• Contact Us
  • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
    free counters

    ਪੰਜਾਬ ਦੇ ਖੇਤਾਂ ‘ਚ ਝੋਨੇ ਦੀ ਲੁਆਈ ਸ਼ੁਰੂ (Planting of Jhona (Rice) in Punjab.)

    ਪੰਜਾਬ ਦੇ ਖੇਤਾਂ ‘ਚ ਝੋਨੇ ਦੀ ਲੁਆਈ ਸ਼ੁਰੂ (Planting of Jhona (Rice) in Punjab.)

    3 notes

    A painting showing Punjabi farmers at work in the fields.

    A painting showing Punjabi farmers at work in the fields.

    0 notes

    Working hard a Punjabi farmer.

    Working hard a Punjabi farmer.

    1 note

    A happy villager in Punjab.

    A happy villager in Punjab.

    7 notes

    Punjabi farmer on his John Deere tractor.

    Punjabi farmer on his John Deere tractor.

    2 notes

    Farmers of Punjab have prospered over the years and modern farming machines like tractors are seen all over Punjab now a days.

    Farmers of Punjab have prospered over the years and modern farming machines like tractors are seen all over Punjab now a days.

    11 notes

    Jeeps are a integral part of Punjab, being a farming area Jeeps come in handy.

    Jeeps are a integral part of Punjab, being a farming area Jeeps come in handy.

    3 notes

    Harvesting Wheat by hand in Punjab.

    Harvesting Wheat by hand in Punjab.

    6 notes

    Sweet water of my Punjab.

    Sweet water of my Punjab.

    15 notes

    Ford 3600, the tractor every Punjabi farmer wanted to have.

    Ford 3600, the tractor every Punjabi farmer wanted to have.

    3 notes

    A farmer in Punjab.

    A farmer in Punjab.

