• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Malwai Gidha

  21 notes

  Desi Beats…

  It’s a typical Bathinda to Birmingham story. The second-generation Punjabi diasporas decided to draw in the best of both worlds, by combining songs of the soil with the styles of the West. Bhangra music has long taken its steps towards mainstream credibility. To cut the long story short, today Bhangra music is big, really big; courtesy the British-Asians who transformed the genre into a vibrant dance music with equally catchy lyrics. Originally meant to be the music for celebration of the harvest, it’s now come to signify the urban British Asians having a good time in Southall Clubs. It’s the genre that brought the ‘large wooden-barrel drum’ that is the dhol, to the fore.

  Hall of fame

  Some tag Alaap’s Bhabiye ni Bhabiye as the first Bhangra single ever. The genre cannot be summed up or rather started without ringing in Malkit Singh. Not just for the recognition that came his way in the form of an MBE by Queen Elizabeth II but for countless tracks like Jind Mahi, Gur Naalo Ishq Mitha, Tootak Tootak Tutiya, among others.

  Moving on, Bally Sagoo goes down the hall of fame. The British Indian music producer can be credited with several hits and also for launching the reggae/bhangra trend known as bhangramuffin. With each famous artist came a revolution and a revelation of the fact as to how a dhol beat could be submerged with any Western musical style or instrument.

  The nineties ended but not the popularity of Bhangra music. Increasingly, some of the top artists were playing big venues and their efforts at popularising the genre were further bearing fruits.

  Then come some of the other instrumental names like Punjabi By Nature, Punjabi MC, Rishi Rich, Rhythm Dhol, Sahotas, Sukshinder Shinda, Bombay Talkie, Daler Mehndi.

  Youngsters’ take

  Today the genre exists in different forms and styles all over the globe and appeals to youngsters for equally different reasons. “Bally Sagoo and Punjabi MC remain my eternal favourites. I like not just the compositions rendered by them but the fact that their music truly symbolises effortless fusion of Bhangra music with Western styles,” says Ramanpreet Bawa, arts student, government college, while adding how, “Mirza by Punjabi MC is always on repeat mode in his playlist.” The fact that no wedding is complete without them, is a given. The fact that most DJs complain of being forced to play only Bhangra music is also a given! Opines Harry Sidhu, B.Com student, “If not hardcore lyrics then at least, dhol and balle balle are common parlance.”

  1 note

  Team of Bhangra dancers from the 1960’s or 1970’s.

  Team of Bhangra dancers from the 1960’s or 1970’s.

  185 notes

  Bhangra Dancer.

  Bhangra Dancer.

