• Contact Us
  • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
    free counters

    Inside the Golden Temple (Amritsar-Punjab)

    Inside the Golden Temple (Amritsar-Punjab)

    42 notes

    Amritsar (Punjab) Part 2

    1 note

    Amritsar (Punjab) Part1

    0 notes

    At Peace - Golden Temple (Amritsar-Punjab)

    At Peace - Golden Temple (Amritsar-Punjab)

    43 notes

    Nihang Singhs at Golden Temple in Amritsar (Punjab).

    Nihang Singhs at Golden Temple in Amritsar (Punjab).

    2 notes

    Sikh pilgrim at Golden Temple (Amritsar-Punjab).

    Sikh pilgrim at Golden Temple (Amritsar-Punjab).

    7 notes

    A bus driver in Amritsar (Punjab).

    A bus driver in Amritsar (Punjab).

    5 notes

    A devotee taking holy bath at the Golden Temple Sarovar.

    A devotee taking holy bath at the Golden Temple Sarovar.

    4 notes

    Golden Temple (Amritsar-Punjab).

    Golden Temple (Amritsar-Punjab).

    72 notes

    ਰਾਜਾਸਾਂਸੀ ਦੀ ਇਤਿਹਾਸਕ ਮਹੱਤਤਾ

    (Wall Painting of Maharani Jindan)

    ਸ੍ਰੀ ਅੰਮ੍ਰਿਤਸਰ ਨੇੜੇ ਰਾਜਾਸਾਂਸੀ ਦਾ ਪਿੰਡ ਇਤਿਹਾਸਕ ਪੱਖ ਤੋਂ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇਹ ਵਿਸ਼ੇਸ਼ਤਾ 19ਵੀਂ ਸਦੀ ਦੇ ਪੰਜਾਬ ਦੇ ਪ੍ਰਸੰਗ ਵਿਚ ਹੋਰ ਵੀ ਉਘੜਵੀਂ ਹੋ ਜਾਂਦੀ ਹੈ। ਇਥੋਂ ਦੇ ਸੰਧਾਵਾਲੀਏ ਸਰਦਾਰ 19ਵੀਂ ਸਦੀ ਦੇ ਪੰਜਾਬ ਦੇ ਪ੍ਰਮੁੱਖ ਖਾਨਦਾਨਾਂ ਵਿਚੋਂ ਸਨ। ਉਹ ਨਾ ਕੇਵਲ ਵੱਡੇ ਜਗੀਰਦਾਰ ਹੀ ਸਨ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਹੋਣ ਸਦਕਾ ਉਨ੍ਹਾਂ ਦਾ ਰਾਜਸੀ ਖੇਤਰ ਵਿਚ ਪ੍ਰਭਾਵ ਅਤੇ ਪ੍ਰਤਾਪ ਕਿਸੇ ਤੋਂ ਘੱਟ ਨਹੀਂ ਸੀ।

    ਇਸ ਪਰਿਵਾਰ ਵਿਚੋਂ ਸ: ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ਾਂ ਦੀਆਂ ਸਿੱਖ ਰਾਜ ਵਿਰੋਧੀ ਸਾਜ਼ਿਸ਼ਾਂ ਕਾਰਨ ਇੰਗਲੈਂਡ ਜਾ ਕੇ ਰਹਿਣਾ ਪਿਆ ਸੀ, ਮੁੜ ਲਾਹੌਰ ਦੀ ਰਾਜਗੱਦੀ ਉੱਤੇ ਬਿਠਾਉਣ ਦੇ ਨਿਰੰਤਰ ਉਪਰਾਲੇ ਕੀਤੇ ਸਨ। ਉਸ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਫਰਾਂਸ ਅਧੀਨ ਆਉਂਦੇ ਭਾਰਤ ਦੇ ਇਲਾਕੇ ਪਾਂਡੀਚਰੀ ਜਾ ਸ਼ਰਨ ਲਈ ਸੀ। ਉਹ 1884 ਵਿਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਜਾ ਪਹੁੰਚਿਆ ਅਤੇ ਮਹਾਰਾਜੇ ਨੂੰ, ਜਿਸ ਨੇ ਇਸਾਈ ਧਰਮ ਅਪਣਾ ਲਿਆ ਸੀ, ਮੁੜ ਸਿੱਖ ਧਰਮ ਗ੍ਰਹਿਣ ਕਰਵਾਇਆ। ਸ: ਠਾਕਰ ਸਿੰਘ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।

    ਇਸ ਕਾਰਜ ਵਿਚ ਸ: ਠਾਕਰ ਸਿੰਘ ਸੰਧਾਵਾਲੀਏ ਦੇ ਨਾਲ ਰਾਜਾਸਾਂਸੀ ਦੇ ਦੇਸਾ ਸਿੰਘ ਦਾ ਪੁੱਤਰ ਜਵਾਲਾ ਸਿੰਘ ਵੀ ਇੰਗਲੈਂਡ ਪਹੁੰਚਿਆ ਸੀ। 1887 ਵਿਚ ਠਾਕਰ ਸਿੰਘ ਦੀ ਪਾਂਡੀਚਰੀ ਵਿਖੇ ਮੌਤ ਹੋ ਗਈ ਤਾਂ ਸਰਦਾਰ ਦੀਆਂ ਅਸਥੀਆਂ ਨੂੰ ਉਸ ਦੇ ਜੱਦੀ ਪਿੰਡ ਰਾਜਾਸਾਂਸੀ ਲਿਆਉਣ ਦਾ ਕਾਰਜ ਜਵਾਲਾ ਸਿੰਘ ਨੇ ਕੀਤਾ ਸੀ।

    ਰਾਜਾਸਾਂਸੀ ਦੇ ਇਕ ਸੁਨਿਆਰੇ ਪਰਿਵਾਰ ਦੇ ਪੋਹਲੋ ਮੱਲ ਦਾ ਵੀ ਸ: ਠਾਕਰ ਸਿੰਘ ਸੰਧਾਵਾਲੀਏ ਨਾਲ ਸਬੰਧ ਸੀ। ਜਦੋਂ ਸਰਦਾਰ ਦੀ ਜਾਇਦਾਦ ਅੰਗਰੇਜ਼ ਸਰਕਾਰ ਨੇ ਆਪਣੀ ਨਿਗਰਾਨੀ ਹੇਠ ਲੈ ਲਈ ਤਾਂ ਪੋਹਲੋ ਮੱਲ ਸਰਦਾਰ ਦਾ ਮੁਖਤਾਰ-ਕਾਰ ਜਾਂ ਅਟਾਰਨੀ ਦਾ ਕੰਮ ਕਰਦਾ ਸੀ। ਉਸ ਨੇ ਪਾਂਡੀਚਰੀ ਵਿਚ ਰਹਿੰਦੇ ਸਰਦਾਰ ਨਾਲ ਨਿਰੰਤਰ ਸੰਪਰਕ ਰੱਖਿਆ ਹੋਇਆ ਸੀ ਅਤੇ ਇਸੇ ਲਈ ਅੰਗਰੇਜ਼ਾਂ ਨੇ ਉਸ ਨੂੰ ਕੁਝ ਸਮੇਂ ਲਈ ਅਲਾਹਾਬਾਦ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਸੀ।

    ਰਾਜਾਸਾਂਸੀ ਦੇ ਕੰਧ-ਚਿੱਤਰ, ਜੋ ਹੁਣ ਨਸ਼ਟ ਹੋ ਚੁੱਕੇ ਹਨ, ਇਸ ਪਿੰਡ ਦੇ ਇਤਿਹਾਸਕ ਮਹੱਤਵ ਦੇ ਗਵਾਹ ਸਨ। ਸੰਧਾਵਾਲੀਏ ਸਰਦਾਰਾਂ ਦੀ ਪੁਰਾਣੀ ਹਵੇਲੀ, ਜੋ ਮੌਲਿਕ ਰੂਪ ਵਿਚ ਸਾਰੀ ਦੀ ਸਾਰੀ ਕੰਧ-ਚਿੱਤਰਾਂ ਨਾਲ ਸ਼ਿੰਗਾਰੀ ਹੋਈ ਸੀ, ਹੁਣ ਢਹਿ-ਢੇਰੀ ਹੋ ਗਈ ਹੈ। ਲੇਖਕ ਨੇ 1971 ਵਿਚ ਇਥੇ 20 ਕੰਧ-ਚਿੱਤਰ ਚੰਗੀ ਹਾਲਤ ਵਿਚ ਸੁਰੱਖਿਅਤ ਦੇਖੇ ਸਨ। ਇਨ੍ਹਾਂ ਵਿਚ ਸਿੱਖ ਗੁਰੂਆਂ, ਹਿੰਦੂ ਦੇਵੀ-ਦੇਵਤਿਆਂ, ਰਾਜੇ-ਰਾਣੀਆਂ, ਸਿੱਖ ਦਰਬਾਰੀਆਂ ਅਤੇ ਜਗੀਰਦਾਰਾਂ ਦੇ ਕੰਧ-ਚਿੱਤਰ ਉਲੀਕੇ ਹੋਏ ਸਨ। ਇਕ ਕਮਰੇ ਦੀ ਛੱਤ ਨੂੰ ਲੱਕੜੀ ਦੇ ਕਲਾਤਮਿਕ ਕੰਮ ਨਾਲ ਸ਼ਿੰਗਾਰਿਆ ਗਿਆ ਸੀ। ਇਕ ਹੋਰ ਕਮਰੇ ਵਿਚ ਸ਼ੀਸ਼ੇ ਦੇ ਟੁਕੜੇ ਜੜ ਕੇ ਸਜਾਵਟੀ ਕੰਮ ਕੀਤਾ ਗਿਆ ਸੀ, ਜੋ ਸ਼ੀਸ਼ ਮਹਿਲ ਦਾ ਪ੍ਰਭਾਵ ਦਿੰਦਾ ਸੀ। ਇਥੇ ਪ੍ਰਕਾਸ਼ਿਤ ਕੀਤਾ ਇਕ ਸੁੰਦਰ ਨਾਰੀ ਨੂੰ ਦਰਸਾਉਂਦਾ ਕੰਧ-ਚਿੱਤਰ, ਸਥਾਨਕ ਪ੍ਰੰਪਰਾ ਅਨੁਸਾਰ, ਮਹਾਰਾਣੀ ਜਿੰਦਾਂ ਦਾ ਹੈ, ਜਿਸ ਦੀ ਆਕ੍ਰਿਤੀ ਨੂੰ ਹਰ ਪੱਖੋਂ ਇਕ ਮਹਾਰਾਣੀ ਦੇ ਰੂਪ ਵਿਚ ਸ਼ਿੰਗਾਰਿਆ ਗਿਆ ਹੈ। ਲੇਖਕ ਨੇ ਰਾਜਾਸਾਂਸੀ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਦੀਆਂ ਕੰਧਾਂ ਉੱਤੇ ਵੀ ਚਿੱਤਰ ਬਣੇ ਦੇਖੇ ਸਨ।

    0 notes

    A sewadar at the Golden Temple in Amritsar.

    A sewadar at the Golden Temple in Amritsar.

    5 notes

    Golden Temple (Amritsar-Punjab)

    12 notes

    Golden Temple - Amritsar (Punjab), picture taken in 1987.

    Golden Temple - Amritsar (Punjab), picture taken in 1987.

    33 notes

    Why is Diwali Important To Sikhs?

    The Third Sikh Teacher, Guru Amar Das institutionalized this as one of the special days when all Sikhs would gather to receive the Gurus blessings at Goindwal. In 1577 the foundation stone of The Golden Temple was laid on Diwali. The Diwali festival took place during the life of the sixth Sikh Guru Hargobind Sahib. The Muslim Emperor Jahengir, imprisoned the Gur

    u and 52 Kings.The Emperor ruled India at this time. The Asian Indians begged the Emperor to release the Guru and the Emperor agreed but the Gurus said also release the kings. Guru ji had a gown made with 52 string pieces for the Hindus to hold. The Guru and the Hindu kings were also freed at Diwali, Sikhs were very happy when their leader was released. Guru Hargobind Sahib went to the Golden Temple Amritsar in the Punjab. Sikh Diwali is recalled throughout India and in many countries; each year to remember Guru ji’s release. At Diwali we worship the religious freedom for Sikhs and this is why Diwali is called the Light Festival. As Guru’s Mother was full of happiness that her son was released she ordered food and sweets and gave them to everyone. The worshippers float multi-coloured light candles on the water at the Golden Temple. The gurdwara, hold a grand fireworks display.

    4 notes

    ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ

    ਰੋਸ਼ਨੀ ਦਾ ਤਿਉਹਾਰ ਦੀਵਾਲੀ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ। ਭਾਰਤੀ ਲੋਕ ਇਹ ਤਿਉਹਾਰ ਪੂਰੀ ਸ਼ਰਧਾ ਅਤੇ ਚਾਅ ਨਾਲ ਮਨਾਉਂਦੇ ਹਨ। ਹਿੰਦੂ ਭਾਈਚਾਰੇ ਵੱਲੋਂ ਇਹ ਸ੍ਰੀ ਰਾਮ ਚੰਦਰ, ਸੀਤਾ ਅਤੇ ਲਕਸ਼ਮਣ ਜੀ ਦੇ ਬਣਵਾਸ ਕੱਟਕੇ ਅਯੁੱਧਿਆ ਪਰਤਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਦੂਜੇ ਪਾਸੇ ਸਿੱਖ ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਪਰਤਣ ਦੀ ਖ਼ੁਸ਼ੀ ਨਾਲ ਜੋੜਦੇ ਹਨ ਅਤੇ ਇਸ ਤਿਉਹਾਰ ਨੂੰ ‘ਬੰਦੀ ਛੋੜ ਦਿਵਸ’ ਕਹਿ ਕੇ ਵੀ ਮਨਾਉਂਦੇ ਹਨ ਪਰ ਚਿਰ-ਕਾਲ ਤੋਂ ਚੱਲੀ ਆ ਰਹੀ ਰਵਾਇਤ ਅਧੀਨ ਦੀਵਾਲੀ ਦਾ ਤਿਉਹਾਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹਮੇਸ਼ਾਂ ਹੀ ਮਹੱਤਵਪੂਰਨ ਰਿਹਾ ਹੈ। ਅਠਾਰ੍ਹਵੀਂ ਸਦੀ ’ਚ ਬਹੁਤ ਮੰਦਹਾਲੀ ਵਿੱਚ ਦਿਨ ਬਿਤਾ ਰਹੇ ਸਿੱਖ ਲੁਕ-ਛਿਪ ਕੇ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸਨ ਤਾਂ ਵੀ ਦੀਵਾਲੀ ਦੇ ਦਿਨ ਇਕੱਠੇ ਹੋਣ ਲਈ ਉਨ੍ਹਾਂ ਦਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਸੀ। ਇੱਥੇ ਬੈਠ ਕੇ ਉਹ ਸਿੱਖੀ ਸਿਦਕ ਨਿਭਾਉਣ ਹਿੱਤ ਕਈ ਮਤੇ ਕਰਦੇ ਸਨ। ਸਿੱਖਾਂ ਨੂੰ ਦੀਵਾਲੀ ਮੌਕੇ ਦਰਬਾਰ ਸਾਹਿਬ ਆਉਣ ਦੀ ਵਿਸ਼ੇਸ਼ ਰਿਆਇਤ ਦਿੱਤੀ ਜਾਂਦੀ ਸੀ ਭਾਵੇਂ ਮੁਸਲਮਾਨ ਹੁਕਮਰਾਨਾਂ ਦੀ ਕੁਟਲ-ਨੀਤੀ ਤੋਂ ਸਿੱਖ ਅਵੇਸਲੇ ਨਹੀਂ ਸਨ। ਅਜਿਹੀ ਹੀ ਇੱਕ ਘਟਨਾ 1737 ਵਿੱਚ ਵਾਪਰੀ ਜਦੋਂ ਪਹਿਲਾਂ ਤਾਂ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਫਿਰ ਉਨ੍ਹਾਂ ਦੀ ਅੰਮ੍ਰਿਤਸਰ ਆਮਦ ’ਤੇ ਰੋਕ ਲਾ ਦਿੱਤੀ ਗਈ। ਸਿੱਟੇ ਵਜੋਂ ਸੰਗਤਾਂ ਪੁੱਜ ਨਾ ਸਕੀਆਂ। ਚੜ੍ਹਾਵਾ ਬਹੁਤ ਘੱਟ ਆਇਆ ਅਤੇ ਮੁਗ਼ਲ ਹਕੂਮਤ ਦੇ ਜ਼ਕਰੀਆ ਖ਼ਾਨ ਦਾ ਜਜ਼ੀਆ ਦੇਣਾ ਮੁਸ਼ਕਲ ਹੋ ਗਿਆ, ਜਿਸ ਦੀ ਅਦਾਇਗੀ ਭਾਈ ਮਨੀ ਸਿੰਘ ਦੀ ਸ਼ਹੀਦੀ ਨਾਲ ਹੋਈ। ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖਾਂ ਨੂੰ ਦੀਵਾਲੀ ਸ਼ਹੀਦੀ ਦੀ ਯਾਦ ਵੀ ਦਿਵਾਉਂਦੀ ਹੈ।
    ਦੀਵਾਲੀ ਦਾ ਮੇਲਾ ਵੀ ਹੈ ਅਤੇ ਤਿਉਹਾਰ ਵੀ ਅਖਵਾਉਂਦਾ ਹੈ। ਮੇਲਾ ਸ਼ਬਦ ਲੋਕਾਂ ਦੇ ਇਕੱਠ ਅਤੇ ਤਿਉਹਾਰ ਸ਼ਬਦ ਸੁਗਾਤਾਂ ਦੇ ਦੇਣ-ਲੈਣ ਨਾਲ ਜੁੜਦਾ ਹੈ। ਤਿਉਹਾਰ ਦਾ ਮੂਲ-ਸ਼ਬਦ ‘ਤਿਉਰ’ ਪੰਜਾਬੀ ਭਾਸ਼ਾ ਵਿੱਚ ਉਹ ਤੋਹਫ਼ਾ ਜਾਂ ਸੁਗਾਤ ਹੈ ਜੋ ਲੜਕੀ ਨੂੰ ਉਸ ਦੇ ਵਿਆਹ ਵੇਲੇ ਦਿੱਤਾ ਜਾਂਦਾ ਹੈ। ਸ਼ਬਦ ਤਿਉਹਾਰ ਉਸੇ ਪਰਿਪੇਖ ਵਿੱਚ ਖ਼ੁਸ਼ੀ ਮੌਕੇ ਤੋਹਫ਼ੇ-ਸੁਗਾਤਾਂ ਲੈਣ-ਦੇਣ ਦਾ ਪ੍ਰਤੀਕ ਹੈ। ਇਸ ਮੌਕੇ ਸਭ ਲੋਕ ਗੁੱਸੇ-ਗਿਲੇ ਭੁਲਾ ਕੇ ਖੇੜੇ ਬਿਖੇਰਦੇ ਹਨ।
    ਦੀਵਾਲੀ ਜਾਂ ਦੀਪਾਵਲੀ ਰੋਸ਼ਨੀਆਂ ਦਾ ਤਿਉਹਾਰ ਹੈ। ਉੱਤਰੀ ਭਾਰਤ ਵਿੱਚ ਇਹ ਕੱਤਕ ਦੇ ਮਹੀਨੇ ਮੱਸਿਆ ਦੀ ਕਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਪਤਾ ਨਹੀਂ ਕਿੰਨੇ ਲੱਖਾਂ-ਕਰੋੜਾਂ ਦੇ ਖਰਚੇ ਨਾਲ ਇਸ ਰਾਤ ਨੂੰ ਦੀਵੇ-ਮੋਮਬੱਤੀਆਂ ਨਾਲ ਰੁਸ਼ਨਾਇਆ ਜਾਂਦਾ ਹੈ। ਗੁਰਦੁਆਰੇ, ਮੰਦਿਰ, ਸਮਾਧਾਂ ਆਦਿ ’ਤੇ ਦੀਵੇ ਜਗਾਏ ਜਾਂਦੇ ਹਨ। ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਸਜਾਵਟ ਤੋਂ ਬਾਅਦ ਵਿਸ਼ੇਸ਼ ਰੂਪ ਵਿੱਚ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ। ਲੇਖੇ-ਪੱਤੇ ਦੀਆਂ ਵਹੀਆਂ ਦਾ ਪੁਨਰ-ਆਰੰਭ ਕੀਤਾ ਜਾਂਦਾ ਹੈ। ਮਠਿਆਈਆਂ ਦੀ ਭਰਮਾਰ ਹੁੰਦੀ ਹੈ। ਬੱਚਿਆਂ ਵਾਸਤੇ ਆਤਿਸ਼ਬਾਜ਼ੀ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਹੈ। ਇੱਕ ਰਾਤ ਵਿੱਚ ਲੱਖਾਂ-ਕਰੋੜਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਇਸ ਦੇ ਨਾਲ ਹੀ ਪਟਾਕਿਆਂ ਦੇ ਖੜਾਕ ਨਾਲ ਸ਼ੋਰ-ਪ੍ਰਦੂਸ਼ਣ ਵਧਦਾ ਹੈ। ਇਨਸਾਨਾਂ ਅਤੇ ਜਾਨਵਰਾਂ ਉੱਤੇ ਇਸ ਦਾ ਬਹੁਤ ਮਾੜਾ ਅਸਰ ਹੁੰਦਾ ਹੈ। ਧੂੰਏਂ ਨਾਲ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਨਾਲ ਇਤਿਹਾਸਕ ਇਮਾਰਤਾਂ ’ਤੇ ਵੀ ਇਸ ਦਾ ਵਿਨਾਸ਼ਕਾਰੀ ਅਸਰ ਹੁੰਦਾ ਹੈ। ਅੱਜ-ਕੱਲ੍ਹ ਆਤਿਸ਼ਬਾਜ਼ੀ ਦੇ ਤੌਰ ਤਰੀਕੇ ਆਧੁਨਿਕ ਹੋ ਗਏ ਹਨ ਕਿਉਂਕਿ ਸ਼ੌਕ ਤਾਂ ਬਰਕਰਾਰ ਰੱਖਣਾ ਹੀ ਹੈ।
    ਅੰਮ੍ਰਿਤਸਰ ਦੀ ਦੀਵਾਲੀ ਬਾਰੇ ਕਹਾਵਤ ਹੈ ਕਿ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’। ‘ਦੀਵਾਲੀ ਅੰਮ੍ਰਿਤਸਰ ਦੀ’ ਦੀ ਮਹਾਨਤਾ ਨੂੰ ਸਮਝਣ ਲਈ ਸਾਨੂੰ ਇਨ੍ਹਾਂ ਸ਼ਬਦਾਂ ਦੇ ਅੰਤਰੀਵ ਭਾਵ ਨੂੰ ਸਮਝਣਾ ਹੋਵੇਗਾ। ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ। ਅਸੀਂ ਰੋਸ਼ਨੀਆਂ ਕਰਦੇ ਹਾਂ, ਹਨੇਰਾ ਦੂਰ ਭਜਾਉਣ ਲਈ। ਹਨੇਰਾ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ। ਬੇਸ਼ੱਕ ਰਾਤ ਦਾ ਹਨੇਰਾ ਅਸੀਂ ਸੂਰਜ ਦੇ ਲੋਪ ਹੋਣ ਨਾਲ ਜੋੜਦੇ ਹਾਂ ਜਦੋਂਕਿ ਸੂਰਜ ਤਾਂ ਕਦੇ ਲੋਪ ਹੁੰਦਾ ਹੀ ਨਹੀਂ। ਇਹ ਤਾਂ ਧਰਤੀ ਘੁੰਮਦੀ ਹੈ ਅਤੇ ਜੋ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉੱਥੇ ਚਾਨਣ ਹੋ ਜਾਂਦਾ ਹੈ ਪਰ ਹਨੇਰੇ ਅਤੇ ਚਾਨਣ ਦੇ ਭਾਵ-ਪੂਰਤ ਪੱਖ ਮੁਤਾਬਕ ਅੰਮ੍ਰਿਤਸਰ ਅਤੇ ਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ ਉਹ ਅਧਿਆਤਮਕ ਚਾਨਣ-ਮੁਨਾਰਾ ਹੈ ਜਿਸ ਦੀ ਸੁਹਿਰਦਤਾ ਸਹਿਤ ਅਗਵਾਈ ਲੈਣ ਨਾਲ ਮਨੁੱਖਤਾ ਦੁੱਖ-ਤਕਲੀਫ਼ਾਂ ਤੋਂ ਮੁਕਤ ਹੋ ਸਕਦੀ ਹੈ। ਇਸ ਰੋਸ਼ਨੀ ਨਾਲ ਹੀ ‘ਅਗਿਆਨੁ ਅੰਧੇਰਾ ਕਟਿਆ’ ਜਾਂਦਾ ਹੈ। ਬੇਸ਼ੱਕ ਇੱਥੇ ਵੀ ਲੱਖਾਂ ਬਲਬ ਜਗਾ ਕੇ ਚਕਾਚੌਂਧ ਰੋਸ਼ਨੀ ਕੀਤੀ ਜਾਂਦੀ ਹੈ ਅਤੇ ਬਹੁਤੇ ਲੋਕ ਇਸੇ ਨੂੰ ਹੀ ਦੇਖਣ ਆਉਂਦੇ ਹਨ ਪਰ ਅਸਲ ਵਿੱਚ ‘ਗੁਰ ਗਿਆਨ ਦੀਪਕ ਉਜਿਆਰੀਆ’ ਗੁਰੂ ਗ੍ਰੰਥ ਸਾਹਿਬ ਹੈ।