    39 notes

    ਅਲੋਪ ਹੋ ਗਈ ਰੱਸੀਆਂ ਵੱਟਣੀ ਕੰੁਡੀ

    ਪੰਜਾਬ ‘ਚ ਜਦੋਂ ਖੇਤੀਬਾੜੀ ਦੇ ਧੰਦੇ ਦਾ ਮਸ਼ੀਨੀਕਰਨ ਨਹੀਂ ਹੋਇਆ ਸੀ | ਉਸ ਸਮੇਂ ਖੇਤੀ ਦਾ ਸਾਰੇ ਦਾ ਸਾਰਾ ਧੰਦਾ ਹੱਥਾਂ ਨਾਲ ਅਤੇ ਬਲਦਾਂ ਨਾਲ ਕੀਤਾ ਜਾਂਦਾ ਸੀ | ਖੇਤੀ ਦਾ ਕੰਮ ਲਗਭਗ ਸਾਰਾ ਸਾਲ ਚਲਦਾ ਰਹਿੰਦਾ ਸੀ | ਹਾੜ੍ਹੀ ਦੇ ਸੀਜ਼ਨ ਵਿਚ ਜਦੋਂ ਕਣਕ ਵੱਢੀ ਜਾਂਦੀ ਸੀ ਤਾਂ ਵੱਢੀ ਕਣਕ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂਸੀ | ਭਰੀਆਂ ਬੰਨ੍ਹਣ ਲਈ ਰੱਸੀਆਂ ਦੀ ਵਰਤੋਂ ਕੀਤੀ ਜਾਂਦੀ ਸੀ | ਇਹ ਰੱਸੀਆਂ ਦਿੱਬ ਤੋਂ ਬਣਦੀਆਂ ਸਨ | ਦਿੱਬ ਦੇ ਬੂਟਿਆਂ ਨੂੰ ਕੱਟਣਉਪਰੰਤ ਭਰੀਆਂ ਬਣਾ ਕੇ ਪਿੰਡ ਦੇ ਟੋਬੇ ਜਾਂਛੱਪੜ ਵਿਚ ਦੋ ਹਫ਼ਤਿਆਂ ਲਈ ਡੁਬੋ ਦਿੱਤਾ ਜਾਂਦਾ ਸੀ | ਇਸ ਪ੍ਰਕਾਰ ਇਸ ਦੇ ਰੇਸ਼ੇ ਪੋਲੇ ਹੋ ਕੇ ਛਿੱਲਣਯੋਗ ਹੋ ਜਾਂਦੇ ਸਨ | ਜ਼ਿਮੀਂਦਾਰ ਆਪਣੇ ਵਿਹਲੇ ਸਮੇਂ ਵਿਚ ਰੇਸ਼ੇਦਾਰ ਬੂਟਿਆਂ ਵਿਚੋਂ ਰੇਸ਼ਾ ਛਿੱਲ ਕੇ ਜੁਦਾ ਕਰ ਲੈਂਦੇ ਸਨ | ਫਿਰ ਇਸ ਰੇਸ਼ੇ ਨੂੰ ਰੱਸੀਆਂ ਵੱਟਣੀ ਕੰੁਡੀ ਨਾਲ ਦੁਹਰਾ, ਤੀਹਰਾ ਜਾਂ ਚੌਹਰਾ ਕੀਤਾ ਜਾਂਦਾ ਸੀ | ਇਕ ਜਣਾ ਰੱਸੀਆਂ ਵੱਟਣੀ ਕੰੁਡੀ ਨੂੰ ਹੱਥ ‘ਚ ਫੜ ਕੇ ਘੰੁਮਾਈ ਜਾਂਦਾ ਤੇ ਪਿਛਾਂਹ ਹਟਦਾ ਜਾਂਦਾ, ਦੂਜਾ ਜਣਾ ਰੇਸ਼ਿਆਂ ਨੂੰ ਰੇਸ਼ਿਆਂ ਨਾਲ ਜੋੜੀ ਜਾਂਦਾ | ਇਸ ਤਰ੍ਹਾਂ ਇਕ ਵੱਡੀ ਸਾਰੀ ਰੱਸੀ ਬਣਾ ਲਈ ਜਾਂਦੀ | ਫਿਰ ਉਸ ਵੱਡੀ ਰੱਸੀ ਨੂੰ ਕੱਟ ਕੇ ਛੋਟੀਆਂ ਰੱਸੀਆਂ ਬਣਾ ਲਈਆਂ ਜਾਂਦੀਆਂਤੇ ਫਿਰ ਉਨ੍ਹਾਂ ਛੋਟੀਆਂਰੱਸੀਆਂ ਨਾਲ ਭਰੀਆਂ ਬੰਨ੍ਹ ਲਈਆਂ ਜਾਂਦੀਆਂ | ਰੱਸੀਆਂ ਵੱਟਣੀ ਕੰੁਡੀ ਤਾਰ ਅਤੇ ਦੋ ਬਾਂਸ ਜਾਂ ਲੱਕੜ ਦੇ ਟੁਕੜਿਆਂ ਦੀ ਬਣਾਈ ਜਾਂਦੀ ਸੀ | ਜਿਸ ਤਰ੍ਹਾਂ ਤੁਸੀਂ ਤਸਵੀਰ ‘ਚ ਦੇਖ ਰਹੇ ਹੋ |ਦੇਖਣ ਨੂੰ ਇਹ ਸੰਦ ਬਹੁਤ ਛੋਟਾ ਲਗਦਾ ਹੈ ਪਰ ਕੰਮ ਇਹ ਬਹੁਤ ਵੱਡਾ ਕਰਦੀ ਸੀ |ਤਕਨੀਕ ਦੇ ਇਸ ਦੌਰ ਵਿਚ ਨਾ ਪਹਿਲਾਂਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੀ ਵਰਤੋਂ ਕਰਨ ਵਾਲੇ | ਮਸ਼ੀਨੀ ਦੌਰ ਵਿਚ ਹੱਥੀਂ ਕੰਮ ਕਰਨਾ ਘਟ ਗਿਆਹੈ | ਜਿਸ ਕਰਕੇ ਹੱਥ ਨਾਲ ਚੱਲਣਵਾਲੀਆਂ ਚੀਜ਼ਾਂਅਲੋਪ ਹੋ ਰਹੀਆਂਹਨ | ਹੋਰਨਾਂ ਚੀਜ਼ਾਂ ਵਾਂਗ ਇਹ ਰੱਸੀਆਂ ਵੱਟਣੀ ਕੰੁਡੀ ਵੀ ਹੁਣ ਅਲੋਪ ਹੋ ਗਈ ਹੈ |