  6 notes

  ਜਾ ਆਖੀਂ ਮੇਰੇ ਮਾਹੀਏ ਨੂੰ

  ਦੇਸ਼ ਪੰਜਾਬ ਦੇ ਛੈਲ ਛਬੀਲੇ ਗੱਭਰੂ ਅਤੇ ਮੁਟਿਆਰਾਂ ਦੀ ਦੁਨੀਆਂ ਭਰ ’ ਵੱਖਰੀ ਪਛਾਣ ਹੈ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਅਤੇ ਲਿਰਛਲ ਮਨ ਵਾਂਗਇੱਥੋਂ ਦੀ ਹਰ ਚੀਜ਼ ਖ਼ਾਲਸ ਮੰਨੀ ਜਾਂਦੀ ਹੈ ਪੰਜਾਬੀਖ਼ੁਸ਼ੀ ਦਾ ਪ੍ਰਗਟਾਵਾ ਤਿਉਹਾਰਾਂਮੇਲਿਆਂ ਆਦਿ ਰਾਹੀਂ ਬੜੇ ਚਾਵਾਂ ਅਤੇ ਮਲ੍ਹਾਰਾਂਨਾਲ ਕਰਦੇ ਹਨ ਇਨ੍ਹਾਂ ਤਿਉਹਾਰਾਂ ਅਤੇ ਮੇਲਿਆਂ ਨੂੰ ਲੋਕ ਗੀਤਾਂਬੋਲੀਆਂਟੱਪਿਆਂਗਿੱਧਿਆਂ ਅਤੇ ਭੰਗੜਿਆਂ ਦਾ ਰੰਗ ਬੰਨ੍ਹ ਕੇ ਬਹੁਤ ਹੀ ਖ਼ੂਬਸੂਰਤੀ ਨਾਲ ਸ਼ਿੰਗਾਰਿਆ ਜਾਂਦਾ ਹੈ ਗਿੱਧਾ ਅਤੇ ਭੰਗੜਾ ਦੋਵਾਂ ਦੀ ਬੋਲੀਆਂ ਜਿੰਦਜਾਨ ਹਨ
  ਮੈਂ ਜੱਟੀ ਦੇਸ਼ ਪੰਜਾਬ ਦੀ,
  ਨੀ ਮੈਂ ਪਰੀਆਂ ਨੂੰ ਕੀ ਸਿਆਣਦੀ,
  ਨੀ ਮੈਂ ਨੱਚਾਂਨੀ ਮੈਂ ਟੱਪਾਂ,
  ਪਰ ਸ਼ਰਮ ਹਯਾ ਪਹਿਚਾਣਦੀ
  ਬੋਲੀਆਂ ਦਾ ਸਾਡੇ ਸਾਹਿਤਕ ਵਿਰਸੇ ’ ਆਪਣਾ ਇੱਕ ਖਾਸ ਸਥਾਨ ਤੇ ਪਛਾਣ ਹੈ। ਇਨ੍ਹਾਂ ਦੀ ਸਹਾਇਤਾ ਨਾਲ ਅਸੀਂ ਆਪਣੇ ਦੁੱਖ-ਸੁੱਖਵਿਛੋੜਾਮੇਲ-ਮਿਲਾਪਰਿਸ਼ਤੇਦਾਰੀਆਂ ਅਤੇ ਪਿਆਰ ਆਦਿ ਦਾ ਵਰਣਨ ਬੜੇ ਹੀ ਸੁਚੱਜੇ ਢੰਗ ਨਾਲ ਕਰਦੇ ਹਾਂ। ਦਰਅਸਲ ਮੁਟਿਆਰਾਂ ਦੇ ਗਿੱਧੇ ਅਤੇਗੱਭਰੂਆਂ ਦੇ ਭੰਗੜੇ ਦੀ ਜਾਨ ਹੀ ਬੋਲੀਆਂ ਹਨ। ਜਿੱਥੇ ਉਪਰੋਕਤ ਸਭ ਦਾ ਨਜ਼ਾਰਾ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈਉੱਥੇ ਇਨ੍ਹਾਂ ਹੀ ਬੋਲੀਆਂ ’ ਮਾਹੀਏ ਦਾ ਵੈਰਾਗ ਭਾਵ ਪਿਆਰ ਵੀ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਹਰ ਮੁਟਿਆਰ ਨੂੰ ਆਪਣੇ ਮਾਹੀ ਦਾ ਬਹੁਤ ਚਾਅਹੁੰਦਾ ਹੈ। ਉਹ ਦਿਲ ਹੀ ਦਿਲ ’ ਉਸ ਬਾਰੇ ਕਲਪਨਾ ਕਰਦੀ ਤੇ ਖ਼ੁਸ਼ ਹੁੰਦੀ ਰਹਿੰਦੀ ਹੈ।
  ਗੱਡੇ-ਗਡੀਰੇ ਵਾਲਿਆ ਗੱਡਾ ਹੌਲੀ-ਹੌਲੀ ਤੋਰ,
  ਮੇਰੀਆਂ ਹਿੱਲਣ ਕੰਨਾਂ ਦੀਆਂ ਬਾਲੀਆਂ ਤੇ ਦਿਲ ਵਿੱਚ ਪੈਂਦੇ ਹੌਲ,
  ਮੇਰਾ ਮਾਹੀ ਗੜਵਾਨੀ ਮੈਂ ਗੜਵੇਂ ਦੀ ਡੋਰ
  ਮੁਟਿਆਰ ਕਹਿੰਦੀ ਹੈ ਕਿ ਉਸ ਦਾ ਮਾਹੀ ਹਰ ਪਲ ਉਸ ਦੀਆਂ ਅੱਖਾਂ ਸਾਹਵੇਂ ਰਹੇਛੱਡ ਕੇ ਕਿਤੇ ਨਾ ਜਾਵੇ। ਉਹ ਇੱਕ ਪਲ ਲਈ ਵੀ ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦੀ।
  ਜੇਠ ਹਾੜ ’ ਅੰਬ ਬਥੇਰੇ ਸਾਉਣ ਜਾਮਨੂੰ ਪੀਲਾਂ,
  ਮਾਹੀਆ ਆਜਾ ਵੇ ਤੈਨੂੰ ਪਾ ਕੇ ਪਟਾਰੀ ’ ਕੀਲਾਂ
  ਮਾਹੀ ਦਾ ਪਿਆਰਹਰ ਮੁਟਿਆਰ ਲਈ ਇੱਕ ਜਾਦੂ ਹੁੰਦਾ ਹੈਹਰ ਮੁਟਿਆਰ ਬਸ ਇਸੇ ਜਾਦੂ ਦਾ ਸ਼ਿਕਾਰ ਹੋਣਾ ਚਾਹੁੰਦੀ ਹੈ। ਆਪਣੇ ਮਾਹੀ ਨੂੰ ਆਪਣੀਆਂ ਅੱਖਾਂ ’ ਸਮਾਂ ਲੈਣਾ ਚਾਹੁੰਦੀ ਹੈ।
  ਹੀਰਿਆ ਹਰਨਾਂ ਬਾਗੀ ਚਰਨਾਂ ਕਰ ਬਾਗਾਂ ਵਿੱਚ ਫੇਰਾ,
  ਜਿੱਥੇ ਤੇਰਾ ਹਲ਼ ਵਗਦਾ ਉੱਥੇ ਲੈ ਚੱਲ ਚਰਖਾ ਮੇਰਾ
  ਮੁਟਿਆਰ ਆਪਣੇ ਮਾਹੀ ਨੂੰ ਦੂਰ ਲਿਜਾਣ ਵਾਲੀਆਂ ਮੋਟਰ ਗੱਡੀਆਂ ਨੂੰ ਵੀ ਨਹੀਂ ਬਖਸ਼ਦੀ ਅਤੇ ਗੱੁਸੇ ’  ਕੇ ਸਰਾਪ ਦਿੰਦੀ ਹੈ। ਉਹ ਕਹਿੰਦੀ ਹੈ ਮੇਰੇ ਮਾਹੀ ਨੂੰ ਮੇਰੇ ਕੋਲ ਤਾਂ ਜੀਅ ਸਦਕੇ ਲੈ ਆਵੋ ਪਰ ਦੂਰ ਨਾ ਲੈ ਕੇ ਜਾਵੋ ਨਹੀਂ ਤਾਂ:
  ਹੀਰਿਆ ਹਰਨਾਂ ਬਾਗੀ ਚਰਨਾਂ
  ਤੂੰ ਬਾਗੀ ਕੀਕਣ ਆਇਆ
  ਟੁੱਟ ਜਾਏਂ ਰੇਲ ਗੱਡੀਏ
  ਮੇਰੇ ਮਾਹੀ ਦਾ ਵਿਛੋੜਾ ਪਾਇਆ
  ਪਿਆਰ ’ ਗੜੂੰਦ ਹੋਈ ਮੁਟਿਆਰ ਤਾਂ ਲਾਮ ਗਏ ਮਾਹੀ ਲਈ ਹੀ ਤੜਪ ਉੱਠਦੀ ਹੈ। ਕੁਝ ਘੰਟਿਆਂ ਦੀ ਉਡੀਕ ਤਾਂ ਕਿੱਥੇਇੱਥੇ ਇੱਕ ਪਲ ਉਸ ਲਈ ਭਾਰੀ ਹੋ ਉੱਠਦਾ ਹੈ।
  ਕੋਠੇ ਉੱਤੇ ਕੋਠੜੀ ਮੈਂ ਕੋਠੇ ਚੜ੍ਹ ਗਈ,
  ਲਾਮ ਨੂੰ ਜਾਂਦਾ ਮਹੀਆ ਵੇਖ ਕੇਮੈਂ ਧੜੰਮ ਡਿੱਗ ਪਈ
  ਮੈਨੂੰ ਨਾ ਬੁਲਾਈਓ ਨੀਮੇਰਾ ਨਹੀਂ ਟਿਕਾਣੇ ਜੀਅ
  ਮਾਹੀ ਨੌਕਰੀ ਕਰਦਾ ਹੋਵੇ ਜਾਂ ਨਹੀਂਛੈਲੀ ਮੁਟਿਆਰ ਨੂੰ ਇਸ ਨਾਲ ਕੋਈ ਵਾਸਤਾ ਨਹੀਂ। ਉਹ ਤਾਂ ਕਹਿੰਦੀ ਹੈ ਕਿ ਉਸ ਦਾ ਮਾਹੀ ਉਸ ਦੀ ਹੀ ਨੌਕਰੀ ਕਰੇ ਅਤੇ ਵੱਧ ਤੋਂ ਵੱਧ ਪਿਆਰ ਰੂਪੀ ਹਾਜ਼ਰੀ ਲਾਵੇ। ਨੌਕਰੀ ਤਾਂ ਬਸ ਉਸ ਲਈ ਇੱਕ ਸਰਾਪ ਹੈ।
  ਬਾਂਕੇ ਸਿਪਾਹੀ ਦੀ ਚਾਂਦੀ ਦੀ ਸੋਟੀ
  ਵਿੱਚ ਸੋਨੇ ਦੀ ਠੋਕਰ,
  ਰੋਗੀ ਉਮਰਾਂ ਦੀਆਂ ਮਾਹੀ ਜਿਨ੍ਹਾਂ ਦੇ ਨੌਕਰ
  ਸਾਡੇ ਸਮਾਜ ’ ਫ਼ੌਜੀ ਦੀ ਮੁਟਿਆਰ ਨੂੰ ਆਪਣੇ ਮਾਹੀ ਦੀ ਤਾਂਘ ਬਹੁਤ ਜ਼ਿਆਦਾ ਹੁੰਦੀ ਹੈ। ਉਹ ਅੰਦਰ ਹੀ ਅੰਦਰ ਆਪਣੇ ਮਾਹੀ ਲਈ ਤੜਪਦੀ ਰਹਿੰਦੀ ਹੈ ਅਤੇ ਉਸ ਦੇ ਮੇਲ ਲਈ ਕੋਠੇ ਤੋਂ ਕਾਵਾਂ ਨੂੰ ਉਡਾਉਂਦੀ ਹੋਈ ਕਹਿੰਦੀ ਹੈ:-
  ਚੁੰਝ ਤੇਰੀ ਵੇ ਕਾਲਿਆ ਕਾਵਾਂ ਸੋਨੇ ਨਾਲ ਮੜਾਵਾਂ,
  ਜਾ ਆਖੀਂ ਮੇਰੇ ਮਾਹੀਏਨੂੰ ਨਿੱਤ ਮੈਂ ਔਸੀਆਂ ਪਾਵਾਂ
  ਖ਼ਬਰਾਂ ਲਿਆ ਕਾਵਾਂਤੈਨੂੰ ਘਿਓ ਦੀ ਚੂਰੀ ਪਾਵਾਂ