    ਅੰਮ੍ਰਿਤਸਰ ਦੀ ਦੀਵਾਲੀ ਦਾ ਅਸਲ ਅਰਥ ਸਮਝ ਕੇ ਇਨਸਾਨ ਦੇ ਆਪਣੇ ਸਹੇੜੇ ਦੁੱਖ-ਦਰਦ, ਵੈਰ-ਵਿਰੋਧ, ਲੜਾਈ-ਝਗੜੇ ਆਦਿ ਖ਼ਤਮ ਹੋ ਸਕਦੇ ਹਨ। ਸਰੀਰਕ ਸਵੱਛਤਾ ਵਾਸਤੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ। ਇੱਥੇ ਮਾਨਸਿਕ ਤ੍ਰਿਪਤੀ ਲਈ ਰੂਹਾਨੀ ਬਾਣੀ ਦਾ ਪ੍ਰਵਾਹ ਹਰ ਵੇਲੇ ਸੁਣਾਈ ਦਿੰਦਾ ਹੈ। ਮਨੁੱਖਤਾ ਦੀ ਅਤਿ ਲੋੜੀਂਦੀ ਸਰੀਰਕ ਜ਼ਰੂਰਤ ਦੀ ਪੂਰਤੀ ਵਾਸਤੇ ਗੁਰੂ ਰਾਮਦਾਸ ਸਾਹਿਬ ਦਾ ਅਤੁੱਟ ਲੰਗਰ ਹੈ। ਇਸ ਸਾਰੇ ਵਾਤਾਵਰਨ ਵਿੱਚ ‘ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ’ ਦੇ ਪਾਸਾਰ ਦਾ ਨਜ਼ਾਰਾ ਪ੍ਰਤੱਖ ਦਿਖਦਾ-ਸੁਣਦਾ ਹੈ।
    ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਰੋਵਰ ਕਿਨਾਰੇ ਬੈਠ ਕੇ ਦੀਵਾਲੀ ਸਮੇਂ ਸਾਰਾ ਆਲਾ-ਦੁਆਲਾ ਜਗਮਗਾਉਂਦਾ ਦਿਸਦਾ ਹੈ। ਗੁਰਬਾਣੀ ਕੀਰਤਨ ਇਸ ਵਾਤਾਵਰਨ ਨੂੰ ਇਲਾਹੀ ਸੰਗੀਤ ਨਾਲ ਸਰਸ਼ਾਰ ਕਰਦਾ ਹੈ। ਸਰੋਵਰ ਦੇ ਦੁਆਲੇ ਬੈਠੀਆਂ ਸੰਗਤਾਂ ਇਸ ਅਦੁੱਤੀ ਨਜ਼ਾਰੇ ਦਾ ਅਨੰਦ ਮਾਣਦੀਆਂ ਹਨ। ਦਰਸ਼ਨੀ ਡਿਓੜੀ ਅਤੇ ਹੋਰ ਇਮਾਰਤਾਂ ਉਪਰੋਂ ਵੱਖ ਵੱਖ ਰੂਪਾਂ ਵਿੱਚ ਆਤਿਸ਼ਬਾਜ਼ੀ ਵੇਖਣ ਨੂੰ ਮਿਲਦੀ ਹੈ। ਪੁਰ-ਤੇਜ਼ ਗਤੀ ਨਾਲ ਉਪਰ ਜਾਂਦੀਆਂ ਹਵਾਈਆਂ ਆਕਾਸ਼ ਦੀ ਉਚਾਈ ਮਾਪਦੀਆਂ ਜਾਪਦੀਆਂ ਹਨ। ਫਿਰ ਵੱਖ-ਵੱਖ ਰੰਗ ਬਿਖੇਰਦੀਆਂ ਮਾਨੋ ਇਸ ਸੱਚ-ਖੰਡ ਉਪਰ ਸ਼ਰਧਾ ਰੂਪੀ ਰੋਸ਼ਨੀ ਦੇ ਫੁੱਲ ਬਰਸਾਉਂਦੀਆਂ ਹਨ। ਇਸ ਅਦੁੱਤੀ ਨਜ਼ਾਰੇ ਨੂੰ ਸ਼ਰਧਾਲੂ ਫ਼ਿਲਮਾਂ ਬਣਾ ਕੇ ਚਿਰਕਾਲ ਆਨੰਦ ਦੇ ਸਾਧਨ ਵਜੋਂ ਸੰਭਾਲਦੇ ਹਨ।