    0 notes

    A farmer with his harvested Wheat crop in a grain marker (Mandi) in Punjab.

    A farmer with his harvested Wheat crop in a grain marker (Mandi) in Punjab.

    0 notes

    ਇਸ ਵਾਰ ਘੁੰਗਰੂਆਂ ਵਾਲੀ ਦਾਤੀ ਬਹੁਤ ਹੀ ਘੱਟ ਕਰੇਗੀ ਕਣਕ ਦੀ ਵਾਢੀ

    ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਆਪਣੇ ਦਮ ‘ਤੇ ਕਰਿਆ ਕਰਦੇ ਸਨ | ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਅੱਧੀ ਰਾਤੋਂ ਹੀ ਆਪਣੇ ਬਲਦ ਲੈੈ ਕੇ ਆਪਣੇ ਖੇਤ ਵਾਹੁਣ ਚੱਲ ਪੈਂਦੇ ਸਨ | ਕੋਈ ਕਿਸੇ ‘ਤੇ ਨਿਰਭਰ ਨਹੀਂ ਸੀ ਹੁੰਦਾ, ਸਭ ਆਪਣੀ ਮਰਜ਼ੀ ਨਾਲ ਕੰਮ ਕਰਦੇ ਸਨ | ਕੋਈ ਮਸ਼ੀਨੀਕਰਨ ਨਹੀਂ ਸੀ ਹੁੰਦਾ | ਸਭ ਕੰਮ ਆਪਣੇ ਢੰਗ ਨਾਲ ਕੀਤੇ ਜਾਂਦੇ ਸਨ ਜਿਸ ਕਰਕੇ ਲੋਕਾਂ ਦੇ ਸਰੀਰ ਵਿਚ ਬਹੁਤ ਜਾਨ ਸੀ | ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਉਪਰੋਕਤ ਦਰਸਾਈਆਂ ਗਈਆਂ ਸਤਰਾਂ ਮਹਿਜ ਇਕ ਪੁਰਾਣੀ ਕਹਾਵਤ ਬਣ ਕੇ ਰਹਿ ਗਈਆਂ ਹਨ | ਹੁਣ ਕੋਈ ਵੀ ਆਦਮੀ ਆਪਣਾ ਕੰਮਕਾਜ ਹੱਥੀਂ ਨਹੀਂ ਕਰਦਾ, ਸਭ ਕੁੱਝ ਮਸ਼ੀਨੀਕਰਨ ਵਿਚ ਬਦਲ ਚੁੱਕਾ ਹੈ | ਸਾਰੇ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਏ ਹਨ | ਸਮੇਂ ਦੀ ਹੁਣ ਹਰੇਕ ਆਦਮੀ ਕੋਲ ਘਾਟ ਪੈੈ ਚੁੱਕੀ ਹੈ | ਕਿਸੇ ਕੋਲ ਵਾਧੂ ਸਮਾਂ ਨਹੀਂ ਹੈ, ਜਿਸ ਕਰਕੇ ਹੁਣ ਲੋਕ ਆਪਣਾ ਕੰਮਕਾਜ ਜਲਦੀ ਕਰਵਾਉਣ ਲਈ ਮਸ਼ੀਨੀਕਰਨ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਹਨ | ਪੁਰਾਣੇ ਬਜ਼ੁਰਗਾਂ ਦੇ ਸਮੇਂ ਸਾਰੀਆਂ ਚੀਜ਼ਾਂ ਮਿਲਾਵਟ ਰਹਿਤ ਹੁੰਦੀਆਂ ਸਨ ਕਿਉਂਕਿ ਉਹ ਖਾਣ ਵਾਲੀਆਂ ਵਸਤਾਂ ਆਪਣੇ ਹੱਥੀਂ ਆਪ ਖੁਦ ਤਿਆਰ ਕਰਦੇ ਸਨ, ਜਿਸ ਕਰਕੇ ਉਹ ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਰਹਿੰਦੇ ਸਨ | ਪਰ ਹੁਣ ਸਭ ਕੁੱਝ ਉਲਟ ਹੋ ਗਿਆ ਹੈ | ਹੁਣ ਤਾਂ ਆਦਮੀ ਪੈਸੇ ਤਾਂ ਵੱਧ ਖਰਚ ਕਰ ਸਕਦਾ ਹੈ ਪਰ ਆਪ ਨੂੰ ਕੋਈ ਕੰਮ ਨਾ ਕਰਨਾ ਪਵੇ, ਸਾਰਾ ਕੰਮ ਜਲਦੀ ਅਤੇ ਆਸਾਨੀ ਨਾ ਹੋ ਜਾਵੇ |