  ਆਪਣੇ ਮਾਹੀ ਦੇ ਮੁੜਨ ਦੀ ਤਾਂਘ ਲਈ ਪਤਾ ਨਹੀਂ ਕੀ-ਕੀ ਦੁਆਵਾਂ ਕਰਦੀ ਹੈਸੁੱਖਾਂ ਸੁੱਖਦੀ ਹੈਤਰਲੇ ਪਾਉਂਦੀ ਹੈ। ਦੂਜੀਆਂ ਮੁਟਿਆਰਾਂ ਦੇ ਮਾਹੀਆਂ ਨੂੰ ਹਰ ਵਕਤ ਨਾਲ ਰਹਿੰਦਿਆਂ ਦੇਖ ਕੇ ਝੁਰਦੀ ਹੁੰਦੀ ਹੈ ਅਤੇ ਆਪਣੀ ਕਿਸਮਤ ਨਾਲ ਗਿਲ਼ਾ ਹੁੰਦਾ ਹੈ।
  ਕੱਢ ਕਲੇਜਾ ਕਰ ਲਾਂ ਪੇੜੇ ਹੁਸਨ ਪਲੇਥਣ ਲਾਵਾਂ,
  ਮੁੜ ਪਓ ਵੇ ਮਾਹੀਆ ਮੈਂ ਰੋਜ਼ ਔਸੀਆਂ ਪਾਵਾਂ
  ਜੰਗ ਨੂੰ ਗਏ ਮਾਹੀ ਲਈ ਤਾਂ ਉਸ ਦੇ ਤਾਪ ਦੀ ਹੱਦ ਹੀ ਨਹੀਂ ਹੁੰਦੀ। ਮਜਬੂਰ ਅਤੇ ਬੇਵੱਸ ਮੁਟਿਆਰ ਦੇ ਦਿਲ ’ਤੇ ਪਤਾ ਨਹੀਂ ਕੀ-ਕੀ ਬੀਤਦੀ ਹੈ। ਉਹ ਆਪਣੇ ਵੱਲੋਂ ਮਾਹੀ ਨੂੰ ਰੋਕਣ ਦਾ ਹਰ ਹੀਲਾ ਕਰਦੀ ਹੈ ਪਰ ਮਜਬੂਰੀ ਉਸ ਨੂੰ ਝੰਜੋੜ ਕੇ ਸੁੱਟ ਦਿੰਦੀ ਹੈ।
  ਪਿੱਪਲਾਂ ਉੱਤੇ ਆਈਆਂ ਬਹਾਰਾਂ ਬੋਹੜ ਨੂੰ ਲੱਗੀਆਂ ਗੋਹਲਾਂ,
  ਜੰਗ ਨੂੰ ਨਾ ਜਾ ਮਹੀਆਮੈਂ ਦਿਲ ਦੇ ਬੋਲ ਬੋਲਾਂ
  ਮੁਟਿਆਰ ਮਾਹੀ ਤੋਂ ਬਹੁਤੀ ਦੇਰ ਦੂਰ ਨਹੀਂ ਰਹਿ ਸਕਦੀ। ਮਾਹੀ ਅਫ਼ਸਰਾਂ ਵੱਲੋਂ ਛੁੱਟੀ ਨਾ ਦੇਣ ਦਾ ਬਹਾਨਾ ਬਣਾਉਂਦਾ ਹੈ ਤਾਂ ਉਸ ਦੀ ਮੁਟਿਆਰ ਮਾਹੀ ਦੇ ਅਫ਼ਸਰ ਤਕ ਵੀ ਪਹੁੰਚ ਕਰਦੀ ਹੈ।
  ਸੁਣ ਵੇ ਫਰੰਗੀਆਂ ਸੱਧਰਾਂ ਮੇਰੀਆ ਮੈਂ ਤੈਨੂੰ ਸਮਝਾਵਾਂ,
  ਦੇ ਛੁੱਟੀ ਮੇਰੇ ਢੋਲ ਮਾਹੀ ਨੂੰਮੈਂ ਧਾਹ ਗਲਵਕੜੀ ਪਾਵਾਂ,
  ਫਰੰਗੀਆਂ ਤਰਸ ਕਰੀਂਤੇਰਾ ਜੱਸ ਗਿੱਧੇ ਵਿੱਚ ਗਾਵਾਂ
  ਮੁਟਿਆਰ ਨੂੰ ਆਪਣੇ ਮਾਹੀ ਦਾ ਹਰ ਰੂਪਰੰਗਅਦਾ ਦੁਨੀਆਂ ਦੇ ਹਰ ਮਰਦ ਨਾਲੋਂ ਬਿਹਤਰੀਨ ਲੱਗਦਾ ਹੈ ਅਤੇ ਕੁਦਰਤ ਵੱਲੋਂ ਜੇ ਕਿਸੇ ਮੁਟਿਆਰ ਦੇ ਮਾਹੀਏ ਵਿੱਚ ਬੱਜ ਰਹਿ ਜਾਵੇ ਤਾਂ ਵੀ ਉਹ ਪਰਵਾਹ ਨਹੀਂ ਕਰਦੀ ਅਤੇ ਕਹਿੰਦੀ ਹੈ:
  ਹੋਰਾਂ ਦੇ ਮਾਹੀਏ ਲੰਮੇ ਸਲੰਮੇ,
  ਮੇਰਾ ਤਾਂ ਮਾਹੀਆ ਗਿੱਠ-ਮੁੱਠੀਆਜਿਵੇਂ ਸੜਕ ’ਤੇ ਚੱਲਦਾ ਫਿੱਟਫਿਟੀਆ
  ਲੋਕ ਬੋਲੀਆਂ ਤੋਂ ਇਲਾਵਾ ਟੱਪਿਆਂ ਦੇ ਵਿੱਚ ਵੀ ਕਿਸੇ ਬਾਲੋ ਦਾ ਆਪਣੇ ਮਾਹੀਏ ਪ੍ਰਤੀ ਵਿਯੋਗ ਇੰਜ ਬਿਆਨ ਹੁੰਦਾ ਹੈ।
  ਹੱਟੀਆਂ ’ਤੇ ਖੰਡ ਪਈ ,
  ਢੋਲਾ ਪਰਦੇਸ ਨੂੰ ਗਿਆ,
  ਲੋਕਾਂ ਦੇ ਠੰਢ ਪਈ 
  ਸੜਕ ’ਤੇ ਦੋ ਲਾਈਨਾਂ,
  ਜਿੱਥੇ ਮਾਹੀਆ ਯਾਦ ਆਵੇ,
  ਉੱਥੇ ਬਹਿ ਕੇ ਰੋ ਲੈਣਾ
  ਸੂਹਾ ਲਾਲ ਟਮਾਟਰ ,
  ਮੈਂ ਗਲੀ-ਗਲੀ ਢੂੰਡਦੀ ਫਿਰਾਂ
  ਕਿਹੜਾ ਮਾਹੀਏ ਦਾ ਕਵਾਟਰ 
  ਗੱਡੀ  ਗਈ  ’ਟੇਸ਼ਨ ’ਤੇ,
  ਪਰ੍ਹੇ ਹੱਟ ਵੇ ਬਾਬੂ,
  ਮੈਨੂੰ ਮਾਹੀਆ ਵੇਖਣ ਦੇ
  ਛੱਪੜੀ ’ ਅੰਬ ਤਰਦਾ,
  ਇਸ ਜੁਦਾਈ ਨਾਲੋਂ ਰੱਬ ਪੈਦਾ ਹੀ ਨਾ ਕਰਦਾ
  ਆਪਣੇ ਮਾਹੀ ’ਤੇ ਆਈ ਕਿਸੇ ਵੀ ਮੁਸੀਬਤ ’ ਮੁਟਿਆਰ ਆਪਣੀ ਜ਼ਿੰਦਗੀ ਤਕ ਵਾਰਨ ਨੂੰ ਜਾਂਦੀ ਹੈ ਅਤੇ ਕਹਿੰਦੀ ਹੈ:
  ਮਾਹੀਆ ਤੂੰ ਗ਼ਮ ਨਾ ਕਰੀਂ,
  ਵੇ ਮੈਂ ਲੰਡਨੋਂ ਵਕੀਲ ਮੰਗਵਾਵਾਂ
  ਪਹਿਲੀ ਪੇਸ਼ੀ ਤੂੰ ਛੁੱਟ ਜੇ,
  ਲੱਡੂ ਵੰਡਦੀ ਕਚਿਹਰੀ ’ਚੋਂ ਆਵਾਂ
  ਮਾਹੀ ਅਤੇ ਉਸ ਦੀ ਮੁਟਿਆਰ ਦਾ ਰਿਸ਼ਤਾ ਦੁਨੀਆਂ ਦੇ ਸਭ ਰਿਸ਼ਤਿਆਂ ’ਚੋਂ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੁੰਦਾ ਹੈ। ਰੱਬ ਕਰੇ ਕਦੇ ਵੀ ਕਿਸੇ ਮੁਟਿਆਰ ਦਾ ਉਸ ਦੇ ਮਾਹੀ ਨਾਲੋਂ ਵਿਛੋੜਾ ਨਾ ਪਵੇ