    ਦੀਵਾਲੀ ਮੇਲੇ ਦੇ ਬਹਾਨੇ ਅੰਮ੍ਰਿਤਸਰ ਦੀ ਚਹਿਲ-ਪਹਿਲ ਦਾ ਆਪਣਾ ਹੀ ਨਜ਼ਾਰਾ ਹੈ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਕਈ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਕੌਮਾਂਤਰੀ ਨੁਮਾਇਸ਼ਾਂ ਲੱਗਦੀਆਂ ਹਨ। ਰਾਜ ਪੱਧਰ ਦੇ ਖੇਡ ਮੁਕਾਬਲੇ ਹੁੰਦੇ ਹਨ। ਵੱਖ-ਵੱਖ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
    ਕਿਸੇ ਵੇਲੇ ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਮਹੀਨਾ ਭਰ ਮੱਝਾਂ, ਗਾਵਾਂ, ਊਠਾਂ, ਬਲਦਾਂ ਅਤੇ ਘੋੜਿਆਂ ਦੀ ਮੰਡੀ ਲੱਗਦੀ ਸੀ। ਅੱਜ-ਕੱਲ੍ਹ ਵੀ ਲੋਕ ਦੀਵਾਲੀ ਮੌਕੇ ਖਰੀਦਦਾਰੀ ਕਰਦੇ ਹਨ। ਕੰਪਨੀਆਂ ਵੱਲੋਂ ਵਿਸ਼ੇਸ਼ ਸਕੀਮਾਂ ਐਲਾਨ ਕੀਤਾ ਜਾਂਦਾ ਹੈ। ਲੋਕ ਦੂਰੋਂ-ਦੂਰੋਂ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਅਤੇ ਮਨੁੱਖਤਾ ਦੇ ਮਹਾਨ ਅਧਿਆਤਮਕ ਚਾਨਣ-ਮੁਨਾਰੇ ਦੀ ਰੌਸ਼ਨੀ ਲੈ ਕੇ ਆਪਣੇ ਸੰਸਾਰਕ ਜੀਵਨ ਦਾ ਰਸਤਾ ਜਗਮਗਾਉਣ ਲਈ ਆਉਂਦੇ ਹਨ।
    ਸਮੁੱਚੇ ਰੂਪ ਵਿੱਚ ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ, ਜਦੋਂ ਮੌਸਮ ਵੀ ਬਦਲਦਾ ਹੈ ਅਤੇ ਲੋਕਾਂ ਵਿੱਚ ਵੀ ਬਦੀ ਦੇ ਹਨੇਰੇ ਵਿੱਚੋਂ ਨਿਕਲ ਕੇ ਚੰਗਿਆਈ ਦੇ ਚਾਨਣ ਦੀ ਲੋਅ ਵਿੱਚ ‘ਚੜ੍ਹਦੀ ਕਲਾ’ ਲਈ ਹੰਭਲਾ ਮਾਰਨ ਦਾ ਉਤਸ਼ਾਹ ਉਗਮਣ ਦੀ ਆਸ ਬੱਝਦੀ ਹੈ।

    1 note