    ਗੱਲ ਕਰੀਏ ਮੌਜੂਦਾ ਸਮੇਂ ਦੀ, ਹੁਣ ਕਣਕ ਦੀ ਫ਼ਸਲ ਦੀ ਵਢਾਈ ਦਾ ਕੰਮ ਸ਼ੁਰੂ ਹੋਣ ਦੇ ਤਕਰੀਬਨ ਨੇੜੇ ਲੱਗ ਚੁੱਕਾ ਹੈ | ਕਣਕ ਦੀ ਫ਼ਸਲ ਹਰੇ ਰੰਗ ਤੋਂ ਸੁਨਹਿਰੀ ਰੰਗ ਵਿਚ ਤਬਦੀਲ ਹੋਣ ਵਾਲੀ ਹੈ | ਮਜ਼ਦੂਰਾਂ ਨੂੰ ਇਸ ਸਮੇਂ ਆਸ ਹੁੰਦੀ ਹੈ ਕਿ ਉਹ ਕਣਕ ਦੀ ਵਢਾਈ ਕਰਕੇ ਆਪਣੇ ਪਰਿਵਾਰ ਲਈ ਦਾਣੇ ਇਕੱਠੇ ਕਰ ਲੈਣਗੇ | ਇਨ੍ਹਾਂ ਦੀਆਂ ਆਸਾਂ ‘ਤੇ ਹੁਣ ਮਸ਼ੀਨੀਕਰਨ ਦੇ ਯੁੱਗ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਹੁਣ ਜ਼ਿਆਦਾਤਰ ਲੋਕ ਕਣਕ ਦੀ ਵਢਾਈ ਕੰਬਾਈਨਾਂ ਤੋਂ ਕਰਵਾਉਣ ਲੱਗ ਪਏ ਹਨ | ਕੰਬਾਈਨ ਨਾਲ ਵਢਾਈ ਕਰਵਾਉਣ ਵਾਲੇ ਲੋਕਾਂ ਵਿਚ ਆਏ ਵਾਰ ਵਾਧਾ ਹੋ ਰਿਹਾ ਹੈ | ਇਸ ਸਾਲ ਤਾਂ 70 ਫੀਸਦੀ ਲੋਕ ਕੰਬਾਈਨਾਂ ਤੋਂ ਕਟਾਈ ਕਰਵਾਉਣ ਲਈ ਤਿਆਰ ਹਨ | ਜਿਸ ਦਾ ਅੰਦਾਜ਼ਾ ਅੱਜ ਤੋਂ ਦੋ ਮਹੀਨੇ ਪਹਿਲਾਂ ਲੱਗ ਜਾਣ ਲੱਗ ਪਿਆ ਸੀ, ਕਿਉਂਕਿ ਲੰਘੇ ਸਮਿਆਂ ਵਿਚ ਲੋਕ ਜਿਨ੍ਹਾਂ ਨੇ ਕਣਕ ਦੀ ਹੱਥੀਂ ਵਢਾਈ ਕਰਵਾਉਣੀ ਹੁੰਦੀ ਸੀ ਉਹ ਦੋ-ਤਿੰਨ ਮਹੀਨੇ ਪਹਿਲਾਂ ਹੀ ਪਰਾਲੀ ਦੇ ਸੁੱਬ ਵੱਟਣ ਲੱਗ ਪੈਂਦੇ ਸਨ | ਪਰ ਹੁਣ ਸੱੁਬ (ਬੇੜ) ਵੱਟਦੇ ਨਾਮਾਤਰ ਹੀ ਦੇਖੇ ਗਏ ਹਨ | 

