਆਤ ਬਾਰੇ ਹੁਣ ਤਕ ਠੋਸ ਤੱਥ ਨਹੀਂ ਮਿਲੇ। ਇਹ ਸਮਝਿਆ ਜਾਂਦਾ ਹੈ ਕਿ ਬਰਤਾਨਵੀ ਰਾਜ ਸਮੇਂ ਹੀ ਇੱਥੇ ਆਤਿਸ਼ਬਾਜ਼ੀ ਦਾ ਰੁਝਾਨ ਸ਼ੁਰੂ ਹੋਇਆ। ਗੁਰਬਾਣੀ ਵਿੱਚ ਆਤਿਸ਼ਬਾਜ਼ੀ ਬਾਰੇ ਕੋਈ ਜ਼ਿਕਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਵਿੱਚ ਸਿਰਫ਼ ਇੱਕ ਵਾਰ ਆਤਿਸ਼ ਦਾ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਇੱਕ ਤੁਕ ਵਿੱਚ ‘ਆਤਿਸ਼’ ਸ਼ਬਦ ਦਾ ਜ਼ਿਕਰ ਕੀਤਾ ਹੈ। ਇੱਥੇ ਇਸ ਤੁਕ ਦਾ ਭਾਵ ਹੈ ਕਿ ਦੁਨੀਆਂ ਅੱਗ ਵਾਂਗ ਗਰਮ ਹੈ ਤੇ ਪਰਮਾਤਮਾ ਦਾ ਨਾਂ ਸ਼ੀਤਲ ਤੇ ਠੰਢ ਪਾਉਣ ਵਾਲਾ ਹੈ। ਇਸੇ ਤਰ੍ਹਾਂ ਪੰਜਾਬੀ ਵਿਸ਼ਵ ਕੋਸ਼ (ਭਾਸ਼ਾ ਵਿਭਾਗ), ਮਹਾਨ ਕੋਸ਼ ਅਤੇ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਵਿੱਚ ਵੀ ਹਰਿਮੰਦਰ ਸਾਹਿਬ ’ਚ ਆਤਿਸ਼ਬਾਜ਼ੀ ਦੀ ਸ਼ੁਰੂਆਤ ਬਾਰੇ ਕੋਈ ਜ਼ਿਕਰ ਨਹੀਂ ਹੈ। ਆਤਿਸ਼ਬਾਜ਼ੀ ਅਸਲ ਵਿੱਚ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਅੱਗ ਦੀ ਖੇਡ ਹੈ। ਪੰਜਾਬੀ ਵਿਸ਼ਵ ਕੋਸ਼ ਵਿੱਚ ਲਿਖਿਆ ਹੈ ਕਿ ਆਤਿਸ਼ਬਾਜ਼ੀ ਨੂੰ ਅੱਗ ਲੱਗਣ ਵੇਲੇ ਹਵਾ ਵਿੱਚੋਂ ਆਕਸੀਜਨ ਮਿਲਦੀ ਹੈ ਅਤੇ ਇਸ ਦਾ ਮਸਾਲਾ ਝੱਟ ਹੀ ਅੱਗ ਫੜ ਲੈਂਦਾ ਹੈ। ਇਸ ਦੇ ਚੱਲਣ ਨਾਲ ਚਾਨਣ, ਆਵਾਜ਼ ਅਤੇ ਗਰਮੀ ਪੈਦਾ ਹੁੰਦੀ ਹੈ। ਪੁਰਾਤਨ ਸਮੇਂ ਦੌਰਾਨ ਇਸ ਵਿੱਚ ਸ਼ੋਰਾ (ਪੋਟਾਸ਼ੀਅਮ) ਵਰਤਿਆ ਜਾਂਦਾ ਸੀ ਪਰ 1788 ਵਿੱਚ ਕਲੋਰੇਟ ਦੀ ਖੋਜ ਕੀਤੀ ਗਈ, ਜੋ ਸ਼ੋਰੇ ਨਾਲੋਂ ਬਿਹਤਰ ਸੀ। ਇਸ ਮਗਰੋਂ 1865 ਵਿੱਚ ਮੈਗਨੀਸ਼ੀਅਮ ਅਤੇ 1894 ਵਿੱਚ ਐਲੂਮੀਨੀਅਮ ਖੋਜਿਆ ਗਿਆ। ਇਹ ਦੋਵੇਂ ਚੀਜ਼ਾਂ ਬਲਣ ’ਤੇ ਤੇਜ਼ ਚਾਨਣ ਪੈਦਾ ਕਰਦੀਆਂ ਹਨ। ਇਸ ਦੀ ਵਰਤੋਂ ਨਾਲ ਆਤਿਸ਼ਬਾਜ਼ੀ ਨੇ ਤਰੱਕੀ ਕੀਤੀ ਹੈ। ਪੰਜਾਬੀ ਵਿਸ਼ਵ ਕੋਸ਼ ਦੇ ਇਸ ਹਵਾਲੇ ਮੁਤਾਬਕ ਆਤਿਸ਼ਬਾਜ਼ੀ ਦੀ ਵਧੇਰੇ ਵਰਤੋਂ 19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਹੀ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਸ਼ੁਰੂ ਹੋਈ ਹੋਵੇਗੀ।
    ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਚਲਾਉਣ ਵਾਲੇ ਆਤਿਸ਼ਬਾਜ਼ਾਂ ਦੇ ਪਰਿਵਾਰ ਪਿਛਲੀਆਂ ਲਗਪਗ ਤਿੰਨ ਪੀੜ੍ਹੀਆਂ ਤੋਂ ਇੱਥੇ ਇਹ ਸੇਵਾ ਨਿਭਾਅ ਰਹੇ ਹਨ। ਇਨ੍ਹਾਂ ਆਤਿਸ਼ਬਾਜ਼ਾਂ ਦੀਆਂ ਪੀੜ੍ਹੀਆਂ ਤੋਂ ਵੀ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਥੇ ਇੱਕ ਸਦੀ ਪਹਿਲਾਂ ਹੀ ਆਤਿਸ਼ਬਾਜ਼ੀ ਦਾ ਰੁਝਾਨ ਸ਼ੁਰੂ ਹੋਇਆ ਹੋਵੇਗਾ, ਜੋ ਹੁਣ ਤੇਜ਼ੀ ਨਾਲ ਵਧਿਆ ਹੈ। ਇਸ ਦੇ ਵਧਣ ਦਾ ਇੱਕ ਵੱਡਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਆਤਿਸ਼ਬਾਜ਼ੀ ਦੇ ਮੁਕਾਬਲੇ ਕਰਾਉਣਾ ਰਿਹਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਕਰਵਾਏ ਜਾਂਦੇ ਮੁਕਾਬਲਿਆਂ ਦੇ ਵਧੀਆ ਆਤਿਸ਼ਬਾਜ ਨੂੰ ਸਨਮਾਨਿਆ ਜਾਂਦਾ ਸੀ ਪਰ ਹੁਣ ਇੱਥੇ ਵਧ ਰਹੇ ਪ੍ਰਦੂਸ਼ਣ ਕਾਰਨ ਆਤਿਸ਼ਬਾਜ਼ੀ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੀਵਾਲੀ ਦੇ ਦਿਨਾਂ ਵਿੱਚ ਇੱਥੇ ਪ੍ਰਦੂਸ਼ਣ ਦੀ ਮਾਤਰਾ ਸਿਖ਼ਰ ’ਤੇ ਪੁੱਜ ਜਾਂਦੀ ਹੈ, ਜੋ ਰੂਹਾਨੀਅਤ ਦੇ ਇਸ ਕੇਂਦਰ ਲਈ ਖ਼ਤਰਨਾਕ ਹੈ। ਸ਼੍ਰੋਮਣੀ ਕਮੇਟੀ ਵੱਲੋਂ ਘੱਟ ਪ੍ਰਦੂਸ਼ਣ ਵਾਲੀ ਆਤਿਸ਼ਬਾਜ਼ੀ ਲੱਭਣ ਦੇ ਯਤਨ ਵੀ ਸਫ਼ਲ ਨਹੀਂ ਹੋ ਸਕੇ। ਇੱਥੇ ਜ਼ਮੀਨੀ ਆਤਿਸ਼ਬਾਜ਼ੀ ਬੰਦ ਕਰ ਦਿੱਤੀ ਗਈ ਹੈ। ਹੁਣ ਆਸਮਾਨੀ ਆਤਿਸ਼ਬਾਜ਼ੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਇਹ ਆਤਿਸ਼ਬਾਜ਼ੀ ਆਸਮਾਨ ਵਿੱਚ ਵਧੇਰੇ ਉਚਾਈ ’ਤੇ ਜਾ ਕੇ ਫਟਦੀ ਹੈ ਅਤੇ ਇਸ ਦੇ ਕਰਤੱਬ ਦੇਖ ਕੇ ਲੋਕ ਖ਼ੁਸ਼ ਹੁੰਦੇ ਹਨ। ਇਸ ਨਾਲ ਪ੍ਰਦੂਸ਼ਣ ਆਸਮਾਨ ਦੀ ਉਪਰਲੀ ਸਤਹਿ ਵਿੱਚ ਰਹਿ ਜਾਂਦਾ ਹੈ। ਭਾਵੇਂ ਪ੍ਰਦੂਸ਼ਣ ਨੂੰ ਰੋਕਣ ਲਈ ਇਹ ਵੀ ਕੋਈ ਠੋਸ ਹੱਲ ਨਹੀਂ ਹੈ ਪਰ ਸ਼ਰਧਾਲੂਆਂ ਦੀ ਸ਼ਰਧਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦੀਵਾਲੀ ਮੌਕੇ ਲਗਪਗ ਡੇਢ ਲੱਖ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਇਸ ਵਿੱਚ ਹਵਾਈਆਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਰਵਾਇਤੀ ਆਤਿਸ਼ਬਾਜ਼ੀ, ਜਿਨ੍ਹਾਂ ਵਿੱਚ ਅਨਾਰ, ਫੁੱਲਝੜੀਆਂ, ਚੱਕਰ ਆਦਿ ਸ਼ਾਮਲ ਸਨ, ਹੁਣ ਨਹੀਂ ਚਲਾਏ ਜਾਂਦੇ। ਦਰਬਾਰ ਸਾਹਿਬ ਦੀ ਆਤਿਸ਼ਬਾਜੀ ਦੇਖਣ ਲਈ ਸ਼ਰਧਾਲੂ ਦੂਰ-ਦੁਰਾਡੇ ਤੋਂ ਇੱਥੇ ਪੁੱਜਦੇ ਹਨ। ਇਸ ਮੌਕੇ ਹਰਿਮੰਦਰ ਸਾਹਿਬ ਦੀ ਸਮੁੱਚੀ ਪਰਿਕਰਮਾ ਸ਼ਰਧਾਲੂਆਂ ਨਾਲ ਭਰ ਜਾਂਦੀ ਹੈ ਅਤੇ ਆਤਿਸ਼ਬਾਜ਼ੀ ਚੱਲਣ ਵੇਲੇ ਹਰ ਇੱਕ ਦਾ ਧਿਆਨ ਆਸਮਾਨ ਵੱਲ ਹੁੰਦਾ ਹੈ। ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਅਤੇ ਆਤਿਸ਼ਬਾਜ਼ੀ ’ਚੋਂ ਨਿਕਲਦੇ ਵੱਖ-ਵੱਖ ਰੰਗ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ। ਇਸ ਮੌਕੇ ਹਰਿਮੰਦਰ ਸਾਹਿਬ ਤੇ ਆਲੇ-ਦੁਆਲੇ ਦੇ ਗੁਰਦੁਆਰਿਆਂ ’ਤੇ ਕੀਤੀ ਹੋਈ ਦੀਪ ਮਾਲਾ ਇਸ ਨਜ਼ਾਰੇ ਨੂੰ ਹੋਰ ਵੀ ਵਧੀਆ ਬਣਾਉਂਦੀ ਹੈ।

    0 notes

    Amritsar (Punjab)

    7 notes

    Early morning at the Golden Temple in Amritsar (Punjab).

    Early morning at the Golden Temple in Amritsar (Punjab).

    16 notes