  0 notes

  Gidha.

  Gidha.

  6 notes

  Bhangra Dancer.

  Bhangra Dancer.

  1 note

  Punjabi Women known for their dance can also lift the sword if and when needed.

  Punjabi Women known for their dance can also lift the sword if and when needed.

  26 notes

  Gidha

  Gidha

  17 notes

  Gidha Wajan Marda…

  3 notes

  ਗਿੱਧਾ (Gidha)

  ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉੱਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਹੀ ਇਸ ਲੋਕ-ਨਾਚ ਦੀ ਪੰਜਾਬੀਆਂ ਦੇ ਦਿਲਾਂ ਅਤੇ ਉਨ੍ਹਾਂ ਦੇ ਜਨ-ਜੀਵਨ ਵਿਚ ਵਿਸ਼ੇਸ਼ ਥਾਂ ਬਣੀ ਰਹੀ ਹੈ।  ਅਸਲ ਵਿਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿਚ ਖੜ੍ਹੋਤੀਆਂ ਹੋਰ ਮੁਟਿਆਰਾਂ (ਇਸਤਰੀਆਂ) ਤਾਲੀ ਮਾਰਦੀਆਂ ਹਨ। ਇਸ ਤਾਲੀ ਦਾ ਵਹਾਓ ਲੋਕ-ਗੀਤਾਂ ਦੇ ਮੁੱਖ ਰੂਪਾਂ-ਬੋਲੀਆਂ (ਛੋਟੀਆਂ ਤੇ ਵੱਡੀਆਂ) ਅਤੇ ਟੱਪਿਆਂ ਦੇ ਨਾਲ-ਨਾਲ ਚੱਲਦਾ ਹੈ। ਇਨ੍ਹਾਂ ਟੱਪਿਆਂ ਅਤੇ ਬੋਲੀਆਂ ਵਿਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਬੋਲ ‘ਚ ਰਸ ਅਤੇ ਇਕਸੁਰਤਾ ਰੱਖਣ ਲਈ ‘ਬੱਲੇ-ਬੱਲੇ ਬਈ, ਸ਼ਾਵਾ-ਸ਼ਾਵਾ’ ਆਦਿ ਨੂੰ ਲਮਕਾਵੀਂ ਸੁਰ ਵਿਚ ਕਿਹਾ ਜਾਂਦਾ ਹੈ। 
  ਪੰਜਾਬੀ ਇਸਤਰੀਆਂ ਆਪਣੇ ਕਾਰ-ਵਿਹਾਰ ‘ਚੋਂ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਇਹ ਗਿੱਧਾ ਰੁੱਤਾਂ, ਤਿੱਥਾਂ, ਮੇਲੇ, ਤਿਉਹਾਰਾਂ ਤੋਂ ਛੁੱਟ ਤਿੰ੍ਰਞਣਾਂ ਵਿਚ ਪੂਣੀਆਂ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ‘ਤੇ, ਬੱਚੇ ਦੇ ਜਨਮ ਸਮੇਂ ਮੰਗਣੀ, ਵਿਆਹ, ਜਾਗੋ ਕੱਢਣ ਵੇਲੇ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ‘ਤੇ ਇਕੱਠੀਆਂ ਹੋ ਕੇ ਅਜਿਹਾ ਸ਼ੌਕ ਪੂਰਾ ਕਰ ਲੈਂਦੀਆਂ ਹਨ। ਇਨ੍ਹਾਂ ਨੂੰ ਇਸ ਲੋਕ ਨਾਚ ਵਾਸਤੇ ਖ਼ਾਸ ਸਥਾਨ ਦੀ ਲੋੜ ਨਹੀਂ ਹੁੰਦੀ। ਗਿੱਧੇ ਵਾਸਤੇ ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲ੍ਹਾ ਕਮਰਾ, ਖੇਤ (ਤੀਆਂ ਦੇ ਦਿਨਾਂ ਵਿਚ) ਆਦਿ ਸਭ ਪ੍ਰਕਾਰ ਦੀਆਂ ਥਾਵਾਂ ਗਿੱਧੇ ਲਈ ਢੁੱਕਵੀਆਂ ਹੀ ਹੁੰਦੀਆਂ ਹਨ। ਗਿੱਧੇ ਲੋਕ ਨਾਚ ਲਈ ਜਾਤ, ਧਰਮ ਦੀ ਕੋਈ ਥਾ ਨਹੀਂ ਹੁੰਦੀ। ਸਮੁੱਚੀ ਜਾਤੀ ਦੇ ਲੋਕ ਇਕੱਠੇ ਹੋ ਕੇ ਗਿੱਧਾ ਪਾਉਂਦੇ ਹਨ। ਗਿੱਧੇ ਲੋਕ ਨਾਚ ਵਿਚ ਇਕ ਕੁੜੀ ਬੋਲੀ ਪਾਉਂਦੀ, ਬਾਕੀ ਉਸ ਦੀ ਬੋਲੀ ਨੂੰ ਰਲ ਕੇ ਚੁੱਕਦੀਆਂ ਹਨ। ਕਈ ਵਾਰ ਦੋ ਮੁਟਿਆਰਾਂ ਦਾ ਜੁੱਟ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦਾ, ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦਾ ਹੈ। ਇਹ ਪ੍ਰਵਾਹ ਕਈ ਘੰਟਿਆਂ ਤਕ ਚੱਲਦਾ ਰਹਿੰਦਾ ਹੈ। ਜਦੋਂ ਗਿੱਧੇ ਦੀ ਗਤੀ ਧੀਮੀ ਪੈਂਦੀ ਨਜ਼ਰੀਂ ਆਉਂਦੀ ਹੈ ਤਾਂ ਫਿਰ ਹੋਰ ਬੋਲੀਆਂ ਪਾਈਆਂ ਜਾਂਦੀਆਂ ਹਨ, ਗਤੀ ਨੂੰ ਤੀਬਰ ਕਰਨ ਵਾਸਤੇ ਜਿਵੇਂ¸ ਹਾਰੀ ਨਾ ਮਲਵੈਣੇ, ਗਿੱਧਾ ਹਾਰ ਗਿਆ। 