    ਇਸ ਵਾਰ ਜੋ ਦਾਤੀ ਇਕ ਕਹਾਵਤ ਲਈ ਮਸ਼ਹੂਰ ਸੀ ਕਿ ‘ਦਾਤੀ ਦੇ ਲਵਾ ਦੇ ਘੰੁਗਰੂ ਹਾੜ੍ਹੀ ਵੱਢੂੰਗੀ ਬਰਾਬਰ ਤੇਰੇ’ ਉਹ ਦਾਤੀ ਬਹੁਤ ਘੱਟ ਹੀ ਕਣਕ ਦੀ ਵਢਾਈ ਕਰੇਗੀ | ਸਭ ਕੰਬਾਈਨ ਨਾਲ ਵਢਾਈ ਕਰਵਾਉਣ ਬਾਰੇ ਸੋਚ ਰਹੇ ਹਨ ਭਾਵੇਂ ਉਹ ਵੱਡਾ ਜਿਮੀਂਦਾਰ ਹੋਵੇ ਭਾਵੇਂ ਛੋਟਾ | ਸਭ ਜਲਦੀ ਹੀ ਇਸ ਤਣਾਓ ਤੋਂ ਨਿਜਾਤ ਪਾਉਣ ਬਾਰੇ ਕਹਿ ਰਹੇ ਹਨ | ਕਿਸਾਨਾਂ ਨੇ ਦੱਸਿਆ ਕਿ ਹੱਥੀਂ ਕਣਕ ਵਢਾਉਣ ਵਿਚ ਲੰਮਾ ਸਮਾਂ ਲੱਗ ਜਾਂਦਾ ਸੀ | ਪਹਿਲਾਂ ਤਾਂ ਕਣਕ ਵਢਾਉਣ ਲਈ ਮਜ਼ਦੂਰਾਂ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਹੁੰਦਾ ਸੀ ਕਿਉਂਕਿ ਮਜ਼ਦੂਰਾਂ ਦੀ ਵੱਡੀ ਘਾਟ ਪੈ ਚੁੱਕੀ ਹੈ | ਫਿਰ ਮਜ਼ਦੂਰਾਂ ਦੇ ਖਰਚੇ ਬਹੁਤ ਪੈਣ ਲੱਗ ਪਏ | ਕਣਕ ਦੀ ਵਢਾਈ ਕਰਨ ਵਾਲਿਆਂ ਨੂੰ ਕਣਕ ਅਤੇ ਤੂੜੀ ਜੋ ਦਿੱਤੀ ਜਾਂਦੀ ਹੈ ਉਹ ਕੁੱਲ ਮਿਲਾ ਕੇ 3500 ਦੇ ਖਰਚਾ ਕਰੀਬ ਪ੍ਰਤੀ ਏਕੜ ਪੈਂਦਾ ਹੈ, ਜਦਕਿ ਕੰਬਾਈਨ ਨਾਲ ਕਣਕ ਦੀ ਵਢਾਈ ਅਤੇ ਤੂੜੀ ਬਣਾਉਣ ਦਾ ਕੁੱਲ ਖਰਚਾ 2500 ਦੇ ਕਰੀਬ ਪੈਂਦਾ ਹੈ | ਬੇਸ਼ੱਕ ਰੀਪਰ ਨਾਲ ਤੂੜੀ ਬਣਾਉਣ ਨਾਲ ਤੂੜੀ ਤਾਂ ਜ਼ਰੂਰ ਘੱਟ ਬਣਦੀ ਹੈ ਪਰ ਕੰਮ ਜਲਦੀ ਖਤਮ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਿੰਨਾ ਸਮਾਂ ਫ਼ਸਲ ਦੀ ਸਾਂਭ-ਸਭਾੲੀਂ ਨਹੀਂ ਹੁੰਦੀ ਓਨਾ ਸਮਾਂ ਫਿਕਰ ਲੱਗਿਆ ਰਹਿੰਦਾ ਹੈ ਕਿ ਕਿਧਰੇ ਕੋਈ ਕੁਦਰਤੀ ਕਰੋਪੀ ਹੀ ਨਾ ਹੋ ਜਾਵੇ | ਹੱਥੀਂ ਵਢਾਈ ਕਰਨ ਤੋਂ ਬਾਅਦ ਭਰੀਆਂ ਬੰਨ੍ਹ ਕੇ ਖੇਤ ਵਿਚ ਰੱਖਣੀਆਂ ਪੈੈਂਦੀਆਂ ਹਨ | ਫਿਰ ਕਣਕ ਤਾਂ ਹੜੰਬੇ ਨਾਲ ਕਢਵਾ ਕੇ ਸਾਂਭ ਲਈ ਜਾਂਦੀ ਹੈ ਪਰ ਤੂੜੀ ਫਿਰ ਖੇਤ ਵਿਚ ਰਹਿ ਜਾਂਦੀ ਹੈ | ਡਰ ਬਣਿਆ ਰਹਿੰਦਾ ਹੈ ਕਿ ਕਿਤੇ ਹਨੇਰੀ ਆਦਿ ਨਾਲ ਉੱਡ ਨਾ ਜਾਵੇ, ਪਰ ਕੰਬਾਈਨ ਨਾਲ ਵਢਾਈ ਕਰਵਾ ਕੇ ਸਾਰਾ ਕੰਮ ਜਲਦੀ ਅਤੇ ਆਸਾਨੀ ਨਾਲ ਖਤਮ ਹੋ ਜਾਂਦਾ ਹੈ | ਇਕ ਦਿਨ ਵਿਚ ਕੰਬਾਈਨ ਵੱਢ ਦਿੰਦੀ ਹੈ ਅਤੇ ਦੋ-ਚਾਰ ਦਿਨ ਬਾਅਦ ਤੂੜੀ ਰੀਪਰ ਨਾਲ ਬਣਾ ਕੇ ਸਾਂਭ ਲਈ ਜਾਂਦੀ ਹੈ, ਜਿਸ ਕਰਕੇ ਸਾਰਾ ਕੰਮ ਜਲਦੀ ਨੇਪਰੇ ਚੜ੍ਹ ਜਾਂਦਾ ਹੈ | 

    ਇਸ ਮਸ਼ੀਨੀਕਰਨ ਦੇ ਯੁੱਗ ਵਿਚ ਸਾਰਾ ਕੰਮ ਲੋਕ ਮਸ਼ੀਨਾਂ ਨਾਲ ਕਰਵਾਉਂਦੇ ਹਨ | ਪਹਿਲਾਂ ਤਾਂ ਲੋਕ ਕਈ ਮਹੀਨੇ ਪਹਿਲਾਂ ਤਿਆਰੀ ਕਰਨ ਵਿਚ ਜੁਟ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਹਾੜੀ ਦਾ ਸਮਾਂ ਆਉਣ ਵਾਲਾ ਹੈ, ਬਾਕੀ ਕੰਮ ਨਬੇੜ ਲਈਏ ਫਿਰ ਤਾਂ ਹਾੜ੍ਹੀ ਦਾ ਕੰਮ ਲੰਮਾਂ ਸਮਾਂ ਚੱਲੇਗਾ | ਪਰ ਹੁਣ ਕੋਈ ਆਦਮੀ ਅਜਿਹਾ ਨਹੀਂ ਸੋਚਦਾ ਹੁਣ ਤਾਂ ਕਹਿੰਦੇ ਹਨ ਕਿ ਕੋਈ ਨੀਂ ਹਾੜ੍ਹੀ ਦਾ ਕੰਮ ਕਿਹੜਾ ਹੱਥੀਂ ਕਰਨਾ ਕੰਬਾਇਨ ਨਾਲ ਵਢਾ ਕੇ ਚਾਰ ਦਿਨਾਂ ਵਿਚ ਵੇਹਲੇ ਹੋ ਜਾਣਾ | ਜੋ ਪਹਿਲਾਂ ਹਾੜੀ ਦਾ ਕੰਮ ਬਹੁਤ ਲੰਮਾ ਸਮਾਂ ਚਲਦਾ ਸੀ ਹੁਣ ਤਾਂ ਇਕ ਮਹੀਨੇ ਅੰਦਰ ਹੀ ਸਾਰੇ ਲੋਕਾਂ ਦਾ ਕੰਮ ਨਿਬੜ ਜਾਂਦਾ ਹੈ | ਅਸਲ ਵਿਚ ਇਸ ਮਸ਼ੀਨੀਕਰਨ ਦੇ ਯੁੱਗ ਨੇ ਕਈਆਂ ਦੇ ਰੁਜ਼ਗਾਰ ਖੋਹ ਲਏ ਹਨ ਅਤੇ ਜੋ ਕਣਕ ਦੀ ਵਾਢੀ ਕਰਕੇ ਆਪਣੇ ਪਰਿਵਾਰ ਲਈ ਦਾਣੇ ਜਮ੍ਹਾਂ ਕਰ ਲੈਂਦੇ ਸਨ, ਉਹ ਹੁਣ ਉਨ੍ਹਾਂ ਨੂੰ ਮਹਿੰਗੇ ਭਾਅ ਖਰੀਦਣੀ ਪੈਂਦੀ ਹੈ | ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਫ਼ਸਲਾਂ ਖਰੀਦਣ ਵਾਲੇ ਲੋਕਾਂ ਨੂੰ ਸਪੈਸ਼ਲ ਛੋਟ ਦਿੱਤੀ ਜਾਵੇ ਤਾਂ ਕਿ ਸਭ ਗਰੀਬ ਵਰਗ ਦੇ ਲੋਕ ਆਪਣੇ ਪੇਟ ਆਸਾਨੀ ਨਾਲ ਪਾਲ ਸਕਣ | ਭਾਵੇਂ ਕਿ ਇਸ ਮਸ਼ੀਨੀ ਯੁੱਗ ਦਾ ਵੱਡੇ ਕਿਸਾਨਾਂ ਨੂੰ ਵੱਡਾ ਲਾਭ ਹੁੰਦਾ ਹੋਵੇ ਪਰ ਘੱਟ ਜ਼ਮੀਨਾਂ ਅਤੇ ਗਰੀਬ ਵਰਗ ਦੇ ਲੋਕਾਂ ਲਈ ਇਹ ਮਸ਼ੀਨੀ ਯੁੱਗ ਇਕ ਸਰਾਪ ਬਣ ਕੇ ਰਹਿ ਗਿਆ ਹੈ ਕਿਉਂਕਿ ਛੋਟੇ ਕਿਸਾਨਾਂ ਨੂੰ ਇਨ੍ਹਾਂ ਆਧੁਨਿਕ ਮਸ਼ੀਨਾਂ ਨੂੰ ਖਰੀਦ ਕਰਨਾ ਕਿਸੇ ਪੱਖੋਂ ਸੰਭਵ ਨਹੀਂ ਹੈ |

    1 note

    A old Punjabi farmer.

    A old Punjabi farmer.

    1 note