  ਗਿੱਧੇ ਸ਼ਬਦ ਦੀ ਉਤਪਤੀ ‘ਗਿੱਧਾਂ’ ਤੋਂ ਹੋਈ ਹੈ। ‘ਗਿੱਧਾਂ’, ਭਾਵ ਇੱਲਾਂ ਹਨ। ਅਤੀਤ ਕਾਲ ਵਿਚ ਇਹ ਮੰਨਿਆ ਗਿਆ ਕਿ ਜਦੋਂ ਗਿੱਧਾਂ ਭਾਵ ਇੱਲਾਂ ਉੱਡਦੀਆਂ ਤਾਂ ਉਨ੍ਹਾਂ ਦੇ ਖੰਭਾਂ ਦੀ ਆਵਾਜ਼ ਬਹੁਤ ਉੱਚੀ ਸੁਣਾਈ ਦਿੰਦੀ । ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਹੱਥਾਂ ਨੂੰ ਇਕ-ਦੂਜੇ ‘ਚ ਮਾਰਨ ਨਾਲ ਆਉਂਦੀ ਹੈ। 
  ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਤ ਨਹੀਂ ਰੱਖਿਆ ਜਾ ਸਕਦਾ। ਮੁੱਖ ਤੌਰ ‘ਤੇ ਇਹ ਮੁਦਰਾਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਰਾਹੀਂ ਵੱਖ-ਵੱਖ ਆਵਾਜ਼ਾਂ ਕੱਢ ਕੇ ਕਿਸੇ ਦੀ ਸਾਂਗ ਲਾ ਕੇ, ਆਹਮੋ-ਸਾਹਮਣੇ ਹੋ ਕੇ ਲੜਾਈ ਦੇ ਦ੍ਰਿਸ਼ ਰੂਪ, ਧਰਤੀ ‘ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ ਆਦਿ ਜੁਗਤਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਬੋਲੀ ਦੇ ਉਚਾਰਨ ਸੰਦਰਭ ‘ਚੋਂ ਨਵੀਂ ਨਿਭਾਓ-ਪ੍ਰਸਥਿਤੀ ਉਜਾਗਰ ਹੁੰਦੀ ਹੈ। ਇਸ ਪ੍ਰਸਥਿਤੀ ਨੂੰ ਪੇਸ਼ ਕਰਨ ਲਈ ਨਵੀਂ ਅਤੇ ਮੌਕੇ ਅਨੁਸਾਰ ਮੁਦਰਾ ਸਿਰਜ ਲਈ ਜਾਂਦੀ ਹੈ। 
  ਗਿੱਧਾ ਰਾਗ ਤੇ ਤਾਲੀ/ਤਾਲ ਪੱਖੋਂ ਵੀ ਆਜ਼ਾਦ ਹੁੰਦਾ ਹੈ, ਇਹ ਸਾਜ਼ਾਂ ਦਾ ਮੁਥਾਜ ਵੀ ਨਹੀਂ ਹੈ। ਗਿੱਧੇ ਵਿਚ ਢੋਲਕੀ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਪ੍ਰੰਤੂ ਰਵਾਇਤੀ ਨਾਚ ਵਿਚ ਢੋਲਕੀ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ ਸੀ, ਸਗੋਂ ਤਾਲ ਲਈ ਮੂੰਹ ‘ਚੋਂ ‘ਫੂ-ਫੂ’, ‘ਬੱਲੇ-ਬੱਲੇ’ ਕਰਕੇ, ਅੱਡੀਆਂ ਭੋਂ ‘ਤੇ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਦੀ ਸੰਗਤ ਵਿਚ ਹੀ ਹੁਣ ਦੇ ਸਾਜ਼ਾਂ ਵਰਗੀਆਂ ਧੁਨਾਂ ਉਭਾਰ ਲਈਆਂ ਜਾਂਦੀਆਂ ਰਹੀਆਂ ਹਨ। ਮੁਟਿਆਰਾਂ ਕੋਲ ਬੋਲੀਆਂ ਦਾ ਅਥਾਹ ਭੰਡਾਰ ਹੋਣ ਕਰਕੇ ਉਹ ਨਾ ਗਿੱਧਾ ਪਾਉਣ ਤੋਂ ਅੱਕਦੀਆਂ ਹਨ ਅਤੇ ਨਾ ਹੀ ਥੱਕਦੀਆਂ। ਗਿੱਧੇ ਦਾ ਅਜਿਹਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ। ਗਿੱਧਾ ਪੰਜਾਬੀ ਇਸਤਰੀਆਂ ਦੇ ਸਿਰ ਦਾ ਤਾਜ ਹੈ।

  9 notes

  Gidha Wajan Marda

  4 notes

  Bhangra

  Bhangra

  17 notes

  Bajigarnia

  2 notes

  Bhangra Dancers Painting

  Bhangra Dancers Painting

  7 notes